ਆਦਤਾਂ ਜੋ ਤੁਹਾਡੀ ਜਿੰਦਗੀ ਬਦਲ ਸਕਦੀਆਂ ਹਨ, The Power Of Habits Book Summery in Punjabi

ਆਦਤਾਂ ਜੋ ਤੁਹਾਡੀ ਜਿੰਦਗੀ ਬਦਲ ਸਕਦੀਆਂ ਹਨ, The Power Of Habits Book Summery in Punjabi


ਸ਼ਰਾਬ ਜਾ ਸਿਗਰੇਟ ਪੀਣਾ, ਬਹੁਤ ਜ਼ਿਆਦਾ ਖਾਣ ਦੀ ਆਦਤ, ਬਹੁਤ ਜ਼ਿਆਦਾ ਮੂਵੀਜ਼ ਦੇਖਣਾ, ਇੰਟਰਨੈਟ ਦੀ ਲਤ, ਨੀਂਦ ਪੂਰੀ ਨਾ ਹੋਣਾ - ਕੀ ਤੁਸੀਂ ਵੀ ਇਹਨਾਂ ਵਿੱਚੋਂ ਕਿਸੇ ਬੁਰੀ ਆਦਤ ਦੇ ਸ਼ਿਕਾਰ ਹੋ? ਜੇਕਰ ਹਾਂ, ਤਾਂ ਅੱਜ ਦੀ ਇਹ The Power Of Habits Book Summery ਤੁਹਾਡੇ ਲਈ ਹੀ ਹੈ, ਇਸ summery ਵਿੱਚ, ਤੁਹਾਨੂੰ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡਣ ਅਤੇ ਉਨ੍ਹਾਂ ਨੂੰ ਚੰਗੀਆਂ ਆਦਤਾਂ ਵਿੱਚ ਬਦਲਣ ਦਾ ਪ੍ਰਭਾਵਸ਼ਾਲੀ ਤਰੀਕਾ ਦੱਸਿਆ ਜਾਵੇਗਾ ।



The Power Of habits Book Summery


ਅਤੇ ਨਾਲ ਹੀ ਇਸ ਬਾਰੇ ਵੀ ਗੱਲ ਕਰਾਂਗੇ ਕੀ ਆਦਤਾਂ ਕੀ ਹਨ ਅਤੇ ਇਹ ਇਨਸਾਨਾ, ਸੰਗਠਨਾ ਅਤੇ ਸਮਾਜ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ? ਨਵੀਆਂ ਆਦਤਾਂ ਕਿਵੇਂ ਬਣਦੀਆਂ ਹਨ? ਲੋੜ ਅਨੁਸਾਰ ਆਦਤਾਂ ਵਿੱਚ ਤਬਦੀਲੀ ਕਿਵੇਂ ਲਿਆਂਦੀ ਜਾਵੇ? ਲੇਖਕ ਨੇ ਇਨ੍ਹਾਂ ਸਭ ਤੱਥਾਂ ਨੂੰ ਇਸ The Power Of Habits ਕਿਤਾਬ ਵਿੱਚ ਬਹੁਤ ਵਧੀਆ ਉਦਾਹਰਣਾਂ ਦੇ ਕੇ ਸਮਝਾਇਆ ਹੈ ਅਤੇ ਅਸੀਂ ਇਸ Summery ਵਿੱਚ ਆਦਤ ਨਾਲ ਜੁੜੀਆਂ ਗੱਲਾਂ ਵਿਸਥਾਰ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ |


ਲੇਖਕ ਦੇ ਬਾਰੇ 


The Power Of Habits ਕਿਤਾਬ ਇੱਕ ਅਮਰੀਕੀ ਪੱਤਰਕਾਰ ਚਾਰਲਸ ਡੂਹਿਗ ਦੁਆਰਾ ਲਿਖੀ ਗਈ ਹੈ। ਉਹ The New York Magazine ਵਿੱਚ ਕੰਮ ਕਰ ਚੁੱਕੇ ਹਨ। ਉਸਨੇ ਆਦਤਾਂ ਜਾਣੀ Habits ਅਤੇ ਉਤਪਾਦਕਤਾ ਜਾਣੀ Productivity ਵਰਗੇ ਵਿਸ਼ਿਆਂ 'ਤੇ ਦੋ ਕਿਤਾਬਾਂ ਲਿਖੀਆਂ ਹਨ ਅਤੇ ਉਹ ਕਿਤਾਬਾਂ ਹਨ The Power Of Habits ਅਤੇ 'Smarter Faster Better'। The Power Of Habits ਕਿਤਾਬ ਵਿੱਚ, NewYork Times Award Winner ਚਾਰਲਸ ਡੂਹਿਗ ਸਾਨੂੰ ਆਦਤਾਂ ਦੇ ਵਿਗਿਆਨਕ ਅਧਿਐਨ ਦੀ ਐਸੀ ਦੁਨੀਆ ਵਿੱਚ ਲੈ ਜਾਂਦਾ ਹੈ, ਜੋ ਕਿ ਨਾ ਸਿਰਫ਼ ਰੋਮਾਂਚਕਾਰੀ ਹੈ, ਸਗੋਂ ਹੈਰਾਨੀਜਨਕ ਵੀ ਹੈ।


"ਇਹ ਕਿਤਾਬ 100 ਤੋਂ ਵੱਧ ਅਕੈਡਮਿਕ ਅਧਿਐਨਾਂ, 300 ਤੋਂ ਵੱਧ ਵਿਗਿਆਨੀਆਂ ਅਤੇ ਅਧਿਕਾਰੀਆਂ, ਅਤੇ ਦਰਜਨਾਂ ਕੰਪਨੀਆਂ ਦੀ ਖੋਜ 'ਤੇ ਆਧਾਰਿਤ ਹੈ।"



The Power Of Habits ਇਹ Summery ਕਿਸ ਨੂੰ ਪੜ੍ਹਣੀ ਚਾਹੀਦੀ ਹੈ?


ਉਹ ਲੋਕ ਜੋ ਆਪਣੀ ਜ਼ਿੰਦਗੀ ਵਿੱਚ ਬਿਹਤਰ ਬਦਲਾਅ ਚਾਹੁੰਦੇ ਹਨ। ਜੋ ਆਪਣੀ Personal ਅਤੇ Professional ਜ਼ਿੰਦਗੀ ਵਿੱਚ ਸਫਲ ਅਤੇ ਖੁਸ਼ ਰਹਿਣਾ ਚਾਹੁੰਦੇ ਹਨ। ਇਹ summery ਉਨ੍ਹਾਂ ਲਈ ਕਿਸੇ ਵਰਦਾਨ ਵਾਂਗ ਕੰਮ ਕਰੇਗੀ।


ਜੋ ਲੋਕ ਜਾਣੇ- ਅਣਜਾਣੇ ਵਿੱਚ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ, ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਆਪਣੀ ਆਦਤ ਛੱਡ ਨਹੀਂ ਪਾਉਂਦੇ। ਇਸ ਲਈ ਇਹ summery ਉਨ੍ਹਾਂ ਨੂੰ ਉਨ੍ਹਾਂ ਦੀ ਬੁਰੀਆਂ ਆਦਤਾਂ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਮਾਰਗਦਰਸ਼ਨ ਕਰੇਗੀ।


ਜਿਹੜੇ ਲੋਕ ਨਵੀਆਂ ਆਦਤਾਂ ਬਣਾਉਣਾ ਚਾਹੁੰਦੇ ਹਨ ਜਾਂ ਆਪਣੀਆਂ ਆਦਤਾਂ ਨੂੰ ਸੁਧਾਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ Summery ਕਾਰਗਰ ਸਾਬਤ ਹੋਵੇਗੀ।


ਇਸ Summery ਵਿਚ ਲੋਕਾਂ ਦੀਆਂ ਨਿੱਜੀ ਆਦਤਾਂ ਦੇ ਨਾਲ- ਨਾਲ ਕੰਮ ਨਾਲ ਜੁੜੀਆਂ ਆਦਤਾਂ 'ਤੇ ਵੀ ਧਿਆਨ ਦਿੱਤਾ ਗਿਆ ਹੈ। ਇਸ ਲਈ ਇਹ Summery ਹਰ ਉਸ ਵਿਅਕਤੀ ਲਈ ਆਦਰਸ਼ ਹੈ ਜੋ ਆਪਣੀਆਂ ਆਦਤਾਂ ਨੂੰ ਬਦਲਣਾ ਚਾਹੁੰਦਾ ਹੈ, ਚਾਹੇ ਉਹ ਕਿਸੇ ਵੀ ਖੇਤਰ ਵਿੱਚ ਹੋਵੇ।


ਇਸ Summery ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ:


1. individual habits ਜਾਣੀ ਵਿਅਕਤੀਗਤ ਆਦਤਾਂ: ਵਿਅਕਤੀਗਤ ਜੀਵਨ ਵਿੱਚ ਆਦਤਾਂ ਕਿਵੇਂ ਉਭਰਦੀਆਂ ਹਨ? ਨਵੀਆਂ ਆਦਤਾਂ ਪੈਦਾ ਕਰਨ ਦੀ ਤਰਕੀਬ ਕੀ ਹੈ?


2. Organizations habits ਜਾਣੀ ਸੰਗਠਨਾਂ ਦੀਆਂ ਆਦਤਾਂ: ਸਫਲ ਕੰਪਨੀ ਅਤੇ ਸੰਗਠਨ ਦੀਆਂ ਆਦਤਾਂ ਕੀ ਹਨ?


3. Societies habits ਜਾਣੀ ਸਮਾਜਕ ਆਦਤਾਂ: ਸਮਾਜਕ ਆਦਤਾਂ ਕੀ ਹਨ ਅਤੇ ਇਸਦਾ ਕੀ ਪ੍ਰਭਾਵ ਹੈ?



1. ਆਦਤਾਂ ਦਾ ਜਾਲ

(ਆਦਤਾਂ ਕਿਵੇਂ ਵਿਕਸਿਤ ਹੁੰਦੀਆਂ ਹਨ)


ਅਸੀਂ ਮਨੁੱਖ ਨਾਸ਼ਤਾ ਕਰਦੇ ਸਮੇਂ ਟੀਵੀ ਦੇਖਣਾ, ਬੁਰਸ਼ ਕਰਨਾ, ਨਹਾਉਣਾ, ਜਾਂ ਅਖਬਾਰ ਪੜ੍ਹਨਾ ਵਰਗੇ ਕਈ ਰੋਜ਼ਾਨਾ ਕੰਮਾਂ ਨੂੰ ਆਟੋਮੈਟਿਕ ਤਰੀਕੇ ਨਾਲ ਕਰਦੇ ਹਾਂ। ਕੁਝ ਕੰਮ ਇੰਨੇ ਆਟੋਮੈਟਿਕ ਹੁੰਦੇ ਹਨ ਕਿ ਜਾਣੇ- ਅਣਜਾਣੇ ਵਿਚ ਅਸੀਂ ਹਰ ਰੋਜ਼ ਉਸ ਕੰਮ ਨੂੰ ਦੁਹਰਾਉਂਦੇ ਹਾਂ ਅਤੇ ਅਜਿਹੇ ਨਿਰੰਤਰ ਕੰਮਾਂ ਨੂੰ ਹੀ ਆਦਤ ਕਿਹਾ ਜਾਂਦਾ ਹੈ।


ਕੰਮ ਦੇ ਤਰੀਕੇ ਨੂੰ ਇੱਕ ਆਟੋਮੈਟਿਕ ਰੁਟੀਨ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ Chunking ਕਿਹਾ ਜਾਂਦਾ ਹੈ। ਇਹ ਸਭ ਤਰ੍ਹਾਂ ਦੀਆਂ ਆਦਤਾਂ ਦਾ ਆਧਾਰ ਹੈ। ਆਦਤਾਂ ਸਾਡੇ ਦਿਮਾਗ ਦੀ ਊਰਜਾ ਬਚਾਉਣ ਅਤੇ ਸਾਰੇ ਕੰਮ ਕੁਸ਼ਲਤਾ ਨਾਲ ਕਰਨ ਵਿੱਚ ਮਦਦ ਕਰਦੀਆਂ ਹਨ।


ਪਹਿਲਾ ਪਹਿਲਾਂ, ਕਿਸੇ ਵੀ ਮੁਸ਼ਕਲ ਨੂੰ ਕੰਮ ਨੂੰ ਕਰਨ ਲਈ ਜਿਆਦਾ ਮਿਹਨਤ ਅਤੇ ਜਿਆਦਾ ਦਿਮਾਗ ਦੀ ਲੋੜ ਹੁੰਦੀ ਹੈ। ਸ਼ੁਰੂ ਵਿੱਚ, ਸਾਨੂੰ ਉਸ ਕੰਮ ਉੱਪਰ ਜਿਆਦਾ ਧਿਆਨ ਕੇਂਦ੍ਰਿਤ ਕਰਨਾ ਪੈਂਦਾ ਹੈ ਅਤੇ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪਰ ਜਿਵੇਂ- ਜਿਵੇਂ ਅਸੀਂ ਉਸ ਕੰਮ ਨੂੰ ਦੁਹਰਾਉਂਦੇ ਹਾਂ, ਅਸੀਂ ਉਸ ਕੰਮ ਦੀ ਆਦਤ ਪਾ ਲੈਂਦੇ ਹਾਂ। ਅਤੇ ਉਹ ਕੰਮ ਘੱਟ ਮਿਹਨਤ ਅਤੇ ਧਿਆਨ ਨਾਲ ਵੀ ਹੋ ਜਾਂਦਾ ਹੈ।


ਇੱਕ ਖੋਜ ਤੋਂ ਪਤਾ ਲੱਗਾ ਹੈ ਕਿ ਸਾਡੇ ਰੋਜ਼ਾਨਾ ਦੇ ਕੰਮ ਦਾ 40% ਹਿੱਸਾ ਸਾਡੀਆਂ ਆਦਤਾਂ ਦੁਆਰਾ ਕੀਤਾ ਜਾਂਦਾ ਹੈ।


ਆਦਤਾਂ ਕਿਵੇਂ ਬਣਦੀਆਂ ਹਨ?


ਕਿਸੇ ਵੀ ਕਿਸਮ ਦੀ ਆਦਤਾਂ ਤਿੰਨ ਹਿਸਿਆ ਵਿਚ ਵੰਡਿਆਂ ਜਾ ਸਕਦਾ ਹੈ।


1. Cue ਜਾਣੀ ਇਸ਼ਾਰਾ


2. Routine ਜਾਣੀ ਨਿਯਮਤ ਕਿਰਿਆ


3. Reward ਜਾਣੀ ਇਨਾਮ


ਕੋਈ ਵੀ ਇਨਸਾਨ ਆਦਤ ਕਿਵੇਂ ਬਣਾਉਂਦਾ ਹੈ ? ਆਦਤ Loop ਕੁਝ ਇਸ ਤਰ੍ਹਾਂ ਕੰਮ ਕਰਦਾ ਹੈ। Cue, routine, Reward ਫਿਰ ਦੁਬਾਰਾ Cue, routine, Reward, ਜਦੋਂ ਤੁਸੀਂ ਇਸ habit Loop ਨੂੰ ਦੁਹਰਾਉਂਦੇ ਹੋ, ਤਾਂ ਇਹ ਇੱਕ Natural ਬਣ ਜਾਂਦਾ ਹੈ।


ਪਰ ਇਥੇ Cue ਜਾਣੀ ਸੰਕੇਤ ਕੀ ਹੈ? ਇਹ Behavior ਨੂੰ ਕਾਰਵਾਈ ਵਿੱਚ ਲਿਆਉਣ ਲਈ Trigger ਹੈ. ਅਤੇ Routine ਦਾ ਅਰਥ ਹੈ Behavior ਖੁਦ ਅਤੇ ਅੰਤ ਵਿੱਚ Reward ਉਹ ਸਕਾਰਾਤਮਕ ਪੁਸ਼ਟੀ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ Behavior ਨੂੰ ਦੁਹਰਾਇਆ ਜਾਵੇ।


ਉਦਾਹਰਣ ਲਈ, ਅਲਾਰਮ ਵੱਜਦੇ ਹੀ ਤੁਸੀਂ ਜਾਗ ਜਾਂਦੇ ਹੋ। ਤੁਹਾਡਾ ਦਿਮਾਗ ਤੁਹਾਨੂੰ ਸੁਚੇਤ ਕਰਦਾ ਹੈ। ਅਲਾਰਮ ਬੰਦ ਕਰਦੇ ਹੋ ਅਤੇ ਤੁਸੀਂ ਜਾਗ ਜਾਂਦੇ ਹੋ।


ਜਿਵੇਂ ਹੀ ਤੁਸੀਂ Cue ਜਾਣੀ ਸੰਕੇਤ ਪ੍ਰਾਪਤ ਕਰਦੇ ਹੋ ਉਹ ਕੰਮ ਨੂੰ ਰੁਟੀਨ ਕਿਹਾ ਜਾਂਦਾ ਹੈ, ਜਦੋਂ ਤੁਸੀਂ ਅਲਾਰਮ ਬੰਦ ਕਰਦੇ ਹੋ ਅਤੇ ਬਿਸਤਰੇ ਤੋਂ ਉੱਠਦੇ ਹੋ ਅਤੇ ਬਾਥਰੂਮ ਜਾਂਦੇ ਹੋ, ਅਤੇ ਬੁਰਸ਼ ਕਰਨਾ ਸ਼ੁਰੂ ਕਰਦੇ ਹੋ, ਇਹ ਤੁਹਾਡੀ ਨਿਯਮਤ ਕਾਰਵਾਈ ਜਾਂ ਰੁਟੀਨ ਬਣ ਗਿਆ ਹੈ।


ਬੁਰਸ਼ ਕਰਨਾ ਅਤੇ ਉਸ ਤੋਂ ਬਾਅਦ ਜੋ ਤੁਸੀਂ ਤਾਜ਼ਾ ਤੇ ਚੰਗਾ ਮਹਿਸੂਸ ਕਰਦੇ ਹੋ ਉਹ ਤੁਹਾਡਾ ਇਨਾਮ ਹੈ । ਇਸ ਲਈ ਕੰਮ ਕਰਨ ਤੋਂ ਬਾਅਦ ਜੋ ਭਾਵਨਾ ਆਉਂਦੀ ਹੈ ਉਸਨੂੰ ਇਨਾਮ ਕਿਹਾ ਜਾਂਦਾ ਹੈ।


ਤੁਹਾਨੂੰ ਕਿਸੇ ਵੀ ਕੰਮ ਨੂੰ ਕਰਨ ਦਾ Cue ਮਿਲੇਗਾ, ਤੁਸੀਂ ਹਾਰ ਰੋਜ ਉਸ ਰੁਟੀਨ ਨੂੰ ਫੋਲੋ ਕਰੋਗੇ, ਫਿਰ ਤੁਹਾਨੂੰ ਉਸ ਕੰਮ ਦਾ Reward ਮਿਲੇਗਾ । ਇਸੇ ਤ੍ਰਾਹ ਕੋਈ ਵੀ ਆਦਤ ਕਯੂ- > ਰੁਟੀਨ> ਇਨਾਮ ਇਸੇ ਲੂਪ ਵਿੱਚ ਚੱਲਦੀ ਹੈ। ਇਸ ਤਰ੍ਹਾਂ ਇੱਕ ਆਦਤ ਬਣ ਜਾਂਦੀ ਹੈ। ਆਦਤਾਂ ਚੰਗੀਆਂ ਅਤੇ ਬੁਰੀਆਂ ਦੋਨੋ ਕਿਸਮ ਦੀਆਂ ਹੋ ਸਕਦੀਆਂ ਹਨ। ਚੰਗੀ ਆਦਤ ਦਾ ਚੰਗਾ ਅਤੇ ਬੁਰੀ ਆਦਤ ਦਾ ਬੁਰਾ Reward ਮਿਲੇਗਾ।


2. ਦਿਮਾਗ ਦੀ ਇੱਛਾ

(ਨਵੀਆਂ ਆਦਤਾਂ ਕਿਵੇਂ ਵਿਕਸਿਤ ਕਰੀਏ?)


ਅਸੀਂ ਕੋਈ ਵੀ ਕੰਮ ਜਾਂ ਆਦਤ ਉਦੋਂ ਹੀ ਕਰਦੇ ਹਾਂ ਜਦੋਂ ਸਾਡੇ ਅੰਦਰ ਉਸ ਕੰਮ ਦੀ Craving ਜਾਂ ਇੱਛਾ ਹੁੰਦੀ ਹੈ। ਆਦਤਾਂ Cue ਜਾਣੀ ਸੰਕੇਤ ਅਤੇ Reward ਜਾਣੀ ਇਨਾਮ ਦੇ ਇੱਕ Loop ਵਿੱਚੋਂ ਲੰਘਦੀਆਂ ਹਨ ਅਤੇ ਤੁਹਡੀਆਂ ਇੱਛਾਵਾ ਦੁਆਰਾ ਹੀ ਆਦਤਾਂ ਦਾ ਜਾਲ ਬਣਾਇਆ ਜਾਂਦਾ ਹੈ।


ਵੱਡੀਆਂ ਕੰਪਨੀਆਂ ਆਪਣੇ ਉਤਪਾਦ ਨੂੰ ਵੇਚਣ ਵਿੱਚ ਉਦੋਂ ਹੀ ਸਫਲ ਹੁੰਦੀਆਂ ਹਨ ਜਦੋਂ ਉਹ ਲੋਕਾਂ ਵਿੱਚ ਉਸ ਉਤਪਾਦ ਨੂੰ ਵਰਤਣ ਦੀ ਇੱਛਾ ਜਗਾਉਂਦੀਆਂ ਹਨ ਅਤੇ ਉਸ ਇੱਛਾ ਨੂੰ ਕੁਝ ਸੰਕੇਤ ਅਤੇ ਇਨਾਮ ਨਾਲ ਜੋੜ ਦਿੱਤਾ ਜਾਂਦਾ ਹੈ। ਫਿਰ ਲੋਕਾਂ ਨੂੰ ਉਸ ਚੀਜ਼ ਦੀ ਆਦਤ ਪੈ ਜਾਂਦੀ ਹੈ।


ਜਦੋਂ Pepsodent ਨੂੰ ਬਜ਼ਾਰ ਵਿੱਚ ਨਵਾਂ ਪੇਸ਼ ਕੀਤਾ ਗਿਆ ਸੀ, ਤਾਂ ਇਸ ਨੂੰ ਉਪਭੋਗਤਾ ਦੀ ਇੱਛਾ ਨਾਲ ਜੁੜਿਆ ਗਿਆ, ਕੀ ਬੁਰਸ਼ ਕਰਨ ਤੋਂ ਬਾਅਦ ਤਾਜਗੀ ਤੇ ਝੁੰਝੂਨਾਹਤ ਆਉਂਦੀ ਹੈ । ਜੇਕਰ ਲੋਕ ਬੁਰਸ਼ ਕਰਨਾ ਭੁੱਲ ਵੀ ਜਾਣ ਤਾਂ ਉਹਨਾ ਨੂੰ ਉਸ ਝੁੰਝੂਨਾਹਤ ਦੀ ਯਾਦ ਆਉਂਦੀ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ, ਲੋਕ ਰੋਜ਼ਾਨਾ ਬੁਰਸ਼ ਕਰਨ ਲੱਗੇ। ਜਿਸ ਕਾਰਨ ਉਨ੍ਹਾਂ ਦੇ ਦੰਦ ਵੀ ਤੰਦਰੁਸਤ ਰਹੇ ਅਤੇ ਪੈਪਸੋਡੈਂਟ ਕੰਪਨੀ ਪੂਰੀ ਦੁਨੀਆ ਵਿੱਚ ਇੱਕ ਵੱਡੀ ਕੰਪਨੀ ਬਣ ਗਈ।


ਆਦਤ ਇੱਛਾ ਨਾਲ ਬਣਦੀ ਹੈ। ਇਸ ਲਈ ਜਦੋਂ ਤੁਸੀਂ ਇੱਛਾ ਪੈਦਾ ਕਰਨ ਦੀ ਤਕਨੀਕ ਨੂੰ ਸਮਝ ਲੈਂਦੇ ਹੋ ਤਾਂ ਨਵੀਆਂ ਆਦਤਾਂ ਵਿਕਸਿਤ ਕਰਨਾ ਆਸਾਨ ਹੋ ਜਾਂਦਾ ਹੈ। ਦੁਨੀਆ ਵਿੱਚ ਲੱਖਾਂ ਲੋਕ ਸਿਰਫ ਝੁੰਝੂਨਾਹਤ ਦੀ ਭਾਵਨਾ ਨੂੰ ਮਹਿਸੂਸ ਕਰਨ ਲਈ ਹਰ ਰੋਜ਼ ਆਪਣੇ ਦੰਦ ਬੁਰਸ਼ ਕਰਦੇ ਹਨ।


ਨਵੀਆਂ ਆਦਤਾਂ ਕਿਵੇਂ ਪੈਦਾ ਕਰੀਏ?


ਜੇ ਤੁਸੀਂ ਕੋਈ ਆਦਤ ਬਣਾਉਣਾ ਚਾਹੁੰਦੇ ਹੋ, ਤਾਂ ਇਸ ਨੂੰ ਇੱਛਾ ਨਾਲ ਜੋੜੋ । ਤੁਸੀਂ ਉਹ ਆਦਤ ਕਿਉਂ ਬਨਾਉਣਾ ਚਾਹੁੰਦੇ ਹੋ ਜਾ ਤੁਸੀਂ ਇਸ ਨੂੰ ਕਿਉਂ ਪਾਉਣਾ ਚਾਹੁੰਦੇ ਹੋ, ਉਸ ਗੱਲ ਨੂੰ ਸਾਫ਼ ਕਰੋ। ਤਦ ਹੀ ਤੁਸੀਂ ਉਸ ਨਵੀਂ ਆਦਤ ਨੂੰ ਸ਼ੁਰੂ ਕਰਨ ਦੇ ਯੋਗ ਹੋਵੋਗੇ। ਉਦਾਹਰਨ ਲਈ, ਤੁਸੀਂ ਰੋਜ਼ਾਨਾ ਸੈਰ ਕਰਨ ਦੀ ਆਦਤ ਪਾਉਣਾ ਚਾਹੁੰਦੇ ਹੋ। ਤਾਂ ਇਸ ਪਿੱਛੇ ਕੀ ਇੱਛਾ ਹੈ? ਤੁਹਾਡੀ ਇੱਛਾ ਹੋ ਸਕਦੀ ਹੈ, ਕਿਉਂਕਿ ਇਸ ਨਾਲ ਤੁਸੀਂ ਤਾਜ਼ਾ ਮਹਿਸੂਸ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ।


ਪਰ ਇਸ ਦੇ ਨਾਲ, ਉਸ ਆਦਤ ਲਈ ਅਜਿਹਾ ਸੰਕੇਤ ਰੱਖੋ ਜੋ ਸਰਲ, ਸਪਸ਼ਟ ਅਤੇ ਸਿੱਧੀ ਹੋਵੇ। ਜਿਵੇਂ ਸਵੇਰੇ ਉੱਠ ਕੇ Shoes ਪਾ ਕੇ ਸੈਰ ਕਰਨ ਲਈ ਬਾਹਰ ਜਾਣਾ। ਇਸ ਲਈ ਸੰਕੇਤ ਤੁਹਾਡੇ ਸਵੇਰ ਦਾ ਸਮਾਂ ਹੋ ਸਕਦਾ ਹੈ ਤੇ ਸਾਹਮਣੇ ਰੱਖੇ Shoes ਵੀ ਹੋ ਸਕਦਾ ਹੈ।


ਇਸ ਦੇ ਨਾਲ ਹੀ ਆਪਣੇ ਲਈ ਅਜਿਹਾ Reward ਵੀ ਰੱਖੋ ਜੋ ਬਿਲਕੁਲ ਸਪੱਸ਼ਟ ਹੋਵੇ। ਅਤੇ ਤੁਸੀਂ ਅਸਲ ਵਿੱਚ ਉਸ Reward ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ। ਉਦਾਹਰਨ ਲਈ, ਆਪਣੀ ਮਨਪਸੰਦ ਡਰਿੰਕ ਜਾ Smoothi ਬਣਾਉਣਾ ਅਤੇ ਉਸ ਨੂੰ Enjoy ਕਰਨਾ ਜਾਂ ਸੈਰ ਤੋਂ ਆਉਂਦੇ ਹੀ ਕੋਈ ਮਨਪਸੰਦ ਗੇਮ ਖੇਡਣਾ।


3. ਆਦਤ ਬਦਲਣ ਦਾ ਸੁਨਹਿਰੀ ਨਿਯਮ

(ਪਰਿਵਰਤਨ ਕਿਉਂ ਹੁੰਦਾ ਹੈ?)


ਕੋਈ ਵੀ ਆਦਤ ਪੂਰੀ ਤਰ੍ਹਾਂ ਨਹੀਂ ਛੱਡੀ ਜਾ ਸਕਦੀ। ਖਾਸ ਤੌਰ 'ਤੇ ਬੁਰੀ ਆਦਤ ਨੂੰ ਛੱਡਣਾ ਮੁਸ਼ਕਲ ਹੈ. ਪਰ ਚੰਗੀ ਖ਼ਬਰ ਇਹ ਹੈ ਕਿ ਕਿਸੇ ਵੀ ਬੁਰੀ ਆਦਤ ਨੂੰ ਚੰਗੀ ਆਦਤ ਨਾਲ ਬਦਲਿਆ ਜਾ ਸਕਦਾ ਹੈ।


ਆਦਤ ਬਦਲਣ ਦਾ ਸੁਨਹਿਰੀ ਨਿਯਮ ਇਹ ਹੈ ਕਿ Cue ਅਤੇ Reward ਨੂੰ ਸਾਹਮਣੇ ਰੱਖਦੇ ਹੋਏ ਆਪਣੀ Routine ਨੂੰ ਬਦਲ ਦੇਵੋ ।


ਉਦਾਹਰਨ ਲਈ, ਜਦੋਂ ਬਹੁਤ ਸਾਰੇ ਲੋਕ ਤਣਾਅ ਵਿੱਚ ਹੁੰਦੇ ਹਨ, ਤਾਂ ਉਹ ਸਿਗਰਟ ਜਾਂ ਸ਼ਰਾਬ ਪੀਣਾ ਸ਼ੁਰੂ ਕਰ ਦਿੰਦੇ ਹਨ। ਕਿਉਂਕਿ ਸਿਗਰਟ ਜਾਂ ਸ਼ਰਾਬ ਤੋਂ ਬਾਅਦ ਜੋ ਆਰਾਮ ਮਿਲਦਾ ਹੈ, ਉਹ ਉਨ੍ਹਾਂ ਦਾ ਇਨਾਮ ਜਾਣੀ Reward ਹੈ। ਇਸ ਲਈ ਜਦੋਂ ਕੋਈ ਤਣਾਅ ਵਾਲੀ ਸਥਿਤੀ ਆਉਂਦੀ ਹੈ, ਤਾਂ ਉਨ੍ਹਾਂ ਨੂੰ ਸਿਗਰਟ ਪੀਣ ਜਾਂ ਸ਼ਰਾਬ ਪੀਣ ਦੀ ਲਾਲਸਾ ਜਾ ਇੱਛਾ ਹੁੰਦੀ ਹੈ।


ਇਸ ਲਈ ਇਸ ਲਤ ਤੋਂ ਛੁਟਕਾਰਾ ਪਾਉਣ ਲਈ Researchers ਨੇ ਐਸੇ ਲੋਕਾਂ ਨੂੰ ਅਜਿਹੀ ਗਤੀਵਿਧੀ ਕਰਨ ਲਈ ਕਿਹਾ, ਜਿਸ ਨਾਲ ਉਨ੍ਹਾਂ ਨੂੰ Same ਤਰ੍ਹਾਂ ਦਾ ਆਰਾਮ ਮਹਿਸੂਸ ਹੋਵੇ। ਉਹ ਗਤੀਵਿਧੀਆ ਮੈਡੀਟੇਸ਼ਨ ਕਰਨਾ ਜਾਂ ਕਸਰਤ ਕਰਨਾ ਜਾਂ ਉਹਨਾਂ ਦੇ ਕਿਸੇ ਮਨਪਸੰਦ ਵਿਅਕਤੀ ਨਾਲ ਗੱਲ ਕਰਨਾ ਵੀ ਹੋ ਸਕਦਾ ਹੈ।


ਐਸੀਆਂ ਕਈ ਰੇਸੇਰਚਸ ਵਿਚ ਲੋਕਾਂ ਦੀਆਂ ਬੁਰੀਆਂ ਆਦਤਾਂ ਨੂੰ ਚੰਗੀਆਂ ਆਦਤਾਂ ਵਿਚ ਬਦਲਿਆ ਗਿਆ।


ਜੇਕਰ ਤੁਸੀਂ ਵੀ ਕੋਈ ਆਦਤ ਨੂੰ ਛੱਡਣਾ ਚਾਹੁੰਦੇ ਹੋ ਤਾਂ ਉਸ ਆਦਤ ਦੇ Cue ਜਾਣੀ ਸੰਕੇਤ ਨੂੰ ਸਮਝੋ, ਕੀ ਉਸ ਆਦਤ ਦੀ ਲਾਲਸਾ ਕਦੋ ਹੁੰਦੀ ਹੈ ਅਤੇ ਇਸ ਆਦਤ ਨੂੰ ਦੁਹਰਾਉਣ ਤੋਂ ਬਾਅਦ ਕਿਵੇਂ ਮਹਿਸੂਸ ਹੁੰਦਾ ਹੈ, ਫਿਰ ਉਸ ਸੰਕੇਤ ਅਤੇ ਇਨਾਮ ਨੂੰ ਉਸੇ ਤਰ੍ਹਾਂ ਰੱਖਦੇ ਹੋਏ, ਤੁਸੀਂ ਆਪਣੀ ਰੁਟੀਨ ਨੂੰ ਬਦਲ ਸਕਦੇ ਹੋ।


ਜਾਣੀ Routine ਨੂੰ ਇਸ ਤਰੀਕੇ ਨਾਲ ਬਦਲੋ ਤਾਂਕਿ ਤੁਹਾਡਾ ਇਨਾਮ ਉਹੀ ਪ੍ਰਾਪਤ ਹੋਵੇ ਜਿਦਾ ਤੁਸੀਂ ਚਾਹੁੰਦੇ ਸੀ। ਇਸ ਨਾਲ ਤੁਸੀਂ ਆਪਣੀ ਬੁਰੀ ਆਦਤ ਤੋਂ ਛੁਟਕਾਰਾ ਪਾਓਗੇ।



4. ਮੂਲ ਆਦਤਾਂ ਜਾਂ

ਕਿਹੜੀਆਂ ਆਦਤਾਂ ਸਭ ਤੋਂ ਮਹੱਤਵਪੂਰਣ ਹਨ?


ਸਾਰੀਆਂ ਆਦਤਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕੁਝ ਆਦਤਾਂ ਦੂਜੀਆਂ ਆਦਤਾਂ ਨਾਲੋਂ ਵਧੇਰੇ ਮਹੱਤਵਪੂਰਨ ਹੁੰਦੀਆਂ ਹਨ, ਜਿਨ੍ਹਾਂ ਨੂੰ ਬੁਨਿਆਦੀ ਆਦਤਾਂ ਜਾਂ Keystone ਆਦਤਾਂ ਕਿਹਾ ਜਾਂਦਾ ਹੈ। ਜੇਕਰ ਮੁੱਖ ਆਦਤਾਂ ਨੂੰ ਕੰਟਰੋਲ ਕੀਤਾ ਜਾ ਸਕੇ ਜਾਂ ਬਦਲਿਆ ਜਾ ਸਕੇ , ਤਾਂ ਉਹ ਬਾਕੀ ਆਦਤਾਂ ਵਿੱਚ ਵੀ ਚੰਗੇ ਬਦਲਾਅ ਲਿਆ ਸਕਦੀਆਂ ਹਨ।


KeyStone Habits ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆ ਸਕਦੀਆਂ ਹਨ। ਬਹੁਤ ਸਾਰੇ ਡਾਕਟਰਾਂ ਨੂੰ ਮੁਸ਼ਕਲ ਆਉਂਦੀ ਹੈ ਜਦੋਂ ਉਹ ਆਪਣੇ ਮਰੀਜ਼ਾਂ ਵਿੱਚ ਮੋਟਾਪੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਮਰੀਜ਼ ਲੰਬੇ ਸਮੇਂ ਤੱਕ ਸਖਤ ਰੁਟੀਨ ਅਤੇ ਖੁਰਾਕ ਦੀ ਪਾਲਣਾ ਕਰਨ ਦੇ ਯੋਗ ਨਹੀਂ ਹੁੰਦਾ ਅਤੇ ਆਪਣੀ ਪੁਰਾਣੀ ਆਦਤ ਵਿੱਚ ਵਾਪਸ ਆ ਜਾਂਦਾ ਹੈ।


ਫਿਰ ਡਾਕਟਰਾਂ ਨੇ ਉਨ੍ਹਾਂ ਮਰੀਜ਼ਾਂ ਨੂੰ ਸਿਰਫ ਇੱਕ ਕੰਮ ਦੇਣਾ ਸ਼ੁਰੂ ਕਰ ਦਿੱਤਾ, ਕੀ ਉਹ ਆਪਣੀ ਸਾਰੀ ਰੁਟੀਨ ਅਤੇ ਖੁਰਾਕ ਨੋਟਬੁੱਕ ਵਿੱਚ ਲਿਖਣ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮਰੀਜ਼ ਆਪਣੀ ਖੁਰਾਕ ਦਾ ਧਿਆਨ ਰੱਖਣ ਦੇ ਨਾਲ- ਨਾਲ ਹਲਕੀ ਕਸਰਤ ਵੀ ਕਰਨ ਲੱਗ ਪਏ। ਜਿਸ ਕਾਰਨ ਫਿਰ ਇਹ ਉਸ ਦੀ ਆਦਤ ਬਣ ਗਈ ਅਤੇ ਕਈ ਹੋਰ ਕੰਮਾਂ ਵਿਚ ਬਦਲਾਅ ਲਿਆਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਦਾ ਮੋਟਾਪਾ ਦੂਰ ਹੋਣ ਲੱਗਾ।



5. ਸਟਾਰਬਕਸ ਅਤੇ ਸਫਲਤਾ ਦੀ ਆਦਤ

ਜਦੋਂ ਇੱਛਾ ਸ਼ਕਤੀ ਇੱਕ ਆਦਤ ਬਣ ਜਾਂਦੀ ਹੈ!


ਇੱਛਾ ਸ਼ਕਤੀ ਜਾਣੀ Willpower ਇੱਕ Keystone Habit ਹੈ ਜਿਸਨੂੰ ਵਿਕਸਤ ਕਰਕੇ ਜੀਵਨ ਦੇ ਹੋਰ ਖੇਤਰਾਂ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।


ਇੱਛਾ ਸ਼ਕਤੀ ਉਹ ਚੀਜ਼ ਹੈ ਜੋ ਸਿੱਖੀ ਅਤੇ ਸਿਖਾਈ ਜਾ ਸਕਦੀ ਹੈ। ਇੱਛਾ ਸ਼ਕਤੀ ਨੂੰ ਆਪਣੇ Body Muscle ਦੀ ਤਰਾਂ ਸਮਝੋ, ਜਿਵੇਂ ਕਸਰਤ ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾ ਸਕਦੀ ਹੈ। ਇਸੇ ਤਰ੍ਹਾਂ ਨਿਰੰਤਰ ਅਭਿਆਸ ਦੁਆਰਾ ਇੱਛਾ ਸ਼ਕਤੀ ਨੂੰ ਇੱਕ ਮਜ਼ਬੂਤ ਹੁਨਰ ਵਿੱਚ ਬਦਲਿਆ ਜਾ ਸਕਦਾ ਹੈ, ਜੋ ਤੁਹਾਡੀ ਆਦਤ ਬਣ ਕੇ ਤੁਹਾਡੇ ਨਾਲ ਰਹੇਗਾ। ਇਸ ਦੇ behaviour ਨੂੰ ਸਮਝ ਕੇ ਅਤੇ ਸਮੇਂ ਸਿਰ action ਲੈਕੇ ਇੱਛਾ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ।


ਜਦੋਂ ਤੁਸੀਂ ਕੋਈ ਫੈਸਲਾ ਲੈਂਦੇ ਹੋ ਅਤੇ ਇਸਦਾ ਪਾਲਣ ਕਰਦੇ ਹੋ, ਤਾਂ ਇਹ ਤੁਹਾਡੀ ਇੱਛਾ ਸ਼ਕਤੀ ਨੂੰ ਵਧਾਉਂਦਾ ਹੈ। ਇੱਛਾ ਸ਼ਕਤੀ ਦੀ ਆਦਤ ਕਿਸੇ ਵੀ organization ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ, ਜਦੋਂ ਕੋਈ ਕੰਮ ਵਾਲੀ ਥਾਂ 'ਤੇ ਕਰਮਚਾਰੀ ਨੂੰ ਪੂਰਾ ਕੰਟਰੋਲ ਦਿੱਤਾ ਜਾਂਦਾ ਹੈ ਭਾਵ ਕੰਮ ਕਰਨ ਦੀ ਪੂਰੀ ਆਜ਼ਾਦੀ ਅਤੇ ਫੈਸਲੇ ਲੈਣ ਦਾ ਅਧਿਕਾਰ ਦਿੱਤਾ ਜਾਂਦਾ ਹੈ । ਫਿਰ ਉਹ ਆਪਣੀ ਪੂਰੀ ਯੋਗਤਾ ਅਤੇ ਉਤਸ਼ਾਹ ਨਾਲ ਕੰਮ ਕਰਨ ਲੱਗਦਾ ਹੈ। ਜੋ ਫਿਰ Company ਦੀ ਉਤਪਾਦਕਤਾ ਨੂੰ ਵਧਾਉਂਦਾ ਹੈ |


ਉਦਾਹਰਣ ਵਜੋਂ, Starbucks ਵੀ ਇੱਕ ਅਜਿਹੀ ਸਫਲ Company ਹੈ ਜੋ ਆਪਣੇ ਕਰਮਚਾਰੀਆਂ ਵਿੱਚ ਇੱਛਾ ਸ਼ਕਤੀ ਨੂੰ ਮਜ਼ਬੂਤ ​​ਕਰਨ ਲਈ ਸ਼ਾਨਦਾਰ ਸਿਖਲਾਈ ਪ੍ਰਦਾਨ ਕਰਦੀ ਹੈ। Starbucks ਸਿਖਾਉਂਦਾ ਹੈ ਕਿ ਕਿਵੇਂ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਕਰਨਾ ਹੈ, ਆਪਣੀਆਂ ਭਾਵਨਾਵਾਂ ਨੂੰ ਕਿਵੇਂ ਕਾਬੂ ਕਰਨਾ ਹੈ। Starbucks ਨੇ ਦੇਖਿਆ ਕਿ ਗਾਹਕਾਂ ਨੂੰ ਚੰਗੀ ਸੇਵਾ ਪ੍ਰਦਾਨ ਕਰਨ ਲਈ ਕਰਮਚਾਰੀਆਂ ਵਿਚ ਇੱਛਾ ਸ਼ਕਤੀ ਅਤੇ Self-Discipline ਦੀ ਲੋੜ ਹੁੰਦੀ ਹੈ। ਇਸ ਲਈ Starbucks ਆਪਣੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਲੱਖਾਂ ਡਾਲਰ ਖਰਚ ਕਰਦਾ ਹੈ ਅਤੇ ਉਹਨਾਂ ਨੂੰ ਨਵੀਆਂ ਅਤੇ ਬਿਹਤਰ ਆਦਤਾਂ ਅਪਣਾਉਣ ਵਿੱਚ ਮਦਦ ਕਰਦਾ ਹੈ। ਅਤੇ ਇਹ ਸਿਖਲਾਈ ਸਟਾਰਬਕਸ ਦੀ ਸਫਲਤਾ ਦੇ ਰਾਜ਼ਾਂ ਵਿੱਚੋਂ ਇੱਕ ਹੈ।


Starbucks ਦੇ ਕਰਮਚਾਰੀਆਂ ਦੇ ਚੰਗੇ Behavior ਕਾਰਨ ਗਾਹਕਾਂ ਨੂੰ ਚੰਗੀ Service ਮਿਲਦੀ ਹੈ। ਇਹੀ ਕਾਰਨ ਹੈ ਕਿ Starbucks ਸਿਰਫ਼ ਕੌਫੀ ਵੇਚਣ ਦੇ ਲਈ ਹੀ ਨਹੀਂ ਜਾਣਿਆ ਜਾਂਦਾ ਹੈ, ਸਗੋਂ ਉੱਥੇ ਮਿਲਣ ਵਾਲੇ ਚੰਗੇ Experience ਕਾਰਨ ਵੀ ਜਾਣਿਆ ਜਾਂਦਾ ਹੈ।



ਸਿੱਟਾ (Conclusion) 


ਅਸੀਂ ਅੱਜ ਦੀ Summery ਤੋਂ ਸਿੱਖਿਆ ਕੀ ਆਦਤਾਂ ਇਸ ਲਈ ਬਣਦੀਆਂ ਹਨ ਕਿਉਂਕਿ ਦਿਮਾਗ ਊਰਜਾ ਬਚਾਉਣਾ ਚਾਹੁੰਦਾ ਹੈ ਅਤੇ ਆਰਾਮ ਕਰਨ ਜਾਂ ਕੋਈ ਹੋਰ ਜ਼ਰੂਰੀ ਕੰਮ ਕਰਨ 'ਤੇ ਧਿਆਨ ਦੇਣਾ ਚਾਹੁੰਦਾ ਹੈ। ਆਦਤਾਂ ਕਿਸੇ ਵਿਅਕਤੀ ਦੇ ਨਿੱਜੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ। ਭਾਵੇਂ ਕੋਈ ਵਿਅਕਤੀ ਸਭ ਕੁਝ ਭੁੱਲ ਜਾਵੇ, ਫਿਰ ਵੀ ਉਹ ਆਪਣੀਆਂ ਬਣੀਆਂ ਆਦਤਾਂ ਕਾਰਨ ਰੋਜ਼ਾਨਾ ਦੇ ਕੰਮ ਕਰ ਸਕਦਾ ਹੈ।


ਅਸੀਂ ਇਹ ਵੀ ਸਿੱਖਿਆ ਕੀ, ਕੋਈ ਵੀ ਆਦਤ 3 ਚੀਜ਼ਾਂ ਦੇ Loop ਵਿੱਚੋਂ ਲੰਘਦੀ ਹੈ, ਉਹ ਹੈ ਸੰਕੇਤ,

ਰੁਟੀਨ ਐਕਸ਼ਨ ਅਤੇ ਇਨਾਮ ਜਾਣੀ Cue -> Routine> Reward | ਸਫਲ ਅਤੇ ਖੁਸ਼ਹਾਲ ਜੀਵਨ ਜਿਊਣ ਲਈ ਚੰਗੀਆਂ ਆਦਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਿਸ ਤਰ੍ਹਾਂ ਦੀ ਆਦਤ ਹੁੰਦੀ ਹੈ, ਇਨਸਾਨ ਓਹਦਾ ਦਾ ਹੀ ਕਰਮ ਕਰਦਾ ਹੈ। ਇਸ ਲਈ ਆਪਣੇ ਅੰਦਰ ਚੰਗੀਆਂ ਆਦਤਾਂ ਪੈਦਾ ਕਰੋ।


ਅਸੀਂ ਇਸ Summery ਤੋਂ ਇਹ ਵੀ ਸਿੱਖਿਆ ਕੀ, ਜੇਕਰ ਤੁਸੀਂ ਕੋਈ ਆਦਤ ਛੱਡਣੀ ਚਾਹੁੰਦੇ ਹੋ ਤਾਂ ਉਸ ਨੂੰ ਚੰਗੀ ਆਦਤ ਨਾਲ ਬਦਲੋ। ਕਿਸੇ ਬੁਰੀ ਆਦਤ ਨੂੰ ਤੋੜਨ ਲਈ, ਸੰਕੇਤ ਅਤੇ ਇਨਾਮ ਪਹਿਲਾ ਵਾਲਾ ਹੀ ਰੱਖੋ, ਪਰ ਨਿਯਮਤ ਕਿਰਿਆ ਨੂੰ ਬਦਲ ਦੇਵੋ।


ਅਸੀਂ ਇਸ Summery ਤੋਂ ਜਾਣਿਆ ਕੀ, ਕੁਝ ਆਦਤਾਂ ਦੂਜੀਆਂ ਆਦਤਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਹਨ ਜਿਨ੍ਹਾਂ ਨੂੰ Keystone Habits ਕਿਹਾ ਜਾਂਦਾ ਹੈ। ਅਤੇ ਮੁੱਢਲੀਆਂ ਆਦਤਾਂ ਨੂੰ ਬਦਲ ਕੇ ਅਸੀਂ ਆਪਣੀਆਂ ਹੋਰ ਆਦਤਾਂ ਵਿੱਚ ਵੀ ਚੰਗੇ ਬਦਲਾਅ ਲਿਆ ਸਕਦੇ ਹਾਂ। ਇੱਛਾ ਸ਼ਕਤੀ ਜਾਣੀ Will power ਇੱਕ Keystone Habit ਹੈ ਜਿਸ ਨੂੰ ਸਹੀ ਤਰੀਕੇ ਨਾਲ Develop ਕਰਨ ਦੀ ਲੋੜ ਹੈ। ਇਹ ਇਕ ਅਜਿਹਾ ਹੁਨਰ ਹੈ ਜੋ ਕਿਸੇ ਵਿਅਕਤੀ ਅਤੇ ਸੰਸਥਾ ਦੀ ਸਫਲਤਾ ਦਾ ਰਾਜ਼ ਹੈ।


ਜਦੋਂ ਤੁਹਾਨੂੰ ਤੁਹਾਡੀ ਕਿਸੇ ਬੁਰੀ ਆਦਤ ਬਾਰੇ ਪਤਾ ਲੱਗ ਜਾਵੇ, ਤਾਂ ਇਸ ਨੂੰ ਬਦਲਣ ਦੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ।


ਅਖੀਰ ਵਿਚ, ਜੇ ਇਸ Summery ਤੋਂ ਤੁਸੀਂ ਕੁਝ ਵੀ ਸਿੱਖਿਆ ਹੈਤਾ ਇਸ ਵੀਡੀਓ ਨੂੰ ਆਪਣੇ ਦੋਸਤਾਂ, ਛੋਟੇ ਵੱਡੇ ਭੈਣਾਂ ਭਰਾਵਾਂ, ਜਾ ਜਿਸਨੂੰ ਵੀ ਤੁਸੀਂ ਆਪਣੇ ਵਾਂਗ ਜਾਗਰੂਕ ਕਰਨਾ ਚਾਹੁੰਦੇ ਹੋਂ ਨਾਲ ਜਰੂਰ share ਕਰੋ,


ਸਾਡਾ Blog ਪਹਿਲਾ ਐਸਾ ਪੰਜਾਬੀ ਬਲੋਗ ਹੈ, ਜੋ ਤੁਹਾਡੇ ਲਈ ਵਿਸ਼ਵ ਦੀਆਂ ਬਹੁਤ ਮਹਾਨ ਤੇ ਮਹੱਤਵਪੂਰਨ ਕਿਤਾਬਾਂ ਜੋ ਤੁਹਾਡੀ Persionality ਅਤੇ ਜੀਵਨ ਜਿਉਣ ਦੇ ਤਰੀਕੇ ਨੂੰ ਬਦਲਣ ਦੀ ਤਾਕਤ ਰੱਖਦੀਆਂ ਹਨ, ਅਸੀਂ ਇਨਾ ਕਿਤਾਬਾਂ ਦਾ ਤੁਹਾਡੇ ਲਈ ਪੰਜਾਬੀ ਵਿਚ ਅਨੁਵਾਦ ਕਰਦੇ ਆ


ਧੰਨਵਾਦ...








Post a Comment

0 Comments