ਕੀ ਤੁਸੀਂ ਅਸੀਮਤ ਸ਼ਕਤੀ ਦੇ ਮਾਲਕ ਬਣਨਾ ਚਾਹੁੰਦੇ ਹੋ? The Secret Book Summery In Punjabi

ਕੀ ਤੁਸੀਂ ਅਸੀਮਤ ਸ਼ਕਤੀ ਦੇ ਮਾਲਕ ਬਣਨਾ ਚਾਹੁੰਦੇ ਹੋ? The Secret Book Summery In Punjabi,Law Of Attraction


ਕੀ ਤੁਸੀਂ ਕੋਈ ਰਾਜ਼ ਜਾਣਨਾ ਚਾਹੁੰਦੇ ਹੋ? ਕੀ ਤੁਸੀਂ ਅਸੀਮਤ ਸ਼ਕਤੀ ਦੇ ਮਾਲਕ ਬਣਨਾ ਚਾਹੁੰਦੇ ਹੋ? ਕੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰਾ ਪੈਸਾ, ਸਿਹਤਮੰਦ ਸਰੀਰ ਅਤੇ ਪਿਆਰ ਭਰੇ ਰਿਸ਼ਤੇ ਪ੍ਰਾਪਤ ਕਰਨਾ ਚਾਹੁੰਦੇ ਹੋ? ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਬਦਲ ਸਕਦੇ ਹੋ? ਕੀ ਤੁਸੀਂ ਉਸ ਰਾਜ਼ ਨੂੰ ਜਾਣਨਾ ਚਾਹੁੰਦੇ ਹੋ ਜੋ ਹਰ ਸਥਿਤੀ ਵਿਚ ਕੰਮ ਕਰਦਾ ਹੈ, ਤੁਸੀਂ ਜਾਣਦੇ ਹੋ ਜਾਂ ਨਹੀਂ, ਪਰ ਅੱਜ ਇਸ ਸਮਰੀ ਰਾਹੀਂ ਇਸ ਨੂੰ ਜਾਣਨ ਦਾ ਮੌਕਾ ਜਰੂਰ ਹੈ, ਪਰ ਜੇਕਰ ਤੁਹਾਡਾ ਜਵਾਬ ਹਾਂ, ਤਾਂ ਇਹ ਕਿਤਾਬ ਤੁਹਾਡੇ ਲਈ ਹੈ। ਇਹ ਰਾਜ਼ ਜਾਣੀ Secret ਐਸਾ ਪਰਮ ਗਿਆਨ ਹੈ ਜੋ ਸਦੀਆਂ ਤੋਂ ਚਲਿਆ ਆ ਰਿਹਾ ਹੈ। ਪਰ ਸਿਰਫ ਕੁਝ ਚੁਣੇ ਹੋਏ ਸਫਲ ਲੋਕਾਂ ਨੂੰ ਇਸ ਬਾਰੇ ਪਤਾ ਸੀ। ਅੱਜ ਇਹ ਰਾਜ਼ ਤੁਹਾਡੇ ਸਾਹਮਣੇ ਖੁੱਲ੍ਹਣ ਜਾ ਰਿਹਾ ਹੈ। ਤੁਸੀਂ ਕੀ ਕੀ ਕਰ ਸਕਦੇ ਹੋ ਇਸਦੀ ਕੋਈ ਸੀਮਾ ਨਹੀਂ ਹੈ। ਇਹ ਕਿਤਾਬ ਤੁਹਾਨੂੰ ਸਿਖਾਏਗੀ ਕਿ ਤੁਸੀਂ ਆਪਣੀਆਂ ਇੱਛਾਵਾਂ ਕਿਵੇਂ ਪੂਰੀਆਂ ਕਰ ਸਕਦੇ ਹੋ।







ਇਤਿਹਾਸ ਵਿੱਚ ਸਭ ਤੋਂ ਸਫਲ ਅਤੇ ਸਭ ਤੋਂ ਜਿਆਦਾ ਪਸੰਦ ਕੀਤੇ ਜਾਣ ਵਾਲੇ ਵਾਲੇ ਲੋਕ ਇੱਕ ਰਾਜ਼ ਜਾਣਦੇ ਸਨ, ਇਸ Summery ਵਿਚ ਤੁਸੀਂ ਵੀ ਉਸ ਰਾਜ਼ ਬਾਰੇ ਜਾਣੋਗੇ। ਤੁਸੀਂ ਜਾਣੋਗੇ ਕਿ ਚੰਗੀਆਂ ਚੀਜ਼ਾਂ ਨੂੰ ਆਪਣੇ ਜੀਵਨ ਵਿੱਚ ਕਿਵੇਂ ਆਕਰਸ਼ਿਤ ਕਰਨਾ ਹੈ। ਤੁਸੀਂ ਸਿੱਖੋਗੇ ਕਿ ਆਪਣੇ ਸੁਪਨਿਆਂ ਨੂੰ ਹਕੀਕਤ ਕਿਵੇਂ ਬਣਾਉਣਾ ਹੈ। ਜੇਕਰ ਤੁਸੀਂ ਆਪਣੇ ਦਿਲ ਦੀ ਕੋਈ ਇੱਛਾ ਪੂਰੀ ਕਰਨੀ ਚਾਹੁੰਦੇ ਹੋ ਤਾਂ ਇਸ ਕਿਤਾਬ ਨੂੰ ਜ਼ਰੂਰ ਪੜ੍ਹੋ।


ਇਹ ਸਮਰੀ ਕਿਸ ਨੂੰ ਪੜ੍ਹਨਾ ਚਾਹੀਦੀ ਹੈ?


ਉਹ ਲੋਕ ਜੋ financial ਸਫਲਤਾ ਚਾਹੁੰਦੇ ਹਨ, ਉਹ ਲੋਕ ਜੋ ਕਿਸੇ ਬਿਮਾਰੀ ਕਾਰਨ ਪੀੜਤ ਹਨ, ਜੋ ਆਪਣੇ ਅਤੀਤ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਚਾਹੁੰਦੇ ਹਨ, ਜੋ ਆਪਣੇ ਹਰ ਸੁਪਨੇ ਨੂੰ ਹਕੀਕਤ ਵਿੱਚ ਬਦਲਣਾ ਚਾਹੁੰਦੇ ਹਨ।


ਲੇਖਕ ਬਾਰੇ


"The Secret ਇਸ ਕਿਤਾਬ ਦੀ ਲੇਖਕ ਰੋਂਡਾ ਬਾਇਰਨ ਇੱਕ ਫਿਲਮ ਨਿਰਮਾਤਾ ਅਤੇ ਲੇਖਕ ਹੈ। ਰੋਂਡਾ ਬਾਇਰਨ ਨੂੰ ਵੈਲੇਸ ਡੀ. ਵਾਟਲਸ ਦੀ ਕਿਤਾਬ "ਦ ਸਾਇੰਸ ਆਫ਼ ਗੈਟਿੰਗ ਰਿਚ" ਤੋਂ ਪ੍ਰੇਰਨਾ ਮਿਲੀ। ਰੋਂਡਾ ਨੇ ਆਕਰਸ਼ਣ ਦੇ ਕਾਨੂੰਨ ਜਾਣੀ Law Of Attraction ਬਾਰੇ ਬਹੁਤ ਖੋਜ ਕੀਤੀ। ਉਸਨੇ 2006 ਵਿੱਚ Documentary ਫਿਲਮ "ਦਿ ਸੀਕਰੇਟ" ਬਣਾਈ,  ਉਸ ਦੀ ਕਿਤਾਬ "ਦਿ ਸੀਕਰੇਟ" ਦੀਆਂ ਹੁਣ ਤੱਕ, 19 ਮਿਲੀਅਨ ਕਾਪੀਆਂ ਦੁਨੀਆ ਭਰ ਵਿੱਚ ਵਿਕ ਚੁੱਕੀਆਂ ਹਨ।"



ਇਹ ਰਾਜ਼ ਕੀ ਹੈ ?


ਇਹ ਰਾਜ਼ ਹੈ: Law Of Attraction ਜਾਣੀ ਆਕਰਸ਼ਣ ਦਾ ਕਾਨੂੰਨ ਜਿਵੇਂ ਗੁਰੂਤਵਾ ਆਕਰਸ਼ਣ ਹਰ ਕਿਸੇ ਉੱਤੇ ਕੰਮ ਕਰਦੀ ਹੈ। ਇਸੇ ਤਰ੍ਹਾਂ Law Of Attraction ਹਰ ਕਿਸੇ 'ਤੇ ਕੰਮ ਕਰਦਾ ਹੈ।


"ਉਹ ਸਾਰੀਆਂ ਚੀਜ਼ਾਂ ਜੋ ਤੁਹਾਡੀ ਜ਼ਿੰਦਗੀ ਵਿੱਚ ਆ ਰਹੀਆਂ ਹਨ, ਤੁਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਖ਼ੁਦ ਆਕਰਸ਼ਿਤ ਕਰਦੇ ਹੋ, ਅਤੇ ਇਹ ਉਹਨਾਂ ਤਸਵੀਰਾਂ ਦੁਆਰਾ ਤੁਹਾਡੇ ਵੱਲ ਆਕਰਸ਼ਿਤ ਹੁੰਦੀਆਂ ਹਨ, ਜੋ ਤੁਸੀਂ ਤੁਹਾਡੇ ਦਿਮਾਗ ਵਿੱਚ ਆਪਣੇ ਵਿਚਾਰਾਂ ਨਾਲ ਬਨਾਉਂਦੇ ਹੋ। ਕਹਿਣ ਦਾ ਮਤਲਬ ਹੈ, ਜੋ ਤੁਸੀਂ ਸੋਚ ਰਹੇ ਹੋ, ਜੋ ਵੀ ਤੁਹਾਡੇ ਦਿਮਾਗ ਵਿਚ ਚੱਲ ਰਿਹਾ ਹੈ, ਜਾਣੇ ਅਣਜਾਣੇ ਤੁਸੀਂ ਉਹ ਸਭ ਵੱਲ ਆਕਰਸ਼ਿਤ ਕਰ ਰਹੇ ਹੋ । 


ਵਿਲੀਅਮ ਸ਼ੈਕਸਪੀਅਰ, ਆਈਜ਼ਕ ਨਿਊਟਨ, ਸੁਕਰਾਤ, ਪਲੈਟੋ, ਲਿਓਨਾਰਡੋ ਦਾ ਵਿੰਚੀ, ਆਦਿ ਵਰਗੇ ਬਹੁਤ ਸਾਰੇ ਮਹਾਨ ਲੋਕ ਇਸ ਰਾਜ਼ ਬਾਰੇ ਜਾਣਦੇ ਸਨ ਅਤੇ ਉਨ੍ਹਾਂ ਨੇ ਇਸ ਨਿਯਮ ਨੂੰ ਆਪਣੇ ਜੀਵਨ ਵਿੱਚ ਵਰਤਿਆ। ਇਥੋਂ ਤੱਕ ਕੀ ਵਿਗਿਆਨ ਨੇ ਵੀ ਇਸ ਤੱਥ ਨੂੰ ਸਾਬਤ ਕੀਤਾ ਹੈ ਅਤੇ ਧਰਮ ਗ੍ਰੰਥਾਂ ਵਿੱਚ ਵੀ ਇਸਦਾ ਜ਼ਿਕਰ ਕੀਤਾ ਗਿਆ ਹੈ।


ਇਹ ਨਿਯਮ ਜਾਣੀ Law Of Attraction ਹਮੇਸ਼ਾ ਸੀ ਅਤੇ ਹਮੇਸ਼ਾ ਰਹੇਗਾ। ਮਹਾਨ ਲੋਕਾਂ ਨੇ ਇਸ ਨਿਯਮ ਦੀ ਵਰਤੋਂ ਕੀਤੀ ਅਤੇ ਇਸਦੀ ਮਦਦ ਨਾਲ ਅਸਾਧਾਰਨ ਕੰਮ ਕੀਤੇ ਅਤੇ ਮਹਾਨ ਬਣ ਗਏ। ਆਕਰਸ਼ਣ ਦਾ ਨਿਯਮ ਕਹਿੰਦਾ ਹੈ ਕਿ ਚੀਜ਼ਾਂ ਆਪਣੇ ਵਰਗੀਆਂ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ, ਮਤਲਬ ਜਿਸ ਤਰ੍ਹਾਂ ਦੇ ਵਿਚਾਰ ਤੁਸੀਂ ਸੋਚਦੇ ਹੋ, ਤੁਸੀਂ ਓਸੇ ਤਰਾਂ ਦੇ ਦੂਜੇ ਵਿਚਾਰਾਂ ਨੂੰ ਆਪਣੇ ਵੱਲ ਖਿੱਚਦੇ ਹੋ।


ਤੁਹਾਡੇ ਵਿਚਾਰ ਇਕ ਚੁੰਬਕ ਦੀ ਤਰਾਂ ਕੰਮ ਕਰਦੇ ਹਨ ਅਤੇ ਹਰ ਇਕ ਵਿਚਾਰ ਦੀ ਆਪਣੀ ਇੱਕ Frequency ਹੁੰਦੀ ਹੈ। ਜਦੋਂ ਤੁਹਾਡੇ ਮਨ ਵਿੱਚ ਵਿਚਾਰ ਆਉਂਦੇ ਹਨ, ਉਹ ਬ੍ਰਹਿਮੰਡ ਵਿੱਚ ਚਲੇ ਜਾਂਦੇ ਹਨ ਅਤੇ ਇੱਕ ਚੁੰਬਕ ਵਾਂਗ ਸਮਾਨ Frequency. ਵਾਲਿਆਂ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹਨ। ਜਿਸ ਕਾਰਨ ਤੁਹਾਡੇ ਵਿਚਾਰ ਫਿਰ ਚੀਜ਼ਾਂ ਦਾ ਰੂਪ ਲੈ ਲੈਂਦੇ ਹਨ।


ਇਸ ਨੂੰ ਇਹ ਤਰਾਂ ਸਮਝੋ ਕੀ, ਜੇ ਕੋਈ ਵੀ ਵਿਅਕਤੀ ਉੱਚੀ ਇਮਾਰਤ ਤੋਂ ਡਿੱਗਦਾ ਹੈ, ਭਾਵੇਂ ਉਹ ਚੰਗਾ ਹੋਵੇ ਜਾਂ ਮਾੜਾ, ਸਿੱਧਾ ਜ਼ਮੀਨ 'ਤੇ ਡਿੱਗ ਪੈਂਦਾ ਹੈ। ਜਾਣੀ ਧਰਤੀ ਦਾ ਗਰੂਤਵਾ ਆਕਾਰਸ਼ਨ ਹਰ ਕਿਸੇ 'ਤੇ ਬਰਾਬਰ ਲਾਗੂ ਹੁੰਦਾ ਹੈ, ਇਸੇ ਤਰ੍ਹਾਂ Law Of Attraction ਵੀ ਸਟੀਕ ਅਤੇ ਅਚੂਕ ਹੈ। ਚਾਹੇ ਚੰਗੀਆਂ ਜਾਂ ਮਾੜੀਆਂ, ਤੁਹਾਡੀ ਜ਼ਿੰਦਗੀ ਵਿਚ ਜੋ ਵੀ ਚੀਜ਼ਾਂ ਜਾਂ ਘਟਨਾਵਾਂ ਹਨ, ਤੁਸੀਂ ਉਨ੍ਹਾਂ ਨੂੰ ਆਪਣੇ ਵਿਚਾਰਾਂ ਰਾਹੀਂ ਖ਼ੁਦ ਆਕਰਸ਼ਿਤ ਕੀਤਾ ਹੈ।



ਮਨ ਵਿੱਚ ਸਹੀ ਵਿਚਾਰ ਕਿਵੇਂ ਲਿਆਉਣੇ ਹਨ?


ਹੁਣ ਤੁਸੀਂ ਸਮਝ ਗਏ ਹੋ ਕਿ ਤੁਹਾਡੇ ਜੀਵਨ ਵਿੱਚ ਜੋ ਵੀ ਚੀਜ਼ਾਂ ਹਨ, ਤੁਸੀਂ ਉਨ੍ਹਾਂ ਨੂੰ ਆਕਰਸ਼ਿਤ ਕੀਤਾ ਹੈ। ਇਸ ਲਈ ਤੁਹਡੀਆਂ ਮਨਪਸੰਦ ਚੀਜਾਂ ਅਤੇ ਜੀਵਨ ਵਿਚ ਖੁਸ਼ੀ ਪ੍ਰਾਪਤ ਕਰਨ ਲਈ, ਤੁਹਾਨੂੰ ਤੁਹਾਡੇ ਦਿਮਾਗ ਵਿਚ ਸਹੀ ਵਿਚਾਰ ਲਿਆਉਣਾ ਪਵੇਗਾ ਅਤੇ ਬ੍ਰਹਿਮੰਡ ਵਿੱਚ ਇਸਦੀ ਸਹੀ frequency ਭੇਜਣੀ ਪਵੇਗੀ। ਤੁਹਾਡੇ ਵਿਚਾਰ ਇੱਕ ਦਮ ਸਾਫ ਅਤੇ ਸਟੀਕ ਹੋਣੇ ਚਾਹੀਦੇ ਹਨ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕੀ, ਬ੍ਰਹਿਮੰਡ ਕੋਲੋਂ ਕੀ ਮੰਗਣਾ ਹੈ। ਪਰ ਦਿਨ ਭਰ ਦਿਮਾਗ ਵਿੱਚ ਲਗਭਗ 60000 ਵਿਚਾਰ ਆਉਂਦੇ ਹਨ।


ਇਸ ਲਈ ਮਨ ਵਿੱਚ ਆਉਣ ਵਾਲੇ ਹਰ ਵਿਚਾਰ ਦੀ ਨਿਗਰਾਨੀ ਕਰਨਾ ਔਖਾ ਹੈ। ਪਰ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਆਪਣੇ ਮਨ ਅੰਦਰ ਜਿਆਦਾ ਚੰਗੇ ਵਿਚਾਰ ਲਿਆ ਸਕਦੇ ਹੋ ਤੇ ਉਹ ਤਰੀਕਾ ਹੈ, ਤੁਹਾਡੀਆਂ ਭਾਵਨਾਵਾਂ ਜਾਣੀ Feelings ਨੂੰ ਸਮਝ ਕੇ । ਸਾਡੀਆਂ ਭਾਵਨਾਵਾਂ ਸਾਨੂੰ ਦੱਸਦੀਆਂ ਹਨ ਕਿ ਅਸੀਂ ਕੀ ਸੋਚ ਰਹੇ ਹਾਂ। ਅਸੀਂ ਦੋ ਤਰੀਕੇ ਦੀਆਂ ਭਾਵਨਾਵਾਂ ਮਹਿਸੂਸ ਕਰਦੇ ਹਾਂ, ਚੰਗੀਆਂ ਅਤੇ ਬੁਰੀਆਂ ਭਾਵਨਾਵਾਂ ।ਬੁਰੀਆਂ ਭਾਵਨਾਵਾਂ ਨਾਲ ਮਨ ਵਿਚ ਹੋਰ ਵੀ ਬੁਰੇ ਵਿਚਾਰ ਆਉਂਦੇ ਹਨ । ਫਿਰ ਇਸੇ ਤਰਾਂ ਹੀ ਅਸੀਂ ਬੁਰੀਆਂ ਚੀਜ਼ਾਂ ਨੂੰ ਆਪਣੇ ਵੱਲ ਆਕਾਰਸ਼ਿਤ ਕਰਦੇ ਹਾਂ ।


ਇਸੇ ਤਰ੍ਹਾਂ ਚੰਗੀਆਂ ਭਾਵਨਾਵਾਂ ਮਨ ਵਿਚ ਚੰਗੇ ਵਿਚਾਰ ਲੈ ਕੇ ਆਉਂਦੀਆਂ ਹਨ ਅਤੇ ਜੀਵਨ ਵਿੱਚ ਹੋਰ ਚੰਗੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ । ਇਸ ਲਈ ਆਪਣੀਆਂ ਭਾਵਨਾਵਾਂ ਨੂੰ ਬਦਲੋ ਅਤੇ ਚੰਗੀਆਂ ਚੀਜ਼ਾਂ ਅਤੇ ਘਟਨਾਵਾਂ ਵੱਲ ਧਿਆਨ ਦਿਓ। ਜਿਸ ਕਾਰਨ ਫਿਰ ਤੁਹਾਨੂੰ ਚੰਗਾ ਲੱਗੇਗਾ ਅਤੇ ਬ੍ਰਹਿਮੰਡ ਵੱਲ ਤੁਹਾਡੇ ਵਿਚਾਰਾਂ ਦੀ ਚੰਗੀ frequency ਚਲੀ ਜਾਵੇਗੀ।




ਇਸ ਰਾਜ਼(Secret) ਦੀ ਵਰਤੋਂ ਕਿਵੇਂ ਕਰੀਏ?


ਤੁਹਾਨੂੰ ਇਹ ਤਾਂ ਸਮਝ ਆਂ ਗਿਆ ਕੀ, Law Of Attraction ਹੀ ਉਹ ਰਾਜ਼ ਹੈ, ਜਿਸ ਨਾਲ ਅਸੀਂ ਆਪਣੇ ਦਿਮਾਗ ਦੇ ਵਿਚਾਰਾਂ ਨੂੰ ਆਪਣੀਆਂ ਮਨ ਪਸੰਦ ਚੀਜ਼ਾਂ, ਚੰਗੀ ਸਿਹਤ,ਰਿਸ਼ਤੇ ਜਾ ਪੈਸਾ ਪ੍ਰਾਪਤ ਕਰਨ ਲਈ ਇਸਤੇਮਾਲ ਕਰ ਸਕਦੇ ਹਾਂ । ਪਰ ਸਵਾਲ ਇਹ ਹੈ ਕੀ, ਅਸੀਂ law Of Attraction ਦੀ ਵਰਤੋਂ ਕਿਵੇਂ ਕਰੀਏ ।


ਤਿੰਨ ਆਸਾਨ ਕਦਮਾਂ ਦੇ ਨਾਲ ਤੁਸੀਂ ਆਪਣੇ ਜੀਵਨ ਵਿੱਚ Law Of Attraction ਨੂੰ ਲਾਗੂ ਕਰ ਸਕਦੇ ਹੋ।


01. ਪਹਿਲਾ ਕਦਮ ਹੈ, ਮੰਗਣਾ (Request) 


02. ਦੂਸਰਾ ਕਦਮ ਹੈ, ਵਿਸ਼ਵਾਸ (Faith)


03. ਤੀਸਰਾ ਕਦਮ ਹੈ, ਪ੍ਰਾਪਤ ਕਰਨਾ (Receive)


ਆਓ ਇਨਾ ਬਾਰੇ ਥੋੜਾ ਵਿਸਥਾਰ ਨਾਲ ਗੱਲ ਕਰਦੇ ਆਂ ।



1. ਮੰਗਣਾ


ਤੁਹਾਨੂੰ ਸਪਸ਼ਟ ਕਰਨਾ ਹੋਵੇਗਾ ਕਿ ਤੁਸੀਂ ਅਸਲ ਵਿੱਚ ਕੀ ਚਾਹੁੰਦੇ ਹੋ। ਜੇ ਤੁਸੀਂ ਇਸ ਬਾਰੇ ਸਪੱਸ਼ਟ ਨਹੀਂ ਹੋ ਕਿ ਤੁਸੀਂ ਕੀ ਚਾਹੁੰਦੇ ਹੋ, ਤਾਂ ਬ੍ਰਹਿਮੰਡ ਤੁਹਾਨੂੰ ਉਹ ਨਹੀਂ ਦੇ ਸਕਦਾ ਜੋ ਤੁਸੀਂ ਚਾਹੁੰਦੇ ਹੋ। ਇਸ ਲਈ ਚੁੱਪਚਾਪ ਬੈਠੋ ਅਤੇ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਕਾਗਜ਼ ਦੇ ਟੁਕੜੇ 'ਤੇ ਸਪਸ਼ਟ ਤੌਰ' ਤੇ ਲਿਖੋ। ਵਿਚਾਰਾਂ ਦੀ ਸਹੀ Frequency ਹੀ ਤੁਹਾਨੂੰ ਸਹੀ ਚੀਜ਼ ਦਾਵਾ ਸਕਦੀ ਹੈ। ਇਸ ਲਈ ਆਪਣੀ ਮਨ-ਚਾਹੀ ਚੀਜ਼ ਨੂੰ ਆਪਣੇ ਮਨ ਵਿਚ ਸਹੀ ਤਰ੍ਹਾਂ ਕਲਪਨਾ ਕਰੋ ਅਤੇ ਬ੍ਰਹਿਮੰਡ ਤੋਂ ਮੰਗੋ।


ਤੁਹਾਨੂੰ ਬਾਰ ਬਾਰ ਮੰਗਣ ਦੀ ਲੋੜ ਨਹੀਂ ਹੈ। ਜਿਵੇਂ ਤੁਸੀਂ Manu ਕਾਰਡ ਦੇਖਦੇ ਹੋ ਅਤੇ ਜੋ ਵੀ ਤੁਸੀਂ ਚਾਹੁੰਦੇ ਹੋ ਆਰਡਰ ਕਰ ਦਿੰਦੇ ਹੋ। ਬਿਲਕੁਲ ਇਸੇ ਤਰ੍ਹਾਂ ਬ੍ਰਹਿਮੰਡ ਨੂੰ ਆਪਣੀ ਪਸੰਦ ਦੀ ਚੀਜ਼ ਦੱਸੋ।



2. ਵਿਸ਼ਵਾਸ ਬਣਾਓ


ਜਦੋਂ ਤੁਸੀਂ ਬ੍ਰਹਿਮੰਡ ਤੋਂ ਆਪਣੀ ਮਨਭਾਉਂਦੀ ਚੀਜ਼ ਮੰਗ ਲਈ ਹੈ, ਤਾਂ ਵਿਸ਼ਵਾਸ ਕਰੋ ਕਿ ਤੁਹਾਨੂੰ ਉਹ ਮਿਲ ਗਈ ਹੈ। ਵਿਸ਼ਵਾਸ ਰੱਖੋ ਕਿ ਤੁਹਾਡੀ ਇੱਛਾ ਪੂਰੀ ਹੋ ਗਈ ਹੈ। ਜਿਸ ਪਲ ਤੁਸੀਂ ਮੰਗਦੇ ਹੋ, ਤੁਸੀਂ ਅਦਿੱਖ ਸ਼ਕਤੀਆਂ ਵਿੱਚ ਵਿਸ਼ਵਾਸ ਕਰਦੇ ਹੋ ਅਤੇ ਮਹਿਸੂਸ ਕਰਦੇ ਹੋ ਕਿ ਤੁਸੀਂ ਜੋ ਚਾਹੁੰਦੇ ਹੋ ਉਹ ਤੁਹਾਡੇ ਕੋਲ ਪਹਿਲਾਂ ਹੀ ਹੈ। ਉਸੇ ਪਲ, ਸਾਰਾ ਬ੍ਰਹਿਮੰਡ Active ਹੋ ਜਾਂਦਾ ਹੈ ਅਤੇ ਤੁਹਾਡੀ ਕਲਪਨਾ ਨੂੰ ਹਕੀਕਤ ਬਣਾਉਣ ਵਿੱਚ ਜੁਟ ਜਾਂਦਾ ਹੈ।


ਬ੍ਰਹਿਮੰਡ ਇੱਕ ਸ਼ੀਸ਼ਾ ਹੈ ਅਤੇ Law of Attraction ਤੁਹਾਡੇ ਵਿਚਾਰਾਂ ਨੂੰ ਤੁਹਾਡੇ ਤੱਕ ਲੈਕੇ ਆਉਂਦਾ ਹੈ। ਇਸ ਲਈ ਤੁਹਾਨੂੰ ਵਿਸ਼ਵਾਸ ਕਰਨਾ ਪਏਗਾ, ਤੁਹਾਨੂੰ ਉਹ ਮਿਲ ਗਿਆ ਹੈ ਜੋ ਤੁਸੀਂ ਚਾਹੁੰਦੇ ਹੋ। ਜੇ ਤੁਸੀਂ ਸੋਚਦੇ ਹੋ ਕਿ ਜੋ ਚੀਜ਼ ਤੁਸੀਂ ਚਾਹੁੰਦੇ ਹੋ, ਉਹ ਅਜੇ ਵੀ ਨਹੀਂ ਮਿਲੀ ਹੈ, ਤਾਂ ਤੁਸੀਂ ਉਸ ਚੀਜ਼ ਦੀ ਪ੍ਰਾਪਤੀ ਨਾ ਹੋਣ ਦਾ ਧਿਆਨ ਆਪਣੇ ਵੱਲ ਖਿੱਚੋਗੇ।


ਇਸ ਲਈ ਤੁਹਾਨੂੰ ਵਿਸ਼ਵਾਸ ਕਰਨਾ ਪਵੇਗਾ ਕਿ ਤੁਸੀਂ ਜੋ ਮੰਗਿਆ ਉਹ ਤੁਹਾਨੂੰ ਮਿਲ ਗਿਆ ਹੈ। ਇਸ ਤਰਾਂ ਤੁਸੀਂ ਇਸ ਨਾਲ ਜੁੜੇ ਵਿਚਾਰਾਂ ਦੀ Frequency ਨੂੰ ਬ੍ਰਹਿਮੰਡ ਵਿੱਚ ਭੇਜਦੇ ਹੋ, ਜਿਸ ਕਾਰਨ ਇਸ ਨਾਲ ਸਬੰਧਤ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ।


"ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਉਹ ਚੀਜ਼ ਕਿਵੇਂ ਪ੍ਰਾਪਤ ਕਰੋਗੇ, ਬ੍ਰਹਿਮੰਡ ਇਸਦੀ ਚਿੰਤਾ ਕਰੇਗਾ." ਤੁਹਾਨੂੰ ਇਸ ਨੂੰ ਪ੍ਰਾਪਤ ਕਰਨ ਲਈ ਸਿਰਫ਼ ਮੰਗਣਾ ਅਤੇ ਵਿਸ਼ਵਾਸ ਕਰਨਾ ਹੋਵੇਗਾ। ਇਸ ਨੂੰ ਪ੍ਰਾਪਤ ਕਰਨ ਦਾ ਤਰੀਕਾ ਆਪਣੇ ਆਪ ਤੁਹਾਡੇ ਵੱਲ ਆਕਰਸ਼ਿਤ ਹੋਵੇਗਾ ।



3. ਪ੍ਰਾਪਤ ਕਰੋ


ਇਸ ਰਾਜ਼ ਦਾ ਆਖਰੀ ਕਦਮ ਹੈ ਪ੍ਰਾਪਤ ਕਰਨਾ, ਭਾਵ ਇਸਦੇ ਲਈ ਚੰਗੀਆਂ ਭਾਵਨਾਵਾਂ ਮਹਿਸੂਸ ਕਰੋ। ਪੂਰੇ ਦਿਲ ਨਾਲ ਮਹਿਸੂਸ ਕਰੋ ਕਿ ਤੁਸੀਂ ਜੋ ਮੰਗਿਆ ਹੈ ਉਸਨੂੰ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਕਿਵੇਂ ਮਹਿਸੂਸ ਕਰੋਗੇ। ਬ੍ਰਹਿਮੰਡ ਭਾਵਨਾਵਾਂ ਦੁਆਰਾ ਨਿਯੰਤਰਿਤ ਹੁੰਦਾ ਹੈ। ਜੇ ਤੁਸੀਂ ਆਪਣੇ ਉਪਰੀ ਮਨ ਨਾਲ ਵਿਸ਼ਵਾਸ ਕਰ ਰਹੇ ਹੋ ਅਤੇ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਤੁਹਾਨੂੰ ਇਹ ਮਿਲ ਗਿਆ ਹੈ, ਤਾਂ ਇਹ ਸੰਭਵ ਹੈ ਕਿ ਤੁਹਾਨੂੰ ਇਹ ਨਹੀਂ ਮਿਲੇਗਾ ।


ਇਸ ਲਈ ਤੁਹਾਡੇ ਮਨ ਵਿੱਚ ਚੰਗੀਆਂ ਭਾਵਨਾਵਾਂ ਦਾ ਹੋਣਾ ਜ਼ਰੂਰੀ ਹੈ, ਉਨ੍ਹਾਂ ਭਾਵਨਾਵਾਂ ਨੂੰ ਵਾਰ- ਵਾਰ ਆਪਣੇ ਮਨ ਵਿੱਚ ਲਿਆਓ ਜੋ ਤੁਸੀਂ ਉਸ ਚੀਜ਼ ਨੂੰ ਪ੍ਰਾਪਤ ਤੋਂ ਬਾਅਦ ਮਹਿਸੂਸ ਕਰੋਗੇ ।



ਤਾਂ ਇਹ ਕਿਵੇਂ ਕਰਨਾ ਹੈ? ਕਲਪਨਾ ਕਰੋ ਕਿ ਜੇਕਰ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਕਿਵੇਂ ਸਜਾਓਗੇ। ਉਸਦੀ ਹਰ ਇਕ ਚੀਜ਼ ਦੀ ਸੂਚੀ ਬਣਾਓ। ਜਾਂ ਜੇ ਤੁਸੀਂ ਕਾਰ ਚਾਹੁੰਦੇ ਹੋ ਤਾਂ ਇਸਦੀ ਟੈਸਟ ਡਰਾਈਵਿੰਗ ਲਈ ਜਾਓ। ਆਪਣੀ ਮਨਚਾਹੀ ਚੀਜ਼ ਨਾਲ ਸਬੰਧਤ ਗਤੀਵਿਧੀ ਨੂੰ ਦੁਹਰਾਓ, ਯੋਜਨਾ ਬਣਾਓ। ਅਜਿਹਾ ਕੰਮ ਕਰੋ ਜਿਵੇਂ ਤੁਹਾਨੂੰ ਇਹ ਮਿਲ ਗਿਆ ਹੈ ਅਤੇ ਤੁਸੀਂ ਇਸ ਨਾਲ ਸਬੰਧਤ ਸਭ ਕੁਝ ਕਰ ਰਹੇ ਹੋ।




ਸ਼ਕਤੀਸ਼ਾਲੀ ਪ੍ਰਕਿਰਿਆਵਾਂ


"ਮਨੁੱਖ ਆਪਣੇ ਆਪ ਨੂੰ ਬਦਲ ਸਕਦਾ ਹੈ ਅਤੇ ਆਪਣੀ ਕਿਸਮਤ ਦਾ ਮਾਲਕ ਬਣ ਸਕਦਾ ਹੈ। ਇਹ ਹਰ ਉਸ ਮਨੁੱਖ ਦਾ ਨਤੀਜਾ ਹੈ ਜੋ ਸਹੀ ਵਿਚਾਰਾਂ ਦੀ ਸ਼ਕਤੀ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੈ।" - ਕ੍ਰਿਸ਼ਚੀਅਨ ਦ ਲਾਰਸਨ


ਤੁਹਾਡੀ ਮੌਜੂਦਾ ਸਥਿਤੀ ਭਾਵੇਂ ਕੋਈ ਵੀ ਹੋਵੇ, ਇਹ ਸਿਰਫ਼ ਵਰਤਮਾਨ ਦੀ ਅਸਲੀਅਤ ਹੈ। ਜਦੋਂ ਤੁਸੀਂ ਇਸ ਰਾਜ਼ ਦੀ ਵਰਤੋਂ ਕਰਨਾ ਸ਼ੁਰੂ ਕਰੋਗੇ, ਤਾਂ ਤੁਹਾਡੀ ਸਥਿਤੀ ਬਦਲਣੀ ਸ਼ੁਰੂ ਹੋ ਜਾਵੇਗੀ।


ਜੇ ਤੁਸੀਂ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ, ਤਾਂ ਪਹਿਲਾਂ ਤੁਹਾਨੂੰ ਆਪਣੀ ਸੋਚ ਬਦਲਣੀ ਪਵੇਗੀ। ਜਿਆਦਾਤਰ ਲੋਕ ਸਿਰਫ਼ ਉਨ੍ਹਾਂ ਚੀਜ਼ਾਂ ਬਾਰੇ ਹੀ ਸੋਚਦੇ ਨੇ, ਜੋ ਉਹ ਆਪਣੀ ਜ਼ਿੰਦਗੀ ਵਿਚ ਨਹੀਂ ਚਾਹੁੰਦੇ, ਬੇਕਾਰ ਹੀ ਉਸ ਵੱਲ ਧਿਆਨ ਦਿੰਦੇ ਹਨ। ਫੇਰ ਓਸੇ ਤਰ੍ਹਾਂ ਦੀਆਂ ਹੀ ਹੋਰ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹਾਂ। ਜਿਦਾ, ਜੇਕਰ ਤੁਸੀਂ ਹਮੇਸ਼ਾ ਕਰਜ਼ੇ ਬਾਰੇ ਸੋਚਦੇ ਰਹੋਗੇ ਤਾਂ ਤੁਹਾਡਾ ਕਰਜ਼ਾ ਹੋਰ ਵੀ ਵਧ ਜਾਵੇਗਾ।


ਉਹਨਾਂ ਚੀਜ਼ਾਂ ਦੀ ਉਮੀਦ ਕਰੋ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਚਾਹੁੰਦੇ ਹੋ. ਨਾ ਕੀ ਉਹਨਾ ਕੀ ਚੀਜ਼ਾਂ ਨਹੀਂ ਜੋ ਤੁਸੀਂ ਨਹੀਂ ਚਾਹੁੰਦੇ। ਆਪਣਾ ਪੂਰਾ ਧਿਆਨ ਆਪਣੀ ਮਨਚਾਹੀ ਵਸਤੂ ਅਤੇ ਆਪਣੇ ਜੀਵਨ ਵੱਲ ਲਗਾਓ। "ਇੱਛਾ ਤੁਹਾਨੂੰ ਉਸ ਨਾਲ ਜੋੜਦੀ ਹੈ ਜੋ ਤੁਸੀਂ ਚਾਹੁੰਦੇ ਹੋ ਅਤੇ ਉਮੀਦ ਇਸਨੂੰ ਤੁਹਾਡੇ ਜੀਵਨ ਵਿੱਚ ਖਿੱਚਦੀ ਹੈ." ਬੌਬ ਪ੍ਰੋਕਟਰ


ਦੋ ਤਰੀਕਿਆਂ ਦੀ ਵਰਤੋਂ ਕਰਕੇ, ਤੁਸੀਂ ਆਪਣੇ ਵਿਚਾਰਾਂ 'ਤੇ ਸਹੀ ਨਿਯੰਤਰਣ ਪਾ ਸਕਦੇ ਹੋ ਅਤੇ ਜੋ ਤੁਸੀਂ ਚਾਹੁੰਦੇ ਹੋ ਪ੍ਰਾਪਤ ਕਰ ਸਕਦੇ ਹੋ:


1. ਸ਼ੁਕਰਗੁਜ਼ਾਰੀ ਦੀ ਸ਼ਕਤੀਸ਼ਾਲੀ ਪ੍ਰਕਿਰਿਆ


ਉਹਨਾਂ ਚੀਜ਼ਾਂ ਦੀ ਸੂਚੀ ਬਣਾਓ ਜਿਨ੍ਹਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ, ਇਸ ਨਾਲ ਤੁਹਾਡੀ ਊਰਜਾ ਬਦਲ ਜਾਂਦੀ ਹੈ ਅਤੇ ਤੁਹਾਡੀ ਸੋਚ ਬਦਲਣ ਲੱਗਦੀ ਹੈ। ਜਦੋਂ ਤੁਸੀਂ ਉਨ੍ਹਾਂ ਚੀਜ਼ਾਂ ਬਾਰੇ ਸ਼ੁਕਰਗੁਜ਼ਾਰ ਹੁੰਦੇ ਹੋ ਜੋ ਤੁਹਾਡੇ ਕੋਲ ਹੁਣ ਹਨ। ਤਾਂ ਤੁਸੀਂ ਤੇਜ਼ੀ ਨਾਲ ਉਨ੍ਹਾਂ ਚੀਜ਼ਾਂ ਨੂੰ ਆਕਰਸ਼ਿਤ ਕਰੋ ਜੋ ਤੁਸੀਂ ਚਾਹੁੰਦੇ ਹੋ.


ਮਹਾਨ ਲੋਕਾਂ ਨੂੰ ਸ਼ੁਕਰਗੁਜ਼ਾਰ ਹੋਣ ਦੀ ਆਦਤ ਸੀ,ਉਹ ਹਰ ਛੋਟੀ ਤੋਂ ਛੋਟੀ ਗੱਲ ਲਈ ਬ੍ਰਹਿਮੰਡ ਦਾ ਧੰਨਵਾਦ ਕਰਦੇ ਸਨ. ਤੁਸੀਂ ਇੱਕ ਨਵੀਂ ਕਾਰ ਚਾਹੁੰਦੇ ਹੋ, ਪਰ ਤੁਸੀਂ ਹੁਣ ਤੁਹਾਡੇ ਕੋਲ ਮੌਜੂਦ ਕਾਰ ਤੋਂ ਨਾਖੁਸ਼ ਹੋ, ਇਸ ਲਈ ਇਹ ਤੁਹਾਡੇ ਵਿੱਚ ਨਕਾਰਾਤਮਕ ਭਾਵਨਾਵਾਂ ਨੂੰ ਜਨਮ ਦਿੰਦਾ ਹੈ। ਅਸੰਤੁਸ਼ਟੀ, ਈਰਖਾ, ਨਫ਼ਰਤ ਵਰਗੀਆਂ ਨਕਾਰਾਤਮਕ ਭਾਵਨਾਵਾਂ ਕਦੀ ਕਿਸੇ ਨੂੰ ਉਹ ਪ੍ਰਾਪਤ ਨਹੀਂ ਕਰਵਾ ਸਕਦੀਆਂ ਜੋ ਉਹ ਚਾਹੁੰਦੇ ਹਨ। ਕਿਉਂਕਿ ਇਹ ਬ੍ਰਹਿਮੰਡ ਨੂੰ ਨਕਾਰਾਤਮਕ ਫ੍ਰੀਕੁਐਂਸੀ ਭੇਜਦਾ ਹੈ।


ਇਸ ਲਈ ਹਰ ਛੋਟੀ- ਛੋਟੀ ਗੱਲ ਲਈ, ਖੁਸ਼ੀ ਲਈ ਧੰਨਵਾਦ ਕਰਨ ਦੀ ਆਦਤ ਅਪਣਾਓ। ਤੁਹਾਡੇ ਲਈ ਇਹ ਹੋਰ ਚੰਗੀਆਂ ਚੀਜ਼ਾਂ ਆਕਰਸ਼ਿਤ ਕਰੇਗਾ



2. ਮਾਨਸਿਕ ਤਸਵੀਰਾਂ ਦੇਖਣ ਦੀ ਸ਼ਕਤੀਸ਼ਾਲੀ ਪ੍ਰਕਿਰਿਆ


ਇਸ ਪ੍ਰਕ੍ਰਿਆ ਵਿੱਚ, ਅਸੀਂ ਆਪਣੇ ਮਨ ਵਿੱਚ ਉਹਨਾਂ ਚੀਜ਼ਾਂ ਦੀਆਂ ਤਸਵੀਰਾਂ ਬਣਾਉਂਦੇ ਹਾਂ ਜੋ ਅਸੀਂ ਹਾਂਸਿਲ ਕਰਨਾ ਚਾਹੁੰਦੇ ਹਾਂ ਅਤੇ ਉਹਨਾਂ ਤਸਵੀਰਾਂ ਨੂੰ ਦੇਖ ਕੇ ਓਸੇ ਤਰਾਂ ਦੀਆਂ ਭਾਵਨਾਵਾਂ ਮਨ ਵਿਚ ਜਾਗ੍ਰਿਤ ਹੁੰਦੀਆਂ ਹਨ। ਫਿਰ ਉਸੇ ਤਰ੍ਹਾਂ ਦੀ ਫ੍ਰੀਕੁਐਂਸੀ ਬ੍ਰਹਿਮੰਡ ਨੂੰ ਜਾਂਦੀ ਹੈ। ਇਸ ਲਈ ਇਹ ਇੱਕ ਬਹੁਤ ਸ਼ਕਤੀਸ਼ਾਲੀ ਪ੍ਰਕਿਰਿਆ ਹੈ ਅਤੇ ਬਹੁਤ ਸਾਰੇ ਸਫਲ ਲੋਕ ਇਸਨੂੰ ਕਰਦੇ ਹਨ।


ਕੋਈ ਵੀ ਚੀਜ਼ ਦੋ ਵਾਰ ਬਣਦੀ ਹੈ, ਪਹਿਲੀ ਵਾਰ ਮਨ ਵਿੱਚ ਅਤੇ ਦੂਜੀ ਵਾਰ ਹਕੀਕਤ ਵਿੱਚ। ਜੋ ਵੀ ਖੋਜਾਂ ਅੱਜ ਤੱਕ ਹੋਈਆਂ ਹਨ ਜਾਂ ਤਕਨਾਲੋਜੀ ਵਿੱਚ ਬਦਲਾਅ ਹੋਇਆ ਹੈ, ਉਸ ਦੀ ਤਸਵੀਰ ਸਭ ਤੋਂ ਪਹਿਲਾਂ ਮਨ ਵਿੱਚ ਆਈ ਤੇ ਫਿਰ ਇਹ ਇੱਕ ਹਕੀਕਤ ਬਣ ਗਿਆ, ਰਾਈਟ ਬ੍ਰਦਰ ਦੁਆਰਾ ਹਵਾਈ ਜਹਾਜ਼ ਦੀ ਕਾਢ, ਐਡੀਸਨ ਦੁਆਰਾ ਇਲੈਕਟ੍ਰਿਕ ਬਲਬ ਬਣਾਉਣਾ, ਇਹ ਸਭ ਪਹਿਲਾਂ ਮਨ ਵਿੱਚ ਤਸਵੀਰਾਂ ਸਨ। ਫਿਰ ਬਾਅਦ ਵਿੱਚ ਇਸ ਨੂੰ ਬ੍ਰਹਿਮੰਡ ਦੀ ਸ਼ਕਤੀ ਦੁਆਰਾ ਅਸਲੀਅਤ ਦਾ ਰੂਪ ਮਿਲਿਆ।


ਇਸ ਲਈ ਜੋ ਵੀ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਉਸ ਨੂੰ ਆਪਣੇ ਮਨ ਵਿਚ ਦੇਖੋ, ਇਸ ਦੀ ਤਸਵੀਰ ਬਣਾਓ ਅਤੇ ਮਹਿਸੂਸ ਕਰੋ, ਫਿਰ ਤੁਹਾਡੇ ਭਰੋਸੇ ਦੇ ਨਾਲ ਬ੍ਰਹਿਮੰਡ ਤੁਹਾਨੂੰ ਇਹ ਸਭ ਅਸਲੀਅਤ ਵਿਚ ਦੇਵੇਗਾ।


ਸਿੱਟਾ 


ਅਸੀਂ ਅੱਜ ਦੀ ਸਮਰੀ ਤੋਂ ਸਿੱਖਿਆ ਕੀ, Law Of Attraction ਇਕ ਅਜਿਹਾ ਨਿਯਮ ਜੋ ਅਚੂਕ ਅਤੇ ਸਟੀਕ ਹੈ, ਇਹ ਕਦੀ ਅਸਫਲ ਨਹੀਂ ਹੁੰਦਾ। ਸਾਨੂੰ ਸਿਰਫ਼ ਇਹ ਜਾਣਨ ਦੀ ਲੋੜ ਹੈ ਕਿ ਇਸ ਦਾ ਸਹੀ ਢੰਗ ਨਾਲ ਅਭਿਆਸ ਕਿਵੇਂ ਕਰਨਾ ਹੈ। ਇਸ ਦੀ ਵਰਤੋਂ ਕਰਕੇ ਬਹੁਤ ਸਾਰੇ ਲੋਕਾਂ ਨੇ ਬਹੁਤ ਕੁਝ ਹਾਸਲ ਕੀਤਾ ਹੈ। ਜਿਵੇਂ ਲਾਇਲਾਜ ਰੋਗਾਂ ਤੋਂ ਛੁਟਕਾਰਾ, ਇੱਛਤ ਧਨ, ਰਿਸ਼ਤਿਆਂ ਵਿੱਚ ਸੁਧਾਰ, ਸੱਚਾ ਜੀਵਨ ਸਾਥੀ ਆਦਿ ਸੁਖ ਮਿਲਿਆ ਹੈ। ਕੁਦਰਤ ਕੋਲ ਦੇਣ ਲਈ ਸਭ ਕੁਝ ਹੈ। Law Of Attraction ਨੂੰ ਤਿੰਨ ਤਰੀਕੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ :- 1. ਮੰਗਣਾ  2.ਵਿਸ਼ਵਾਸ ਕਰਨਾ 3. ਪ੍ਰਾਪਤ ਕਰਨਾ


ਬੱਸ ਆਪਣੇ ਵਿਚਾਰ ਉਨ੍ਹਾਂ ਚੀਜ਼ਾਂ 'ਤੇ ਰੱਖੋ ਜੋ ਤੁਸੀਂ ਆਪਣੀ ਜ਼ਿੰਦਗੀ ਵਿਚ ਚਾਹੁੰਦੇ ਹੋ ਅਤੇ ਵਿਸ਼ਵਾਸ ਕਰੋ ਕਿ ਤੁਹਾਨੂੰ ਉਹ ਚੀਜ਼ ਜ਼ਰੂਰ ਮਿਲੇਗੀ। ਕਈ ਵਾਰ ਮਿਲਣ ਲਈ ਸਮਾਂ ਲੱਗਦਾ ਹੈ ਅਤੇ ਕਈ ਵਾਰ ਇੱਛਾ ਤੁਰੰਤ ਪੂਰੀ ਹੋ ਜਾਂਦੀ ਹੈ। ਭਾਵੇਂ ਤੁਸੀਂ ਇਸ 'ਤੇ ਵਿਸ਼ਵਾਸ ਕਰੋ ਜਾਂ ਨਾ ਕਰੋ, Law Of Attraction ਹਮੇਸ਼ਾ ਕੰਮ ਕਰਦਾ ਹੈ,


ਅਸੀਂ ਇਹ ਵੀ ਸਿੱਖਿਆ ਕੀ, ਸਾਨੂੰ ਹਾਰ ਛੋਟੀ ਤੋਂ ਛੋਟੀ ਚੀਜ ਲਈ ਬ੍ਰਹਿਮੰਡ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਸ਼ੁਕਰਗੁਜ਼ਾਰ ਹੋਣ ਨਾਲ ਸਾਡੇ ਮਨ ਦੇ ਵਿਚਾਰ ਬਦਲਦੇ ਹਨ ਤੇ ਸਾਡੇ ਚੰਗੇ ਵਿਚਾਰ ਓਹਨਾ ਚੰਗੀਆਂ ਚੀਜ਼ਾਂ ਦਾ ਰੂਪ ਲੈ ਲੈਂਦੇ ਹਨ, ਜੋ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ.



ਉਮੀਦ ਹੈ ਕਿ ਤੁਹਾਨੂੰ ਸੀਕਰੇਟ ਬੁੱਕ ਸੰਖੇਪ ਪਸੰਦ ਆਇਆ ਹੋਵੇਗਾ। ਅਤੇ ਤੁਹਾਨੂੰ ਆਪਣੇ ਜੀਵਨ ਨੂੰ ਸਹੀ ਦਿਸ਼ਾ ਦੇਣ ਦਾ ਇੱਕ ਰਸਤਾ ਜ਼ਰੂਰ ਮਿਲਿਆ ਹੋਵੇਗਾ। ਅਸੀਂ ਬੇਨਤੀ ਕਰਦੇ ਹਾਂ, ਕੀ ਇਸ ਸਮਰੀ ਨੂੰ ਹੋਰਾਂ ਨਾਲ ਵੀ ਸ਼ੇਅਰ ਕਰੋਂ ਤਾਂ ਜੋ ਕੋਈ ਹੋਰ ਵੀ ਇਸ ਸਮਰੀ ਤੋਂ ਸਿੱਖ ਸਕੇ, ਧੰਨਵਾਦ । 






Post a Comment

0 Comments