07 Important Lesson From Shri Ramchandra : ਸ਼੍ਰੀ ਰਾਮਚੰਦਰ ਜੀ ਦੇ ਜੀਵਨ ਤੋਂ ਸਿੱਖਣ ਵਾਲੀਆਂ 07 ਸਿੱਖਿਆਵਾਂ, Jai Shree Ram.

07 Important Lesson From Shri Ramchandra : ਸ਼੍ਰੀ ਰਾਮਚੰਦਰ ਜੀ ਦੇ ਜੀਵਨ ਤੋਂ ਸਿੱਖਣ ਵਾਲੀਆਂ 07 ਸਿੱਖਿਆਵਾਂ,


ਟੈਗ : jai shri ram, Shree Ram, Jai Shree Ram



jai shri ram, Shree Ram, Jai Shree Ram


 ਬਲੋਗ ਸ਼ੁਰੂ ਕਰਨ ਤੋਂ ਪਹਿਲਾ ਸਭ ਬੋਲੋ Jai Shri Ram, ਸ਼੍ਰੀ ਰਾਮਚੰਦਰ ਹਿੰਦੂ ਧਰਮ ਦੇ ਪ੍ਰਸਿੱਧ ਅਵਤਾਰ ਹਨ ਜਿਨ੍ਹਾਂ ਦੀ ਕਥਾ ਅਤੇ ਜੀਵਨੀ ਹਰ ਵਰਗ ਦੇ ਲੋਕਾਂ ਦੇ ਲਈ ਏਕ ਮੂਲ ਸਬਕ ਹੈ। ਰਾਮ ਚੰਦਰ ਦੀ ਸੀਖ ਸਦਾਚਾਰ, ਧਰਮ ਅਤੇ ਨਿੰਮਰਤਾ ਉੱਤੇ ਮਜਬੂਤ ਹੈ। ਉਹ ਸਭ ਲਈ ਏਕ ਆਦਰਸ਼ ਹਨ ਜੋ ਇੱਕ ਆਦਰਸ਼ ਮਨੁੱਖੀ ਜੀਵਨ ਸਭ ਨੂੰ ਬੀਤਾਣਾ ਚਾਹੀਦਾ ਹੈ। ਉਨ੍ਹਾਂ ਦੇ ਨਿੰਮਰ ਵਿਚਾਰ ਅਤੇ ਉਚਿਤ ਕਰਮਾਂ ਦੀ ਉਦਾਹਰਣ ਸਾਡੇ ਲਈ ਇੱਕ ਮਿਸਾਲ ਹਨ। ਸ਼੍ਰੀ ਰਾਮਚੰਦਰ ਦੇ ਉਪਦੇਸ਼ ਸਿਰਫ ਅਤੀਤ ਦੀ ਘਟਨਾ ਨਹੀਂ ਹਨ, ਬਲਕਿ ਉਹ ਆਪਣੀਆ ਸਿੱਖਿਆਵਾਂ ਨਾਲ ਹਰ ਯੁਗ ਨੂੰ ਉਜਾਗਰ ਕਰਨ ਵਾਲੇ ਹਨ। ਉਹਨਾਂ ਦੇ ਉਪਦੇਸ਼ ਸਾਨੂੰ ਆਤਮਿਕ ਤਰੀਕੇ ਨਾਲ ਸਾਧਾਰਨ ਤੇ ਆਦਰਸ਼ ਜੀਵਨ ਜੀਣ ਦੀ ਸਿੱਖ ਦਿੰਦੇ ਹਨ। ਆਉ ਸ਼੍ਰੀ ਰਾਮਚੰਦਰ ਦੇ ਸਿੱਖਣ ਤੋਂ ਅਨਮੋਲ ਸਬਕ ਸਿੱਖਦੇ ਹਾਂ ।


1. ਸੱਚ ਦਾ ਪਾਲਣ ਕਰੋ:


ਰਾਮਚੰਦਰ ਜੀ ਦੇ ਜੀਵਨ ਵਿੱਚ, ਸੱਚ ਅਤੇ ਨਿਆਂ ਦਾ ਪਾਲਣ ਕਰਨਾ ਉਨ੍ਹਾਂ ਦੀਆਂ ਕਦਰਾਂ- ਕੀਮਤਾਂ ਵਿੱਚ ਪ੍ਰਮੁੱਖ ਸੀ। ਉਹ ਹਮੇਸ਼ਾ ਹੀ ਸੱਚ ਅਤੇ ਧਰਮ ਦੇ ਰਸਤੇ ਤੇ ਚਲੇ, ਇਸ ਲਈ ਸਾਨੂੰ ਵੀ ਆਪਣੇ ਜੀਵਨ ਵਿੱਚ ਸੱਚ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਨਿਆਂਪੂਰਨ ਵਿਵਹਾਰ ਕਰਕੇ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਕੋਸ਼ਿਸ਼ ਕਰਨੀ ਚਾਹੀਦੀ ਹੈ।


2. ਪਰਿਵਾਰ ਦੀ ਮਹੱਤਤਾ ਨੂੰ ਸਮਝੋ:


ਸ਼੍ਰੀ ਰਾਮਚੰਦਰ ਜੀ ਇੱਕ ਸੱਜਣ ਹਨ। ਉਹ ਇੱਕ ਪੁੱਤਰ, ਪਤੀ ਅਤੇ ਪਿਤਾ ਸੀ। ਉਨ੍ਹਾਂ ਨੇ ਪਰਿਵਾਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਆਪਣੇ ਪਰਿਵਾਰ ਦਾ ਪੂਰਾ ਸਾਥ ਦਿੱਤਾ। ਸਾਨੂੰ ਪਰਿਵਾਰ ਦੇ ਮੈਂਬਰਾਂ ਦਾ ਵੀ ਆਦਰ ਅਤੇ ਸਾਥ ਦੇਣਾ ਚਾਹੀਦਾ ਹੈ। ਪਰਿਵਾਰ ਸਿਰਫ਼ ਸਾਡੇ ਮਾਂ ਬਾਪ, ਭੈਣ ਭਰਾ ਜਾ ਬੱਚੇ ਹੀ ਨਹੀਂ ਹੁੰਦੇ। ਜਿਸ ਜਗਾਹ ਅਸੀਂ ਕੰਮ ਕਰਦੇ ਹਾਂ, ਓਥੇ ਦੇ ਸਾਰੇ ਸਾਡੇ ਦੋਸਤ ਨਾਲ ਦੇ ਕਰਮਚਾਰੀ ਤੇ ਹੋਰ ਅਮੀਰ ਗਰੀਬ ਦੋਸਤ ਜੋ ਰੋਜ਼ਾਨਾ ਸਾਡੀ ਜਿੰਦਗੀ ਦਾ ਹਿੱਸਾ ਹਨ, ਸਾਰੇ ਹੀ ਸਾਡਾ ਪਰਿਵਾਰ ਹੁੰਦੇ ਹਨ। ਸਾਡਾ ਫਰਜ਼ ਹੈ ਕੀ ਅਸੀਂ ਆਪਣੇ ਪਰਿਵਾਰ ਦੇ ਸੁੱਖ ਦੁੱਖ ਵਿਚ ਹਿੱਸਾ ਜਰੂਰ ਲਈਏ।


3. ਧੀਰਜ ਰੱਖੋ:


ਸ਼੍ਰੀ ਰਾਮਚੰਦਰ ਜੀ ਇੱਕ ਧੀਰਜਵਾਨ ਅਤੇ ਸਥਿਰ ਵਿਅਕਤੀ ਸਨ। ਉਹਨਾਂ ਦਾ ਸਾਨੂੰ ਸਿਖਾਂਦਾ ਹੈ ਕੀ, ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਸਾਹਮਣੇ ਵੀ ਧੀਰਜ ਰੱਖਣਾ ਚਾਹੀਦਾ ਹੈ। ਉਹਨਾਂ ਨੇ ਰਾਵਨ ਦੇ ਹੱਥੋਂ ਮਾਤਾ ਸੀਤਾਂ ਜੀ ਨੂੰ ਬਚਾਉਣ ਲਈ ਲੰਬੇ ਸਮੇ ਦਾ ਇੰਤਜ਼ਾਰ ਕੀਤਾ, ਪਰ ਆਪਣਾ ਹੋਂਸਲਾ ਟੁੱਟਣ ਨਹੀਂ ਦਿੱਤਾ, ਅਖੀਰ ਵਿਚ ਜਿੱਤ ਉਹਨਾਂ ਦੀ ਹੋਈ। ਇਸੇ ਤਰਾਂ ਸਾਨੂੰ ਵੀ ਆਪਣੇ ਲਕਸ਼ ਪ੍ਰਾਪਤ ਕਰਨ ਲਈ ਸ਼ਬਰ ਅਤੇ ਸਥਿਰਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ।


4. ਦੋਸਤੀ ਦੀ ਕੀਮਤ ਨੂੰ ਸਮਝੋ:


ਸ਼੍ਰੀ ਰਾਮ ਚੰਦਰ ਜੀ ਵਿਚ ਇੱਕ ਗੁਣ ਅਜਿਹਾ ਸੀ ਜਿਸ ਨਾਲ ਉਹ ਜਿਸ ਨੂੰ ਵੀ ਮਿਲਦੇ ਉਸ ਨੂੰ ਮੋਹ ਲੈਂਦੇ ਸਨ, ਅਤੇ ਉਹ ਗੁਣ ਸੀ ਮਿੱਤਰਤਾ ਨਿਭਾਣਾ।ਉਹ ਜਿਸ ਨੂੰ ਵੀ ਆਪਣਾ ਦੋਸਤ ਬਨਾਉਂਦੇ ਫੇਰ ਕਿਸੇ ਵੀ ਸਤਿਥੀ ਵਿਚ ਉਸ ਦਾ ਸਾਥ ਨਾ ਛੱਡਦੇ। ਹਨੂੰਮਾਨ ਜੀ ਉਹਨਾਂ ਦੇ ਸਭ ਤੋਂ ਭਰੋਸੇਮੰਦ ਦੋਸਤ ਸੀ। ਅਸੀਂ ਦੋਸਤੀ ਦੀ ਕੀਮਤ ਵੀ ਜਾਣਦੇ ਹਾਂ। ਇਨਸਾਨ ਨੂੰ ਸਮਝਣਾ ਚਾਹੀਦਾ ਹੈ ਅਤੇ ਸਭ ਦਾ ਸੱਚਾ ਦੋਸਤ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।


5. ਧਰਮ ਦਾ ਪਾਲਣ ਕਰੋ:


ਰਾਮਚੰਦਰ ਜੀ, ਉਹ ਇਕ ਈਮਾਨਦਾਰ ਰਾਜਾ, ਭਰੋਸੇਮੰਦ ਦੋਸਤ, ਅਤੇ ਪਰਮੇਸ਼ੁਰ ਨੂੰ ਸਮਰਪਿਤ ਭਗਤ ਵੀ ਸਨ। ਕੁਝ ਮਿਲਾਕੇ ਰਾਮਚੰਦਰ ਜੀ ਇਕ ਧਰਮੀ ਪੁਰਸ਼ ਸਨ, ਉਹਨਾਂ ਨੇ ਕਦੀ ਬੁਰਾਈ ਦਾ ਸਾਥ ਨਹੀਂ ਦਿੱਤਾ, ਅਤੇ ਅਧਰਮ ਉੱਤੇ ਧਰਮ ਦੀ ਸਥਾਪਨਾ ਕੀਤੀਆਂ। ਸਾਡਾ ਵੀ ਧਰਮ ਹੈ, ਕੀ ਅਸੀਂ ਉਹਨਾਂ ਦੇ ਦਿਖਾਏ ਰਸਤੇ ਤੇ ਚੱਲੀਏ ਅਤੇ ਸੱਚ ਦਾ ਹੱਥ ਫੜੀਏ । ਸਾਨੂੰ ਸ਼੍ਰੀ ਰਾਮਚੰਦਰ ਜੀ ਦੇ ਉਪਦੇਸ਼ਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।


6. ਵਚਨ ਦਾ ਪਾਲਣ ਕਰੋ:


ਸ਼੍ਰੀ ਰਾਮਚੰਦਰ ਜੀ ਨੇ ਆਪਣੇ ਪੂਰੇ ਜੀਵਨ ਨੂੰ ਵਚਨ ਜਾਣੀ ਕੀਤੇ ਹੋਏ ਵਾਦਿਆਂ ਨੂੰ ਸਮਰਪਿਤ ਕੀਤਾ। ਉਹਨਾਂ ਨੇ ਦਿਤੇ ਹੋਏ ਵਚਨਾਂ ਦੀ ਮਹੱਤਤਾ ਪ੍ਰਗਟ ਕੀਤੀ ਹੈ। ਉਹਨਾਂ ਨੇ ਆਪਣੇ ਕੀਤੇ ਹੋਏ ਸਾਰੇ ਵਾਅਦੇ ਪੂਰੇ ਕੀਤੇ ਅਤੇ ਉਹਨਾਂ ਵਚਨਾਂ ਦੀ ਪਾਲਣਾ ਕੀਤੀ। ਆਪਣੇ ਬਚਨ ਦੁਆਰਾ ਲੋਕਾਂ ਦੇ ਦਿਲ ਜਿੱਤੇ। ਸਾਨੂੰ ਵੀ ਆਪਣੇ ਦਿੱਤੇ ਹੋਏ ਸ਼ਬਦਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਸ਼ਬਦਾਂ ਰਾਹੀਂ ਵਫ਼ਾਦਾਰੀ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਸਾਡੇ ਮੁੱਹ ਵਿੱਚੋ ਨਿਕਲੇ ਬੋਲ ਹੀ ਸਾਨੂੰ ਜੀਵਨ ਜੀਣ ਦਾ ਅਧਾਰ ਦਿੰਦੇ ਹਨ। ਜਿਸ ਇਨਸਾਨ ਦੀ ਕੋਈ ਜੁਬਾਨ ਨਹੀਂ ਹੁੰਦੀ ਲੋਕ ਉਸ ਦੀ ਕਦਰ ਕਦੀ ਨਹੀਂ ਕਰਦੇ।


07. ਸੱਚੇ ਪਿਆਰ ਅਤੇ ਵਿਸ਼ਵਾਸ:


ਸ਼੍ਰੀ ਰਾਮਚੰਦਰ ਜੀ ਅਤੇ ਸੀਤਾ ਮਾਤਾ ਦੇ ਰਿਸ਼ਤੇ ਵਿੱਚ ਪਿਆਰ ਅਤੇ ਵਿਸ਼ਵਾਸ ਜੀਵਨ ਦੇ ਉਤਾਰ-ਚੜਾਵ ਨੂੰ ਸਾਨੂੰ ਸਿੱਖਾਉਂਦਾ ਹੈ। ਸ਼੍ਰੀ ਰਾਮਚੰਦਰ ਜੀ ਅਤੇ ਸੀਤਾ ਮਾਤਾ ਦੇ ਬੰਧਨ ਨੂੰ ਉਨ੍ਹਾਂ ਦੇ ਪਿਆਰ ਅਤੇ ਵਿਸ਼ਵਾਸ ਨੇ ਅਟੁੱਟ ਮਜ਼ਬੂਤ ਬਣਾਇਆ। ਇਸ ਨੂੰ ਸੰਸਾਰ ਦੇ ਹਰ ਰਿਸ਼ਤੇ ਵਿੱਚ ਅਮਲ ਕਰਨਾ ਚਾਹੀਦਾ ਹੈ। ਉਹਨਾਂ ਦਾ ਜੰਗਲਾਂ ਵਿਚ ਬਤੀਤ ਕੀਤਾ ਜੀਵਨ, ਆਪਸੀ ਵਿਛੋੜਾ, ਰਾਵਣ ਦੁਆਰਾ ਕੀਤਾ ਛੱਲ, ਤੇ ਹੋਰ ਅਨੇਕਾਂ ਮੁਸੀਬਤਾਂ, ਦੋਵਾਂ ਦੇ ਪਿਆਰ ਅਤੇ ਵਿਸ਼ਵਾਸ ਨੂੰ ਨਹੀਂ ਤੋੜ ਸਕਿਆ।


ਇਹ ਰਾਮਚੰਦਰ ਜੀ ਦੇ ਕੁਝ ਮਹੱਤਵਪੂਰਨ ਸਿੱਖ ਅਤੇ ਪਾਠ ਸਨ। ਜੀਵਨ ਤੋਂ ਜੋ ਸਾਨੂੰ ਆਪਣੀ ਜੀਵਨ ਸ਼ੈਲੀ ਨਾਲ ਪ੍ਰੇਰਿਤ ਕਰਦੇ ਹਨ। ਇਹ | ਸਿੱਖ ਧਰਮ ਸਾਡੇ ਜੀਵਨ ਵਿੱਚ ਸਫਲਤਾ, ਖੁਸ਼ਹਾਲੀ ਅਤੇ ਸ਼ਾਂਤੀ ਦਾ ਸਰੋਤ ਹੋ ਸਕਦਾ ਹੈ।



Post a Comment

0 Comments