ਇੱਕ ਸੰਨਿਆਸੀ ਜਿਸ ਨੇ ਆਪਣੀ ਸਾਰੀ ਸੰਪਤੀ ਬੇਚ ਦਿੱਤੀ, The Monk Who Sold His Ferrari Book Summary in Punjabi.

ਇੱਕ ਸੰਨਿਆਸੀ ਜਿਸ ਨੇ ਆਪਣੀ ਸਾਰੀ ਸੰਪਤੀ ਬੇਚ ਦਿੱਤੀ, The Monk Who Sold His Ferrari Book Summary in Punjabi.


ਦੋਸਤੋ, ਤੁਹਾਡਾ ਸਾਡੇ ਬਲੌਗ ਪੰਜਾਬੀ ਬੁੱਕ ਰੀਡਰ ਵਿਚ ਸਵਾਗਤ ਹੈ। ਅੱਜ ਦੀ Book Summery ਜੋ ਅਸੀ ਤੁਹਾਡੇ ਲਈ ਲੈ ਕੇ ਆਏ ਹਾਂ, ਇਹ ਤੁਹਾਡੀ ਜਿੰਦਗੀ ਵਿੱਚ ਜਰੂਰ ਬਹੁਤ ਮਹੱਤਵਪੂਰਣ ਬਦਲਾਵ ਲੈ ਕੇ ਆਵੇਗੀ ਅਤੇ ਤੁਸੀ ਇਸ ਸਮਰੀ ਤੋਂ ਬਹੁਤ ਪ੍ਰਭਾਵਿਤ ਹੋਵੋਂਗੇ। ਅੱਜ ਦੀ ਇਹ ਬੁੱਕ ਸਮਰੀ ਇਕ ਅਜਿਹੇ ਵਿਅਕਤੀ ਦੇ ਜੀਵਨ ਤੋਂ ਪ੍ਰਭਾਵਿਤ ਹੈ, ਜਿਸ ਨੇ ਆਪਣੀ ਲਾਲ ਰੰਗ ਦੀ Ferrari ਕਾਰ ਅਤੇ ਆਪਣੀ ਸਾਰੀ ਸੰਪਤੀ ਬੇਚ ਦਿੱਤੀ। ਉਸ ਵਿਅਕਤੀ ਨੇ ਆਪਣੀ ਬੇਸ਼ਕੀਮਤੀ ਕਾਰ ਜੋ ਉਸ ਨੂੰ ਜਾਣ ਤੋਂ ਪਿਆਰੀ ਸੀ, ਕਿਉ ਬੇਚ ਦਿੱਤਾ। ਉਮੀਦ ਹੈ, ਤੁਹਾਨੂੰ ਇਸ Book Summery ਤੋਂ ਕੁਝ ਬੇਹਤਰੀਨ ਸਿੱਖਣ ਨੂੰ ਮਿਲੇਗਾ, ਜੋ ਤੁਹਾਡੀ ਜਿੰਦਗੀ ਵਿਚ ਵੱਡੇ ਬਦਲਾਅ ਲਿਆਵੇਗਾ।


The Monk Who Sold His Ferrari



ਦੋਸਤੋ, ਅੱਜ ਦੇ ਇਸ ਬਲੌਗ ਵਿਚ ਅਸੀ ਤੁਹਾਡੇ ਨਾਲ The Monk Who Sold His Ferrari Book Summary in Punjabi ਸਾਂਝੀ ਕਰਨ ਜਾ ਰਹੇ ਹਾਂ। ਇਹ ਕਿਤਾਬ ਅੱਜ ਦੇ ਆਧੁਨਿਕ ਸਮਾਜ ਵਿੱਚ ਚੱਲ ਰਹੀ ਭੱਜ ਦੌੜ ਅਤੇ Busy Lifestyle ਦੀਆ ਸਮੱਸਿਆਵਾਂ ਦਾ ਹੱਲ ਹੈ। ਦੋਸਤੋ, ਇਹ ਕਿਤਾਬ ਇਕ ਕਿਰਦਾਰ ਜੂਲੀਅਨ ਮੇਟਲ ਜੋ ਕਿ ਪੇਸ਼ੇ ਤੋ ਇਕ ਵਕੀਲ ਹੈ, ਦੇ ਜੀਵਨ ਉੱਪਰ ਅਧਾਰਿਤ ਹੈ। ਇਸ ਕਿਤਾਬ ਦਾ ਕਿਰਦਾਰ ਜੂਲੀਅਨ ਮਾਨਸਿਕ ਸ਼ਾਂਤੀ ਦੀ ਤਲਾਸ਼ ਵਿਚ ਹੈ ਅਤੇ ਅਗਰ ਤੁਸੀ ਇਸ ਕਿਤਾਬ ਵਿਚਲਾ ਮੱਕਸਦ ਸਮਝਣ ਦੀ ਕੋਸ਼ਿਸ਼ ਕਰੋਗੇ ਜਿਸ ਕਾਰਣ ਇਹ ਕਿਤਾਬ ਲਿਖੀ ਗਈ ਹੈ ਤਾਂ ਜਰੂਰ ਆਪਣੀ ਜਿੰਦਗੀ ਵਿੱਚ ਸੁਖ, ਸੰਤੋਖ, ਆਤਮ ਗਿਆਨ ਅਤੇ ਜੀਵਨ ਦੇ ਅਸਲ ਮਕਸਦ ਬਾਰੇ ਜਾਣੋਗੇ। ਇਸ ਲਈ ਇਸ ਬਲੋਗ ਨੂੰ ਪੂਰਾ ਅਖੀਰ ਤਕ ਆਪਣੇ ਪੂਰੇ ਮਨ ਅਤੇ ਉਤਸ਼ਾਹ ਨਾਲ ਪੜਨਾ।



The Monk Who Sold His Ferrari ਕਿਤਾਬ ਕਿਸ ਨੂੰ ਪੜਨੀ ਚਾਹੀਦੀ ਹੈ।


ਇਹ ਕਿਤਾਬ ਹਰ ਵਰਗ ਦੇ ਉਹਨਾ ਲੋਕ ਲਈ ਹੈ, ਜੋ ਆਪਣੇ ਕੰਮਾਂ ਦੇ ਰੋਝੇਵਿਆ ਵਿਚ ਫਸ ਕੇ ਥੱਕ ਚੁੱਕੇ ਹਨ। ਜਿੰਨਾ ਦਾ ਮਨ ਸ਼ਾਂਤ ਨਹੀਂ ਹੈ, ਜੋ ਆਪਣੇ ਜੀਵਨ ਜੀਣ ਦਾ ਚਾਅ ਖਤਮ ਕਰ ਚੁੱਕੇ ਹਨ। ਜਿੰਨਾ ਦੇ ਸੁਪਨੇ ਅਧੂਰੇ ਰਹਿ ਗਏ ਹਨ, ਅਤੇ ਓਹਨਾ ਨੂੰ ਪੂਰਾ ਕਰਨ ਦੀ ਹਿੰਮਤ ਗਵਾ ਚੁੱਕੇ ਹਨ। ਖਾਸ ਕਰਕੇ ਉਹ ਲੋਕ ਜਿਨ੍ਹਾਂ ਨੂੰ Self Help Book Summeries ਪੜਨਾ ਪਸੰਦ ਹੈ। 


ਲੇਖਕ ਬਾਰੇ ਜਾਣਕਾਰੀ


ਦੋਸਤੋ, ਇਸ ਕਿਤਾਬ ਦੇ ਲੇਖਕ ਰੋਬਿਨ ਸ਼ਰਮਾ ਨੇ ਆਪਣੇ ਜੀਵਨ ਵਿੱਚ 10 ਤੋਂ ਜ਼ਿਆਦਾ ਕਿਤਾਬ ਲਿਖਿਆ ਹਨ। ਰੋਬਿਨ ਸ਼ਰਮਾ ਇਕ Motivational ਸਪੀਕਰ ਅਤੇ ਇਕ ਟ੍ਰੇਨਰ ਵੀ ਹਨ ਹੋ ਲੀਡਰਸ਼ਿਪ, ਪ੍ਰੋਡਕਟਿਵਿਤੀ ਅਤੇ ਮਾਸਟਰੀ ਬਾਰੇ ਲੋਕਾਂ ਨੂੰ, ਮੈਨੇਜਰਸ ਅਤੇ ਟੀਮਾਂ ਨੂੰ ਟ੍ਰੇਨਿੰਗ ਦਿੰਦੇ ਹਨ। ਉਹ ਆਪਣੀ ਵੈੱਬਸਾਈਟ ਉੱਪਰ Training Programs ਅਤੇ Online Courses ਵੀ ਸਿਖਾਉਂਦੇ ਹਨ।



The Monk Who Sold His Ferrari Book Summary in Punjabi


ਦੋਸਤੋ, ਇਹ ਕਹਾਣੀ ਜੂਲੀਅਨ ਮੇਂਟਲ ਨਾਮਕ ਇੱਕ ਵਿਅਕਤੀ, ਜਿਸ ਜੋ ਲੰਡਨ ਦੀ ਮਸ਼ਹੂਰ ਯੂਨੀਵਰਸਿਟੀ ਹਾਵਰਡ Law College ਤੋ Graduation ਕਰਨ ਤੋ ਬਾਅਦ ਅਮਰੀਕਾ ਦੇ ਕੋਰਟ ਦਾ ਮਸ਼ਹੂਰ ਵਕੀਲ ਬਣ ਗਿਆ। ਜੂਲੀਅਨ ਇਕ ਮਸ਼ਹੂਰ ਵਕੀਲ ਸੀ, ਜਿਸ ਕਾਰਨ ਹਰ ਦਿਨ ਸਮੇਂ ਦੇ ਨਾਲ ਉਸ ਉਪਰ ਕੰਮ ਦਾ ਬੋਝ ਵੱਧਦਾ ਗਿਆ। ਜੂਲੀਅਨ ਨੂੰ ਹਰ ਦਿਨ ਚੰਗੇ ਕੇਸ ਮਿਲਦੇ ਅਤੇ ਉਹ ਆਪਣੇ ਰਾਹ ਵਿਚ ਆਈ ਹਰ ਚਨੌਤੀ ਨੂੰ ਪਾਰ ਕਰਦਾ ਗਿਆ ਅਤੇ ਨਾਲ ਹੀ ਉਸ ਦੀ ਮੇਹਨਤ ਵੀ ਵੱਧਦੀ ਗਈ। ਜੂਲੀਅਨ ਨੇ ਜਿੰਦਗੀ ਵਿੱਚ ਅਜਿਹਾ ਮੁਕਾਮ ਹਾਸਿਲ ਕੀਤਾ, ਜਿਸ ਦਾ ਸੁਪਨਾ ਲੱਗਭਗ ਹਰ ਇਨਸਨ ਦੇਖਦਾ ਹੈ, ਉਸ ਕੋਲ ਹਰ ਤਰ੍ਹਾ ਦੀ ਸੁਖ ਸਹੂਲਤਾਂ ਅਤੇ ਵੱਡੀ ਗਿਣਤੀ ਵਿਚ ਪੈਸਾ ਸੀ। ਉਸ ਕੋਲ ਇੱਕ ਮਹਿਲ ਵਰਗਾ ਘਰ ਅਤੇ ਇਕ ਲਾਲ ਰੰਗ ਦੀ ਚਮਕਦਾਰ Ferrari ਕਾਰ ਸੀ।


ਉਸ ਕੋਲ ਹਰ ਤਰ੍ਹਾਂ ਦੀ ਸੰਪਤੀ ਹੋਣ ਦੇ ਬਾਵਜੂਦ ਵੀ ਹੁਣ ਉਹ ਹਰ ਦਿਨ ਅੰਦਰ ਹੀ ਅੰਦਰ ਖੁਦ ਨਾਲ ਸੰਘਰਸਟ ਕਰਨ ਲੱਗਾ। ਉਸ ਦਾ ਰੋਜ਼ਾਨਾ ਸ਼ਡਿਊਲ ਬਹੁਤ ਬੀਜ਼ੀ ਹੋ ਚੁੱਕਾ ਸੀ। ਅਤੇ ਹਰ ਰੋਜ਼ ਨਵੇਂ ਨਵੇਂ ਕੇਸਾਂ ਲਈ ਬਹਿਸ ਕਰਨੀ ਪੈਂਦੀ ਸੀ। ਪਰ ਹੁਣ ਉਸ ਨੂੰ ਪਹਿਲਾ ਵਾਂਗ ਕਿਸੇ ਵੀ ਕੰਮ ਜਾ ਸਫਲਤਾ ਤੋ ਸੰਤੁਸ਼ਟੀ ਨਹੀਂ ਸੀ ਮਿਲਦੀ। ਉਹ ਆਪਣੀ ਜਿੰਦਗੀ ਵਿਚ ਕੁਝ ਅਜਿਹਾ ਲੱਭ ਰਿਹਾ ਸੀ, ਜਿਸ ਬਾਰੇ ਉਸ ਨੂੰ ਖੁਦ ਨੂੰ ਹੀ ਨਹੀਂ ਸੀ ਪਤਾ ਕਿ ਉਸ ਨੂੰ ਕਿ ਚਾਹੀਦਾ ਹੈ। ਕਦੇ ਕਦੇ ਲਗਦਾ ਉਹ ਖੁਦ ਨੂੰ ਖ਼ਤਮ ਕਰਨਾ ਚਾਹੁੰਦਾ ਹੈ।


ਲੇਕਿਨ ਉਸ ਕੋਲ ਤਾਂ ਉਹ ਹਰ ਚੀਜ ਸੀ, ਜਿਸ ਦੀ ਚਾਹਤ ਹਰ ਆਮ ਇਨਸਾਨ ਰੱਖਦਾ ਹੈ। ਨਾਮ, ਪੈਸਾ, ਘਰ, ਕਾਰ ਅਤੇ ਸ਼ੋਹਰਤ, ਫੇਰ ਅਜਿਹਾ ਕਿ ਸੀ ਜਿਸ ਦੀ ਤਲਾਸ਼ ਜੂਲੀਅਨ ਨੂੰ ਸੀ। ਜੂਲੀਅਨ ਅੱਜੇ 53 ਸਾਲ ਦਾ ਹੀ ਸੀ ਲੇਕਿਨ ਉਸ ਦਾ ਚਿਹਰਾ ਝੂਰੀਆ ਨਾਲ ਭਰਿਆ ਹੋਇਆ ਸੀ ਅਤੇ ਉਹ ਇੰਝ ਲਗਦਾ ਸੀ ਜਿਵੇਂ ਕੋਈ ਵਿਅਕਤੀ 70 ਸਾਲ ਵਿਚ ਆਪਣੇ ਆਖਰੀ ਦਿਨਾਂ ਦੀ ਉਡੀਕ ਵਿਚ ਹੋਵੇ। ਉਸ ਦਾ ਖੁਦ ਪ੍ਰਤੀ ਨਜ਼ਰੀਆ ਕੁਝ ਅਜਿਹਾ ਜਾਪਦਾ ਸੀ, ਜਿਵੇਂ ਕਿਸੇ ਨੂੰ ਜੇਲ੍ਹ ਵਿਚ ਕੈਦ ਕੀਤਾ ਹੋਵੇ ਅਤੇ ਇਹ ਝੁਰੀਆ ਉਸ ਨੂੰ ਇਨਾਮ ਵਿਚ ਮਿਲਿਆ ਹੋਣ। ਜੂਲੀਅਨ ਦੇ ਜੀਵਨ ਵਿਚ ਖਾਲੀਪਨ ਨੇ ਜਗ੍ਹਾ ਬਣਾ ਲਈ ਅਤੇ ਕੰਮ ਦੇ ਬੋਝ ਕਾਰਣ ਉਸ ਨੂੰ ਕੋਰਟ ਰੂਮ ਵਿਚ ਇਕ ਕੇਸ ਦੀ ਬਹਿਸ ਦੌਰਾਨ ਹਾਰਟ ਅੱਟੈਕ ਆ ਗਿਆ।


ਉਸ ਦਿਨ ਤੋਂ ਬਾਅਦ ਜੂਲੀਅਨ ਨੇ ਕਦੀ ਕੋਈ ਕੇਸ ਨਹੀਂ ਲੜਿਆ ਅਤੇ ਲੋਕਾਂ ਦਾ ਕਹਿਣਾ ਸੀ ਕਿ ਉਹ ਆਪਣਾ ਸਭ ਕੁਝ ਬੇਚ ਕੇ ਆਤਮਿਕ ਸ਼ਾਂਤੀ ਅਤੇ ਸੰਤੋਸ਼ ਦੀ ਤਲਾਸ਼ ਵਿਚ ਭਾਰਤ ਚਲਾ ਗਿਆ।ਉਸ ਨੇ ਉਹ ਸਭ ਬੇਚ ਦਿੱਤਾ ਹੋ ਉਸ ਨੂੰ ਜਾਨ ਤੋਂ ਵੱਧ ਪਿਆਰਾ ਸੀ, ਇਥੋਂ ਤਕ ਕਿ ਉਸ ਨੇ ਆਪਣੀ ਲਾਲ ਰੰਗ ਦੀ Ferrari ਕਾਰ ਵੀ ਬੇਚ ਦਿੱਤੀ। ਇਹ ਸੱਚ ਸੀ, ਉਹ ਸੱਚਮੁੱਚ ਭਾਰਤ ਚਲਾ ਗਿਆ ਸੀ ਅਤੇ 3 ਸਾਲ ਤੱਕ ਭਾਰਤ ਵਿਚ ਹੀ ਰਿਹਾ।


3 ਸਾਲ ਬਾਅਦ ਜੂਲੀਅਨ ਵਾਪਸ ਅਮੇਰਿਕਾ ਵਾਪਸ ਆਇਆ ਅਤੇ ਆਪਣੇ ਸਭ ਤੋਂ ਕਰੀਬੀ ਦੋਸਤ John ਕੋਲ਼ ਪਹੁੰਚਿਆ। ਇਕ ਨਜ਼ਰ ਵਿਚ ਉਸ ਦਾ ਦੋਸਤ ਵੀ ਜੂਲੀਅਨ ਨੂੰ ਪਹਿਚਾਣ ਨਾ ਸਕਿਆ, ਉਸ ਨੂੰ ਇੰਝ ਲਗਾ ਜਿਵੇਂ ਕੋਈ ਫ਼ਰਿਸ਼ਤਾ ਉਸ ਦੇ ਸਾਹਮਣੇ ਖੜਾ ਹੋਵੇ। ਉਸ ਨੇ ਜੂਲੀਅਨ ਦੀ ਤੁਲਨਾ ਅਕਾਸ਼ ਦੇ ਦੇਵਤਿਆ ਨਾਲ ਕੀਤੀ। ਉਹ ਹੈਰਾਨ ਸੀ, ਕਿਉਕਿ ਜੂਲੀਅਨ ਇਕ ਦਮ ਤੰਦਰੁਸਤ ਅਤੇ ਚੁਸਤ 30 ਸਾਲ ਦਾ ਜਵਾਨ ਲਗਾ ਰਿਹਾ ਸੀ। ਉਸ ਦੇ ਦੋਸਤ ਨੂੰ ਉਸ ਦੀ ਮੁਸਰਾਹਟ ਵਿਚ ਮਹਾਤਮਾ ਬੁੱਧ ਦੀ ਝਲਕ ਦਿਖਾਈ ਦਿੱਤੀ।


John ਦੇ ਪੁੱਛਣ ਤੇ ਜੂਲੀਅਨ ਨੇ ਆਪਣੇ ਅੰਦਰ ਆਏ ਇੰਨਾ ਚਮਤਕਾਰੀ ਬਦਲਾਵਾਂ ਦਾ ਕਾਰਣ ਦੱਸਿਆ। ਜੂਲੀਅਨ ਆਪਣੀ ਭਾਰਤ ਦੀ ਯਾਤਰਾ ਦੌਰਾਨ ਸ਼ਾਂਤੀ ਦੀ ਤਲਾਸ਼ ਵਿਚ ਮੀਲਾਂ ਦੂਰ ਤਕ ਪੈਦਲ ਚਲਕੇ, ਅਜਿਹੇ ਜੋਗੀਆ ਅਤੇ ਸਾਧੂਆ ਨੂੰ ਮਿਲਿਆ, ਜਿੰਨਾ ਨੇ ਆਪਣੇ ਉਮਰ ਦੇ ਕੁਦਰਤੀ ਪੜਾਵਾਂ ਨੂੰ ਵੀ ਮਾਤ ਦਿਤੀ ਸੀ। ਥਾਂ ਥਾਂ ਭਟਕਦਿਆਂ ਹੋਇਆ ਹੀ ਉਸ ਨੂੰ ਹਿਮਾਲਿਆ ਪਰਬਤਾਂ ਵਿਚ ਰਹਿੰਦੇ ਸਿਵਾਨਾ ਦੇ ਜੋਗੀਆ ਬਾਰੇ ਪਤਾ ਚਲਿਆ। ਉਹ ਸਿਵਾਨਾ ਦੀ ਖੋਜ ਵਿਚ ਹਿਮਾਲਿਆ ਪਰਬਤਾਂ ਦੀ ਸ਼੍ਰੰਖਲਾ ਉੱਪਰ ਜਾ ਪਹੁੰਚਿਆ, ਜਿੱਥੇ ਉਸ ਦੀ ਮੁਲਾਕਾਤ ਸਿਵਾਨਾ ਦੇ ਇਕ ਜੋਗੀ ਨਾਲ ਹੋਈ। ਜਿੰਨਾ ਦੀ ਸ਼ਰਣ ਵਿਚ ਰਹਿ ਕੇ ਉਸ ਨੇ ਖੁਦ ਦੀ ਆਤਮਾ ਨਾਲ ਮੇਲ ਕੀਤਾ।


ਸਿਵਾਨਾ ਦੇ ਜੋਗੀਆ ਨੇ ਜੂਲੀਅਨ ਨਾਲ ਆਪਣਾ ਗਿਆਨ ਵੰਡਿਆ ਅਤੇ ਉਸ ਨੂੰ ਜੀਵਨ ਦੀ ਸੱਚੀ ਖੁਸ਼ੀ ਦੇ ਮਹੱਤਵ ਬਾਰੇ ਦੱਸਿਆ। ਉਸ ਨੇ ਸਿੱਖਿਆ ਕਿ ਕਿਵੇਂ ਜੀਵਨ ਜੀਵੰਤ ਅਤੇ ਰਚਨਾਤਮਕ ਸੰਤੁਸ਼ਟੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਿਵਾਨਾ ਦੇ ਜੋਗੀਆ ਨੇ ਜੂਲੀਅਨ ਨੂੰ ਜਿੰਦਗੀ ਦੇ ਅਸਲੀ ਰਾਜ ਦੱਸਣ ਤੋਂ ਪਹਿਲਾ ਇਕ ਸ਼ਰਤ ਰੱਖੀ, ਕਿ ਉਹ ਇਹ ਰਾਜ ਜਾਣਨ ਤੋਂ ਬਾਅਦ ਉੱਥੇ ਵਾਪਸ ਚੱਲਾ ਜਾਵੇਗਾ ਜਿਥੋਂ ਉਹ ਆਇਆ ਹੈ ਅਤੇ ਜੋ ਗਿਆਨ ਉਸ ਨੂੰ ਮਿਲਿਆ ਹੈ, ਉਸ ਨੂੰ  ਸਾਰੀ ਦੁਨੀਆ ਵਿਚ  ਫੈਲਾਏਗਾ ਅਤੇ ਜਗਤ ਦਾ ਕਲਿਆਣ ਕਰੇਗਾ। ਸਿਵਾਨਾ ਦੇ ਜੋਗੀਆ ਨਾਲ ਕੀਤੇ ਏਸੇ ਵਾਦੇ ਨੂੰ ਪੂਰਾ ਕਰਨ ਲਈ ਹੀ ਉਹ ਆਪਣੇ ਖਾਸ ਦੋਸਤ ਕੋਲ ਅਮੇਰਿਕਾ ਵਾਪਸ ਆਇਆ ਸੀ।


ਸਿਵਾਨਾ ਦੇ ਜੋਗੀਆ ਨੇ ਇਕ ਕਹਾਣੀ ਦੇ ਮਾਧਿਅਮ ਨਾਲ ਜੂਲੀਅਨ ਨੂੰ ਜਿੰਦਗੀ ਦੇ ਉਹ 7 ਗੁਣ ਦੱਸੇ, ਜਿਸ ਨਾਲ ਜੀਵਨ ਨੂੰ ਅਲੌਕਿਕ ਕੀਤਾ ਜਾ ਸਕਦਾ ਹੈ। ਦੋਸਤੋ, ਅਸੀ ਵੀ ਇਸ ਕਹਾਣੀ ਵਿਚ ਲੁਕੇ ਇੰਨਾ 7 ਗੁਣਾ ਬਾਰੇ ਵਿਸਥਾਰ ਨਾਲ ਜਾਂਦੇ ਹਾਂ।



ਸਿਵਾਨਾ ਦੇ ਜੋਗੀਆ ਵਲੋ ਦੱਸੀ ਕਹਾਣੀ


ਤੁਸੀ ਕਲਪਨਾ ਕਰੋ ਕਿ , ਤੁਸੀ ਇਕ ਬਗ਼ੀਚੇ ਵਿਚ ਬੈਠੇ ਹੋ, ਪੂਰਾ ਬਗੀਚਾ ਅਲੱਗ ਅਲੱਗ ਰੰਗ ਅਤੇ ਖੁਸ਼ਬੂ ਵਾਲੇ ਫੁੱਲਾਂ ਨਾਲ ਭਰਿਆ ਹੋਇਆ ਹੈ। ਬਗ਼ੀਚੇ ਵਿਚ ਹਰ ਪਾਸੇ ਬਹੁਤ ਸਾਂਤੀ ਹੈ, ਇਸ ਬਗ਼ੀਚੇ ਦਾ ਸੱਚ ਮੁੱਚ ਆਨੰਦ ਮਾਣੋ, ਜਿੱਦਾ ਤੁਹਾਡੇ ਕੋਲ ਵਕਤ ਹੀ ਵਕਤ ਹੈ। ਹੁਣ ਸਾਹਮਣੇ ਵੱਲ ਤੁਹਾਨੂੰ ਇਕ ਵੱਡਾ ਜਿਹਾ ਲਾਈਟ ਹਾਊਸ ਨਜ਼ਰ ਆਉਂਦਾ ਹੈ ਅਤੇ ਬਗ਼ੀਚੇ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ। ਜ਼ੋਰ ਨਾਲ ਇਕ ਦਰਵਾਜ਼ੇ ਦੇ ਟੁੱਟਣ ਦੀ ਆਵਾਜ਼ ਆਉਂਦੀ ਹੈ ਅਤੇ ਉਸ ਵਿਚੋਂ ਇਕ ਸੂਮੋ ਪਹਿਲਵਾਨ ਬਾਹਰ ਆਉਂਦਾ ਹੈ ਅਤੇ ਉਹ ਬਗ਼ੀਚੇ ਦੇ ਵਿੱਚੋ ਵਿਚ ਘੁੰਮਣ ਲਗ ਜਾਂਦਾ ਹੈ। ਉਸ ਸੂਮੋ ਪਹਿਲਵਾਨ ਨੇ ਇਕ ਪਤਲੀ ਨਹੀਂ ਤਾਰ ਵਾਲਾ ਲੰਗੋਟ ਪਹਿਨੀਆਂ ਹੋਇਆ ਹੈ। 


ਜਿੱਦਾ ਹੀ ਉਹ ਸੂਮੋ ਪਹਿਲਵਾਨ ਅੱਗੇ ਵੱਧਦਾ ਹੈ ਤਾਂ ਉਸ ਨੂੰ ਜ਼ਮੀਨ ਤੇ ਇਕ ਸੋਨੇ ਦੀ ਘੜੀ ਦਿਖਾਈ ਦਿੰਦੀ ਹੈ, ਮਨੋ ਜਿਵੇਂ ਇਹ ਗੜੀ ਕਈ ਸਾਲਾਂ ਤੋਂ ਏਥੇ ਹੀ ਪਈ ਹੋਵੇ, ਸੂਮੋ ਪਹਿਲਵਾਨ ਦਾ ਉਸ ਘੜੀ ਉੱਪਰ ਪੈਰ ਆਉਣ ਨਾਲ ਉਹ ਡਿੱਗ ਜਾਣਾ ਹੈ ਅਤੇ ਬੇਹੋਸ਼ ਹੋ ਜਾਂਦਾ ਹੈ। ਕੁਝ ਦੇਰ ਬਾਅਦ ਸਾਹ ਦੇ ਨਾਲ ਉਹ ਗ਼ੁਲਾਬ ਦੇ ਫੁੱਲਾਂ ਦੀ ਖੁਸਬੂ ਲੈਂਦਾ ਹੈ ਅਤੇ ਤੁਰੰਤ ਖੜਾ ਹੋ ਜਾਂਦਾ ਹੈ। ਹੋਸ਼ ਸੰਭਾਲਦੇ ਹੋਏ ਉਹ ਆਪਣੇ ਆਲੇ ਦੁਆਲੇ ਦੇਖਦਾ ਹੈ ਤਾਂ ਝਾੜੀਆ ਵਿੱਚੋ ਉਸ ਨੂੰ ਇਕ ਰਸਤਾ ਦਿਖਾਈ ਦਿੰਦਾ ਹੈ, ਜੋ ਅਨੇਕਾ ਹੀਰੇਆ ਨਾਲ ਭਰਿਆ ਹੋਇਆ ਸੀ। ਬਿਨਾਂ ਸਮਾਂ ਗਵਾਏ ਉਹ ਇਸ ਰਸਤੇ ਤੇ ਨਿਕਲ ਗਿਆ ਅਤੇ ਤੁਹਾਡੀਆਂ ਅੱਖਾਂ ਤੋ ਓਲ੍ਹੇ ਹੋ ਗਿਆ।



ਹੁਣ ਤੁਸੀ ਸੋਚੋਗੇ ਕਿ ਇਹ ਕਿਸ ਤਰ੍ਹਾਂ ਦੀ ਫਾਲਤੂ ਕਹਾਣੀ ਹੈ, ਜੂਲੀਅਨ ਪਾਗ਼ਲ ਸੀ ਹੋ ਇਸ ਕਹਾਣੀ ਨੂੰ ਸੁਣਨ ਲਈ ਇੰਨੀ ਦੂਰ ਗਿਆ ਸੀ ਅਤੇ ਆਪਣੀ ਜਿੰਦਗੀ ਦੇ 3 ਸਾਲ ਗਵਾ ਆਇਆ। ਜੂਲੀਅਨ ਨੇ ਵੀ ਉਹਨਾਂ ਜੋਗੀਆ ਤੋ ਇਹੀ ਪੁੱਛਿਆ ਸੀ। ਸਾਡੇ ਅੰਦਰ ਇੰਨੀ ਸਮਝ ਨਹੀਂ ਹੈ, ਜੋ ਅਸੀ ਇਸ ਕਹਾਣੀ ਵਿਚ ਲੁੱਕੇ ਉਹਨਾ 7 ਗੁਣਾ ਬਾਰੇ ਜਾਣ ਸਕੀਏ। ਹੁਣ ਸਾਡੀ ਵਾਰੀ ਹੈ ਕਿ ਅਸੀ v ਜੂਲੀਅਨ ਵਾਂਗ ਇਸ ਕਹਾਣੀ ਵਿਚ ਲੁੱਕੇ ਇੰਨਾ 7 ਗੁਣਾਂ ਬਾਰੇ ਜਾਣੀਏ। 



ਪਹਿਲਾ ਗੁਣ


ਦੋਸਤੋ, ਇਸ ਕਹਾਣੀ ਵਿਚ ਬਗ਼ੀਚਾ ਸਾਡੇ ਮਨ ਨੂੰ ਦਰਸਾਉਂਦਾ ਹੈ। ਅਗਰ ਅਸੀਂ ਮਨ ਨੂੰ ਭਟਕਣ ਤੋਂ ਰੋਕ ਲਏ ਅਤੇ ਇਸ ਦੀ ਦੇਖਭਾਲ ਕਰੀਏ, ਇਸ ਨੂੰ ਉਪਜਾਊ ਬਣਾਈਏ ਤਾਂ ਸਾਡਾ ਮਨ ਵਿਚਲੇ ਵਿਚਾਰ ਹੋਰ ਵੀ ਜ਼ਿਆਦਾ ਖਿੜਨਗੇ, ਸਾਡਾ ਮਨ ਦਾ ਬਗੀਚਾ ਹਰ ਰੰਗ ਦੇ ਖੁਸ਼ਬੂਦਾਰ ਫੁੱਲਾਂ ਵਾਂਗ ਸਾਡੇ ਵਿਚਾਰਾਂ ਨਾਲ ਭਰ ਜਾਵੇਗਾ। ਲੇਕਿਨ ਜੇਕਰ ਅਸੀ ਆਪਣੇ ਮਨ ਵਿਚ ਗਲਤ ਅਤੇ ਨਾਕਰਾਤਮਕ ਵਿਚਾਰਾ ਦੇ ਬੀਜ ਲਗਾਵਾਂਗੇ ਤਾਂ ਸਾਨੂੰ ਸਾਡੇ ਜੀਵਨ ਵਿੱਚ ਉਸੇ ਤਰ੍ਹਾਂ ਦੇ ਫ਼ੁੱਲ ਅਤੇ ਫ਼ਲ ਮਿਲਣਗੇ। ਏਸੇ ਲਈ ਆਪਣੇ ਮਨ ਨੂੰ ਲਗਾਤਾਰ ਸਕਾਰਾਤਮਕ ਵਿਚਾਰਾ ਨਾਲ ਭਰ ਕੇ ਰੱਖੋ। ਸਾਡਾ ਮਨ ਅਗਰ ਸੰਤੁਸ਼ਟ ਅਤੇ ਸ਼ਾਂਤ ਹੋਵੇਗਾ ਤਾਂ ਉਸੇ ਵਰਗੇ ਹੋਰ ਵੀ ਸੁੰਦਰ ਅਤੇ ਖੁਸ਼ਬੂਦਾਰ ਫ਼ੁੱਲ ਉਗਾਏਗਾ। ਸਾਡੇ ਜੀਵਨ ਵਿੱਚ ਗਲਤੀਆਂ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਸਾਨੂੰ ਸਾਡੇ ਜੀਵਨ ਵਿਚ ਆਪਣੀਆਂ ਗਲਤੀਆਂ ਤੋਂ ਲਗਾਤਾਰ ਸਿੱਖਦੇ ਰਹਿਣਾ ਹੀ ਪਹਿਲਾ ਸਿਧਾਂਤ ਹੋਣਾ ਚਾਹੀਦਾ ਹੈ।



ਦੂਜਾ ਗੁਣ


ਦੋਸਤੋ, ਦੂਸਰਾ ਗੁਣ ਲੁਕਿਆ ਹੈ ਉਸ ਲਾਈਟ ਹਾਊਸ ਵਿੱਚ ਹੋ ਸਾਡੇ ਜੀਵਨ ਦੇ ਉਦੇਸ਼ ਨੂੰ ਦਰਸਾਉਂਦਾ ਹੈ। ਜਿਵੇਂ ਇਕ ਲਾਈਟ ਹਾਊਸ ਕਿਸੇ ਵੀ ਕਿਸ਼ਤੀ ਜਾ ਜਹਾਜ ਨੂੰ ਆਪਣੀ ਰੌਸ਼ਨੀ ਨਾਲ ਪੂਰੀ ਸਟੀਕਤਾ ਨਾਲ ਦਿਸ਼ਾ ਦਿਖਾਉਂਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਪੂਰੀ ਸਟੀਕਤਾ ਨਾਲ ਆਪਣੇ ਲਕਸ਼ ਅਤੇ ਆਪਣੀਆਂ ਇਸ਼ਾਵਾ ਵੱਲ ਵੱਧਣਾ ਚਾਹੀਦਾ ਹੈ। ਆਪਣੇ ਜੀਵਨ ਦੇ ਉਦੇਸ਼ ਬਾਰੇ ਸਾਨੂੰ ਪੂਰੀ ਤਰਾ ਸਭ ਕੁਝ ਪਤਾ ਹੋਣਾ ਜਰੂਰੀ ਹੈ, ਹੋ ਸਕਦਾ ਹੈ ਸਾਨੂੰ ਆਪਣੇ ਲਕਸ਼ ਪੂਰੇ ਕਰਦਿਆ ਥੋੜਾ ਜਿਹਾ ਸਮਾਂ ਜਿਆਦਾ ਲਗ ਜਾਵੇ, ਪਰ ਅਸੀ ਇੱਕ ਨਾ ਇੱਕ ਦਿਨ ਉਸ ਤਕ ਜਰੂਰ ਪਹੁੰਚ ਜਾਵਾਂਗੇ। ਆਪਣੇ ਲਕਸ਼ ਨੂੰ ਹਾਂਸਿਲ ਕਰਨ ਲਈ ਸਾਨੂੰ ਜਰੂਰਤ ਪਵੇਗੀ ਜਨੂੰਨ ਦੀ ਅਤੇ ਬਿਨ੍ਹਾਂ ਆਤਮਿਕਸ਼ਕਤੀ ਅਤੇ ਸਬਰ ਦੇ ਜਨੂੰਨ ਕੰਮ ਨਹੀਂ ਕਰਦਾ।


5 ਤਰੀਕੇ ਜਿੰਨਾ ਨਾਲ ਆਤਮਿਕਸ਼ਕਤੀ ਅਤੇ ਸਬਰ ਹਾਂਸਿਲ ਕੀਤਾ ਜਾ ਸਕਦਾ ਹੈ।


1. ਸਾਨੂੰ ਸਾਡੇ ਮਨ ਵਿਚ ਸਾਡੇ ਲਕਸ਼ ਦੀ ਸਟੀਕ ਤਸਵੀਰ ਰੱਖਣੀ ਪਵੇਗੀ, ਉਸ ਇਨਾਮ ਦੀ ਕਲਪਨਾ ਕਰਨੀ ਪਵੇਗੀ ਜਿਸ ਤੋ ਸਾਨੂੰ ਪ੍ਰੇਰਨਾ ਮਿਲਦੀ ਰਹੇ।


2. ਸਾਨੂੰ ਆਪਣੇ ਆਪ ਨੂੰ ਹਮੇਸ਼ਾ ਸਕਰਾਤਮਕ ਰੱਖਣਾ ਪਾਵੇਗਾ, ਤਾਂ ਹੋ ਅਸੀ ਆਪਣੇ ਲਕਸ਼ ਤੋ ਭਟਕ ਨਾ ਜਾਈਏ।


3. ਜੀਵਨ ਵਿਚ ਸਿਰਫ ਲਕਸ਼ ਤਹਿ ਕਰਨਾ ਹੀ ਜਰੂਰੀ ਨਹੀਂ ਹੈ , ਉਸ ਨੂੰ ਲਕਸ਼ ਨੂੰ ਪ੍ਰਾਪਤ ਕਰਨ ਲਈ ਇਕ ਸਮਾਂ ਵੀ ਨਿਰਧਾਰਿਤ ਕਰਨਾ ਪਵੇਗਾ। ਨਹੀਂ ਤਾਂ ਅਸੀ ਉਸ ਲਕਸ਼ ਨੂੰ ਅੱਗੇ ਵੱਲ ਟਾਲਦੇ ਰਹਾਂਗੇ।


4. ਆਪਣੇ ਲਕਸ਼ ਨੂੰ ਇਕ ਕਿਤਾਬ ਵਿਚ ਲਿਖ ਕੇ ਰੱਖੋ ਤੇ ਦਿਨ ਵਿਚ ਦੋ ਵਾਰ ਪੱੜੋ, ਇਹ ਤੁਹਾਨੂੰ ਤੁਹਾਡੇ ਲਕਸ਼ ਲਈ ਪ੍ਰੇਰਿਤ ਰਖੇਗਾ।


5. ਆਪਣੇ ਜੀਵਨ ਵਿੱਚ 21 ਅੰਕ ਦਾ ਨਿਯਮ ਬਣੋ, ਜਾਣੀ ਇਹ ਦੱਸੀਆ ਗਈਆ ਤਕਨੀਕ ਅਤੇ ਤਰੀਕਿਆਂ ਨੂੰ ਲਗਾਤਾਰ 21 ਦਿਨ ਤਕ ਕਰੋ। 21 ਦਿਨ ਬਾਅਦ ਇਹ ਤਕਨੀਕਾਂ ਤੁਆਹਦੇ ਜੀਵਨ ਦੀਆ ਆਦਤਾਂ ਵਿੱਚ ਸ਼ਾਮਿਲ ਹੋਕੇ ਤੁਹਾਡੇ ਜੀਵਨ ਦਾ ਹਿੱਸਾ ਬਣ ਜਾਣਗੀਆਂ।


ਤੀਸਰਾ ਗੁਣ


ਜਿੰਦਗੀ ਦਾ ਤੀਸਰਾ ਗੁਣ ਉਸ ਅਜੀਬ ਸੂਮੋ Kaizen ਨੂੰ ਦਰਸਾਉਂਦਾ ਹੈ, Kaizen ਜਾਪਾਨ ਦਾ ਇਕ ਸ਼ਬਦ ਹੈ, ਜਿਸ ਦਾ ਅਰਥ ਨਿਰੰਤਰ ਸਿੱਖਦੇ ਰਹਿਣਾ ਅਤੇ ਨਿਰੰਤਰ ਸੁਧਾਰ ਕਰਦੇ ਰਹਿਣਾ ਹੁੰਦਾ ਹੈ। ਇਹ ਸੂਮੋ ਪਹਿਲਵਾਨ ਨੂੰ ਆਪਣੀ ਖ਼ੁਰਾਕ ਅਤੇ ਆਪਣੇ ਅਨੁਸ਼ਾਸ਼ਨ ਦਾ ਨਿਰੰਤਰ ਖਿਆਲ ਰੱਖਣਾ ਪੈਂਦਾ ਹੈ । ਸਾਨੂੰ ਵੀ ਅਪਣੇ ਜੀਵਨ ਵਿਚ ਮੇਹਨਤ ਦੇ ਨਾਲ ਨਾਲ ਅਨੁਸ਼ਾਸ਼ਨ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਸਾਨੂੰ ਆਪਣੇ ਮਨ ਅਤੇ ਮਨ ਦੇ ਡਰ ਉੱਪਰ ਕਾਬੂ ਪਾਉਣਾ ਆਉਣਾ ਚਾਹੀਦਾ ਹੈ। ਕਾਮਜਾਬੀ ਹਮੇਸ਼ਾ ਇਨਸਾਨ ਦੇ ਅੰਦਰੋ ਜੀ ਜਨਮ ਲੈਂਦੀ ਹੈ। 


ਸਲਫਤਾ ਇਸ ਉਪਰ ਨਿਰਭਰ ਕਰਦੀ ਹੈ ਅਸੀ ਆਪਣੇ ਮਨ ਦੇ ਵਿਚਾਰਾ ਨੂੰ ਕਿਸ ਤਰ੍ਹਾਂ ਨਿਰੰਤ੍ਰਿਤ ਕਰਦੇ ਹਾਂ। ਸਫਲਤਾ ਦੇ ਰਾਹ ਵਿਚ ਹਾਜ਼ਰਾ ਮੁਸ਼ਕਿਲਾਂ ਅਤੇ ਮੁਸੀਬਤਾਂ ਆਉਣਗੀਆ, ਸਾਨੂੰ ਉਹਨਾ ਮੁਸੀਬਤਾਂ ਤੋ ਡਰਨਾ ਨਹੀਂ, ਸਗੋਂ ਇਨ੍ਹਾਂ ਦਾ ਸਾਹਮਣਾ ਕਰਨਾ ਹੈ ਅਤੇ ਆਪਣੇ ਮਨ ਅਤੇ ਵਿਚਾਰਾਂ ਨੂੰ ਹਮੇਸ਼ਾ ਸਾਫ਼ ਅਤੇ ਸੁੱਧ ਰੱਖਣਾ ਹੈ।



ਚੌਥਾ ਗੁਣ


ਚੌਥਾ ਗੁਣ ਉਸ ਸੂਮੋ ਪਹਿਲਵਾਨ ਦੇ ਲੰਗੋਟ ਦੀ ਪਤਲੀ ਤਾਰ ਨੂੰ ਦਰਸਾਉਂਦਾ ਹੈ। ਕੋਈ ਵੀ ਤਾਰ ਬਹੁਤ ਸਾਰੀਆ ਪਤਲੀਆਂ ਪਤਲੀਆਂ ਤਾਰਾ ਤੋਂ ਮਿਲਕੇ ਬਣਦੀ ਹੈ, ਭਾਵੇਂ ਇਕ ਪਤਲੀ ਤਾਰ ਬਹੁਤ ਕਮਜ਼ੋਰ ਹੋਵੇ ਪਰ ਜਦੋਂ ਇਹ ਕਮਜ਼ੋਰ ਤਾਰਾ ਆਪਸ ਵਿਚ ਮਿਲ ਜਾਂਦੀਆਂ ਹਨ ਤਾਂ ਇਕ ਮਜ਼ਬੂਤ ਤਾਰ ਬਣਾਉਂਦੀਆਂ ਹਨ। ਏਸੇ ਤਰਾਂ ਸਾਡੇ ਜੀਵਨ ਵਿਚ ਸਾਡੀਆ ਛੋਟੀਆ ਛੋਟੀਆ ਆਦਤਾਂ ਹੁੰਦੀਆ ਹਨ ਜਿਨ੍ਹਾਂ ਉੱਪਰ ਜਿਆਦਾਤਰ ਤਾਂ ਅਸੀ ਧਿਆਨ ਵੀ ਨਹੀਂ ਦਿੰਦੇ, ਜਿਵੇਂ ਸਵੇਰੇ ਜਲਦੀ ਉੱਠਣਾ, ਹਰ ਰੋਜ ਦੰਦ ਸਾਫ ਕਰਨਾ, ਇਕ ਪੌਸ਼ਟਿਕ ਖੁਰਾਕ ਲੈਣਾ। ਇਹ ਸਾਰੀਆ ਨਿੱਕੀਆਂ ਨਿੱਕੀਆਂ ਆਦਤਾਂ ਹੀ ਸਾਡਾ ਆਉਣ ਵਾਲਾ ਕੱਲ੍ਹ ਤਹਿ ਕਰਦਿਆ ਹਨ। ਇਸ ਲਈ ਆਪਣੀਆ ਛੋਟੀਆ ਤੋ ਛੋਟੀਆ ਆਦਤਾਂ ਵੱਲ ਵੀ ਧਿਆਨ ਦੇਵੋ ਅਤੇ ਕੇ ਤੁਹਾਡੇ ਜੀਵਨ ਵਿਚ ਇਕ ਦੋ ਬੁਰੀਆ ਆਦਤਾਂ ਵੀ ਹਨ ਤਾਂ ਉਹਨਾ ਨੂੰ ਚੰਗੀਆ ਆਦਤਾਂ ਵਿੱਚ ਬਦਲੀ ਕਰੋ। ਇਨਸਾਨ ਦੀਆ ਆਦਤਾਂ ਹੀ ਤਹਿ ਕਰਦਿਆ ਹਨ ਕਿ ਉਹ ਇਨਸਾਨ ਕਿਸ ਤਰ੍ਹਾਂ ਦੇ ਕਿਰਦਾਰ ਦਾ ਮਾਲਿਕ ਹੈ। ਆਪਣੇ ਜੀਵਨ ਵਿੱਚ ਸਕਾਰਾਤਮਕ ਇਸ਼ਾ ਸ਼ਕਤੀ ਬਣਾਈ ਰੱਖੋ, ਤੁਹਾਡੀ ਆਤਮਾ ਨੂੰ ਸਕੂਨ ਮਿਲੇਗਾ।



ਪੰਜਵਾਂ ਗੁਣ


ਇਸ ਕਹਾਣੀ ਦਾ ਪੰਜਵਾਂ ਗੁਣ ਉਸ ਸੋਨੇ ਦੀ ਘੜੀ ਨੂੰ ਦਰਸਾਉਂਦਾ ਹੈ, ਜਿਸ ਨੂੰ ਚੁੱਕਦੇ ਸਮੇਂ ਸੂਮੋ ਪਹਿਲਵਾਨ ਡਿੱਗ ਗਿਆ ਸੀ। ਇਹ ਸੋਨੇ ਦੀ ਘੜੀ ਸਮੇਂ ਵੱਲ ਸੰਕੇਤ ਕਰਦੀ ਹੈ। ਹਰ ਇਨਸਾਨ ਨੂੰ ਚਾਹੇ ਉਹ ਅਮੀਰ ਹੋਵੇ ਜਾਂ ਗ਼ਰੀਬ ਦਿਨ ਵਿਚ 24 ਘੰਟੇ ਹੀ ਮਿਲਦੇ ਹਨ। ਫਿਰ ਵੀ ਕੁਝ ਲੋਕ ਬਹੁਤ ਅਮੀਰ ਅਤੇ ਕੁਝ ਬਹੁਤ ਗ਼ਰੀਬ ਹੁੰਦੇ ਹਨ। ਕੁਝ ਲੋਕ ਨੂੰ ਆਪਣੇ ਕੰਮਾਂ ਨੂੰ ਟਾਲਦੇ ਰਹਿਣ ਦੀ ਆਦਤ ਹੁੰਦੀ ਹੈ, ਉਹ ਇਸ ਗੱਲ ਉਪਰ ਵਿਚਾਰ ਨਹੀਂ ਕਰਦੇ ਕਿ ਹੋ ਸਮਾਂ ਬੀਤ ਰਿਹਾ ਹੈ ਉਹ ਵਾਪਸ ਨਹੀਂ ਆਵੇਗਾ। ਇਕ ਸਫ਼ਲ ਇਨਸਾਨ ਉਹਨਾ 24 ਘੰਟਿਆ ਵਿਚ ਹੀ ਉਹ ਸਭ ਕੰਮ ਕਰ ਲੈਂਦਾ ਹੈ, ਜਿਸ ਨੂੰ ਕਈ ਲੋਕ ਨਹੀਂ ਕਰ ਪਾਉਂਦੇ। ਇਹਦਾ ਮਲਤਬ ਇਹ ਬਿਲਕੁਲ ਨਹੀਂ ਹੈ ਕਿ ਅਸੀ ਸਾਰਾ ਦਿਨ ਕੰਮ ਹੀ ਕਰਦੇ ਰਹੀਏ, ਲੇਕਿਨ ਸਾਨੂੰ ਆਪਣੇ ਸਮੇਂ ਨੂੰ ਮੈਨੇਜ ਕਰਨਾ ਆਉਣਾ ਜਰੂਰੀ ਹੈ। ਇਕ ਕਹਾਵਤ ਹੈ, ਜੋ ਲੋਕ ਸਮੇਂ ਨੂੰ ਬਰਬਾਦ ਕਰਦੇ ਹਨ, ਇਕ ਦਿਨ ਸਮਾਂ ਉਹਨਾ ਨੂੰ ਬਰਬਾਦ ਕਰ ਦਿੰਦਾ ਹੈ।



ਛੇਵਾਂ ਗੁਣ


ਛੇਵਾਂ ਗੁਣ ਇਸ ਕਹਾਣੀ ਦੇ ਉਸ ਗ਼ੁਲਾਬ ਵੱਲ ਸੰਕੇਤ ਕਰਦਾ ਹੈ, ਜਿਸ ਗ਼ੁਲਾਬ ਦੀ ਖ਼ੁਸ਼ਬੂ ਨਾਲ ਸੂਮੋ ਪਹਿਲਵਾਨ ਨੂੰ ਹੋਸ਼ ਆਇਆ ਸੀ। ਚੀਨ ਵਿਚ ਇਕ ਕਹਾਵਤ ਬਹੁਤ ਮਸ਼ਹੂਰ ਹੈ, ਕਿ ਹੋ ਲੋਕ ਦੂਜਿਆ ਨੂੰ ਫ਼ੁੱਲ ਦਿੰਦੇ ਹਨ, ਅਕਸਰ ਉਹਨਾ ਦੇ ਆਪਣੇ ਹੱਥਾਂ ਵਿਚ v ਫੁੱਲਾਂ ਦੀ ਖੁਸਬੂ ਰਹਿ ਜਾਂਦੀ ਹੈ। ਦੋਸਤੋ, ਇਹ ਖ਼ੁਸ਼ਬੂ ਸਾਡੇ ਮਨ ਦੀ ਦਿਆਲੂਤਾ ਅਤੇ ਕੋਮਲਤਾ ਨੂੰ ਦਰਸਾਉਂਦੀ ਹੈ। ਫ਼ਰਕ ਨਹੀਂ ਪੈਂਦਾ ਕਿ ਤੁਸੀ ਗ਼ਰੀਬ ਹੋ ਜਾ ਅਮੀਰ, ਲੇਕਿਨ ਕੇ ਤੁਸੀ ਦੁਆਰਿਆ ਦੀ ਮਦਦ ਕਰਦੇ ਹੋ, ਤਾਂ ਉਸ ਤੋ ਬਾਅਦ ਮਿਲਣ ਵਾਲੇ ਸਕੂਨ ਦੀ ਕੀਮਤ ਤੁਸੀ ਨਹੀਂ ਲਗਾ ਸਕਦੇ। ਅਗਰ ਤੁਹਾਨੂੰ ਸੁੱਖ ਚਾਹੀਦਾ ਹੈ, ਤਾਂ ਦੂਸਰਿਆ ਦਾ ਭਲਾ ਕਰਨਾ ਸਿੱਖ ਲਵੋ। 


ਕਰ ਭਲਾ ਤੇ ਹੋ ਭਲਾ ਇਹ ਕਹਾਵਤ ਏਸੇ ਸਿਧਾਂਤ ਨੂੰ ਦੱਸਦੀ ਹੈ ਕਿ ਅਗਰ ਅਸੀ ਦੂਸਰਿਆ ਦਾ ਭਲਾ ਕਰਦੇ ਹੈ ਤਾਂ ਸਾਡਾ ਭਲਾ ਹੋਣਾ ਤਹਿ ਹੈ। ਬਸ ਬਿਨਾ ਕਿਸੇ ਸਵਾਰਥ ਤੋ ਦੂਜਿਆ ਦਾ ਭਲਾ ਕਰਦੇ ਰਹੋ, ਹੋ ਖੁਸ਼ੀ ਸਾਨੂੰ ਪ੍ਰਾਪਤ ਹੋਵੇਗੀ, ਉਸ ਨੂੰ ਸ਼ਾਇਦ ਸਬਦਾਂ ਵਿਚ ਬਿਆਨ ਕਰਨਾ ਸੰਭਵ ਨਹੀਂ ਹੈ।



ਸੱਤਵਾਂ ਗੁਣ


ਜੀਵਨ ਦਾ ਇਹ ਆਖਰੀ ਅਤੇ ਸੱਤਵਾਂ ਗੁਣ ਉਹਨਾ ਰਾਸਤੇ ਦੇ ਹੀਰਿਆਂ ਵੱਲ ਇਸ਼ਾਰਾ ਕਰਦਾ ਹੈ। ਇਹ ਹੀਰੇ ਕੁਝ ਹੋਰ ਨਹੀਂ ਸਾਡੇ ਜੀਵਨ ਦੇ ਉਹ ਛੋਟੇ ਛੋਟੇ ਪਲ ਹਨ, ਜੋ ਸਾਨੂੰ ਸਾਰਾ ਸਕੂਨ ਅਤੇ ਆਨੰਦ ਦਿੰਦੇ ਹਨ, ਪਰ ਅਸੀ ਇੰਨਾ ਪਲਾਂ ਨੂੰ ਅਣਦੇਖਿਆ ਕਰਕੇ ਆਪਣੇ ਅਤੀਤ ਨੂੰ ਯਾਦ ਕਰਕੇ ਦੁਖੀ ਰਹਿੰਦੇ ਹਾਂ ਜਾ ਆਪਣੇ ਆਉਣ ਵਾਲੇ ਭਵਿੱਖ ਦੀ ਚਿੰਤਾ ਵਿਚ ਲੱਗੇ ਰਹਿੰਦੇ ਹਾਂ।ਅਸੀ ਇੰਨਾ ਛੋਟੇ ਪਲਾਂ ਨੂੰ ਸੰਭਾਲ ਕੇ ਰੱਖ ਸਕਦੇ ਹਾਂ, ਚਾਹੇ ਇਹ ਪਲ ਸਾਡੇ ਪਰਿਵਾਰ ਨਾਲ ਹੋਣ, ਚਾਹੇ ਆਪਣੇ ਬੱਚਿਆ ਨਾਲ ਖੇਡਣਾ, ਜਾ ਆਪਣੇ ਜੀਵਨ ਸਾਥੀ ਨਾਲ ਲੌਂਗ ਡਰਾਈਵ ਤੇ ਜਾਣਾ ਹੋਵੇ। ਆਪਣੇ ਜੀਵਨ ਦੇ ਲਕਸ਼ ਪ੍ਰਾਪਤ ਕਰਨ ਲਈ ਆਪਣੇ ਚਾਅਵਾ ਅਤੇ ਖੁਸ਼ੀਆ ਦੀ ਕੁਰਬਾਨੀ ਦੇਣਾ ਜਰੂਰੀ ਨਹੀਂ ਹੈ। ਇੰਨਾ ਹੀਰੇ ਵਰਗੇ ਪਲਾਂ ਬਿਨਾ ਤੁਹਾਡੀ ਜਿੰਦਗੀ ਵੀਰਾਨ ਲੱਗਣ ਲੱਗ ਜਾਵੇਗੀ। ਇਹ ਨਾ ਹੋਵੇ ਹੀਰਿਆਂ ਦੀ ਤਲਾਸ਼ ਵਿਚ ਅਸੀ ਪੱਥਰ ਇਕੱਠੇ ਕਰ ਲਈਏ। ਆਪਣੀ ਜਿੰਦਗੀ ਖੁੱਲ੍ਹੇ ਜੀਵੋ, ਤੁਹਾਡੇ ਲਕਸ਼ ਪ੍ਰਾਪਤੀ ਦੇ ਰਾਹ ਵਿੱਚ ਇਹ ਪਲ ਠਹਦੇ ਸਾਥੀ ਬਣਕੇ ਤੁਹਾਡਾ ਸਾਥ ਦੇਣਗੇ। 



ਦੋਸਤੋ, ਅੱਜ ਦੀ ਇਹ Book Summery ਇੱਥੇ ਹੀ ਸਮਾਪਤ ਹੁੰਦੀ ਹੈ, ਉਮੀਦ ਹੈ ਤੁਸੀ ਕੁਝ ਚੰਗਾ ਸਿੱਖਿਆ ਹੋਵੇਗਾ ਅਤੇ ਤੁਸੀ ਇਸ ਲਰਨਿੰਗ ਨੂੰ ਆਪਣੀ ਜਿੰਦਗੀ ਵਿਚ ਵੀ ਇੰਪਲੀਮੈਂਟ ਕਰੋਗੇ। ਦੋਸਤੋ, ਦੁਆ ਕਰਦੇ ਹਾਂ ਤੁਹਾਨੂੰ ਅਪਣੇ ਜੀਵਨ ਵਿਚ ਖੁਸ਼ੀਆ ਪ੍ਰਾਪਤ ਕਰਨ ਲਈ ਆਪਣੀ Ferrari ਜਾਣੀ ਆਪਣਾ ਪਰਿਵਾਰ ਅਤੇ ਦੋਸਤ ਨਾ ਤਿਆਗਣੇ ਪੈਣ। ਸਾਡੇ ਬਲੌਗ ਤੇ ਆਉਣ ਲਈ ਤੁਹਾਡਾ ਧੰਨਵਾਦ।

Post a Comment

0 Comments