ਹਾਰ ਨੂੰ ਜਿੱਤ ਵਿਚ ਕਿਵੇਂ ਬਦਲੀਏ, From Failure to Success Book Summery in Punjabi

ਹਾਰ ਨੂੰ ਜਿੱਤ ਵਿਚ ਕਿਵੇਂ ਬਦਲੀਏ, From Failure to Success Book Summery in Punjabi,


ਕੀ, ਤੁਹਾਡਾ ਵੀ ਕੋਈ ਸੁਪਨਾ ਹੈ ਜਿਸ ਨੂੰ ਪੂਰਾ ਕਰਨਾ ਤੁਹਨੂੰ ਅਸੰਭਵ ਲੱਗਦਾ ਹੈ? ਕੀ ਤੁਸੀਂ ਆਪਣੇ ਸੁਪਨੇ ਨੂੰ ਪ੍ਰਾਪਤ ਕਰਨ ਲਈ, ਪਹਿਲਾ ਕਦਮ ਚੁੱਕਣ ਤੋਂ ਡਰਦੇ ਹੋ? ਜਦੋਂ ਤੁਸੀਂ ਆਪਣੇ ਆਪ ਨੂੰ ਅਸਫਲ ਹੁੰਦੇ ਦੇਖਦੇ ਹੋ ਤਾਂ ਤੁਹਾਡੇ ਦਿਮਾਗ ਵਿੱਚ ਕੀ ਆਉਂਦਾ ਹੈ? ਕੀ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਹਾਰ ਮੰਨਣੀ ਚਾਹੀਦੀ ਹੈ ਜਾਂ ਆਪਣੇ ਆਪ ਨੂੰ ਇੱਕ ਹੋਰ ਮੌਕਾ ਦੇਣਾ ਚਾਹੀਦਾ ਹੈ ਅਤੇ ਅੱਗੇ ਵਧਣਾ ਚਾਹੀਦਾ ਹੈ? ਜੇਕਰ ਅਸੀਂ ਆਪਣੇ Goal ਪੂਰੇ ਕਰਦੇ ਹਾਂ ਤਾਂ ਇਹ ਸਾਡੀ ਪਛਾਣ ਬਣ ਜਾਂਦੀ ਹੈ। ਫਿਰ ਓਹੀ ਸਾਡੇ ਜਿਉਣ ਦਾ ਮਕਸਦ ਬਣਦਾ ਹੈ। ਪਰ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨਾ ਹਮੇਸ਼ਾ ਆਸਾਨ ਨਹੀਂ ਹੁੰਦਾ. ਇਹਨਾਂ ਨੂੰ ਪੂਰਾ ਕਰਨ ਦੇ ਰਾਹ ਵਿਚ ਬਹੁਤ ਸਾਰੀਆਂ ਚੁਣੌਤੀਆਂ ਹਨ ਜੋ ਤੁਹਾਨੂੰ ਇਹਨਾਂ ਨੂੰ ਹਾਂਸਲ ਕਰਨ ਤੋਂ ਰੋਕ ਸਕਦੀਆਂ ਹਨ। ਇਸ ਲਈ ਘੱਟੋ- ਘੱਟ ਇੱਕ ਵਾਰ ਸਾਡਾ ਅਸਫਲ ਹੋਣਾ ਤਾਂ ਨਿਸ਼ਚਿਤ ਹੈ। ਅਸਫ਼ਲ ਹੋਣਾ ਕਈ ਵਾਰ ਤੁਹਾਡੀ ਹਿੰਮਤ ਨੂੰ ਤੋੜ ਸਕਦਾ ਹੈ ਅਤੇ ਤੁਹਾਨੂੰ ਆਪਣੀਆਂ ਨਜ਼ਰਾਂ ਵਿੱਚ ਨੀਵਾਂ ਵਿਖਾ ਸਕਦਾ ਹੈ। ਪਰ, ਉਹ ਸਾਰੇ ਲੋਕ ਜੋ ਅੱਜ ਸਫਲ ਹਨ, ਇਕ ਨਾ ਇਕ ਵਾਰ ਇਸ ਦੌਰ ਵਿੱਚੋਂ ਲੰਘੇ ਹਨ। ਇਸ ਲਈ ਹਾਰ ਮੰਨਣ ਦੀ ਬਜਾਏ ਸਾਨੂੰ ਵੀ ਉਨ੍ਹਾਂ ਲੋਕਾਂ ਵਾਂਗ ਇਕ ਕਦਮ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਅਸਫ਼ਲਤਾ ਕੋਈ ਸਮੱਸਿਆ ਨਹੀਂ, ਸਗੋਂ ਹੱਲ ਹੈ।




From Failed To Success Book Summery


ਤਾਂ ਦੋਸਤੋ ਇਸ From Failure to Success Book Summery ਤੋਂ, ਤੁਸੀਂ ਸਿੱਖੋਗੇ ਕਿ ਆਪਣੀਆਂ ਅਸਫਲਤਾਵਾਂ ਤੋਂ ਕਿਵੇਂ ਸਿੱਖਣਾ ਹੈ ਅਤੇ ਉਹਨਾਂ ਤੋਂ ਆਪਣੇ ਆਪ ਨੂੰ ਕਿਸ ਤਰਾਂ ਬਿਹਤਰ ਬਣਾਉਣਾ ਹੈ। ਤੁਸੀਂ ਵੱਖ- ਵੱਖ ਕਿਸਮਾਂ ਦੀਆਂ ਅਸਫਲਤਾਵਾਂ ਨੂੰ ਸਮਝੋਗੇ ਅਤੇ ਉਹਨਾਂ ਨਾਲ ਕਿਵੇਂ ਨਜਿੱਠਣਾ ਹੈ ਇਸ ਬਾਰੇ ਵੀ ਸਿੱਖੋਗੇ।


ਤੁਸੀਂ ਇਸ ਵਿੱਚ ਕੁਝ ਮਾਨਸਿਕ ਰਣਨੀਤੀਆਂ ਬਾਰੇ ਵੀ ਸਿੱਖੋਗੇ ਤਾਂ ਜੋ ਤੁਸੀਂ ਸਫਲਤਾ ਨੂੰ ਆਕਰਸ਼ਿਤ ਕਰ ਸਕੋ। ਇਹ Summery ਤੁਹਾਨੂੰ ਸਿਖਾਏਗੀ, ਕਿਸ ਤਰਾ ਸਿਹਤਮੰਦ ਮਾਨਸਿਕਤਾ ਨਾਲ ਚੁਣੌਤੀਆਂ ਦਾ ਸਾਹਮਣਾ ਕੀਤਾ ਜਾਂਦਾ ਹੈ। ਇਹ ਤੁਹਾਨੂੰ ਸਿਖਾਏਗੀ ਕਿ ਅਜਿਹੀ ਸੋਚ ਨੂੰ ਕਿਵੇਂ ਵਿਕਸਿਤ ਕਰਨਾ ਹੈ।


ਇਸ ਤੋਂ ਵੱਧ, ਇਹ ਤੁਹਾਡੀ ਅੰਦਰੂਨੀ ਸ਼ਕਤੀ ਨੂੰ ਖੋਜਣ ਵਿੱਚ ਮਦਦ ਕਰੇਗੀ, ਜੋ ਹਰ ਸਫਲ ਵਿਅਕਤੀ ਕੋਲ ਹੈ ਅਤੇ ਇਸ Summery ਵਿਚ ਤੁਹਾਡੀ ਅਸਫਲਤਾ ਨੂੰ ਸਫਲਤਾ ਵਿੱਚ ਬਦਲਣ ਦੀ ਯੋਗਤਾ ਹੈ। ਜੇਕਰ ਤੁਸੀਂ ਇਸ Summery ਵਿਚ ਦਿੱਤੇ ਗਏ ਸਾਰੇ ਸਬਕਾ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਂਦੇ ਹੋ, ਤਾਂ ਤੁਸੀਂ ਯਕੀਨੀ ਤੌਰ 'ਤੇ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹੋ।


"ਇਹ Summery ਲੇਖਕ ਮਾਰਟੀਨ ਮੇਡੋਜ ਦੀ ਲਿਖੀ ਬੈਸਟ ਸੇਲਿੰਗ ਬੁਕ, From Failure To Success ਦਾ ਤੁਹਾਡੇ ਲਈ ਪੰਜਾਬੀ ਰੂਪ ਹੈ |

ਲੇਖਕ ਮਾਰਟੀਨ ਮੇਡੋਜ ਇਕ ਬੈਸਟ ਸੇਲਿੰਗ auther ਅਤੇ ਮੋਟੀਵੇਸ਼ਨਲ ਸਪੀਕਰ ਹਨ | ਮਾਰਟੀਨ ਨੇ personl growth ਉਪਰ ਬਹੁਤ ਸਾਰੀਆ ਕਿਤਾਬਾਂ ਲਿਖੀਆਂ ਹਨ | ਮਾਰਟੀਨ ਆਪਣੀ ਅਸਲ ਜਿੰਦਗੀ ਦੇ ਤਜ਼ੁਰਬੇ ਲੋਕਾਂ ਤਕ ਪਹਚਾਉਂਦੇ ਹਨ, ਤਾਂ ਜੋ ਲੋਕ ਉਹਨਾਂ ਤੋਂ ਸਿੱਖ ਸਕਣ ਤੇ ਆਪਣੇ ਖ਼ੁਦ ਦੇ ਬੈਸਟ version ਬਣ ਸਕਣ |"



ਤਾਂ ਆਓ ਦੋਸਤੋ, ਸ਼ੁਰੂ ਕਰਦੇ ਆ ਅੱਜ ਦੀ book Summery, From Failure to Success ਜਾਣੀ ਅਸਫਲਤਾ ਤੋਂ ਸਫਲਤਾ ਵੱਲ..


ਤੇ ਵਧਦੇ ਆ, ਇਸ book ਦੇ ਪਹਿਲੇ chapter ਵੱਲ...



ਤੁਹਾਡੇ ਅਨੁਸਾਰ ਅਸਫਲਤਾ ਕੀ ਹੈ?(ਤੁਹਾਡੀ ਅਸਫਲਤਾ ਦੀ ਪਰਿਭਾਸ਼ਾ ਕੀ ਹੈ?)



ਜ਼ਿਆਦਾਤਰ ਲੋਕ ਅਸਫਲਤਾ(failure) ਨੂੰ ਨਕਾਰਾਤਮਕ(Negative) ਤਰੀਕੇ ਨਾਲ ਦੇਖਦੇ ਹਨ। ਉਹ ਆਮ ਤੌਰ 'ਤੇ ਇਸ ਨੂੰ ਸਫਲਤਾ ਦੇ ਰਾਹ ਵਿਚ ਆਉਣ ਵਾਲੀ ਰੁਕਾਵਟ ਵਜੋਂ ਦੇਖਦੇ ਹਨ। ਅਸਫਲਤਾ ਚੁਣੌਤੀਪੂਰਨ ਹੋ ਸਕਦੀ ਹੈ, ਪਰ ਇਸਦੇ Positive ਪੱਖ ਨੂੰ ਵੀ ਦੇਖਣਾ ਮਹੱਤਵਪੂਰਨ ਹੈ, ਜਦੋਂ ਵੀ ਤੁਸੀਂ ਅਸਫਲ ਹੁੰਦੇ ਹੋ ਤਾਂ ਅਸਫਲਤਾ ਹਰ ਵਾਰ ਤੁਹਾਨੂੰ ਇਕ ਨਵਾਂ ਸਬਕ ਸਿਖਾਕੇ ਜਾਂਦੀ ਹੈ, ਇਸ ਲਈ ਅਸਫਲਤਾ ਨੂੰ ਆਪਣੇ ਰਾਹ ਦੀ ਰੁਕਾਵਟ ਸਮਝਣ ਦੀ ਬਜਾਏ, ਸਾਨੂੰ ਇਸ ਨੂੰ ਸਿੱਖਣ ਦੇ ਮੌਕੇ ਵਾਂਗ ਦੇਖਣਾ ਚਾਹੀਦਾ ਹੈ। ਜੇ ਤੁਸੀਂ ਆਪਣੇ ਅਸਫਲ ਹੋਣ ਨੂੰ ਇਕ ਨਵੀਂ ਪਰਿਭਾਸ਼ਾ (Redifine) ਦਿਓ ਤਾਂ ਤੁਸੀਂ ਦੇਖੋਗੇ ਕਿ ਤੁਸੀਂ ਚੁਣੌਤੀ ਨਾਲ ਬਹੁਤ ਵਧੀਆ ਤਰੀਕੇ ਨਾਲ ਨਜਿੱਠਣਾ ਸਿੱਖਿਆ ਹੈ ।


ਜ਼ਿਆਦਾਤਰ ਸਫਲ ਲੋਕ ਇਹੀ ਕਰਦੇ ਹਨ. ਕਿਉਂਕਿ ਉਹ ਅਸਫਲਤਾ ਨੂੰ ਆਪਣੇ ਮਾਰਗ ਦਾ ਇੱਕ milestone ਸਮਝਦੇ ਹਨ, ਅਸਫਲਤਾ ਤੋਂ ਡਰਨ ਦੀ ਬਜਾਏ, ਉਹ ਇਸਨੂੰ Adventure ਜਾਂ thrill ਵਜੋਂ ਲੈਂਦੇ ਹਨ ਅਤੇ ਇਸਦਾ ਸਾਹਮਣਾ ਕਰਦੇ ਹਨ। ਅਸਫਲਤਾ ਬਾਰੇ ਇਸ ਤਰ੍ਹਾਂ ਦੇ ਵਿਚਾਰ ਕਰਨ ਨਾਲ, ਉਹ ਆਪਣੇ ਆਪ ਨੂੰ ਆਪਣੇ comfort zone ਤੋਂ ਬਾਹਰ ਕੱਢਣ ਦੇ ਯੋਗ ਹੁੰਦੇ ਹਨ. ਇਸ ਨਾਲ ਸਫਲ ਲੋਕਾਂ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਲੱਗ ਜਾਂਦਾ ਹੈ, ਜਿਸ ਕਾਰਣ, ਉਹ ਬਿਹਤਰ ਇਨਸਾਨ ਬਣ ਕੇ ਉੱਭਰਦੇ ਹਨ।


ਇਸਦੀ ਇੱਕ ਬੇਹਤਰੀਨ ਉਦਾਹਰਣ ਟੂਰੀਆ ਪਿਟ ਹੈ, ਜਿਸ ਨੇ ਇੱਕ ਦੁਰਘਟਨਾ ਤੋਂ ਬਾਅਦ ਖ਼ੁਦ ਅੰਦਰ ਬਹੁਤ ਜ਼ਬਰਦਸਤ ਤਬਦੀਲੀਆਂ ਕੀਤੀਆਂ । ਉਸ ਕੋਲ ਮਾਈਨਿੰਗ ਇੰਜੀਨੀਅਰ ਦੀ ਇੱਕ ਸਟੇਬਲ ਨੌਕਰੀ ਸੀ ਅਤੇ ਇੱਕ ਪਿਆਰ ਵਾਲਾ cਚੰਗਾ ਸਾਥੀ ਵੀ ਸੀ। ਉਹ ਆਸਟ੍ਰੇਲੀਆ ਦੀ ਮਿਸ ਅਰਥ ਪ੍ਰਤੀਯੋਗੀ ਵੀ ਰਹਿ ਚੁਕੀ ਸੀ। ਟੂਰੀਆ ਨੂੰ ਸਤੰਬਰ 2011 ਵਿੱਚ ਇੱਕ ਲੋਕਲ ਅਲਟਰਾਮੈਰਾਥਨ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਸੀ। ਉਸਨੇ ਸੱਦਾ ਸਵੀਕਾਰ ਕਰ ਲਿਆ ਅਤੇ ਸਮਾਗਮ ਲਈ ਸਮੇਂ ਸਿਰ ਪਹੁੰਚ ਗਈ। ਬਦਕਿਸਮਤੀ ਨਾਲ, ਦੌੜ ਦੇ ਵਿਚਕਾਰ, ਉਹ ਜੰਗਲ ਵਿਚ ਝਾੜੀਆਂ ਨੂੰ ਲੱਗੀ ਅੱਗ ਦੇ ਵਿਚਕਾਰ ਫਸ ਜਾਂਦੀ ਹੈ।


ਟੁਰੀਆ ਨੂੰ ਕਈ ਸੱਟਾਂ ਲੱਗੀਆਂ ਅਤੇ ਉਸ ਦੇ ਸਰੀਰ ਦੇ ਕਈ ਹਿੱਸੇ ਸੜ ਗਏ। ਉਸ ਦੀਆਂ ਦੋ ਉਂਗਲਾਂ ਵੀ ਕੱਟਣੀਆਂ ਪਈਆਂ। ਪੂਰੀ ਤਰ੍ਹਾਂ ਠੀਕ ਹੋਣ ਲਈ ਉਸ ਨੂੰ ਕਈ ਸਾਲਾਂ ਤੱਕ ਹਰ ਸਾਲ ਕਈ ਸਰਜਰੀਆਂ ਕਰਵਾਉਣੀਆਂ ਪਾਈਆਂ ਸਨ। ਇਸ ਸਭ ਦੇ ਬਾਵਜੂਦ ਟੁਰੀਆ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਗੇ ਵਧਦੀ ਰਿਹੀ । ਮੈਰਾਥਨ ਤੋਂ ਬਚਣ ਦੀ ਬਜਾਏ ਉਸ ਨੇ ਇਸ ਵਿੱਚ ਹਿੱਸਾ ਲਿਆ। ਉਸਨੇ ਆਇਰਨਮੈਨ ਆਸਟ੍ਰੇਲੀਆ ਮੁਕਾਬਲਾ ਜਿਤਿਆ ਅਤੇ ਆਇਰਨਮੈਨ ਵਿਸ਼ਵ ਚੈਂਪੀਅਨਸ਼ਿਪ ਜੋ ਕਿ ਹਵਾਈ ਵਿੱਚ ਆਯੋਜਿਤ ਕੀਤੀ ਗਈ ਸੀ ਵਰਗੇ ਕਈ ਹੋਰ ਮੁਕਾਬਲੇ ਵੀ ਪੂਰੇ ਕੀਤੇ।


ਇਸ ਤੋਂ ਇਲਾਵਾ ਟੁਰੀਆ ਨੇ ਕਈ ਵੱਡੇ ਕੰਮਾਂ ਲਈ ਵੀ ਕੰਮ ਕੀਤੇ । ਉਸ ਨੇ ਚੀਨ ਦੀ ਮਹਾਨ ਦੀਵਾਰ 'ਤੇ ਹਾਈਕਿੰਗ ਕੀਤੀਆਂ ਅਤੇ ਗਰੀਬ ਲੋਕਾਂ ਦੇ ਇਲਾਜ ਲਈ 20 ਲੱਖ ਡਾਲਰ ਤੋਂ ਵੱਧ ਇਕੱਠੇ ਕੀਤੇ। ਇੱਕ ਸਾਲ ਬਾਅਦ, ਟੁਰੀਆ ਨੇ ਆਪਣੇ ਸਾਥੀ ਨਾਲ ਆਪਣੀ ਅੰਗੇਜਮੈਂਟ ਦਾ ਐਲਾਨ ਕੀਤਾ। ਉਸਨੇ ਮਾਈਨਿੰਗ ਇੰਜੀਨੀਅਰਿੰਗ ਵਿੱਚ ਆਪਣੀ ਮਾਸਟਰ ਡਿਗਰੀ ਵੀ ਪੂਰੀ ਕੀਤੀ ਅਤੇ ਫਿਰ ਇੱਕ ਮੋਟੀਵੇਸ਼ਨਲ ਸਪੀਕਰ ਬਣ ਗਈ।


ਜ਼ਿੰਦਗੀ ਤੁਹਾਨੂੰ ਕਈ ਤਰੀਕਿਆਂ ਨਾਲ ਪਰਖਦੀ ਹੈ, ਪਰ ਆਪਣੇ Goal ਨੂੰ ਪ੍ਰਾਪਤ ਕਰਨ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਅਸਫਲਤਾ ਤੋਂ ਨਾ ਡਰੋ, ਸਗੋਂ ਇਸ ਨੂੰ ਇੱਕ ਮੌਕੇ ਵਜੋਂ ਦੇਖੋ। ਜਦੋਂ ਵੀ ਤੁਸੀਂ ਅਸਫਲ ਹੋ ਜਾਂਦੇ ਹੋ, ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਹਾਡੀ ਮੇਹਨਤ ਵਿਚ ਕਿੱਥੇ ਕਮੀ ਸੀ, ਅਤੇ ਤੁਸੀਂ ਇਸ ਵਾਰ ਅਸਫਲ ਹੋਣ ਤੇ ਆਪਣੀਆਂ ਗ਼ਲਤੀਆਂ ਤੋਂ ਕੀ ਸਿੱਖਿਆ। ਅਸਫਲਤਾ ਤੋਂ ਸਿੱਖੋ ਅਤੇ ਅੱਗੇ ਵਧੋ ਜਾਓ ।



ਹਾਰ ਜਾਣ ਦੇ ਡਰ ਨਾਲ ਕਿਵੇਂ ਨਜਿੱਠਣਾ ਹੈ?(ਡਰ ਨਾਲ ਚੱਲਣ ਵਾਲੀ ਅਸਫਲਤਾ ਨਾਲ ਨਜਿੱਠਣਾ)



ਜ਼ਿਆਦਾਤਰ ਲੋਕ ਡਰ ਕਾਰਨ ਉਹ ਨਹੀਂ ਬਣ ਪਾਉਂਦੇ, ਜੋ ਉਹ ਬਣਨ ਦੀ ਕਾਬਲੀਅਤ ਰੱਖਦੇ ਹਨ। ਉਨ੍ਹਾਂ ਦੇ ਡਰ ਕਾਰਨ, ਉਹ ਉੱਥੇ ਹੀ ਫਸੇ ਰਹਿੰਦੇ ਹਨ ਅਤੇ ਜੋ ਉਨ੍ਹਾਂ ਕੋਲ ਹੈ ਉਸ ਨਾਲ ਖੁਸ਼ ਰਹਿੰਦੇ ਹਨ। ਉਹ ਆਪਣੇ ਆਪ ਨੂੰ Improve ਦੀ ਕੋਸ਼ਿਸ਼ ਨਹੀਂ ਕਰਦੇ ਬਲਕਿ ਆਪਣੀ ਸਮਰੱਥਾ ਨੂੰ ਘਟਾ ਲੈਂਦੇ ਹਨ ਅਤੇ ਦੂਜੇ ਲੋਕਾਂ ਨੂੰ ਖ਼ੁਦ ਦਾ ਅਪਮਾਨ ਕਰਨ ਦਾ ਮੌਕਾ ਦਿੰਦੇ ਹਨ। ਜੇ ਤੁਸੀਂ ਸਫਲ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਖ਼ੁਦ ਦੇ ਵਿਕਾਸ ਤੋਂ ਕਦੇ ਵੀ ਨਹੀਂ ਡਰਨਾ ਚਾਹੀਦਾ, ਪਰ ਇਸ ਤਰਾ ਉਦੋਂ ਹੀ ਹੋਵੇਗਾ ਜਦੋਂ ਤੁਸੀਂ ਇਸ ਗੱਲ ਦੀ ਪਰਵਾਹ ਕਰਨਾ ਬੰਦ ਕਰ ਦਿੰਦੇ ਹੋ ਕਿ ਦੂਜੇ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ। ਤੇ ਯਕੀਨ ਮਨੋ, ਜੇ ਤੁਸੀਂ ਅਜਿਹਾ ਕਰਨ ਵਿਚ ਕਾਮਜਾਬ ਹੁੰਦੇ ਹੋ ਤਾ ਤੁਸੀਂ ਆਪਣੇ ਆਪ ਦੇ ਸਭ ਤੋਂ ਵਧੀਆ version ਬਣ ਜਾਓਗੇ।


ਆਓ ਇਸ ਪੁਆਇੰਟ ਨੂੰ ਇਕ ਰੀਅਲ ਲਾਈਫ ਉਧਾਹਰਣ ਨਾਲ ਸਮਝਦੇ ਆ, ਸਿਡਨੀ ਪੋਇਟੀਅਰ ਆਪਣੀ ਕਿਤਾਬ "ਲਾਈਫ ਬਾਇਓਂਡ ਮੇਜਰ" ਵਿੱਚ ਆਪਣੀ ਜ਼ਿੰਦਗੀ ਦੇ ਇੱਕ ਮੋੜ ਬਾਰੇ ਦੱਸਿਆ ਹੈ। ਇਹ ਬਹਾਮੀਅਨ ਅਮਰੀਕੀ ਅਦਾਕਾਰ ਅਖਬਾਰ ਵਿੱਚ ਬਰਤਨ ਧੋਣ ਦੀ ਨੌਕਰੀ ਲੱਭ ਰਿਹਾ ਸੀ। ਜਦੋਂ ਉਸ ਨੂੰ ਕੁਝ ਨਾ ਮਿਲਿਆ ਤਾਂ ਉਸ ਨੇ ਕਾਗਜ਼ ਸੁੱਟ ਦਿੱਤਾ। ਫਿਰ ਉਸ ਦੀ ਨਜ਼ਰ ਇਕ ਇਸ਼ਤਿਹਾਰ 'ਤੇ ਗਈ ਜਿਸ 'ਚ ''ਐਕਟਰ ਵਾਨਟੇਡ'' ਲਿਖਿਆ ਹੋਇਆ ਸੀ।


ਉਸਨੇ ਪੂਰਾ ਲੇਖ ਪੜ੍ਹਿਆ ਅਤੇ ਪਤਾ ਲੱਗਾ ਕਿ ਅਮਰੀਕਨ ਨੀਗਰੋ ਥੀਏਟਰ ਵਿਚ ਆਡੀਸ਼ਨ ਹੋਣੇ ਜਾ ਰਿਹਾ ਸੀ। ਇਹ ਉਸ ਥਾਂ ਦੇ ਬਹੁਤ ਨੇੜੇ ਸੀ ਜਿੱਥੇ ਉਹ ਰਹਿੰਦਾ ਸੀ। ਜਦੋਂ ਉਹ ਉੱਥੇ ਪਹੁੰਚਿਆ ਤਾਂ ਨਿਰਦੇਸ਼ਕ ਨੇ ਉਸ ਨੂੰ ਇੱਕ ਕਿਤਾਬ ਵਿੱਚੋਂ ਇੱਕ ਪਹਿਰਾਗ੍ਰਾਫ ਪੜ੍ਹਨ ਲਈ ਕਿਹਾ। ਇਹ ਉਸ ਲਈ ਔਖਾ ਕੰਮ ਸੀ ਕਿਉਂਕਿ ਉਹ ਸਿਰਫ਼ ਇੱਕ ਸਾਲ ਹੀ ਸਕੂਲ ਗਿਆ ਸੀ। ਇਸ ਕਾਰਨ ਉਸ ਨੂੰ ਬਾਹਮੀਅਨ ਦੇ ਲਹਿਜ਼ੇ ਵਿਚ ਪਹਿਰਾਗ੍ਰਾਫ ਪੜ੍ਹਨਾ ਬਹੁਤ ਔਖਾ ਲੱਗ ਰਿਹਾ ਸੀ।


ਇਹ ਦੇਖ ਕੇ ਡਾਇਰੈਕਟਰ ਨੂੰ ਗੁੱਸਾ ਆ ਗਿਆ ਅਤੇ ਸਿਡਨੀ ਤੋਂ ਕਿਤਾਬ ਖੋਹ ਲਈ। ਉਸਨੇ ਸਿਡਨੀ ਨੂੰ ਕਿਹਾ ਕਿ ਉਸਨੂੰ ਬਰਤਨ ਧੋਣ ਦਾ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਉਹ ਨਾ ਤਾਂ ਪੜ੍ਹ ਸਕਦਾ ਹੈ ਅਤੇ ਨਾ ਹੀ ਲਿਖ ਸਕਦਾ ਹੈ। ਫਿਰ ਨਿਰਦੇਸ਼ਕ ਉਨ੍ਹਾਂ ਨੂੰ ਬਾਹਰ ਲੈ ਗਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ।


ਸਿਡਨੀ ਨੇ ਫਿਰ ਤੋਂ ਬਰਤਨ ਧੋਣ ਦੀ ਨੌਕਰੀ ਲੱਭਣ ਦਾ ਫੈਸਲਾ ਕੀਤਾ। ਫਿਰ ਉਸਨੂੰ ਅਹਿਸਾਸ ਹੋਇਆ ਕਿ ਉਸਨੇ ਕਦੇ ਨਿਰਦੇਸ਼ਕ ਨੂੰ ਇਹ ਨਹੀਂ ਦੱਸਿਆ ਸੀ ਕਿ ਉਹ ਬਰਤਨ ਧੋਣ ਦੀ ਵਜੋਂ ਨੌਕਰੀ ਲੱਭ ਰਿਹਾ ਸੀ। ਇਸ ਲਈ, ਜੇਕਰ ਨਿਰਦੇਸ਼ਕ ਉਸ ਨੂੰ ਸਿਰਫ ਇੱਕ ਬਰਤਨ ਧੋਣ ਵਾਲੇ ਦੇ ਤੌਰ 'ਤੇ ਦੇਖਦਾ ਹੈ, ਤਾਂ ਇਹ ਸਪੱਸ਼ਟ ਹੈ ਕਿ ਸਿਡਨੀ ਖ਼ੁਦ ਦੀ ਵੀ ਉਨੀ ਕ' ਹੀ ਕਦਰ ਕਰੇਗਾ।


ਉਸ ਸਮੇਂ ਸਿਡਨੀ ਆਪਣੇ ਲਈ ਖੜ੍ਹਾ ਹੋ ਗਿਆ। ਸਿਡਨੀ ਨੇ ਇਹ ਸਾਬਤ ਕਰਨ ਲਈ ਦ੍ਰਿੜ ਸੰਕਲਪ ਲਿਆ ਕਿ ਉਹ ਇੱਕ ਬਰਤਨ ਸਾਫ਼ ਕਰਨ ਵਾਲੇ ਤੋਂ ਕੀਤੇ ਵੱਧ ਹਨ, ਜਿਵੇਂ ਕਿ ਉਸਦੇ ਮਾਤਾ- ਪਿਤਾ ਕਹਿੰਦੇ ਸਨ। ਉਸਨੇ ਉਸ ਦਿਨ ਫੈਸਲਾ ਕੀਤਾ ਕਿ ਉਹ ਆਪਣੇ ਆਪ ਨੂੰ ਅਤੇ ਨਿਰਦੇਸ਼ਕ ਨੂੰ ਇਹ ਸਾਬਤ ਕਰੇਗਾ ਕਿ ਉਹ ਇੱਕ ਅਭਿਨੇਤਾ ਬਣ ਸਕਦਾ ਹੈ।


ਸਿਡਨੀ ਨੂੰ ਜਲਦੀ ਹੀ ਬਰਤਨ ਸਾਫ਼ ਦੀ ਨੌਕਰੀ ਮਿਲ ਗਈ। ਆਪਣੀ ਸ਼ਿਫਟ ਖਤਮ ਕਰਨ ਤੋਂ ਬਾਅਦ, ਉਹ ਇੱਕ ਅਖਬਾਰ ਦੇਖ ਰਿਹਾ ਸੀ ਜਦੋਂ ਇੱਕ ਵੇਟਰ ਉਸਨੂੰ ਪੁੱਛ ਰਿਹਾ ਸੀ ਕਿ ਇਸ ਸਮੇਂ ਖਬਰ ਵਿੱਚ ਕੀ ਹੋ ਰਿਹਾ ਹੈ। ਸਿਡਨੀ ਨੇ ਉਸਨੂੰ ਦੱਸਿਆ ਕਿ ਉਸਨੂੰ ਪੜ੍ਹਨਾ ਨਹੀਂ ਆਉਂਦਾ। ਫਿਰ ਉਸ ਵੇਟਰ ਨੇ ਉਸਨੂੰ ਪੜ੍ਹਨਾ ਸਿਖਾਇਆ। ਸਮਾਂ ਬੀਤਣ ਨਾਲ ਸਿਡਨੀ ਦੇ ਪੜ੍ਹਨ ਅਤੇ ਬੋਲਣ ਦੇ ਹੁਨਰ ਵਿੱਚ ਸੁਧਾਰ ਹੋਇਆ। ਉਸਨੇ ਥੀਏਟਰ ਐਕਟਿੰਗ ਨੂੰ ਇੱਕ ਹੋਰ ਮੌਕਾ ਦੇਣ ਬਾਰੇ ਸੋਚਿਆ। ਇਸ ਵਾਰ ਸਿਡਨੀ ਨੂੰ ਲਿਸਿਸਟ੍ਰਾਟਾ ਨਾਮਕ ਇੱਕ ਨਾਟਕ ਵਿੱਚ ਮੁੱਖ ਭੂਮਿਕਾ ਮਿਲੀ ਜੋ ਬ੍ਰੌਡਵੇ ਨੇ ਤਿਆਰ ਕੀਤਾ ਗਿਆ ਸੀ। ਇਸ ਨਾਟਕ ਤੋਂ ਬਾਅਦ ਉਸ ਦੀ ਕਿਸਮਤ ਚਮਕੀ ਅਤੇ ਉਸ ਦਾ ਕਰੀਅਰ ਸਫਲ ਸਾਬਤ ਹੋਇਆ।


ਸਿਡਨੀ 1963 ਅਕੈਡਮੀ ਅਵਾਰਡਸ ਵਿੱਚ ਸਰਵੋਤਮ ਅਦਾਕਾਰ ਜਿੱਤਣ ਵਾਲਾ ਅਫਰੀਕਾ ਦਾ ਪਹਿਲਾ ਅਭਿਨੇਤਾ ਸੀ। ਉਸਨੂੰ ਇਹ ਆਪਣੀ ਫਿਲਮ " ਲਿਲੀਜ਼ ਆਫ਼ ਦੀ ਫੀਲਡ" ਵਿੱਚ ਉਸਦੀ ਭੂਮਿਕਾ ਲਈ ਮਿਲਿਆ। ਸਿਡਨੀ 1980 ਦੀ ਕਾਮੇਡੀ ਫਿਲਮ "ਸਟਿਰ ਕ੍ਰੇਜ਼ੀ" ਦਾ ਨਿਰਦੇਸ਼ਕ ਵੀ ਸੀ, ਜੋ 1 ਅਫਰੀਕਨ ਦੁਆਰਾ ਬਣਾਈ ਗਈ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਸੀ। ਇਸ ਤੋਂ ਇਲਾਵਾ ਉਸਨੇ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਦੁਆਰਾ ਦਿੱਤਾ ਗਿਆ ਇੱਕ ਅਕੈਡਮੀ ਆਨਰੇਰੀ ਅਵਾਰਡ ਵੀ ਜਿੱਤਿਆ। ਰਾਸ਼ਟਰਪਤੀ ਬਰਾਕ ਓਬਾਮਾ ਨੇ ਉਸਨੂੰ 2009 ਵਿੱਚ ਰਾਸ਼ਟਰਪਤੀ ਮੈਡਲ ਆਫ਼ ਫਰੀਡਮ ਨਾਲ ਸਨਮਾਨਿਤ ਕੀਤਾ।


ਇਹ ਸਭ ਕੁਝ ਇਸ ਲਈ ਹੋਇਆ ਕਿਉਂਕਿ ਸਿਡਨੀ ਨੇ ਪੱਕਾ ਇਰਾਦਾ ਕੀਤਾ ਸੀ ਕਿ ਉਹ ਉਸ ਨਿਰਦੇਸ਼ਕ ਨੂੰ ਦਿਖਾਕੇ ਰਹੇਗਾ ਕਿ ਉਹ ਇੱਕ ਅਭਿਨੇਤਾ ਬਣ ਸਕਦਾ ਹੈ। ਉਸ ਨਿਰਦੇਸ਼ਕ ਦੀਆਂ ਗੱਲਾਂ ਤੋਂ ਨਿਰਾਸ਼ ਹੋਣ ਦੀ ਬਜਾਏ ਉਸ ਨੇ ਇਸ ਨੂੰ ਪ੍ਰੇਰਨਾ ਵਜੋਂ ਲਿਆ। ਸਿਡਨੀ ਨੇ ਵੀ ਆਪਣੇ ਆਪ ਨੂੰ ਆਪਣੇ ਖ਼ੁਦ ਦੇ ਪੁਰਾਣੇ ਵਰਜਣ ਵਿੱਚ ਫਸਣ ਨਹੀਂ ਦਿੱਤਾ, ਜੋ ਸਹੀ ਢੰਗ ਨਾਲ ਬੋਲ ਜਾਂ ਪੜ੍ਹ ਨਹੀਂ ਸਕਦਾ ਸੀ। ਸਗੋਂ ਉਸਨੇ ਕੋਸ਼ਿਸ਼ ਕੀਤੀ ਅਤੇ ਉਸ ਪੜਾਅ ਤੋਂ ਬਾਹਰ ਆ ਗਿਆ। ਹਮੇਸ਼ਾ ਸਿੱਖਣ ਦੀ ਉਸਦੀ ਆਦਤ ਨੇ ਉਸਨੂੰ ਇਕ ਬਰਤਨ ਧੋਣ ਵਾਲੇ ਤੋਂ ਸਿਡਨੀ ਪੋਇਟਰ ਬਣਾ ਦਿੱਤਾ ਜੋ ਉਹ ਅੱਜ ਹੈ।


ਜੋ ਵੀ ਤੁਸੀਂ ਬਣਨਾ ਚਾਹੁੰਦੇ ਹੋ, ਉਹ ਬਣਨ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਦੂਜਿਆਂ ਨੂੰ ਇਹ ਫੈਸਲਾ ਨਾ ਕਰਨ ਦਿਓ ਕਿ ਤੁਹਾਡੀ ਕੀਮਤ ਕੀ ਹੈ।ਤੁਸੀਂ ਆਪਣੀ ਕੀਮਤ ਖ਼ੁਦ ਤਹਿ ਕਰੋ, ਆਪਣੇ ਆਪ ਵਿੱਚ ਵਿਸ਼ਵਾਸ ਰੱਖੋ, ਛੋਟੇ ਛੋਟੇ ਕਦਮ ਚੁੱਕੋ ਅਤੇ ਆਪਣੇ ਆਪ ਨੂੰ improve ਕਰਦੇ ਰਹੋ। ਇਹ ਛੋਟੇ ਕਦਮ ਤੁਹਾਨੂੰ ਉਹ ਵਿਅਕਤੀ ਬਣਨ ਵਿੱਚ ਮਦਦ ਕਰੇਗੇ ਜੋ ਤੁਸੀਂ ਬਣਨਾ ਚਾਹੁੰਦੇ ਹੋ।



ਆਪਣੀ Ego ਨੂੰ ਤੁਹਾਡੇ 'ਤੇ ਹਾਵੀ ਨਾ ਹੋਣ ਦਿਓ



ਅਸਫਲਤਾ ਦਾ ਡਰ ਅਕਸਰ ਆਪਣੇ ਆਪ ਉੱਤੇ ਮਾਣ ਹੋਣ ਤੋਂ ਪੈਦਾ ਹੁੰਦਾ ਹੈ। ਬਹੁਤ ਸਾਰੇ ਲੋਕ ਆਪਣੇ Comfort Zone ਵਿੱਚ ਰਹਿੰਦੇ ਹਨ ਕਿਉਂਕਿ ਉਹ ਡਰਦੇ ਹਨ ਕਿ ਦੂਸਰੇ ਉਨ੍ਹਾਂ ਨੂੰ ਅਸਫਲ ਹੁੰਦੇ ਦੇਖਣਗੇ। ਸਫਲ ਹੋਣ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਅਸਫਲਤਾ ਨੂੰ ਖ਼ੁਦ ਨੂੰ ਖੋਜਣ ਦੇ ਰੂਪ ਵਿੱਚ ਦੇਖੋ। ਤੁਸੀਂ ਜੋ ਵੀ ਗਲਤੀਆਂ ਕਰਦੇ ਹੋ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੀਆਂ ਕਮਜ਼ੋਰੀਆਂ ਕੀ ਹਨ, ਤੁਹਾਡੀਆਂ ਸ਼ਕਤੀਆਂ ਕੀ ਹਨ ਅਤੇ ਤੁਹਾਨੂੰ ਕਿਹੜੀਆਂ ਚੀਜ਼ਾਂ ਸਿੱਖਣ ਦੀ ਲੋੜ ਹੈ। ਜੇ ਤੁਸੀਂ ਆਪਣੀ Ego ਨੂੰ ਤਿਆਗ ਦੇਵੇਂਗੇ, ਤਾਂ ਤੁਸੀਂ ਇਹ ਸਭ ਪ੍ਰਾਪਤ ਕਰ ਸਕੇਂਗੇ।


ਕਿਸੇ ਨੂੰ ਪਰਵਾਹ ਨਹੀਂ ਕਿ ਤੁਸੀਂ ਕਿੰਨਾ ਸੰਘਰਸ਼ ਕੀਤਾ ਹੈ। ਉਹ ਸਿਰਫ ਤੁਹਾਡੀ ਸਫਲਤਾ ਦੇਖਦੇ ਹਨ। ਜੇਕਰ ਤੁਸੀਂ ਕਿਸੇ ਦੇ ਸਾਹਮਣੇ ਮੂਰਖ ਦਿਖਾਈ ਦਿੰਦੇ ਹੋ ਅਤੇ ਕੋਈ ਤੁਹਾਡਾ ਮਜ਼ਾਕ ਉਡਾਉਂਦਾ ਹੈ, ਤਾਂ ਤੁਸੀਂ ਵੀ ਉਸ ਨਾਲ ਮਿਲਕੇ ਹੱਸੋ। ਆਪਣੇ ਅੰਦਰ ਇੱਕ ਚੰਗੀ ਸਪੋਰਟਸ ਮੈਨ Spirit ਬਣਾਈ ਰੱਖੋ। ਉਹਨਾਂ ਨੂੰ ਦਿਖਾਓ ਕਿ ਗਲਤੀਆਂ ਕਰਨਾ ਆਮ ਗੱਲ ਹੈ ਕਿਉਂਕਿ ਤੁਸੀਂ ਇੱਕ ਇਨਸਾਨ ਹੋ, ਜੋ ਲਗਾਤਾਰ ਸਿੱਖ ਰਹੇ ਹੋ।


ਉਦਾਹਰਨ ਵਜੋਂ, ਅਰਨੋ ਐਲਗਨਰ ਨੂੰ ਵੀ ਆਪਣੇ ਸ਼ੁਰੂਆਤੀ ਸਾਲਾਂ ਵਿੱਚ ਬਹੁਤ ਦੁੱਖ ਝੱਲਣਾ ਪਿਆ ਜਦੋਂ ਉਹ ਇੱਕ Rock Climber ਵਜੋਂ ਆਪਣਾ ਕਰੀਅਰ ਸ਼ੁਰੂ ਕਰ ਰਿਹਾ ਸੀ। ਉਹ 35 ਸਾਲ ਦਾ ਸੀ ਜਦੋਂ ਉਸਨੇ "The Rock Warrior's Way: Mental Training for Climbers." ਨਾਂਮ ਦੀ ਕਿਤਾਬ ਲਿਖੀ, ਇਸ ਵਿੱਚ ਉਸਦੇ climbing philisophy ਬਾਰੇ ਗੱਲ ਕੀਤੀ ਗਈ ਸੀ, ਜਿਸਦੀ ਵਰਤੋਂ ਬਹੁਤ ਸਾਰੇ ਦੇਸ਼ਾਂ ਜਿਵੇਂ ਕਿ ਬ੍ਰਾਜ਼ੀਲ, ਮੈਕਸੀਕੋ, ਸੰਯੁਕਤ ਰਾਜ ਅਤੇ ਸਪੇਨ ਵਿੱਚ ਕੀਤੀ ਗਈ ਹੈ।


ਆਪਣੇ ਸ਼ੁਰੂਆਤੀ ਸਾਲਾਂ ਵਿੱਚ, ਅਰਨੋ ਆਤਮਵਿਸ਼ਵਾਸ ਨਾਲ ਭਰਪੂਰ ਸੀ ਜਿਸ ਵਿੱਚ ਕੁਝ ਕਰਨ ਦੀ ਹਿੰਮਤ ਸੀ। ਉਸ ਨੇ ਇਹ ਮੰਨ ਲਿਆ ਸੀ ਕਿ ਉਸ ਦੀ ਪਛਾਣ ਸਿਰਫ਼ ਉਨ੍ਹਾਂ ਚੀਜ਼ਾਂ ਤੋਂ ਹੈ ਜੋ ਉਸ ਨੇ ਹਾਸਲ ਕੀਤੀਆਂ ਸਨ। ਉਹ ਇਸ ਤਰ੍ਹਾਂ ਵਿਸ਼ਵਾਸ ਕਰਦਾ ਰਿਹਾ ਜਦੋਂ ਤੱਕ ਉਸਨੇ ਇੱਕ ਮੁਸ਼ਕਲ ਸਥਿਤੀ ਦਾ ਸਾਹਮਣਾ ਨਹੀਂ ਕੀਤਾ, ਜਿਸ ਨਾਲ ਉਸਦੇ ਸਾਰੇ ਵਿਸ਼ਵਾਸ ਬਦਲ ਗਏ।


ਇਹ ਉਦੋਂ ਹੋਇਆ ਜਦੋਂ ਅਰਨੋ ਨੇ ਇੱਕ ਵੱਖਰੇ ਰਸਤੇ ਰਾਹੀਂ ਚੜ੍ਹਾਈ ਕੀਤੀ। ਉਸ ਸਮੇਂ, ਉਸਨੇ ਸਥਿਤੀ ਦਾ ਗਲਤ ਅੰਦਾਜ਼ਾ ਲਗਾਇਆ ਸੀ। ਉਸ ਨੇ ਸੋਚਿਆ ਕਿ ਉਹ ਆਸਾਨੀ ਨਾਲ ਚੜ੍ਹ ਜਾਵੇਗਾ ਪਰ ਉਹ ਵਿਚਕਾਰ ਹੀ ਡਿੱਗ ਗਿਆ। ਅਰਨੋ ਆਪਣੇ ਦੋਸਤਾਂ ਨੂੰ ਦੱਸਣ ਤੋਂ ਬਹੁਤ ਡਰਦਾ ਹੈ। ਇਸ ਲਈ ਉਸਨੇ ਆਪਣੀ ਸੁਰੱਖਿਆ ਰੱਸੀ ਨੂੰ ਕੰਟਰੋਲ ਕਰਨ ਵਾਲੇ ਵਿਅਕਤੀ ਨੂੰ ਇਸ ਗੱਲ ਨੂੰ ਗੁਪਤ ਰੱਖਣ ਲਈ ਕਿਹਾ ਕਿਉਂਕਿ ਉਹ ਇਹ ਦੱਸਣ ਵਿੱਚ ਬਹੁਤ ਸ਼ਰਮ ਮਹਿਸੂਸ ਕਰ ਰਿਹਾ ਸੀ।


ਕਈ ਸਾਲਾਂ ਤੱਕ ਉਹ ਦੂਜਿਆਂ ਨਾਲ ਆਪਣੀ ਤੁਲਨਾ ਕਰਦਾ ਰਿਹਾ। ਉਹ ਆਪਣੀ ਹਾਰ ਬਾਰੇ ਦੂਜਿਆਂ ਨੂੰ ਦੱਸਣ ਦੇ ਯੋਗ ਨਹੀਂ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਅਜਿਹਾ ਕਰਨ ਤੋਂ ਬਾਅਦ ਉਹ ਬੇਕਾਰ ਹੋ ਜਾਵੇਗਾ। ਇਸ ਗੱਲ ਨੇ ਉਸ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।


ਜਦੋਂ ਉਹ 35 ਸਾਲ ਦਾ ਹੋ ਗਿਆ ਤਾਂ ਉਸਨੂੰ ਸਮਝ ਆਇਆ ਕਿ ਉਸਦੀ ਆਪਣੀ ਕੀਮਤ ਭਾਵ ਸਵੈ- ਮੁੱਲ ਕਿਸੇ ਵਿਅਕਤੀ ਜਾਂ ਪ੍ਰਾਪਤੀ ਨਾਲ ਆਪਣੀ ਤੁਲਨਾ ਕਰਨ ਨਾਲ ਵਧਦਾ ਜਾਂ ਘਟਦਾ ਨਹੀਂ ਹੈ, ਸਗੋਂ ਨਿਰੰਤਰ ਸਿੱਖਣ ਨਾਲ ਵਧਦਾ ਹੈ। ਫਿਰ ਉਸਨੇ ਫੈਸਲਾ ਕੀਤਾ ਕਿ ਉਹ ਇਹ ਗੱਲ ਆਪਣੀ ਕਿਤਾਬ ਰਾਹੀਂ ਦੱਸੇਗਾ ਅਤੇ ਇਹ ਵੀ ਦੱਸੇਗਾ ਕਿ ਉਸਨੇ ਇਸ ਤੋਂ ਕੀ ਸਿੱਖਿਆ ਹੈ।


ਅਰਨੋ ਸਿੱਖਣਾ ਜਾਰੀ ਰੱਖਣ ਨੂੰ ਆਪਣਾ ਪਹਿਲਾ Goal ਬਣਾਉਣ ਲਈ, ਅੱਜ ਨਵੇਂ Rock Climbers ਨੂੰ ਸਿਖਾਉਂਦਾ ਹੈ। ਉਹ ਉਹਨਾਂ ਨੂੰ ਇਹ ਵੀ ਸਿਖਾਉਂਦੇ ਹਨ ਕਿ ਉਹਨਾਂ ਨੂੰ ਕਦੇ ਵੀ ਦੂਜਿਆਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਉਹਨਾਂ ਦੇ ਆਤਮ ਵਿਸ਼ਵਾਸ ਨੂੰ ਘਟਾ ਸਕਦਾ ਹੈ ਅਤੇ ਅੱਗੇ ਵਧਣ ਦੀ ਉਹਨਾਂ ਦੇ ਚਾਅ ਨੂੰ ਘਟਾ ਸਕਦਾ ਹੈ।

ਜਿਆਦਾਤਰ ਅਸੀਂ ਸਿਰਫ ਆਪਣੀ ਸਫਲਤਾ ਨੂੰ ਦੇਖਦੇ ਹਾਂ। ਅਸੀਂ ਉਨ੍ਹਾਂ ਗਲਤੀਆਂ ਨੂੰ ਸਵੀਕਾਰ ਕਰਨ ਤੋਂ ਡਰਦੇ ਹਾਂ ਜੋ ਸਫ਼ਲਤਾ ਦੇ ਰਾਹ ਦਾ ਹੀ ਹਿੱਸਾ ਸਨ, ਕਈ ਵਾਰ ਅਸੀਂ ਆਪਣੇ ਹੁਨਰ ਨੂੰ ਵੀ ਘੱਟ ਸਮਝਦੇ ਹਾਂ। ਇਸ ਦਾ ਇੱਕੋ ਇੱਕ ਹੱਲ ਹੈ ਅਤੇ ਉਹ ਹੈ ਹਿੰਮਤ ਰੱਖੋ ਅਤੇ ਆਪਣੇ ਆਪ ਵਿੱਚ ਵਿਸ਼ਵਾਸ ਰੱਖੋ। ਇੱਕ ਡੂੰਘਾ ਸਾਹ ਲਓ ਅਤੇ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਅੱਗੇ ਵਧੋ।



ਆਪਣੀ ਮਾਨਸਿਕ ਸਥਿਤੀ(State of Mind) ਨੂੰ ਬਦਲੋ।



ਨਕਾਰਾਤਮਕ ਭਾਵਨਾਵਾਂ ਨੂੰ ਸਕਾਰਾਤਮਕ ਭਾਵਨਾਵਾਂ ਵਿੱਚ ਬਦਲਣਾ ਬਹੁਤ ਹੀ ਮੁਸ਼ਕਲ ਹੈ, ਇਹ ਸੋਚਣਾ ਬਿਲਕੁਲ ਗਲਤ ਹੈ ਕਿ Positive ਸੋਚਣ ਤੋਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ। ਇਸ ਲਈ ਇਹ ਕਿਸੇ ਵੀ ਸਮੱਸਿਆ ਦਾ ਸਭ ਤੋਂ ਵਧੀਆ ਹੱਲ ਨਹੀਂ ਹੈ। ਜੇ ਤੁਸੀਂ ਆਪਣੀ ਮਾਨਸਿਕ ਸਥਿਤੀ ਨੂੰ ਬਦਲਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸਦੇ ਵਿਰੁੱਧ ਜਾਣ ਲਈ ਛੋਟੇ ਕਦਮ ਚੁੱਕਣੇ ਪੈਣਗੇ।



ਤੁਹਾਨੂੰ ਆਪਣੇ ਆਪ ਨੂੰ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਜਾਂ ਦੂਰ ਕਰਨ ਬਾਰੇ ਸਿੱਖਣਾ ਹੋਵੇਗਾ। ਉਹਨਾਂ ਕੰਮਾਂ ਨੂੰ ਕਰਨਾ ਜਿਨ੍ਹਾਂ ਲਈ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ, ਇਹ ਤੁਹਾਡੀਆਂ ਨਕਾਰਾਤਮਕ ਭਾਵਨਾਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਇਸ ਵਿੱਚ ਤੁਹਾਡੇ ਕਿਸੇ ਚੰਗੇ ਦੋਸਤ ਨਾਲ ਗੱਲ ਕਰਨਾ ਜਾਂ ਉਸ ਨਾਲ ਸੈਰ ਲਈ ਜਾਣਾ ਵੀ ਸ਼ਾਮਲ ਹੋ ਸਕਦਾ ਹੈ। ਇੱਕ ਵਾਰ ਜਦੋਂ ਤੁਸੀਂ ਆਪਣੀ ਸਕਾਰਾਤਮਕ ਮਾਨਸਿਕਤਾ ਨੂੰ ਵਾਪਸ ਪ੍ਰਾਪਤ ਕਰ ਲੈਂਦੇ ਹੋ, ਤਾਂ ਤੁਸੀਂ ਵਾਪਸ ਆਪਣੀਆਂ ਸਮੱਸਿਆ ਦਾ ਹੱਲ ਲੱਭਣ ਲਈ ਜਾ ਸਕਦੇ ਹੋ। ਹਰ ਕਿਸੇ ਦੀ ਅੱਪਰੋਚ ਵੱਖਰੀ ਵੱਖਰੀ ਹੋਂ ਸਕਦੀ ਹੈ, ਇਸ ਲਈ ਪਤਾ ਲਗਾਓ ਕਿ ਤੁਹਾਡੇ ਲਈ ਸਭ ਤੋਂ ਵਧੀਆ ਕੀ ਕੰਮ ਕਰਦਾ ਹੈ।



ਕਿਸੇ ਵੀ ਚੀਜ਼ ਨੂੰ ਸਵੀਕਾਰ ਕਰਨਾ ਜਾਣੀ acceptance ਉਹ ਚੀਜ਼ ਹੈ ਜਿਸ ਰਾਹੀਂ ਤੁਸੀਂ ਨਿਰਾਸ਼ਾ ਤੋਂ ਬਾਹਰ ਨਿਕਲ ਸਕਦੇ ਹੋ। ਚੀਜ਼ਾਂ ਉਸ ਤਰੀਕੇ ਨਾਲ ਨਹੀਂ ਹੋ ਸਕਦੀਆਂ ਜਿਵੇਂ ਤੁਸੀਂ ਚਾਹੁੰਦੇ ਹੋ, ਪਰ ਉਹਨਾਂ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਹੈ ਆਉਣ ਵਾਲੀਆਂ ਤਬਦੀਲੀਆਂ ਬਾਰੇ flexible ਹੋਣਾ।


ਵੇਰਾ ਵੈਂਗ ਦਾ ਪਹਿਲਾ ਸੁਪਨਾ ਸੀ ਕੀ ਉਹ ਅਮਰੀਕੀ ਓਲੰਪਿਕ ਸਕੇਟਿੰਗ ਟੀਮ ਦਾ ਹਿੱਸਾ ਬਣੇ। ਇਸ ਲਈ ਉਸਨੇ 8 ਸਾਲ ਦੀ ਉਮਰ ਤੋਂ ਹੀ ਤਿਆਰੀ ਕਰਨੀ ਸ਼ੁਰੂਆਤ ਕਰ ਦਿਤੀ ਸੀ ਪਰ ਜਦੋਂ ਉਹ 19 ਸਾਲ ਦੀ ਹੋ ਗਈ ਤਾਂ ਉਹ ਸਕੇਟਿੰਗ ਟੀਮ ਵਿੱਚ ਚੁਣੀ ਨਹੀਂ ਗਈ। ਇਸ ਲਈ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ, ਵੇਰਾ ਨੇ ਇੱਕ ਆਮ ਜੀਵਨ ਜਿਊਣ ਦਾ ਫੈਸਲਾ ਕੀਤਾ ਅਤੇ ਉਸਨੇ ਇਕ ਫੈਸ਼ਨ ਮੈਗਜ਼ੀਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਸਾਲ ਦੀ ਸਖ਼ਤ ਮਿਹਨਤ ਅਤੇ ਸਮਰਪਣ ਤੋਂ ਬਾਅਦ, ਉਸਨੂੰ ਮੈਗਜ਼ੀਨ ਲਈ ਕੰਮ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੇ ਫੈਸ਼ਨ Editer ਦੇ ਅਹੁਦੇ ਲਈ ਤਰੱਕੀ ਦਿੱਤੀ ਗਈ। ਫਿਰ ਉਸਨੇ Editer Of Chife ਬਣਨ ਲਈ 15 ਸਾਲ ਕੰਮ ਕੀਤਾ ਪਰ ਉਸਨੂੰ ਤਰੱਕੀ ਨਹੀਂ ਮਿਲੀ। Vera ਨੇ ਫਿਰ Ralph ਲੌਰੇਨ ਲਈ ਡਿਜ਼ਾਈਨ ਡਾਇਰੈਕਟਰ ਵਜੋਂ ਕੰਮ ਕਰਨ ਲਈ ਕੰਪਨੀ ਛੱਡ ਦਿੱਤੀ।


ਓਲੰਪੀਅਨ ਵਿਚ ਸਕੇਟਿੰਗ ਕਰਨ ਅਤੇ ਚੀਫ ਐਡੀਟਰ ਨਾ ਬਣ ਸਕਣ ਦੇ ਬਾਵਜੂਦ ਵੀਰਾ ਨੇ ਕਦੇ ਵੀ ਆਪਣੇ ਆਪ ਨੂੰ ਬੇਕਾਰ ਨਹੀਂ ਸਮਝਿਆ। ਉਹ ਅੱਗੇ ਵਧਦੀ ਰਹੀ ਅਤੇ ਆਪਣੀ ਪਿਛਲੀ ਹਾਰ ਨੂੰ ਆਪਣੇ ਆਤਮ ਵਿਕਾਸ ਲਈ ਸਬਕ ਵਜੋਂ ਦੇਖਿਆ। ਉਸ ਨੇ ਉਮੀਦ ਨਹੀਂ ਛੱਡੀ ਜਿਸ ਕਾਰਨ ਉਹ ਆਖਰਕਾਰ ਮਸ਼ਹੂਰ Wedding ਡਰੈੱਸ ਡਿਜ਼ਾਈਨਰ ਬਣ ਗਈ। Vera Wang ਨੇ ਕਦੇ ਵੀ ਆਪਣੀ ਜ਼ਿੰਦਗੀ ਨੂੰ ਇੱਕ ਅਸਫਲਤਾ ਦੇ ਰੂਪ ਵਿੱਚ ਨਹੀਂ ਦੇਖਿਆ ਜਿਸ ਵਿੱਚ ਉਹ ਆਪਣੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕੀ, ਸਗੋਂ ਉਸਨੇ ਆਪਣੀਆਂ ਸਾਰੀਆਂ ਨਿਰਾਸ਼ਾਵਾਂ ਤੋਂ ਉੱਪਰ ਉੱਠ ਕੇ ਅੱਗੇ ਵਧਣ ਦਾ ਫੈਸਲਾ ਕੀਤਾ। ਜ਼ਿੰਦਗੀ ਹਮੇਸ਼ਾ ਸਹੀ ਅਤੇ ਆਸਾਨ ਨਹੀਂ ਹੁੰਦੀ। ਤੁਹਾਡੀ ਪੂਰੀ ਕੋਸ਼ਿਸ਼ ਤੋਂ ਬਾਅਦ ਵੀ ਜ਼ਿੰਦਗੀ ਤੁਹਾਨੂੰ ਧੋਖਾ ਦੇ ਸਕਦੀ ਹੈ। Postive ਅਤੇ Flexible ਰਹਿਣਾ ਤੁਹਾਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਅੰਤ ਵਿੱਚ ਤੁਹਾਡੇ ਕੋਲ ਸਿਰਫ 2 ਵਿਕਲਪ ਬਚਦੇ ਹਨ - ਜਾਂ ਤਾਂ ਤੁਸੀਂ ਆਪਣੀ ਹਾਰ ਅਤੇ ਨਿਰਾਸ਼ਾ ਦੇ ਜਾਲ ਵਿੱਚ ਫਸੇ ਰਹੋ ਅਤੇ ਆਪਣੇ ਬਾਰੇ ਬੁਰਾ ਮਹਿਸੂਸ ਕਰਦੇ ਰਹੋ, ਜਾਂ ਤੁਸੀਂ ਤਬਦੀਲੀ ਨੂੰ ਸਵੀਕਾਰ ਕਰੋ ਅਤੇ ਅੱਗੇ ਵਧੋ।


ਤੁਹਾਨੂੰ ਇਹ ਸਮਝਣਾ ਪਏਗਾ ਕਿ ਤੁਸੀਂ ਇਸ ਨੂੰ ਕੰਟਰੋਲ ਨਹੀਂ ਕਰ ਸਕਦੇ ਕਿ ਜ਼ਿੰਦਗੀ ਕਿਵੇਂ ਚਲੇਗੀ। ਕਈ ਵਾਰ ਤੁਸੀਂ ਜ਼ਿੰਦਗੀ ਨਹੀਂ ਬਦਲਦੇ ਪਰ ਜ਼ਿੰਦਗੀ ਤੁਹਾਨੂੰ ਬਦਲ ਦਿੰਦੀ ਹੈ।



ਇੱਕ ਜਨੂੰਨ ਵਿਕਸਿਤ (Passion develop) ਕਰੋ



Passion ਦਾ ਅਰਥ ਹੈ ਜਨੂੰਨ, ਭਾਵ, ਉਹ ਮਜ਼ਬੂਤ ​​ਇੱਛਾ ਸ਼ਕਤੀ ਜੋ ਤੁਹਾਨੂੰ ਬਹੁਤ ਸਾਰੀਆਂ ਚੁਣੌਤੀਆਂ ਦੇ ਬਾਅਦ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਰਹੇਗੀ। ਇਹ ਤੁਹਾਨੂੰ achivement ਦੀ ਭਾਵਨਾ ਪ੍ਰਦਾਨ ਕਰਦੇ ਹੋਏ ਤੁਹਾਡੀ ਮਾਨਸਿਕ strenth ਨੂੰ ਵਧਾਉਂਦਾ ਹੈ। ਇਹ ਤੁਹਾਨੂੰ ਸਿਖਾਉਂਦਾ ਹੈ ਕਿ ਤੁਸੀਂ ਚੁਣੌਤੀਆਂ ਤੋਂ ਬਾਅਦ ਵੀ ਕਿਵੇਂ ਖੁਸ਼ ਹੋ ਸਕਦੇ ਹੋ ਅਤੇ ਕਿਸ ਤਰਾ ਕਈ ਵਾਰ ਅਸਫਲ ਹੋਣ ਦੇ ਬਾਅਦ ਵੀ ਅੱਗੇ ਵਧ ਸਕਦੇ ਹੋ। ਇਹ ਸਪੱਸ਼ਟ ਹੈ ਕਿ ਤੁਹਾਨੂੰ ਤੁਰੰਤ ਕੁਝ ਨਹੀਂ ਮਿਲੇਗਾ. ਤੁਹਾਡੇ ਕੋਲ ਇੱਕ ਜਨੂੰਨ ਹੋਣਾ ਚਾਹੀਦਾ ਹੈ ਜੋ ਤੁਹਾਨੂੰ ਅੱਗੇ ਵਧਣ ਵਿੱਚ ਮਦਦ ਕਰੇਗਾ. ਜਦੋਂ ਤੁਸੀਂ ਕੋਈ ਨਵਾਂ goal Set ਕਰਦੇ ਹੋ, ਤਾਂ ਇਸ 'ਤੇ ਹਰ ਹਾਲਤ ਵਿਚ ਬਣੇ ਰਹੋ, ਖਾਸ ਕਰਕੇ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਸ ਨੂੰ ਛੱਡ ਦੇਣਾ ਚਾਹੀਦਾ ਹੈ। ਇਹ ਤੁਹਾਨੂੰ ਪ੍ਰੇਰਿਤ ਰਹਿਣ ਵਿੱਚ ਮਦਦ ਕਰੇਗਾ ਭਾਵੇਂ ਕੁਝ ਵੀ ਹੋਵੇ। ਜਨੂੰਨ ਨੂੰ ਵਿਕਸਿਤ ਕਰਨ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਅੰਦਰੋਂ ਪ੍ਰੇਰਿਤ ਹੋਵੋ।



ਤੁਸੀਂ ਆਪਣੇ ਆਪ ਨੂੰ ਬਹੁਤ ਸਾਰੀਆਂ ਸਥਿਤੀਆਂ ਵਿੱਚ ਫਸਿਆ ਮਹਿਸੂਸ ਕਰ ਸਕਦੇ ਹੋ ਜੋ ਤੁਹਾਨੂੰ ਆਪਣੇ ਆਪ ਨੂੰ ਘੱਟ ਸਮਝਣ ਲਈ ਮਜਬੂਰ ਕਰਦੀਆਂ ਹਨ। ਪਰ ਸਫਲ ਹੋਣ ਲਈ, ਤੁਹਾਨੂੰ ਆਪਣੇ ਆਪ ਨੂੰ ਯਾਦ ਕਰਾਉਂਦੇ ਰਹਿਣਾ ਪਏਗਾ ਕਿ ਤੁਸੀਂ ਉਹ Goal ਕਿਉਂ ਪ੍ਰਾਪਤ ਕਰਨਾ ਚਾਹੁੰਦੇ ਹੋ। ਇਸ ਨੂੰ ਪ੍ਰਾਪਤ ਕਰਨ ਲਈ Passionate ਅਤੇ Dedicated ਬਣੋ। ਜੇਕਰ ਤੁਹਾਡੇ ਅੰਦਰ ਜਨੂੰਨ ਹੈ ਤਾਂ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ।



ਹਾਰ ਮਨ ਲਵੋ, ਜੋ ਤੁਹਨੂੰ ਤੁਹਾਡੇ ਲਾਇਕ ਨਹੀਂ ਲੱਗਦਾ,



ਇਨਸਾਨ ਹੋਣ ਦੇ ਨਾਤੇ, ਅਸੀਂ ਸ਼ਾਇਦ ਹੀ ਜਾਣਦੇ ਹਾਂ ਕਿ ਸਮਾਜ ਵਿਚ ਬਣਾਏ ਸਿਧਾਂਤ ਸਾਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ। ਅਸੀਂ ਇਹ ਸੁਣ ਕੇ ਵੱਡੇ ਹੋਏ ਹਾਂ ਕਿ ਚੰਗੀ ਜ਼ਿੰਦਗੀ ਜਿਊਣ ਲਈ ਸਾਨੂੰ ਕਈ ਔਖੇ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ। ਅਸੀਂ ਸਿਰਫ਼ ਇਹੀ ਜਾਣਦੇ ਹਾਂ ਕਿ ਜਨਮ ਲੈਣਾ ਹੈ, ਪੜ੍ਹਨਾ ਹੈ, ਕੰਮ ਕਰਨਾ ਹੈ, ਪਰਿਵਾਰ ਬਣਾਉਣਾ ਹੈ, ਸੇਵਾਮੁਕਤ ਹੋਣਾ ਹੈ ਅਤੇ ਫਿਰ ਮਰਨਾ ਹੀ ਜੀਵਨ ਹੈ । ਇਸ ਕਾਰਨ ਅੱਜ ਵੀ ਅਸੀਂ ਦਬਾਅ ਹੇਠ ਜੀਵਨ ਬਤੀਤ ਕਰ ਰਹੇ ਹਾਂ। ਸਾਡੇ ਲਈ ਦੂਜਿਆਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਵੀ ਬਹੁਤ ਔਖਾ ਹੈ।



ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜੀਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਮਾਜ ਦੁਆਰਾ ਤੈਅ ਕੀਤੇ ਮਾਪਦੰਡਾਂ ਦੀ ਪਾਲਣਾ ਕਰੀਏ, ਸਗੋਂ ਇਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਆਪਣੇ ਅਨੁਸਾਰ ਜੀਉਂਦੇ ਸਕੀਏ । ਜੇ ਅਸੀਂ ਉਹੀ ਕਰਦੇ ਹਾਂ ਜੋ ਲੋਕ ਸਾਡੇ ਤੋਂ ਚਾਹੁੰਦੇ ਹਨ, ਤਾਂ ਅਸੀਂ ਹਮੇਸ਼ਾ ਦੁਖੀ ਰਹਾਂਗੇ। ਇਸ ਲਈ ਸਾਨੂੰ ਹਮੇਸ਼ਾ ਉਹੀ ਕਰਨਾ ਚਾਹੀਦਾ ਹੈ ਜੋ ਸਾਡੇ ਲਈ ਸਭ ਤੋਂ ਕੀਮਤੀ ਹੈ, ਜੋ ਸਾਨੂੰ ਇੱਕ ਚੰਗਾ ਇਨਸਾਨ ਬਣਾਉਂਦਾ ਹੈ।



ਉਸ ਕੰਮ ਨੂੰ ਛੱਡ ਦਵੋ ਜੋ ਤੁਹਾਨੂੰ ਖੁਸ਼ੀ ਨਹੀਂ ਦਿੰਦਾ, ਉਸ ਕੰਮ ਤੇ ਫੋਕਸ ਕਰੋ ਜੋ ਤੁਹਾਨੂੰ ਸੰਤੁਸ਼ਟੀ ਪ੍ਰਧਾਨ ਕਰੇ ਅਤੇ ਜਿਸ ਨੂੰ ਕਰਨ ਲਈ ਤੁਹਾਡਾ ਮਨ ਤੁਹਾਡਾ ਸਾਥ ਦੇਵੇ । ਬਹੁਤ ਸਾਰਾ ਪੈਸਾ ਜਾ ਨੌਕਰ ਚਾਕਰ ਇਨਸਾਨ ਨੂੰ ਸੰਤੁਸ਼ਟੀ ਨਹੀਂ ਦਿੰਦੇ, ਜੇ ਕਰ ਉਸ ਨੂੰ ਆਪਣਾ ਜੀਵਨ ਕਿਸੇ ਹੋਰ ਦੇ ਸੁਪਨਿਆਂ ਨਾਲ ਜੀਣਾ ਪਵੇ ।ਇਸ ਲਈ ਆਪਣੀ ਰਾਹ ਖੁਦ ਬਣਾਓ ।



ਸਫਲਤਾ ਤੱਕ ਪਹੁੰਚਣ ਲਈ, ਤੁਹਾਡੇ ਕੋਲ ਇੱਕ ਮਜ਼ਬੂਤ ਨੀਂਹ ਹੋਣੀ ਚਾਹੀਦੀ ਹੈ ਕਿ ਤੁਸੀਂ ਜੋ ਕਰਨ ਜਾ ਰਹੇ ਹੋ ਉਹ ਤੁਹਾਡੇ ਲਈ ਮਾਇਨੇ ਰੱਖਦਾ ਹੈ। ਧਿਆਨ ਵਿੱਚ ਰੱਖੋ ਕਿ ਜਦੋਂ ਤੁਸੀਂ ਇਸਨੂੰ ਪ੍ਰਾਪਤ ਕਰੋਗੇ, ਤੁਸੀਂ ਹਰ ਤਰ੍ਹਾਂ ਨਾਲ ਸੰਪੂਰਨ ਅਤੇ ਸੰਤੁਸ਼ਟ ਮਹਿਸੂਸ ਕਰੋਗੇ। ਦੂਜਿਆਂ ਦੇ ਸੁਪਨਿਆਂ ਦਾ ਪਿੱਛਾ ਕਰਨਾ ਤੁਹਾਡੇ ਉਪਰ ਦਬਾਅ ਨੂੰ ਵਧਾਏਗਾ।



ਇਸ ਲਈ ਧਿਆਨ ਵਿੱਚ ਰੱਖੋ ਕਿ ਤੁਸੀਂ ਅਸਲ ਵਿੱਚ ਜਾਣਦੇ ਹੋ ਕਿ ਤੁਸੀਂ ਅਸਲ ਵਿੱਚ ਆਪਣੀ ਜ਼ਿੰਦਗੀ ਤੋਂ ਕੀ ਚਾਹੁੰਦੇ ਹੋ, ਇਸਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰੋ ਅਤੇ ਆਪਣੀ ਯਾਤਰਾ ਦਾ ਅਨੰਦ ਲਓ। ਇੱਕ ਵਾਰ ਜਦੋਂ ਤੁਸੀਂ ਇਹ ਪ੍ਰਾਪਤ ਕਰ ਲੈਂਦੇ ਹੋ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਫਲਤਾ ਦੀ ਪਰਿਭਾਸ਼ਾ ਤੁਸੀਂ ਖ਼ੁਦ ਤਿਆਰ ਕਰਦੇ ਹੋਂ। ਇਸ ਸੰਸਾਰ ਵਿੱਚ ਕਾਮਯਾਬੀ ਦਾ ਮਤਲਬ ਇਸ ਤੋਂ ਵੱਧ ਹੋਰ ਕੁਝ ਨਹੀਂ ਹੋ ਸਕਦਾ ਕਿ ਤੁਸੀਂ ਆਪਣੇ ਲਈ ਇੱਕ ਸੁਪਨਾ ਦੇਖਿਆ ਹੋਵੇ ਅਤੇ ਉਸਨੂੰ ਪੂਰਾ ਕੀਤਾ ਹੋਵੇ।



"ਤਾ ਆਓ ਦੋਸਤੋ, ਹੁਣ ਅਖੀਰ ਵਿਚ ਅਸੀਂ ਵਧਦੇ ਆ ਇਸ Summery ਦੇ ਸਿੱਟੇ ਵੱਲ ਅਤੇ ਜਾਂਦੇ ਆ ਅਸੀਂ ਇਸ Summery ਤੋਂ ਕੀ ਸਿੱਖਿਆ."


ਸਿੱਟਾ (Conclusion)


ਤੁਸੀਂ ਇਸ From Failed To Success Book Summery ਵਿੱਚ ਜਾਣਿਆ , ਅਸਫਲਤਾ ਦਾ ਕੀ ਅਰਥ ਹੈ ਅਤੇ ਇਸਦੀ ਸਹੀ ਪਰਿਭਾਸ਼ਾ, ਨਾਲ ਹੀ ਇਹ ਸਫਲਤਾ ਪ੍ਰਾਪਤ ਕਰਨ ਵਿੱਚ ਕਿਵੇਂ ਮਦਦ ਕਰਦੀ ਹੈ। ਅਸਫ਼ਲ ਹੋਣਾ ਹਾਰ ਮੰਨਣ ਦਾ ਕਾਰਨ ਨਹੀਂ ਹੋਣਾ ਚਾਹੀਦਾ, ਸਗੋਂ ਤੁਹਾਨੂੰ ਤੁਹਾਡੀ ਅਸਫਲਤਾ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ ਅਤੇ ਅੱਗੇ ਵਧਣਾ ਚਾਹੀਦਾ ਹੈ। ਤੁਸੀਂ ਇਹ ਵੀ ਸਿੱਖਿਆ ਹੈ ਕਿ ਤੁਹਾਡੀ ਅਸਫਲਤਾ ਦੇ ਡਰ ਦਾ ਕਾਰਨ ਤੁਹਾਡੇ ਅੰਦਰ Ego ਜਨਮ ਲੈਂਦੀ ਹੈ। ਦੂਜਿਆਂ ਨੂੰ ਖੁਸ਼ ਰੱਖਣਾ ਅਤੇ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਤੁਹਾਨੂੰ ਕਦੇ ਵੀ ਆਪਣੇ Comfort Zone ਜਾਣੀ ਅਲਾਸ ਤੋਂ ਬਾਹਰ ਨਹੀਂ ਆਉਣ ਦੇਵੇਗਾ। Ego ਨੂੰ ਛੱਡ ਕੇ, ਤੁਸੀਂ ਆਪਣੇ ਆਪ ਅਤੇ ਆਪਣੇ Goals 'ਤੇ ਧਿਆਨ ਕੇਂਦਰਿਤ ਕਰਨ ਦੇ ਯੋਗ ਬਣੋਗੇ।


ਤੁਸੀਂ ਸਿੱਖਿਆ ਹੈ ਕਿ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਅਨੁਸਾਰ ਜੀਣਾ ਚਾਹੀਦਾ ਹੈ। ਸਫਲ ਲੋਕ ਆਮ ਤੌਰ 'ਤੇ ਸਮਾਜ ਦੇ ਮਾਪਦੰਡਾਂ ਦੀ ਪਾਲਣਾ ਨਹੀਂ ਕਰਦੇ ਪਰ ਉਹ ਯਕੀਨੀ ਤੌਰ 'ਤੇ ਆਪਣੇ ਦਿਲ ਅਤੇ ਸਫਲਤਾ ਦੀ ਪਰਿਭਾਸ਼ਾ ਖ਼ੁਦ ਤਿਆਰ ਕਰਦੇ ਹਨ ਤੇ ਉਸ ਦੀ ਪਾਲਣਾ ਕਰਦੇ ਹਨ. ਇਸ ਤੋਂ ਇਲਾਵਾ ਤੁਸੀਂ ਇਹ ਵੀ ਸਿੱਖਿਆ ਹੈ ਕਿ ਅਸਫਲਤਾ ਨੂੰ ਸਵੀਕਾਰ ਕਰਨਾ ਅਤੇ ਕਦੋਂ ਹਾਰ ਮੰਨਣੀ ਹੈ, ਇਹ ਜਾਣਨਾ ਇਹ ਦਰਸਾਉਂਦਾ ਹੈ ਕਿ ਤੁਸੀਂ ਮਾਨਸਿਕ ਤੌਰ 'ਤੇ mature ਹੋ। ਇੱਕ passion ਵਿਕਸਿਤ ਕਰਨਾ ਜੋ ਤੁਹਾਡੀ ਸ਼ਖਸੀਅਤ ਨਾਲ ਮੇਲ ਖਾਂਦਾ ਹੈ, ਇਹ ਤੁਹਾਨੂੰ ਵਧਣ ਵਿੱਚ ਮਦਦ ਕਰਦਾ ਹੈ।



ਹਮੇਸ਼ਾ ਯਾਦ ਰੱਖੋ ਕਿ ਅਸਫਲਤਾ ਅੱਗੇ ਵਧਣ ਦੀ ਨਿਸ਼ਾਨੀ ਹੈ। ਜਦੋਂ ਤੁਸੀਂ ਹਾਰਦੇ ਹੋ, ਤੁਸੀਂ ਵੀ ਕੁਝ ਸਿੱਖਦੇ ਹੋ. ਜੇਕਰ ਕੋਈ ਚੀਜ਼ ਤੁਹਾਡੇ ਲਈ ਕੰਮ ਨਹੀਂ ਕਰ ਰਹੀ ਹੈ ਤਾਂ ਆਪਣੀ plans ਬਦਲੋ ਪਰ ਆਪਣੇ Goals 'ਤੇ ਬਣੇ ਰਹੋ। ਯਾਦ ਰੱਖੋ ਜੋ ਕਦੇ ਅਸਫਲ ਨਹੀਂ ਹੁੰਦੇ ਉਹ ਕਦੇ ਕੋਸ਼ਿਸ਼ ਵੀ ਨਹੀਂ ਕਰਦੇ।


ਅਖੀਰ ਵਿਚ, ਜੇ ਇਸ Summery ਤੋਂ ਤੁਸੀਂ ਕੁਝ ਵੀ ਸਿੱਖਿਆ ਹੈ, ਜਾ ਇਸ summery ਨੇ ਤੁਹਾਨੂੰ ਤੁਹਾਡੇ Goals ਜਾ ਤੁਹਾਡੇ ਅੱਗੇ ਨਾ ਵੱਧ ਸਕਣ ਦੇ ਕਾਰਣਾ ਤੋਂ ਜਾਗਰੂਕ ਕੀਤਾ ਹੈ ਤਾ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ, ਛੋਟੇ ਵੱਡੇ ਭੈਣਾਂ ਭਰਾਵਾਂ, ਜਾ ਜਿਸਨੂੰ ਵੀ ਤੁਸੀਂ ਆਪਣੇ ਵਾਂਗ ਜਾਗਰੂਕ ਕਰਨਾ ਚਾਹੁੰਦੇ ਹੋਂ ਨਾਲ ਜਰੂਰ share ਕਰੋ,


ਬਾਕੀ ਇਹ ਬਲੌਗ ਇਸ ਕਿਤਾਬ ਦਾ ਸਿਰਫ਼ ਛੋੱਟਾ ਜਿਹਾ ਸਾਰ ਮਾਤਰ ਸੀ, ਕਿਤਾਬ ਦੀ ਪੂਰੀ ਜਾਣਕਾਰੀ ਦਾ ਫਾਇਦਾ ਉਠਾਣ ਲਈ ਤੁਸੀਂ ਇਸ ਕਿਤਾਬ ਨੂੰ ਕਿਸੇ ਵੀ Online Platform ਤੋਂ ਮੰਗਵਾ ਕੇ ਪੂਰੀ detail ਨਾਲ ਪੜ ਸਕਦੇ ਹੋਰ..


ਸਾਡਾ ਬਲੌਗ ਪਹਿਲਾ ਐਸਾ ਪੰਜਾਬੀ ਬਲੌਗ ਹੈ, ਜੋ ਤੁਹਾਡੇ ਲਈ ਵਿਸ਼ਵ ਦੀਆਂ ਬਹੁਤ ਮਹਾਨ ਤੇ ਮਹੱਤਵਪੂਰਨ ਕਿਤਾਬਾਂ ਜੋ ਤੁਹਾਡੀ Persionality ਅਤੇ ਜੀਵਨ ਜਿਉਣ ਦੇ ਤਰੀਕੇ ਨੂੰ ਬਦਲਣ ਦੀ ਤਾਕਤ ਰੱਖਦੀਆਂ ਹਨ, ਅਸੀਂ ਇਨਾ ਕਿਤਾਬਾਂ ਦਾ ਤੁਹਾਡੇ ਲਈ ਪੰਜਾਬੀ ਵਿਚ ਅਨੁਵਾਦ ਕਰਦੇ ਆ.


ਧੰਨਵਾਦ..




Post a Comment

0 Comments