ਜੀਵਨ ਵਿੱਚ ਸਫਲਤਾ ਹਾਸਿਲ ਕਰਨ ਦੇ 8 ਟਿੱਪਸ : How to Get Success 08 Tips in Punjabi

 ਜੀਵਨ ਵਿੱਚ ਸਫਲਤਾ ਹਾਸਿਲ ਕਰਨ ਦੇ 8 ਟਿੱਪਸ : How to Get Success 08 Tips in Punjabi

We are Providing High Quality Articals About How to Get Success, Punjabi Short Stories For Reading, Motivational Quotes in Punjabi, Best Selling Book Summerys, And Life Changing Tips and Tricks On Our Website.


ਅੱਛਾ ਅਜਿਹਾ ਕੌਣ ਹੈ? ਜਿਸ ਨੂੰ ਸਫ਼ਲਤਾ ਨਹੀਂ ਚਾਹੀਦੀ, ਮੇਰੇ ਖਿਆਲ ਨਾਲ ਇੱਕ ਵੀ ਇਨਸਾਨ ਐਸਾ ਨਹੀਂ ਹੈ। ਜੋ ਕਹੇ ਕੀ ਮੈਂ ਨਾਕਾਮਜਾਬੀ ਨਾਲ ਖੁਸ਼ ਹਾਂ। ਕੁਝ ਲੋਕ ਹੁੰਦੇ ਨੇ ਜੋ ਆਪਣੀ ਸਾਰੀ ਉਮਰ ਕੱਢ ਦਿੰਦੇ ਨੇ, ਪਰ ਉਹਨਾਂ ਨੂੰ ਕਾਮਜਾਬੀ ਨਹੀਂ ਮਿਲਦੀ। ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਆਂ ਕੀ ਉਹ ਮੇਹਨਤ ਨਹੀਂ ਕਰਦੇ, ਬੇਸ਼ੱਕ ਉਹ ਕਰਦੇ ਹਨ। ਇਹਨਾਂ ਸਾਰੀਆ ਸਮਸਿਆਵਾਂ ਨੂੰ ਧਿਆਨ ਵਿਚ ਰੱਖਕੇ ਹੀ ਅਸੀਂ ਤੁਹਾਡੇ ਲਈ ਅੱਜ ਦਾ ਇਹ ਆਰਟੀਕਲ How to get Success 08 Tips ਲਿਖਿਆ ਹੈ, ਉਮੀਦ ਹੈ ਤੁਸੀਂ ਇਸ ਤੋਂ ਕੁਝ ਬਹੁਤ ਚੰਗਾ ਜਰੂਰ ਸਿੱਖੋਗੇ, ਚਲੋ ਸ਼ੁਰੂ ਕਰਦੇ ਹਾਂ ।





How to Get Success Tips


1. ਸਵੱਛਤਾ ਅਤੇ ਅਨੁਸ਼ਾਸਨ

(Maintain Cleanliness and Discipline):


ਆਪਣੇ ਜੀਵਨ ਨੂੰ ਵਿਅਕਤੀਗਤ ਅਤੇ ਸਾਮਾਜਿਕ ਤੌਰ ਤੇ ਸਵੱਛ ਰੱਖੋ। ਚੰਗੀ ਸੋਚ ਅਤੇ ਉੱਚੇ ਵਿਚਾਰ ਰੱਖੋ ਅਤੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਦੇ ਚੰਗੇ ਤੇ ਬੁਰੇ ਨਤੀਜੇਆ ਬਾਰੇ ਪਹਿਲਾ ਵਿਚਾਰ ਕਰੋਂ। ਆਪਣੀ ਹਰ ਰੋਜ ਦੀ ਰੂਟੀਨ ਨਿਸ਼ਚਿਤ ਕਰੋਂ ਤੇ ਅਨੁਸ਼ਾਸਨ ਭਰਿਆ ਜੀਵਨ ਜੀਓ। ਅਨੁਸ਼ਾਸਨ ਤੋਂ ਭਾਵ ਆਪਣੇ ਜੀਵਨ ਦੇ ਨਿਯਮ ਬਣਾਓ, ਜਿਵੇਂ ਸਵੇਰੇ ਜਲਦੀ ਉੱਠਣਾ, ਕਸਰਤ ਕਰਨਾ, ਹਰ ਦਿਨ ਕੁਝ ਨਵਾਂ ਸਿੱਖਣਾ, ਆਪਣੀ ਜਿੰਦਗੀ ਨੂੰ ਬੇਹਤਰ ਬਨਾਣ ਲਈ Goal ਸੈੱਟ ਕਰਨੇ, ਅਤੇ ਆਪਣੇ ਅੰਦਰ ਬਾਹਰ ਦੀਆਂ ਕਮੀਆਂ ਤੇ ਧਿਆਨ ਦੇਣਾ ਤੇ ਹਰ ਦਿਨ ਆਪਣੇ ਆਪ ਵਿਚ ਛੋਟੇ ਛੋਟੇ ਸੁਧਾਰ ਕਰਨਾ ਆਦਿ। 


2. ਮਾਨਸਿਕਤਾ ਅਤੇ ਸਕਰਾਤਮਕਤਾ

(Mindset and Positivity):


ਆਪਣੀ ਮਾਨਸਿਕਤਾ ਨੂੰ ਹਮੇਸ਼ਾ ਮਜਬੂਤ ਬਣਾਈ ਰੱਖੋ, ਹਰ ਸਤਿਥੀ ਚਾਹੇ ਚੰਗੀ ਹੋਵੇ ਜਾ ਮਾੜੀ ਆਪਣੀ ਸੋਚ ਨੂੰ ਸਕਰਾਤਮ ਰੱਖੋ, ਦੋਨਾਂ ਹਾਲਤਾਂ ਵਿਚ ਸਹੀ ਫੈਸਲੇ ਲੈਣ ਦੀ ਸਮਝ ਰੱਖੋ। ਇੱਕ ਸ਼ਾਂਤ ਤੇ ਖੁਸ਼ ਮਨ ਹੀ ਇਸ ਤਰਾਂ ਦੇ ਸਟੀਕ ਫੈਸਲੇ ਕਰ ਸਕਦਾ ਹੈ, ਇਸ ਲਈ ਹਮੇਸ਼ਾ ਖੁਸ਼ ਰਹੋ ਅਤੇ ਮਨ ਦੀ ਸ਼ਾਂਤੀ ਲਈ ਚੰਗੇ ਕਰਮ, ਯੋਗ ਤੇ ਮੇਡੀਟੇਸ਼ਨ ਵਰਗੇ ਉਪਰਾਲੇ ਕਰੋਂ।


3. ਮਿਹਨਤ ਦਾ ਫ਼ਲ ਮਿੱਠਾ

(Hard Work Always Pays)


ਇਹ ਤਾਂ ਅਸੀਂ ਬਚਪਨ ਤੋਂ ਹੀ ਸੁਣਦੇ ਤੇ ਪੜਦੇ ਆਂ ਰਹੇ ਹਾਂ ਕੀ ਮੇਹਨਤ ਦਾ ਫ਼ਲ ਮਿੱਠਾ ਹੁੰਦਾ ਹੈ, ਅਸੀਂ ਕਿਤਾਬਾਂ ਵਿਚ ਅਨੇਕਾਂ ਕਹਾਣੀਆਂ ਅਤੇ ਉਦਾਹਰਣਾ ਪੜੀਆਂ ਹਨ । ਬਿਨਾਂ ਰੁੱਕੇ ਛੋਟੇ ਛੋਟੇ ਕਦਮਾਂ ਨਾਲ ਹਰ ਰੋਜ ਥੋੜਾ ਥੋੜਾ ਆਪਣੀ ਮੰਜਿਲ ਵੱਲ ਵਧਦੇ ਜਾਵੋ, ਕਉਂਕਿ ਬਦਲਾਵ ਇੱਕ ਦਿਨ ਵਿਚ ਨਹੀਂ ਆਉਂਦਾ, ਪਰ ਇੱਕ ਦਿਨ ਜਰੂਰ ਆਉਂਦਾ ਹੈ। ਆਪਣੇ ਹੋਂਸਲੇ ਨੂੰ ਘਟਣ ਨਾ ਦੇਵੋ, ਕਈਂ ਵਾਰ ਮੁਸ਼ਕਿਲਾਂ ਅਤੇ ਕਠੀਣਾਈਆਂ ਤੁਹਾਨੂੰ ਸੁੱਟਣ ਦੀ ਕੋਸ਼ਿਸ਼ ਕਰਨਗੀਆਂ, ਲੇਕਿਨ ਉਠੋ ਤੇ ਫੇਰ ਸ਼ੁਰੂ ਹੋ ਜਾਵੋ ਕਿਉਕਿ ਆਪਣੇ ਆਪ ਨੂੰ ਕਮਜ਼ੋਰ ਅਤੇ ਹਾਰਿਆ ਸਮਝਣਾ ਜੀਵਨ ਦਾ ਸਭ ਤੋਂ ਵੱਡਾ ਪਾਪ ਹੈ।



4. ਨਿਰੰਤਰ ਅਧਿਐਨ ਅਤੇ ਅਭਿਆਸ

(Continuous Learning and Practice):


ਅੰਗਰੇਜ਼ੀ ਦੀ ਕਹਾਵਤ ਹੈ : Practice Make Men Perfect ਜਾਣੀ ਅਭਿਆਸ ਹੀ ਇਨਸਾਨ ਨੂੰ ਕਾਬਿਲ ਬਣਾਉਂਦਾ ਹੈ। ਉਦਾਹਰਣ ਲਈ ਪਾਣੀ ਦੀ ਇੱਕ ਬੂੰਦ ਕਮਜ਼ੋਰ ਹੋ ਸਕਦੀ ਹੈ, ਪਰ ਜੇ ਓਹੀ ਬੂੰਦ ਹਰ ਰੋਜ ਲਗਾਤਾਰ ਜਮੀਨ ਉੱਪਰ ਓਸੇ ਜਗਾਹ ਡਿੱਗੇ, ਤਾਂ ਉਹ ਕਮਜ਼ੋਰ ਬੂੰਦ ਵੀ ਜਮੀਨ ਵਿਚ ਸੁਰਾਖ਼ ਕਰ ਦਿੰਦੀ ਹੈ।


ਆਪਣੇ ਹੁਨਰ ਨੂੰ ਵਧਾਓ ਅਤੇ ਨਵੀਆਂਕ Skills ਵਿੱਚ ਨਿਪੁਣ ਹੋਵੋ। ਮਹਿਨਤ ਨਾਲ ਅਭਿਆਸ ਕਰੋ, ਜਿਸ ਨਾਲ ਤੁਹਾਨੂੰ ਹਰ ਦਿਨ ਤਰੱਕੀ ਮਿਲੇਗੀ।



5. ਆਤਮ-ਵਿਸ਼ਵਾਸ ਅਤੇ ਆਤਮਸਮਾਨ

(Self-Belief and Self-Worth):


ਆਪਨੇ ਆਤਮਵਿਸ਼ਵਾਸ ਨੂੰ ਹਮੇਸ਼ਾ ਬਣਾਈ ਰੱਖੋ ਅਤੇ ਸੰਸਾਰ ਵਿਚ ਆਪਣੀ ਮਹੱਤਤਾ ਨੂੰ ਸਮਝੋ। ਆਪਣੀ ਕਾਬਲੀਅਤਾਂ ਤੇ ਕਦੀ ਵੀ ਸ਼ੱਕ ਨਾ ਕਰੋਂ ਤੇ ਖ਼ੁਦ ਨੂੰ ਦੂਜਿਆਂ ਤੋਂ ਘੱਟ ਨਾ ਸਮਝੋ ਕਿਉਂ ਕੀ ਹਰ ਇਨਸ਼ਾਨ ਵਿਚ ਆਪਣਾ ਵੱਖਰਾ ਹੁਨਰ ਅਤੇ ਕਾਬਲੀਅਤ ਹੁੰਦੀ ਹੈ। ਹੋ ਸਕਤਾ ਹੈ, ਜੋ ਦੂਸਰੇ ਕਰ ਸਕਦੇ ਹਨ ਤੁਸੀਂ ਨਾ ਕਰ ਸਕੋ, ਪਰ ਜੋ ਤੁਸੀਂ ਕਰ ਸਕਦੇ ਹੋ ਸ਼ਇਦ ਕੋਈ ਹੋਰ ਉਹ ਨਾ ਕਰ ਸਕੇ। ਇਸ ਲਈ ਖ਼ੁਦ ਤੇ ਵਿਸ਼ਵਾਸ ਰੱਖੋ ਅਤੇ ਆਪਣੀ ਕਿਸਮਤ ਨੂੰ ਆਪਣੇ ਹੱਥਾਂ ਨਾਲ ਲਿਖੋ।


ਜਿਵੇਂ ਤੁਸੀਂ ਸੋਚਦੇ ਹੋ, ਖ਼ੁਦ ਨੂੰ ਉਸ ਤਰਾਂ ਦਾ ਬਣਾਓ। ਆਪਣੀ ਜਿੰਦਗੀ ਨੂੰ ਸਵੀਕਾਰ ਕਰੋ ਅਤੇ ਉਸ ਨੂੰ ਸਕਰਾਤਮਕ ਤਰੀਕੇ ਨਾਲ ਜੀਵੋ।



6. ਯੋਗਦਾਨ ਅਤੇ ਤਰੱਕੀ ਦੀ ਸੰਜੋਗਿਤਾ

(Collaboration and Networking):


ਕਹਿੰਦੇ ਨੇ ਇੱਕ ਇਕ ਤੇ ਦੋ ਗਿਆਰਾਂ ਹੁੰਦੇ ਹਨ। ਆਪਣੀ field ਦੇ ਸਾਥੀਆਂ ਨਾਲ ਹਮੇਸ਼ਾ ਮਿਲਕੇ ਕੰਮ ਕਰੋ ਅਤੇ ਇਕ ਦੂਸਰੇ ਨਾਲ ਆਪਣਾ ਤਜੁਰਬਾ ਸਾਂਝਾ ਕਰੋਂ। ਆਪਣੇ ਤੋਂ ਸਮਰਥ ਲੋਕਾਂ ਨਾਲ ਸਹਿਯੋਗ ਕਰੋ ਅਤੇ ਉਨ੍ਹਾਂ ਤੋਂ ਸਿੱਖਣ ਦਾ ਪ੍ਰਯਾਸ ਕਰੋ। ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਉਸ ਨੂੰ ਹੋਰਾਂ ਨਾਲ ਸਾਝਾ ਕਰੋ, ਜਿਹੜੇ ਤੁਹਾਨੂੰ ਆਪਣੇ ਸਫਲਤਾ ਵਿੱਚ ਵਧੀਆ ਮਦਦ ਕਰ ਸਕਦੇ ਹਨ।


7. ਪ੍ਰੋਗਰੈਸ ਦੀ ਨਿਗਰਾਣੀ

(Monitoring Progress):


ਇੱਕ ਸਫ਼ਲ ਅਤੇ ਅਸਫਲ ਵਿਅਕਤੀ ਵਿਚ ਕੀ ਫਰਕ ਹੁੰਦਾ, ਅਸਫਲ ਵਿਅਕਤੀ ਸਿਰਫ਼ ਮੇਹਨਤ ਕਰਦਾ ਤੇ ਜਿਸ ਦਿਨ ਉਹ ਅਸਫਲ ਹੋ ਜਾਂਦਾ ਹੈ, ਉਸ ਨੂੰ ਮੇਹਨਤ ਕਰਨ ਦੇ ਬਾਅਦ ਵੀ ਇਹ ਨਹੀਂ ਪਤਾ ਹੁੰਦਾ ਕੀ ਕਮੀ ਕਿੱਥੇ ਰਹਿ ਗਈ ਸੀ। ਉਸ ਦੇ ਉਲਟ ਸਫ਼ਲ ਵਿਅਕਤੀ ਆਪਣੇ ਨੂੰ ਨਿਰੰਤਰ ਕਰਦਾ ਹੈ, ਮੇਹਨਤ ਦੇ ਨਾਲ ਨਾਲ ਆਪਣੀਆਂ ਕਮੀਆਂ ਨੂੰ ਲੱਭਣ ਦੀ ਕੋਸ਼ਿਸ ਕਰਦਾ ਹੈ, ਆਪਣੇ ਕੰਮ ਨੂੰ ਹੋਰ ਜਿਆਦਾ ਬੇਹਤਰ ਕਰਨ ਦੇ ਤਰੀਕੇ ਲੱਭਦਾ ਕਰਦਾ ਹੈ, ਉਹ ਆਪਣੇ ਕੰਮ ਦੀਆਂ ਬਰੀਕੀਆਂ ਦੀ ਨਿਰੰਤਰ ਜਾਂਚ ਕਰਦਾ ਹੈ।ਇਸ ਲਈ ਰੋਜਾਨਾ ਆਪਣੇ Goals ਨੂੰ ਚੈੱਕ ਕਰੋਂ ਅਤੇ ਪ੍ਰਗਤੀ ਦਾ ਨਰੀਕਸ਼ਨ ਕਰੋਂ। ਖੁਦ ਵਿਚ ਅਤੇ ਖ਼ੁਦ ਦੇ ਕੰਮ ਵਿਚ ਨਿਰੰਤਰ ਸੁਧਾਰ ਕਰਦੇ ਰਹੋ।



8. ਸ਼ਬਰ ਰੱਖੋ।(Patience):


ਹਮੇਸ਼ਾ ਯਾਦ ਰੱਖੋ, ਸਫਲਤਾ ਇਕ ਦੋ ਦਿਨ ਦਾ ਕੰਮ ਨਹੀਂ ਹੈ। ਵੱਡੇ ਕੰਮ ਲਈ ਜਿਆਦਾ ਸਮਾਂ ਵੀ ਜਿਆਦਾ ਲੱਗਦਾ ਹੈ, ਇਸ ਲਈ ਤੁਹਾਡੇ ਵਿਚਾਰਧਾਰਾ ਅਤੇ ਮਿਹਨਤ ਦੇ ਨਾਲ ਨਾਲ ਧੀਰਜ ਵੀ ਰੱਖੋ। ਕਿਸੇ ਵੀ ਕਠਨਾਈ ਜਾਂ ਅਵਸਰ ਦੇ ਵੇਲੇ ਸ਼ਬਰ ਨਾਲ ਕੰਮ ਲਵੋ ਅਤੇ ਖ਼ੁਦ ਨੂੰ ਸੁਸਤ ਨਾ ਹੋਣ ਦੇਵੋ। ਤੁਹਾਡੀ ਮੇਹਨਤ ਅਤੇ ਸ਼ਬਰ ਹੀ ਤੁਹਾਨੂੰ ਸਫਲਤਾ ਦੀ ਰਾਹ ਤੇ ਲੈਕੇ ਜਾਵੇਗਾ।


ਇਹ ਟਿਪਸ ਤੁਹਾਨੂੰ ਸਫਲਤਾ ਅਤੇ ਤਰੱਕੀ ਵਿੱਚ ਮਦਦ ਕਰ ਸਕਦੀਆਂ ਹਨ। ਇਹ ਆਰਟੀਕਲ ਜੀਵਨ ਵਿੱਚ ਸਫਲਤਾ ਲੈਣ ਦੀ ਆਗੂਆਈ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਉਮੀਦ ਹੈ ਤੁਹਾਨੂੰ ਸਾਡੀ ਇਹ ਮੇਹਨਤ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਆਰਟੀਕਲ How to Get Success ਤੋਂ ਕੁਝ ਚੰਗਾ ਸਿੱਖਿਆ ਹੋਵੇਗਾ।


ਧੰਨਵਾਦ 

Post a Comment

0 Comments