ਗ਼ਰੀਬ ਗ਼ਰੀਬ ਕਿਉ, ਅਤੇ ਅਮੀਰ ਅਮੀਰ ਕਿਉ, Rich Dad Poor Dad Book Summary in Punjabi

ਗ਼ਰੀਬ ਗ਼ਰੀਬ ਕਿਉ, ਅਤੇ ਅਮੀਰ ਅਮੀਰ ਕਿਉ, Rich Dad Poor Dad Book Summary in Punjabi.


ਦੋਸਤੋ, ਅੱਜ ਅਸੀਂ ਜਿਸ ਕਿਤਾਬ ਬਾਰੇ ਪੜਨ ਜਾ ਰਹੇ ਹਾਂ, ਮੇਰੀ ਗੱਲ ਦਾ ਯਕੀਨ ਮਨੋ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕੀ ਇਸ ਕਿਤਾਬ ਨੂੰ ਪੂਰਾ ਪੜਨ ਤੋਂ ਬਾਅਦ ਤੁਹਾਡਾ ਨਜ਼ਰੀਆਂ ਪੂਰੀ ਤਰਾਂ ਨਾਲ ਬਦਲਣ ਵਾਲਾ ਹੈ। ਇਹ ਵੀ ਹੋ ਸਕਦਾ ਕੀ ਤੁਸੀਂ ਇਸ ਕਿਤਾਬ ਬਾਰੇ ਪਹਿਲਾ ਸੁਣਿਆ, ਜਾ ਪੜ੍ਹਿਆਂ ਵੀ ਹੋਵੇਗਾ। ਮੈਂ ਇਸ ਕਿਤਾਬ ਤੁਹਾਨੂੰ ਆਪਣੇ ਤਰੀਕੇ ਨਾਲ ਅਤੇ ਆਪਣੇ ਤਜ਼ਰਬੇ ਰਾਹੀਂ ਪੇਸ਼ ਕਰਾਂਗਾ। ਅੱਜ ਦੀ ਇਹ ਕਿਤਾਬ ਹੈ Rich Dad Poor Dad ਇਹ ਕਿਤਾਬ ਅੱਜ ਤੱਕ ਦੀਆਂ ਪੈਸੇ ਉੱਪਰ ਲਿਖੀਆਂ ਗਈਆਂ ਸਾਰੀਆ ਕਿਤਾਬਾਂ ਵਿੱਚੋ ਸਬ ਤੋਂ ਜਿਆਦਾ ਵਿੱਕਣ ਅਤੇ ਪੜੀ ਜਾਣ ਵਾਲੀ ਕਿਤਾਬ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਪੂਰਾ ਪੜ੍ਹਿਆਂ ਤਾਂ ਤੁਹਾਡੇ ਮਨ ਵਿਚ ਪੈਸੇ ਨੂੰ ਲੈਕੇ ਜੋ ਵੀ ਗੱਲਤ ਧਾਰਨਾਵਾਂ ਜਾ ਸੋਚ ਹੋਵੇਗੀ ਪੂਰੀ ਤਰ੍ਹਾਂ ਬਦਲ ਜਾਵੇਗੀ। ਤੁਹਾਨੂੰ ਪਤਾ ਚੱਲੇਗਾ ਕੀ ਅਮੀਰ ਲੋਕ ਅਜਿਹਾ ਕੀ ਕਰਦੇ ਹਨ, ਜੋ ਉਹ ਇੰਨੇ ਅਮੀਰ ਹੁੰਦੇ ਹਨ ਅਤੇ ਕਿਉਂ ਕੁਝ ਲੋਕ ਹਮੇਸ਼ਾ ਗਰੀਬ ਹੀ ਰਹਿੰਦੇ ਹਨ। Rich Dad Poor Dad ਕਿਤਾਬ ਤੁਹਾਨੂੰ ਪੈਸੇ ਦੇ ਸਹੀ ਇਸਤੇਮਾਲ ਕਿਸ ਤਰਾਂ ਕਰਨਾ ਹੈ ਇਸ ਬਾਰੇ ਸਿੱਖਾਂਵੇਗੀ।


Rich Dad Poor Dad Book Summary in Punjabi



ਕੀ ਕਿਸੇ ਇਨਸਾਨ ਦੇ ਦੋ ਪਿਤਾ ਹੋ ਸਕਦੇ ਹਨ, ਪਰ ਇਸ ਕਿਤਾਬ ਦੇ ਲੇਖਕ ਦੇ ਦੋ ਪਿਤਾ ਹਨ। ਇਕ ਪਿਤਾ ਅਮੀਰ ਅਤੇ ਇਕ ਪਿਤਾ ਗਰੀਬ ਹੈ। ਅਜੇ ਇਸ ਕਿਤਾਬ ਦੇ ਸ਼ੁਰੂਆਤ ਵਿਚ ਇਹ ਸੁਣਨਾ ਅਜੀਬ ਲਗੇਗਾ ਲੇਕਿਨ ਇਸ ਕਿਤਾਬ ਦੇ ਅੰਤ ਤੱਕ ਤੁਹਾਨੂੰ ਸਮਝ ਆਵੇਗਾ ਕੀ ਦੋਨੋ ਪਿਤਾ ਇਸ ਕਿਤਾਬ ਵਿਚ ਆਪਣੀ ਆਪਣੀ ਜਿੰਦਗੀ ਦੇ ਤਜ਼ਰਬੇ ਨਾਲ ਵੱਖਰੀ ਵੱਖਰੀ ਮਹੱਤਤਾ ਰੱਖਦੇ ਹਨ। ਇੰਤਜ਼ਾਰ ਕਿਸ ਗੱਲ ਦਾ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਿਤਾਬ Rich Dad Poor Dad Book Summary In Punjabi.



Rich Dad Poor Dad ਕਿਤਾਬ ਦੇ ਲੇਖਕ ਬਾਰੇ


ਇਸ ਕਿਤਾਬ ਦੇ ਲੇਖਕ Robert Kiyosaki ਹਨ, ਜੋ ਕੀ ਇਕ ਅਮਰੀਕੀ ਨਾਗਰਿਕ ਅਤੇ ਬਿਜਨਸਮੈਨ ਹਨ। Robert Kiyosaki ਦਾ ਜਨਮ 08 ਅਪ੍ਰੈਲ 1947 ਨੂੰ ਹੋਇਆ ਸੀ ਤੇ ਉਹ Rich Globel LLC ਅਤੇ Rich Dad ਕੰਪਨੀ ਦੇ ਮਾਲਕ ਹਨ। ਉਹਨਾਂ ਦੀ ਕੰਪਨੀ ਫਾਇਨਾਂਸ ਅਤੇ ਬਿਜਨਸ ਗ੍ਰੋਥ ਦੀ ਸਿੱਖਿਆ ਲੋਕਾਂ ਤੱਕ ਵੀਡਿਓਜ ਅਤੇ ਕਿਤਾਬਾਂ ਰਾਹੀਂ ਮੁਹੱਇਆ ਕਰਵਾਉਂਦੀ ਹੈ। Robert ਨੇ ਹੁਣ ਤੱਕ 26 ਤੋਂ ਵੀ ਜਿਆਦਾ ਕਿਤਾਬਾਂ ਮੋਟੀਵੇਸ਼ਨ, ਪਰਸਨਲ ਅਤੇ ਫਾਇਨੈਨਸ਼ੀਅਲ ਗ੍ਰੋਥ ਦੇ ਬਾਰੇ ਵਿਚ ਲਿਖੀਆਂ ਹਨ, ਜਿਨ੍ਹਾਂ ਵਿੱਚੋ Rich Dad Poor Dad ਉਹਨਾਂ ਦੀ ਸਬ ਤੋਂ ਮਸ਼ਹੂਰ ਕਿਤਾਬ ਮੰਨੀ ਜਾਂਦੀ ਹੈ।



ਇਸ ਕਿਤਾਬਾਂ ਤੋਂ ਅਸੀਂ ਕੀ ਸਿੱਖਾਂਗੇ


1. ਅਮੀਰ ਲੋਕ ਕਦੀ ਵੀ ਪੈਸੇ ਲਈ ਕੰਮ ਨਹੀਂ ਕਰਦੇ, ਬਲਕਿ ਪੈਸਾ ਉਹਨਾਂ ਲਈ ਕੰਮ ਕਰਦਾ ਹੈ।

2. ਤੁਸੀਂ ਕਿੰਨਾ ਪੈਸਾ ਕਮਾ ਰਹੇ ਹੋ ਇਹ ਕਦੇ ਵੀ ਮਹੱਤਵ ਨਹੀਂ ਰੱਖਦਾ, ਬਲਕਿ ਹੁਣ ਤੁਹਾਡੇ ਕੋਲ ਕਿੰਨਾ ਪੈਸਾ ਹੈ ਇਹ ਜਰੂਰੀ ਹੈ।

3. ਕਿਵੇਂ ਅਮੀਰ ਲੋਕ ਕਦੀ ਵੀ ਪੈਸਾ ਸੇਵ ਨਹੀਂ ਕਰਦੇ, ਸਗੋਂ ਇਨਵੇਸਟ ਕਰਦੇ ਹਨ।

4. ਅਸੀਂ ਇਹ ਵੀ ਸਿੱਖਾਂਗੇ ਕੀ, ਰਸਤੇ ਵਿਚ ਆਇਆ ਰੁਕਾਵਟਾ ਨੂੰ ਕਿਵੇਂ ਪਾਰ ਕਰਨਾ ਹੈ।

5. ਆਪਣੇ ਕੰਮ ਨਾਲ ਕੰਮ ਰੱਖੋ।

6. ਪੈਸਾ ਕਿਵੇਂ ਕੰਮ ਕਰਦਾ ਹੈ, ਅਤੇ ਟੈਕਸ ਕਿਸ ਤਰਾਂ ਕੰਮ ਕਰਦਾ ਹੈ।



ਇਹ ਕਿਤਾਬਾਂ ਕਿਸ ਕਿਸ ਨੂੰ ਪੜਨੀ ਚਾਹੀਦੀ ਹੈ?


ਇਹ ਕੋਈ ਪੁੱਛਣ ਜਾ ਦੱਸਣ ਦੀ ਗੱਲ ਨਹੀਂ ਹੈ ਕੀ ਕਿਸ ਨੂੰ ਇਹ ਕਿਤਾਬ ਪੜਨੀ ਚਾਹੀਦੀ ਹੈ, ਕਿਉਂ ਕੀ ਇਸ ਸੰਸਾਰ ਦਾ ਹਰ ਇਨਸਾਨ ਪੈਸਾ ਕਮਾਉਣਾ ਚਾਹੁੰਦਾ ਹੈ, ਸਿੱਖਣਾ ਚਾਹੁੰਦਾ ਹੈ ਕੀ ਪੈਸਾ ਕਿਵੇਂ ਕੰਮ ਕਰਦਾ ਹੈ। ਪੈਸਾ ਕਮਾਉਣਾ ਇਕ ਕਲਾਂ ਹੈ ਅਤੇ ਇਸ ਕਲਾਂ ਨੂੰ ਸਿੱਖਣ ਲਈ ਇਹ ਕਿਤਾਬ ਵਿਚ ਬਹੁਤ ਸਾਰੇ ਸਬਕ ਅਤੇ ਘਟਨਾਵਾਂ ਦਿਤੀਆਂ ਗਲੀਆਂ ਹਨ। ਇਸ ਲਈ ਇਹ ਕਿਤਾਬ ਹਰ ਉਸ ਵਿਅਕਤੀ ਲਈ ਹੈ, ਜੋ ਪੈਸੇ ਕਮਾਉਣ ਅਤੇ ਅਮੀਰ ਬਣਨ ਦੀ ਇੱਛਾ ਰੱਖਦਾ ਹੈ।


ਦੋਸਤੋ, ਇਹ ਕਿਤਾਬ ਲੇਖਕ Robert Kiyosaki ਦੇ ਨਿਜੀ ਜੀਵਨ ਦੇ ਤੁਜਰਬੇ ਤੋਂ ਪ੍ਰਭਾਵਿਤ ਹੈ। ਉਹ ਇਸ ਕਿਤਾਬ ਵਿਚ ਦੱਸਦੇ ਹਨ ਕੀ ਉਹਨਾਂ ਦੇ ਦੋ ਪਿਤਾ ਸਨ। ਇਕ ਪਿਤਾ ਉਹਨਾਂ ਦੇ ਆਪਣੇ ਅਸਲੀ ਪਿਤਾ ਜੋ ਕੀ ਬਹੁਤ ਪੜੇ ਲਿਖੇ ਅਤੇ ਬੁੱਧੀਮਾਨ ਟੀਚਰ ਸਨ, ਇਸ ਦੇ ਬਾਵਜੂਦ ਵੀ ਉਹ ਗਰੀਬ ਸਨ ਅਤੇ ਦੂਸਰੇ ਪਿਤਾ ਉਹਨਾਂ ਦੇ ਮੂੰਹ ਬੋਲੇ ਪਿਤਾ, ਜੋ ਕੀ ਉਹਨਾਂ ਦੇ ਜਿਗਰੀ ਦੋਸਤ ਦੇ ਪਿਤਾ ਸਨ, ਉਹ ਜਿਆਦਾ ਪੜੇ ਲਿਖੇ ਨਹੀਂ ਸਨ, ਉਹ ਸਿਰਫ 6 ਜਮਾਤ ਤੱਕ ਹੀ ਪੜੇ ਸਨ, ਪਰ ਫਿਰ ਵੀ ਉਹ ਸ਼ਹਿਰ ਦੇ ਅਮੀਰ ਲੋਕਾਂ ਵਿੱਚੋ ਇਕ ਸਨ।


ਅਸਲ ਵਿਚ ਲੇਖਕ ਦੇ ਆਪਣੇ ਅਸਲੀ ਪਿਤਾ ਬਹੁਤ ਪੜੇ ਲਿਖੇ ਅਤੇ ਉਹ ਬਹੁਤ ਮੇਹਨਤੀ ਇਨਸਾਨ ਸਨ, ਪੇਸ਼ੇ ਤੋਂ ਇਕ ਅਧਿਆਪਕ ਹੋਣੇ ਦੇ ਬਾਵਜੂਦ ਉਹਨਾਂ ਨੂੰ ਪੈਸੇ ਬਾਰੇ ਜਾਣੀ ਫਾਇਨੈਨਸ਼ੀਅਲ ਸਿੱਖਿਆ ਬਾਰੇ ਬਹੁਤ ਜਿਆਦਾ ਜਾਣਕਾਰੀ ਨਹੀਂ ਸੀ। ਜਿਸ ਕਾਰਨ ਉਹ ਗਰੀਬ ਸਨ, ਉਹਨਾਂ ਦੇ ਗਰੀਬ ਹੋਣ ਕਾਰਨ ਲੇਖਕ ਉਹਨਾਂ ਨੂੰ ਕਿਤਾਬ ਵਿਚ Poor Dad ਕਹਿ ਕੇ ਸੰਬੋਧਿਤ ਕਰਦੇ ਹਨ। ਓਥੇ ਹੀ ਲੇਖਕ ਦੇ ਮੂੰਹ ਬੋਲੇ ਪਿਤਾ ਜੀ, ਉਹਨਾਂ ਦੇ ਦੋਸਤ ਦੇ ਪਿਤਾ ਬਹੁਤ ਘੱਟ ਪੜੇ ਲਿਖੇ ਸਨ। ਪਰ ਉਹ ਪੈਸੇ ਬਾਰੇ ਬਹੁਤ ਚੰਗੀ ਜਾਣਕਾਰੀ ਰੱਖਦੇ ਸਨ। ਉਹਨਾਂ ਦੀ ਪੈਸੇ ਨੂੰ ਲੈ ਕੇ ਬੇਹਤਰੀਨ ਸਿੱਖਿਆ ਦਾ ਨਤੀਜਾ ਉਹ ਬਹੁਤ ਅਮੀਰ ਸਨ, ਇਹ ਲਈ ਲੇਖ਼ਕ ਕਿਤਾਬਾਂ ਵਿਚ ਆਪਣੇ ਮੂੰਹ ਬੋਲੇ ਪਿਤਾ ਨੂੰ Rich Dad ਕਹਿੰਦੇ ਹਨ।


ਦੋਸਤੋ, Robert Kiyosaki ਦੱਸਦੇ ਕੀ ਉਹਨਾਂ ਦੇ Rich Dad ਦਾ ਮੰਨਣਾ ਸੀ, ਕੀ ਸਕੂਲ ਦੀ ਪੜਾਈ ਸਾਨੂੰ ਚੰਗੇ ਨੰਬਰ ਜਾ ਵਧੀਆ ਡਿਗਰੀ ਤਾਂ ਦਵਾ ਸਕਦੀ ਹੈ, ਲੇਕਿਨ ਜਿੰਦਗੀ ਵਿਚ ਅਮੀਰ ਬਣਨ ਲਈ ਜੋ ਪੈਸੇ ਦੀ ਸਮਝ ਦੀ ਜਰੂਰਤ ਹੈ ਉਹ ਨਹੀਂ ਦੇ ਸਕਦੀ। ਇਸ ਲਈ Rich Dad ਦਾ ਮੰਨਣਾ ਹੈ ਕੀ ਸਕੂਲ ਦੀ ਪੜਾਈ ਬਹੁਤ ਜਰੂਰੀ ਹੈ, ਪਰ ਇਸ ਦੇ ਸਹਾਰੇ ਪੂਰੀ ਜਿੰਦਗੀ ਨਹੀਂ ਬਿਤਾਈ ਜਾ ਸਕਦੀ। ਇਸ ਲਈ ਅਮੀਰ ਅਤੇ ਖੁਸ਼ਹਾਲ ਜੀਵਨ ਜੀਣ ਲਈ ਪੈਸੇ ਦੀ ਸਮਝ ਬਹੁਤ ਜਰੂਰੀ ਹੈ।


Robert ਦਾ ਕਹਿਣਾ ਹੈ ਕੀ ਉਹਨਾਂ ਦੇ ਦੋਨੋ ਪਿਤਾ ਮਿਹਨਤੀ, ਇਮਾਨਦਾਰ ਅਤੇ ਪ੍ਰਭਾਵਸ਼ਾਲੀ ਸਨ, ਦੋਨੋ ਹੀ ਸਿੱਖਿਆ ਨੂੰ ਲੈਕੇ ਬਹੁਤ ਜ਼ੋਰ ਦਿੰਦੇ ਸਨ। ਪਰ ਉਹਨਾਂ ਕੋਲ ਸਿੱਖਿਆ ਦੇ ਵਿਸ਼ੇ ਅਲੱਗ ਅਲੱਗ ਸਨ। Robert ਕਹਿੰਦੇ ਕੀ ਅਗਰ ਮੇਰਾ ਕੋਈ ਇਕ ਪਿਤਾ ਹੁੰਦਾ ਜੋ ਮੈਨੂੰ ਸਲਾਹ ਦਿੰਦਾ ਤਾਂ ਮੈਂ ਜਾ ਤਾਂ ਮੈਂ ਉਹਨਾਂ ਦੀ ਸਲਾਹ ਮਨ ਲੈਂਦਾ ਜਾ ਉਹਨਾਂ ਦੀ ਸਲਾਹ ਠੁਕਰਾ ਦਿੰਦਾ, ਪਰ ਉਹਨਾਂ ਦੋਨਾਂ ਦੇ ਸੁਝਾਵ ਅਲੱਗ ਅਲੱਗ ਸਨ। ਇਕ ਸਲਾਹ ਗਰੀਬ ਪਿਤਾ ਦੀ ਅਤੇ ਇਕ ਸਲਾਹ ਅਮੀਰ ਪਿਤਾ ਦੀ, ਜੋ ਕੀ ਮੈਨੂੰ ਇਸ ਮੁੱਦੇ ਤੇ ਗਹਿਰਾਈ ਨਾਲ ਸੋਚਾਂ ਤੇ ਮਜਬੂਰ ਕਰ ਦਿੰਦੀ।


Robert ਕਹਿੰਦੇ ਹਨ ਕੀ ਉਹਨਾਂ ਦੇ ਦੋਨੋ ਪਿਤਾ ਦੀ ਪੈਸੇ ਨੂੰ ਲੈਕੇ ਸੋਚ ਅਲੱਗ ਅਲੱਗ ਸੀ, ਜਿਥੇ Poor Dad ਦਾ ਮੰਨਣਾ ਸੀ ਕੀ ਪੈਸਾ ਹੀ ਸਾਰੀਆ ਬੁਰਾਈਆਂ ਦੀ ਜੱੜ੍ਹ ਹੁੰਦਾ ਹੈ। ਓਥੇ ਹੀ Rich Dad ਦਾ ਕਹਿਣਾ ਸੀ ਕੀ ਪੈਸੇ ਦੀ ਕਮੀ ਹੀ ਸਾਰੀਆ ਬੁਰਾਈਆਂ ਦੀ ਜੱੜ੍ਹ ਹੈ। Poor Dad ਹਮੇਸ਼ਾ ਬੋਲਦੇ ਸਨ ਕੀ ਮੈਂ ਇਹ ਨਹੀਂ ਖ਼ਰੀਦ ਸਕਦਾ, ਲੇਕਿਨ Rich Dad ਇਸ ਨੂੰ ਮੈਂ ਨਹੀਂ ਖ਼ਰੀਦ ਸਕਦਾ ਬੋਲਣ ਦੀ ਬਜਾਏ ਕਹਿੰਦੇ ਸਨ ਮੈਂ ਇਸ ਨੂੰ ਕਿਉਂ ਨਹੀਂ ਖ਼ਰੀਦ ਸਕਦਾ। ਹੁਣ ਇਥੇ ਦੋ ਤਰੀਕੇ ਦੇ ਵਿਚਾਰ ਹਨ, ਅਮੀਰ ਪਿਤਾ ਦਾ ਕਹਿਣਾ ਹੈ ਕੀ ਮੈਂ ਨਹੀਂ ਖ਼ਰੀਦ ਸਕਦਾ ਇਸ ਤਰਾਂ ਕਹਿਣ ਤੇ ਤੁਹਾਡਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਜੇ ਤੁਸੀਂ ਕਹੋਗੇ ਗਏ ਕੀ ਮੈਂ ਇਹ ਕਿਉਂ ਨਹੀਂ ਖ਼ਰੀਦ ਸਕਦਾ ਤਾਂ ਤੁਹਾਡਾ ਦਿਮਾਗ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੇ ਸਵਾਲਾਂ ਦੇ ਜਵਾਬ ਲੱਭਦਾ ਹੈ।


Poor Dad ਦੇ ਅਨੁਸਾਰ Robert ਨੂੰ ਪੈਸੇ ਨੂੰ ਲੈਕੇ ਸੁਰੱਖਿਅਤ ਕਦਮ ਚੁੱਕਣੇ ਚਾਹੀਦੇ ਹਨ, ਵਧੀਆ ਸਕੂਲੀ ਸਿੱਖਿਆ ਹਾਸਿਲ ਕਰਨੀ ਚਾਹੀਦੀ ਹੈ ਅਤੇ ਕਿਸੇ ਵੱਡੀ ਕੰਪਨੀ ਵਿਚ ਇਕ ਵਧੀਆ ਨੌਕਰੀ ਕਰਨੀ ਚਾਹੀਦੀ ਹੈ। Rich Dad ਦਾ ਕਹਿਣਾ ਸੀ ਕੀ ਉਹ ਨੂੰ ਅਮੀਰ ਬਣਨ ਬਾਰੇ ਸਿੱਖਣਾ ਚਾਹੀਦਾ ਹੈ ਅਤੇ ਕਿਸੇ ਕੰਪਨੀ ਨੂੰ ਖਰੀਦਣ ਦੀ ਸੋਚ ਰੱਖਣੀ ਚਾਹੀਦੀ ਹੈ। ਅਮੀਰ ਪਿਤਾ ਦਾ ਕਹਿਣਾ ਸੀ ਕੀ ਕਦੀ ਵੀ ਪੈਸੇ ਲਈ ਕੰਮ ਨਾ ਕਰੋ, ਪੈਸੇ ਨੂੰ ਕੰਮ ਤੇ ਲਗਾਓ।


9 ਸਾਲ ਦੀ ਉਮਰ ਵਿਚ Robert Kiyosaki ਨੇ ਫੈਸਲਾ ਕੀਤਾ ਕੀ ਉਹ ਅਮੀਰ ਪਿਤਾ ਜਾਣੀ Rich Dad ਦੀ ਸਲਾਹ ਮੰਨਣਗੇ ਅਤੇ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਣਗੇ ਅਤੇ ਏਸੇ ਫੈਂਸਲੇ ਦੇ ਨਾਲ ਹੀ Robert ਦੀ ਪੜਾਈ ਸ਼ੁਰੂ ਹੋ ਗਈ। ਇਸ ਪੜਾਈ ਵਿਚ ਉਹਨਾਂ ਨੇ 6 ਅਜਿਹੇ ਸਬਕ ਸਿੱਖੇ, ਜਿਨ੍ਹਾਂ ਨੂੰ ਆਪਣੀ ਜਿੰਦਗੀ ਵਿਚ ਲਾਗੂ ਕਰਕੇ ਉਹ ਅਮੀਰ ਬਣ ਗਏ।


ਦੋਸਤੋ, Robert Kiyosaki ਵਲੋਂ ਉਹਨਾਂ ਦੀ ਕਿਤਾਬ ਵਿਚ ਲਿਖੇ 6 ਸਬਕ ਕਿਸੇ ਵੀ ਇਨਸਾਨ ਨੂੰ ਅਮੀਰ ਅਤੇ ਕਾਮਜਾਬ ਬਣਾ ਸਕਦੇ ਹਨ, ਚਾਹੇ ਉਹ ਕਿੰਨਾ ਵੀ ਘੱਟ ਪੜ੍ਹਿਆਂ ਹੋਵੇ। ਤੁਹਾਨੂੰ ਸਿਰਫ Financial Knowledge ਦਾ ਹੋਣਾ ਜਰੂਰੀ ਹੈ। ਚਲੋ ਦੋਸਤੋ ਸਿੱਖਦੇ ਆ ਉਹ ਮਹੱਤਵਪੂਰਨ 6 ਸਬਕ Robert Kiyosaki ਦੀ ਲਿਖੀ ਹੋਈ ਕਿਤਾਬਾਂ Rich Dad Poor Dad ਵਿੱਚੋ।


1. ਅਮੀਰ ਲੋਕ ਪੈਸੇ ਲਈ ਕੰਮ ਨਹੀਂ ਕਰਦੇ


ਦੋਸਤੋ, ਲੇਖਕ ਦੇ Rich Dad ਦੇ ਅਨੁਸਾਰ ਦੁਨੀਆਂ ਦੇ ਜਿਆਦਾਤਰ ਲੋਕ ਇਕ ਖਾਸ ਤਰਾਂ ਦੀ Rat Race (ਚੂਹਾ ਦੌੜ) ਵਿਚ ਫਸੇ ਹੋਏ ਹਨ। ਉਹਨਾਂ ਲੋਕਾਂ ਦਾ ਮਕਸਦ ਸਿਰਫ ਤੇ ਸਿਰਫ ਚੰਗੀ ਸਕੂਲ ਜਾ ਕਾਲਜ ਦੀ ਸਿੱਖਿਆ ਪ੍ਰਾਪਤ ਕਰਨਾ, ਚੰਗੀ ਅਤੇ ਸੁਰੱਖਿਅਤ ਨੌਕਰੀ ਪ੍ਰਾਪਤ ਕਰਨਾ, ਆਪਣੇ ਘਰ ਅਤੇ ਕਾਰ ਦੀਆਂ ਕਿਸ਼ਤਾਂ ਦੇਣਾ, ਬੱਚੇ ਪੈਦਾ ਕਰਨਾ, ਅਤੇ ਬੁਢਾਪੇ ਵਿਚ ਪੈਨਸ਼ਨ ਦੀ ਚਾਹਤ ਰੱਖਣਾ ਹੀ ਸਫ਼ਲਤਾ ਹੈ।


ਅਸਲ ਵਿਚ ਇਸ ਤਰਾਂ ਦੇ ਲੋਕਾਂ ਨੂੰ ਇਸ ਗੱਲ ਦਾ ਇਹਸਾਸ ਹੀ ਨਹੀਂ ਹੁੰਦਾ ਕੀ ਉਹਨਾਂ ਦੀ ਜਿੰਦਗੀ ਭਰ ਦੀ ਮੇਹਨਤ ਦਾ ਫਾਇਦਾ ਕੋਈ ਹੋਰ ਹੀ ਚੁੱਕਦਾ ਹੈ। ਕੁਝ ਲੋਕ ਇਸ Rat Race ਤੋਂ ਦੁੱਖੀ ਵੀ ਹੁੰਦੇ ਹਨ ਅਤੇ ਇਸ ਤੋਂ ਬਾਹਰ ਵੀ ਨਿਕਲਣਾ ਚਾਹੁੰਦੇ ਹਨ, ਪਰ ਆਪਣੇ ਘਰ ਤੇ ਕਾਰ ਦੀਆਂ EMI, ਬੱਚਿਆਂ ਦੀਆਂ ਜਿੰਮੇਵਾਰੀਆਂ ਜਾ ਪੈਸੇ ਦੇ ਡਰ ਤੋਂ ਇਸ ਤੋਂ ਬਾਹਰ ਨਹੀਂ ਨਿੱਕਲ ਪਾਉਂਦੇ।


ਦੋਸਤੋ, Rich Dad ਦਾ ਮੰਨਣਾ ਹੈ, ਕੀ ਸਾਨੂੰ ਇਸ Rat Race ਵਿੱਚੋ ਬਾਹਰ ਨਿਕਲਣਾ ਚਾਹੀਦਾ ਹੈ। ਆਪਣੇ ਮਨ ਦੇ ਡਰ ਨੂੰ ਖਤਮ ਕਰਨਾ ਚਾਹੀਦਾ ਹੈ। ਕੁਝ ਇਸ ਤਰਾਂ ਦਾ ਕੰਮ ਕਰੋ, ਕੀ ਤੁਸੀਂ ਪੈਸੇ ਲਈ ਕੰਮ ਨਾ ਕਰੋ ਸਗੋਂ ਪੈਸਾ ਤੁਹਾਡੇ ਲਈ ਕੰਮ ਕਰੇ। ਜੇ ਪੈਸਾ ਸਾਡੇ ਲਈ ਕੰਮ ਕਰੇਗਾ ਤਾਂ ਪੈਸਾ 24 ਘੰਟੇ ਕੰਮ ਕਰੇਗਾ, ਲੇਕਿਨ ਜੇ ਅਸੀਂ ਪੈਸੇ ਲਈ ਕੰਮ ਕਰਾਂਗੇ ਤਾਂ ਸਾਡੀ ਮੇਹਨਤ ਦਾ ਫਾਇਦਾ ਸਿਰਫ ਉਹ ਕੰਪਨੀ ਜਾ ਮਾਲਕ ਹੀ ਚੁੱਕੇਗਾ ਜਿਸ ਲਈ ਅਸੀਂ ਕੰਮ ਕਰਾਂਗੇ।


ਇਹ ਸਬਕ ਨਾਲ Rich Dad ਉਹਨਾਂ ਲੋਕਾਂ ਬਾਰੇ ਦੱਸਣਾ ਚਾਹੁੰਦੇ ਹਨ, ਜੋ ਲੋਕ ਪੈਸੇ ਪੱਖੋਂ ਸੁਰੱਖਿਅਤ ਰਹਿਣਾ ਪਸੰਦ ਕਰਦੇ ਹਨ। ਜੋ ਜਿੰਦਗੀ ਸਿਰਫ ਸਕੂਲ ਦੀ ਸਿੱਖਿਆ ਸਹਾਰੇ ਹੀ ਬਤੀਤ ਕਰ ਦਿੰਦੇ ਹਨ। ਅਸਲ ਵਿਚ ਅਜਿਹੇ ਲੋਕਾਂ ਨੇ Risk ਲੈਣਾ ਨਹੀਂ ਸਿੱਖਿਆ। ਗਰੀਬ ਲੋਕ ਪੈਸੇ ਦੇ ਲਾਲਚ ਕਾਰਨ ਕਦੀ ਪੈਸੇ ਨਾਲ Risk ਨਹੀਂ ਲੈਂਦੇ ਅਤੇ ਇਹ Risk ਨਹੀਂ ਲੈਣ ਦੀ ਆਦਤ ਉਹਨਾਂ ਨੂੰ ਹੋਰ ਗ਼ਰੀਬ ਕਰ ਦਿੰਦੀ ਹੈ।


ਜਦੋਂ ਵੀ ਜਿੰਦਗੀ ਵਿਚ ਕਦੀ ਕੋਈ ਬੇਹਤਰੀਨ ਮੌਕਾ ਮਿਲਦਾ ਹੈ ਤਾਂ ਅਮੀਰ ਲੋਕ ਉਸ ਮੌਕੇ ਨੂੰ ਪਹਿਚਾਣਦੇ ਹਨ ਅਤੇ ਉਸ ਨੂੰ ਆਪਣਾ ਮਕਸਦ ਬਣਾ ਲੈਂਦੇ ਹਨ। ਪਰ ਗ਼ਰੀਬ ਅਤੇ ਮਿਡਲ ਕਲਾਸ ਲੋਕ ਇਸ ਮੌਕੇ ਨੂੰ ਇਸ ਲਈ ਨਹੀਂ ਪਹਿਚਾਣ ਪਾਉਂਦੇ, ਕਿਉਕਿ ਉਹ ਪੈਸੇ ਅਤੇ ਸੁਰੱਖਿਆ ਵਾਲੀ Rat Race ਵਿਚ ਭੱਜਦੇ ਰਹਿੰਦੇ ਹਨ।



02. ਪੈਸੇ ਦੀ ਸਮਝ ਕਿਉਂ ਸਿਖਾਈ ਜਾਣੀ ਜਰੂਰੀ ਹੈ


ਦੋਸਤੋ, Robert Kiyosaki ਆਪਣੀ ਕਿਤਾਬ ਵਿਚ ਦੱਸਦੇ ਹਨ ਕੀ, ਸਕੂਲ ਅਤੇ ਕਾਲਜ ਵਿਚ ਹੋਰ ਲਈ ਵਿਸ਼ਿਆ ਬਾਰੇ ਪੜਾਇਆ ਜਾਣਦਾ ਹੈ ਪਰ ਪੈਸੇ ਬਾਰੇ ਨਹੀਂ ਸਿਖਾਇਆ ਜਾਂਦਾ। ਜਿਸ ਕਾਰਨ ਹਰ ਇਨਸਾਨ ਨੂੰ ਪੈਸੇ ਦੀ ਸਮਝ ਨਹੀਂ ਹੁੰਦੀ।


ਉਦਾਹਰਨ ਲਈ, ਤੁਸੀਂ ਬਹੁਤ ਸਾਰੇ ਟੀਵੀ ਸਟਾਰਸ, ਖਿਡਾਰੀ ਜਾ ਵੱਡੇ ਵੱਡੇ ਬਿਜ਼ੀਨਸਮੇਨ ਨੂੰ ਦੇਖਿਆ ਹੋਵੇਗਾ ਜੋ ਪਹਿਲਾ ਤਾਂ ਬਹੁਤ ਅਮੀਰ ਸਨ ਪਰ ਸਮੇ ਦੇ ਨਾਲ ਆਪਣੀ ਅਮੀਰੀ ਨੂੰ ਬਾਰਕਰਾਰ ਨਹੀਂ ਰੱਖ ਸਕੇ। ਇਸ ਦਾ ਸਭ ਤੋਂ ਵਾਧਾ ਕਾਰਨ ਹੈ, ਪੈਸੇ ਦੀ ਮੈਨੇਜਮੇਂਟ ਬਾਰੇ ਜਾਣਕਾਰੀ ਨਾ ਹੋਣਾ। ਉਹਨਾਂ ਨੂੰ ਨਹੀਂ ਪਤਾ ਹੁੰਦਾ ਕੀ ਪੈਸੇ ਨੂੰ ਕਿਸ ਤਰਾਂ ਸੰਭਾਲਾ ਹੈ ਜਾ ਕਿਸ ਤਰਾਂ ਵਧਾਉਣਾ ਹੈ।


ਲੇਖਕ ਆਪਣੇ ਜੀਵਨ ਦੀ ਇਕ ਘਟਨਾ ਬਾਰੇ ਦੱਸਦਾ ਹੈ ਕੀ ਇਕ ਵਾਰ ਇਕ ਮੀਟਿੰਗ ਵਿਚ ਉਸ ਨੂੰ ਸ਼ਿਕਾਗੋ ਦੇ ਬੀਚ ਤੇ ਬਿਜ਼ੀਨਸਮੈਨ ਅਤੇ ਇਨਵੈਸਟਰ ਪੈਸੇ ਦੀ ਡਿਸਕਸ਼ਨ ਲਈ ਮਿਲੇ। 25 ਸਾਲ ਬਾਅਦ ਇਕ ਰਿਪੋਰਟ ਵਿਚ ਸਾਹਮਣੇ ਆਇਆ ਕੀ ਉਹਨਾਂ ਵਿੱਚੋ ਕੁਝ ਜੇਲ੍ਹ ਵਿਚ ਸਨ, ਕੁਝ ਮਰ ਗਏ ਅਤੇ ਕੁਝ ਗ਼ਰੀਬ ਰਹਿ ਗਏ। ਜਾਣੀ ਉਹ ਆਪਣੀ ਅਮੀਰੀ ਕਾਇਮ ਨਹੀਂ ਰੱਖ ਸਕੇ। ਇਨ੍ਹਾਂ ਸਾਰੇ ਬਦਕਿਸਮਤ ਬਿਜ਼ੀਨਸਮੈਨ ਦੀ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕੀ ਸੁਰੱਖਿਅਤ ਰਹਿਣ ਲਈ ਵੀ ਪੈਸਾ ਬਹੁਤ ਜਰੂਰੀ ਹੈ। ਇਸ ਲਈ Robert ਕਹਿੰਦੇ ਹਨ ਕੀ ਚਾਹੇ ਤੁਸੀਂ ਕਿੰਨਾ ਵੀ ਪੈਸਾ ਕਿਉਂ ਨਾ ਕਮਾ ਲਵੋ, ਜੇ ਤੁਸੀਂ ਉਸ ਕਮਾਏ ਹੋਏ ਪੈਸੇ ਨੂੰ ਸਹੀ ਜਗਾਹ ਇਨਵੇਸਟ ਨਹੀਂ ਕਰਦੇ ਤਾਂ ਤੁਸੀਂ ਅਮੀਰ ਨਹੀਂ ਬਣ ਸਕਦੇ ਤੇ ਤੁਹਾਡਾ ਭਵਿੱਖ ਸੁਰੱਖਿਅਤ ਨਹੀਂ ਹੈ ।


Robert ਕਹਿੰਦੇ ਹਨ, ਬਿਨਾਂ ਮਜਬੂਤ ਨੀਵ ਦੇ ਵੱਡੀ ਇਮਾਰਤ ਖੜ੍ਹੀ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਸ ਵੱਡੀ ਇਮਾਰਤ ਨੂੰ ਖੜ੍ਹੀ ਕਰਨ ਲਈ ਇਕੋ ਇਕ ਇਕਲੌਤਾ ਤਰੀਕਾ ਹੈ, Liabilities ਅਤੇ Assets ਦੇ ਵਿਚ ਦਾ ਫਰਕ ਪਤਾ ਹੋਣਾ। Robert ਦਾ ਮੰਨਣਾ ਹੈ ਕੀ ਹਰ ਕਿਸੇ ਨੂੰ ਫਾਇਨੈਨਸ਼ੀਅਲ ਚੀਜਾਂ ਦੀ ਜਾਣਕਾਰੀ ਹੋਣੀ ਵੀ ਜਰੂਰੀ ਹੈ। ਇਸ ਲਈ Rich Dad ਫਾਇਨੈਨਸ਼ੀਅਲ ਚੀਜ਼ਾਂ ਦੀ ਉਦਾਹਰਨ ਦੇਕੇ ਸਮਝਾਉਂਦੇ ਹਨ ਕੀ ਘਰ ਨੂੰ ਸਾਰੀ ਦੁਨੀਆਂ ਵਿਚ ਇਕ Asset ਦੇ ਤੌਰ ਤੇ ਦੇਖਿਆ ਜਾਂਦਾ ਹੈ, ਲੇਕਿਨ ਉਹਨਾਂ ਦੇ ਅਨੁਸਾਰ ਘਰ ਕੋਈ Asset ਨਹੀਂ ਹੈ, ਸਗੋਂ ਕੀ ਇਕ Liability ਹੈ। Rich Dad ਕਹਿੰਦੇ ਹਨ ਕੀ Asset ਉਹ ਹੁੰਦਾ ਹੈ, ਜੋ ਤੁਹਾਡੇ ਪੈਸੇ ਨੂੰ ਕਈਂ ਗੁਣਾ ਵੱਧਾ ਦਿੰਦਾ ਹੈ ਅਤੇ Liability ਉਹ ਹੁੰਦੀ ਹੈ ਜੋ ਤੁਹਾਡੇ ਜੇਬ ਦਾ ਪੈਸਾ ਕੱਢ ਕੇ ਲੈ ਜਾਵੇ।


ਅਕਸਰ ਦੇਖਿਆ ਜਾਂਦਾ ਹੈ, ਕੀ ਘਰ ਦੇ ਮਾਮਲੇ ਚ ਇਸ ਦੀ ਕਈਂ ਸਾਲਾ ਤੱਕ EMI ਦੇਣੀ ਪੈਂਦੀ ਹੈ। ਜੋ ਤੁਹਾਡੀ ਜੇਬ ਵਿਚ ਪੈਸਾ ਟਿਕਣ ਨਹੀਂ ਦਿੰਦੀ ਅਤੇ ਤੁਸੀਂ EMI ਦੇ ਬੋਝ ਥੱਲੇ ਦੱਬ ਜਾਂਦੇ ਹੋ ਅਤੇ ਹੋਰ ਜਗਾਹ ਖਰਚ ਲਈ ਪੈਸੇ ਨਹੀਂ ਬਚਦੇ। ਇਸ ਲਈ EMI ਤੇ ਘਰ ਖਰੀਦਣਾ ਇਕ Liability ਹੈ। ਓਥੇ ਹੀ ਮਨ ਲਵੋ ਤੁਹਾਡੇ ਘਰ ਵਿਚ ਕੁਝ ਕਮਰੇ ਹਨ ਜਿਨ੍ਹਾਂ ਨੂੰ ਤੁਸੀਂ ਰੈਂਟ ਤੇ ਦੇਕੇ ਮਹੀਨੇ ਦਾ ਕੁਝ ਪੈਸਾ ਕਮਾ ਸਕਦੇ ਹੋ ਤਾਂ ਇਹ ਤੁਹਾਡਾ Asset ਹੈ, ਕਿਉਂ ਕੀ ਪੈਸਾ ਆ ਰਿਹਾ ਹੈ।


ਇਸ ਲਈ Rich Dad ਕਹਿੰਦੇ ਹਨ ਕੀ ਸਾਨੂੰ Asset ਬਨਾਣ ਤੇ ਫੋਕਸ ਕਰਨਾ ਜਰੂਰੀ ਹੈ, ਨਾ ਕੀ Liabilities ਉੱਪਰ ਖਰਚ ਕਰਨਾ ਚਾਹੀਦਾ ਹੈ।



03. ਆਪਣੇ ਕੰਮ ਨਾਲ ਕੰਮ ਰੱਖੋ।


ਜਿਆਦਾਤਰ ਲੋਕਾਂ ਨੂੰ ਜਦੋਂ ਕੋਈ ਚੰਗੀ ਨੌਕਰੀ ਮਿਲਦੀ ਹੈ,ਤਾ ਉਹ ਆਪਣੀ ਜਿੰਦਗੀ ਵਿਚ ਜਿਆਦਾ ਨਹੀਂ ਸੋਚਦੇ ਅਤੇ ਸਾਰੀ ਜਿੰਦਗੀ ਓਸੇ ਕੰਮ ਨੂੰ ਕਰਦੇ ਹੀ ਆਪਣਾ ਜੀਵਨ ਬਿਤਾ ਦਿੰਦੇ ਹਨ। ਕਿਉਕਿ ਉਹਨਾ ਨੂੰ ਲਗਦਾ ਹੈ ਕਿ ਉਹ ਆਪਣੀ ਨੌਕਰੀ ਦੇ ਨਾਲ ਕੋਈ ਹੋਰ ਕੰਮ ਨਹੀਂ ਕਰ ਸਕਦੇ। ਪਰ Robert Kiyosaki ਦੇ Rich Dad ਦਾ ਮੰਨਣਾ ਹੈ ਕਿ ਇਕ ਇਨਸਾਨ ਚਾਹੇ ਤਾਂ ਉਹ ਆਪਣੀ ਨੌਕਰੀ ਦੇ ਨਾਲ ਨਾਲ ਇਕ ਦੂਸਰਾ ਕੰਮ ਕਰ ਸਕਦਾ ਹੈ, ਏਥੇ ਤਕ ਕਿ ਉਹ ਇਕ ਵੱਡਾ ਬਿਜਨੈਸ ਤਕ ਖੜਦਾ ਕਰ ਸਕਦਾ ਹੈ। ਹਮੇਸ਼ਾ ਇਕ ਆਮਦਨੀ ਦੇ ਸਹਾਰੇ ਜਿੰਦਗੀ ਬਿਤਾਨਾ ਕਿਸੇ ਮੂਰਖਤਾ ਤੋਂ ਘਟ ਨਹੀਂ ਹੈ। 


ਉਧਾਹਰਣ ਲਈ, ਦੁਨੀਆ ਦੀ ਸਭ ਤੋਂ ਵੱਡੀ ਕੰਪਨੀ MacDonald ਦੇ ਮਾਲਕ Rec Rock ਹਨ। ਜੇ ਕਦੀ ਕਿਸੇ ਕੋਲੋ ਇਕ ਪ੍ਰਸ਼ਨ ਪੁੱਛਿਆ ਜਾਵੇ ਕਿ Rec Rock ਸਭ ਤੋਂ ਜਿਆਦਾ ਪੈਸਾ ਕਿਸ ਕੰਮ ਤੋਂ ਕਮਾਉਂਦੇ ਹਨ, ਤਾਂ ਲੱਗਭਗ ਹਰ ਇਨਸਾਨ ਦਾ ਜੁਆਬ MacDonald ਹੀ ਹੋਵੇਗਾ। ਲੇਕਿਨ Rec Rock ਜੀ ਦਾ ਅਸਲ ਬਿਜਨਿਸ ਫਾਸਟ ਫੂਡ ਕੰਪਨੀ MacDonald ਨਹੀ ਹੈ, ਉਹਨਾ ਦਾ ਅਸਲ ਬਿਜਨਿਸ Real Estate ਦਾ ਹੈ। ਓਹਨਾ ਨੇ MacDonald ਦੇ ਫਾਸਟ ਫੂਡ ਬਿਜਨਿਸ ਨੂੰ ਕਰਦਿਆ ਹੀ ਆਪਣੇ Real Estate ਬਿਜਨਿਸ ਨੂੰ ਇੰਨਾ ਵੱਡਾ ਕਰ ਲਿਆ ਕਿ ਅੱਜ ਓਹਨਾ ਦੀ ਕਮਾਈ ਦਾ ਸਭ ਤੋਂ ਵੱਡਾ ਹਿੱਸਾ ਓਹਨਾ ਦੇ ਫਾਸਟ ਫੂਡ ਬਿਜਨਿਸ ਤੋਂ ਨਹੀਂ Real Estate ਬਿਜਨਿਸ ਤੋਂ ਆਉਂਦਾ ਹੈ।


ਇਸ ਲਈ ਇਨਸਾਨ ਨੂੰ ਆਪਣੇ ਇਕ ਇਨਕਮ ਦੇ ਨਾਲ ਦੂਸਰੀ ਕੋਈ ਇਸ ਤਰ੍ਹਾ ਦੀ ਇਨਕਮ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ, ਜੋ ਉਸ ਨੂੰ ਜਿਆਦਾ ਆਮਦਨੀ ਪ੍ਰੋਦਾਨ ਕਰੇ। ਸਾਨੂੰ ਆਪਣੇ Asset ਅਤੇ Source of Income ਨੂੰ ਵਧਾਉਂਦੇ ਰਹਿਣਾ ਚਾਹੀਦਾ ਹੈ। ਉਧਾਹਰਣ ਲਈ ਅਸੀਂ ਆਪਣੇ ਮਕਾਨ ਦਾ ਕੁਝ ਹਿੱਸਾ ਕਿਰਾਏ ਲਈ ਦੇ ਸਕਦੇ ਹਾਂ, ਆਪਣਾ ਐਕਸਟਰਾ ਵਾਹਨ ਨੂੰ ਰੇਂਟ ਤੇ ਦੇ ਸਕਦੇ ਹਾਂ। ਅਸੀ ਕੋਈ ਛੋਟੀ Part-time ਨੌਕਰੀ ਕਰ ਸਕਦੇ ਹਾਂ, ਜਿਸ ਨਾਲ ਸਾਡੀ ਆਮਦਨ ਵਿਚ ਵਾਧਾ ਹੋਵੇ।


Rich Dad ਕਹਿੰਦੇ ਹਨ, ਇਸ ਤਰ੍ਹਾ ਹੋਈ ਇਨਕਮ ਨੂੰ ਅਸੀ ਮਿਊਚੁਅਲ ਫੰਡ ਵਿੱਚ ਲਗਾ ਸਕਦੇ ਹਾਂ, ਕਿਸੇ ਚੰਗੀ ਕੰਪਨੀ ਦੇ ਸਟਾਕਸ ਖਰੀਦ ਸਕਦੇ ਹਾਂ, ਕੋਈ Asset ਬਣਾ ਸਕਦੇ ਹਾਂ ਜਿਵੇਂ Gold, Bonds, ਜਾ ਪ੍ਰੋਪਰਟੀ ਖ਼ਰੀਦ ਸਕਦੇ ਹਾਂ।



04. ਅਮੀਰ ਲੋਕ ਪੈਸੇ ਦਾ ਅਵਿਸ਼ਕਾਰ ਕਰਦੇ ਹਨ।


ਦੋਸਤੋ, ਲੇਖਕ ਦੇ Rich Dad ਦਾ ਕਹਿਣਾ ਹੈ ਕਿ ਜਰੂਰੀ ਨਹੀਂ ਹੈ ਕਿ ਜਿੰਦਗੀ ਵਿੱਚ ਸਿਰਫ ਸਮਾਰਟ ਲੋਕ ਹੀ ਅੱਗੇ ਵਧ ਸਕਦੇ ਹਨ, ਬਲਕਿ ਬੋਲਡ ਇਨਸਾਨ ਵੀ ਅੱਗੇ ਵੱਧਦਾ ਹੈ। ਸੰਸਾਰ ਵਿੱਚ ਹਰ ਇਨਸਾਨ ਆਪਣੀ ਵੱਖਰੀ ਖ਼ੂਬੀ ਨਾਲ ਪੈਦਾ ਹੁੰਦਾ ਹੈ, ਲੇਕਿਨ ਖੂਬੀਆਂ ਦੇ ਨਾਲ ਨਾਲ ਉਸ ਦੇ ਅੰਦਰ ਡਰ ਅਤੇ ਖੁਦ ਲਈ ਸ਼ੱਕ ਵੀ ਹੁੰਦਾ ਹੈ। ਅੱਗੇ ਵੱਧਣ ਅਤੇ ਕਾਮਜਾਬ ਹੋਣੇ ਲਈ ਪੜੇਲਿਖੇ ਹੋਣਾ ਜਾ ਸਮਾਰਟ ਹੋਣਾ ਜਰੂਰੀ ਨਹੀਂ, ਇਕ ਨਿਡਰ ਅਤੇ ਜ਼ੋਖਿਮ ਲੈਣ ਵਾਲਾ ਇਨਸਾਨ ਵੀ ਅੱਗੇ ਵੱਧ ਸਕਦਾ ਹੈ। 


ਦੁਨੀਆ ਦੇ ਜਿਆਦਾਤਰ ਲੋਕ ਓਹਨਾ ਕੋਲ ਬਹੁਤ ਸਾਰਾ ਪੈਸਾ ਹੋਣੇ ਦੇ ਬਾਵਜੂਦ ਕਾਮਜਾਬ ਨਹੀਂ ਹੋ ਪਾਂਦੇ ਕਿਉਕਿ ਉਹ Risk ਲੈਣ ਤੋ ਡਰਦੇ ਹਨ ਅਤੇ ਕਿਸੇ ਚਮਤਕਾਰ ਦੇ ਹੋਣੇ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। Rich Dad ਦਾ ਮੰਨਣਾ ਹੈ ਕਿ ਅਮੀਰ ਅਤੇ ਕਾਮਜਾਬ ਲੋਕ ਆਪਣਾ ਲੱਕ ਖੁਦ ਤਿਆਰ ਕਰਦੇ ਹਨ ਅਤੇ ਉਹ ਸਾਰੀ ਜਿੰਦਗੀ ਲੱਕ ਦਾ ਇੰਤਜ਼ਾਰ ਨਹੀਂ ਕਰਦੇ। ਪੈਸੇ ਤੇ ਵੀ ਇਹੀ ਕਾਨੂੰਨ ਲਾਗੂ ਹੁੰਦਾ ਹੈ, ਪੈਸੇ ਦੇ ਆਉਣ ਦਾ ਇੰਤਜ਼ਾਰ ਨਾ ਕਰੋ,ਕਿਉਕਿ ਪੈਸਾ ਤੁਹਾਡੇ ਕੋਲ ਚਲਕੇ ਨਹੀਂ ਆਵੇਗਾ, ਤੁਹਾਨੂੰ ਪੈਸੇ ਨੂੰ invent ਕਰਨਾ ਪਵੇਗਾ। ਜਿੰਦਗੀ ਤੁਹਾਨੂੰ ਮੌਕਾ ਦਿੰਦੀ ਹੈ ਲੇਕਿਨ ਤੁਹਾਡੇ ਦਿਮਾਗ ਵਿਚ ਉਸ ਮੌਕੇ ਨੂੰ ਪਛਾਨਣ ਦੀ ਤਾਕਤ ਹੋਣੀ ਚਾਹੀਦੀ ਹੈ। ਲੇਖਕ ਕਹਿੰਦੇ ਹਨ ਕਿ ਮੌਕੇ ਜਾਣੀ ਓਪਰਚੁਨਿਟੀ ਖੁੱਲਿਆ ਅੱਖਾਂ ਨਾਲ ਨਹੀਂ ਖੁੱਲ੍ਹੇ ਦਿਮਾਗ ਨਾਲ ਦਿਖਾਈ ਦਿੰਦੀ ਹੈ। 



05. ਹਮੇਸ਼ਾ ਸਿੱਖਣ ਲਈ ਕੰਮ ਕਰੋ, ਪੈਸੇ ਲਈ ਕੰਮ ਨਾ ਕਰੋ।


ਦੋਸਤੋ, ਇਸ ਸਬਕ ਵਿਚ ਲੇਖਕ ਦੱਸਣਾ ਚਾਹੁੰਦੇ ਹਨ ਕਿ ਤੁਸੀਂ ਪੈਸੇ ਲਈ ਕੰਮ ਕਰੋਗੇ ਤਾਂ ਪੈਸਾ ਹਮੇਸ਼ਾ ਤੁਹਾਡੇ ਕੋਲੋ ਸਿਰਫ ਮੇਹਨਤ ਹੀ ਕਰਵਾਏਗਾ, ਲੇਕਿਨ ਇੰਨੀ ਕਸ਼ਮਕਸ਼ ਦੇ ਵਾਬਜੂਦ ਵੀ ਤੁਸੀ ਉਨ੍ਹਾਂ ਪੈਸਾ ਨਹੀਂ ਕਮਾ ਸਕੋਗੇ ਜਿੰਨੇ ਦੇ ਤੁਸੀ ਹੱਕਦਾਰ ਹੋ। ਇਸ ਲਈ ਹਮੇਸ਼ਾ ਆਪਣੇ ਕੰਮ ਤੋ ਕੁਝ ਨਾ ਕੁਝ ਨਵਾਂ ਸਿੱਖਦੇ ਰਹੋ। ਇਹ ਸਿੱਖਣ ਦੀ ਚੰਗੀ ਆਦਤ ਤੁਹਾਨੂੰ ਕਾਮਜਾਬੀ ਵੱਲ ਲੈਕੇ ਜਾਵੇਗੀ। 

ਉਦਾਹਰਣ ਲਈ, ਅਮੇਰਿਕਾ ਵਿਚ ਲੱਖਾਂ ਲੋਕ ਹਨ ਹੋ MacDonald ਤੋਂ ਵਧੀਆ ਬਰਗਰ ਬਣਾਉਂਦੇ ਹਨ, ਅਤੇ ਓਸੇ ਕੀਮਤ ਵਿੱਚ ਹੀ ਬੇਚਦੇ ਹਨ। ਲੇਕਿਨ MacDonald ਤੋਂ ਬੇਹਤਰੀਨ ਹੋਣ ਦੇ ਬਾਵਜੂਦ ਵੀ ਉਹ ਵੱਡੀ ਮਾਤਰਾ ਵਿਚ ਆਪਣਾ ਬਿਜਨਿਸ ਨਹੀਂ ਕਰ ਪਾਉਂਦੇ। ਕਿਉ ਕਿ ਉਹਨਾਂ ਵਿਚ MacDonald ਵਾਂਗ ਸਿੱਖਣ ਦੀ ਚੰਗੀ ਆਦਤ ਨਹੀਂ ਹੈ, MacDonald ਨੇ ਸਿੱਖਿਆ ਕਿਵੇਂ ਨਵੇਂ ਗ੍ਰਾਹਕ ਜੋੜਨੇ ਹਨ ਅਤੇ ਆਪਣੇ ਬਿਜਨਿਸ ਨੂੰ ਕਿਵੇਂ ਵੱਡੇ ਪੱਧਰ ਤੇ ਲੈਕੇ ਜਾਣਾ ਹੈ।

ਇਹ ਹਮੇਸ਼ਾ ਸਿੱਖਦੇ ਰਹਿਣ ਦੀ ਕਲਾ ਹੀ ਅਮੀਰ ਆਦਮੀ ਨੂੰ ਅਮੀਰ ਬਣੇ ਰਹਿਣ ਵਿਚ ਮੱਦਦ ਕਰਦੀ ਹੈ, ਇਸ ਸਬਕ ਤੋ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਣੇ ਹੁਨਰ ਅਤੇ ਸਕਿੱਲਸ ਨੂੰ ਹਮੇਸ਼ਾ ਨਿਖਾਰਦੇ ਰਹੋ। ਪੈਸੇ ਪਿੱਛੇ ਦੌੜਨਾ ਤੁਹਾਨੂੰ ਗਰੀਬੀ ਵਿਚ ਫਸੇ ਰਹਿਣ ਲਈ ਮਜ਼ਬੂਰ ਕਰਦਾ ਹੈ।



06. ਰੁਕਾਵਟਾਂ ਨੂੰ ਪਾਰ ਕਰਨਾ 


ਲੇਖਕ ਦੇ Rich Dad ਦਾ ਮੰਨਣਾ ਹੈ ਕਿ ਅਮੀਰ ਅਤੇ ਗ਼ਰੀਬ ਲੋਕਾਂ ਵਿਚ ਸਿਰਫ ਇੰਨਾ ਹੀ ਫ਼ਰਕ ਹੁੰਦਾ ਹੈ ਕਿ ਉਹ ਆਪਣੇ ਮਨ ਦੇ ਡਰ ਨਾਲ ਕਿਸ ਤਰ੍ਹਾਂ ਨਜਿੱਠਦੇ ਹਨ। ਐਸੇ 5 ਕਾਰਣ ਹੁੰਦੇ ਹਨ,ਜਿਸ ਦੀ ਵਜਾਹ ਕਾਰਣ ਪੜੇ ਲਿਖੇ ਅਤੇ Financial ਸਮਝ ਰੱਖਣ ਵਾਲੇ ਲੋਕ ਵੀ ਅਮੀਰ ਨਹੀਂ ਬਣ ਪਾਉਂਦੇ। ਓਹ ਕਦੀ ਵੀ ਇਸ ਤਰ੍ਹਾਂ ਦੇ Assets ਬਣਾ ਨਹੀਂ ਪਾਉਂਦੇ ਹੋ ਸਮੇਂ ਸਮੇਂ ਤੇ ਉਹਨਾ ਨੂੰ ਚੰਗਾ ਪੈਸਾ ਕਮਾ ਕੇ ਦੇ ਸਕਣ। 


ਇਹ 5 ਕਾਰਣ ਹੁੰਦੇ ਹਨ।

1. Fear (ਡਰ)
2. Cynicism (ਸਨਕੀ ਹੋਣਾ)
3. Laziness (ਆਲਸੀ ਹੋਣਾ)
4. Bad Habits (ਬੁਰੀਆ ਆਦਤਾਂ)
5. Arrogance (ਹੰਕਾਰੀ ਹੋਣਾ)

ਲੇਖਕ ਦੇ ਅਨੁਸਾਰ ਡਰ ਲੱਗਣਾ ਕੋਈ ਡਰਨ ਵਾਲੀ ਗੱਲ ਨਹੀਂ ਹੈ, ਕਿਉਕਿ ਡਰ ਲੱਗਣਾ ਆਮ ਗੱਲ ਹੈ। ਡਰ ਹਰ ਇਨਸਾਨ ਨੂੰ ਲੱਗਦਾ ਹੈ, ਪਰ ਖਾਸ ਗੱਲ ਇਹ ਹੈ ਕਿ ਅਸੀਂ ਆਪਣੇ ਡਰ ਨੂੰ ਕਿਵੇਂ ਕਾਬੂ ਕਰਦੇ ਹਾਂ। ਜਿਆਦਾਤਰ ਲੋਕ ਇਸ ਲਈ ਅਮੀਰ ਨਹੀਂ ਬਣ ਪਾਉਂਦੇ ਕਿਉ ਕਿ ਉਹ Financially Risk ਲੈਣ ਤੋ ਡਰਦੇ ਹਨ, ਉਹਨਾ ਨੂੰ ਆਪਣਾ ਪੈਸਾ ਗਵਾਉਣ ਦਾ ਡਰ ਲਗਾ ਰਹਿੰਦਾ ਹੈ। ਜਿਸ ਕਾਰਣ ਉਹ ਕਦੀ ਵੀ ਆਪਣਾ ਪੈਸਾ ਸਹੀ ਜਗ੍ਹਾ ਇਨਵੈਸਟ ਨਹੀਂ ਕਰ ਪਾਉਂਦੇ। 


ਲੇਖਕ ਵੱਲੋਂ ਕੁਝ ਸੁਝਾਅ 



1. ਸਾਨੂੰ ਆਪਣੇ ਅੰਦਰ ਖੁਦ ਨੂੰ ਮੋਟਿਵੇਟ ਕਰਨ ਦਾ ਇਕ ਕਠੋਰ ਕਾਰਣ ਲੱਭਣਾ ਪਵੇਗਾ, ਖੁਦ ਨੂੰ ਜਾਗਰੂਕ ਕਰਨਾ ਪਵੇਗਾ। 

2. ਸਾਡੇ ਕੋਲ ਜਿੰਦਗੀ ਜੀਣ ਦਾ ਇਕ ਮਕਸਦ ਹੋਣਾ ਜਰੂਰੀ ਹੈ ਅਤੇ ਇਸ ਮਕਸਦ ਨੂੰ ਹਾਂਸਿਲ ਲਈ ਸਹੀ ਦਿਸ਼ਾ ਵਿਚ ਮਿਹਨਤ ਕਰੋ।

3. ਸਾਨੂੰ ਸਾਡੇ ਦੋਸਤਾਂ ਦਾ ਚੁਣਾਵ ਵੀ ਸੋਚ ਸਮਝਕੇ ਕਰਨਾ ਚਾਹੀਦਾ ਹੈ, ਦੋਸਤੋ ਅਜਿਹੇ ਹੋਣ ਜੋ ਪੈਸੇ ਦੀ ਚੰਗੀ ਸਮਝ ਰੱਖਦੇ ਹੋਣੇ ਅਤੇ ਪੈਸੇ ਬਾਰੇ ਸਕਾਰਾਤਮਕ ਸੋਚ ਵੀ ਰੱਖਦੇ ਹੋਣ।

4. ਸਾਨੂੰ ਕਿਸੇ ਇਕ ਫੀਲਡ ਵਿਚ ਮਾਹਿਰ ਹੋਣਾ ਜਰੂਰੀ ਹੈ,ਪਰ ਦੇ ਨਾਲ ਉਸ ਤੋ ਬਾਹਰ ਨਿਕਲਕੇ ਹੋਰ ਚੀਜ਼ਾਂ ਤੇ ਨਵੇਂ ਸਕਿਲਸ ਸਿੱਖਣੇ ਚਾਹੀਦੇ ਹਨ।

5. ਸਾਨੂੰ ਆਪਣੇ ਜੀਵਨ ਵਿਚ ਇਕ ਹੀਰੋ ਹੀ ਜਰੂਰਤ ਹੈ, ਇਕ ਅਜਿਹਾ Roll Model ਚੁਣੋ ਜੋ ਤੁਹਾਨੂੰ ਪ੍ਰੇਰਿਤ ਕਰੇ, ਅਤੇ ਤੁਸੀ ਵੀ ਉਸ ਵਰਗਾ ਬਣਨ ਦੀ ਕੋਸ਼ਿਸ਼ ਕਰੋ।


ਅਖੀਰ ਵਿਚ Robert Kiyosaki ਕਹਿੰਦੇ ਹਨ ਕਿ ਤੁਸੀ ਅਮੀਰ, ਗ਼ਰੀਬ ਜਾ ਮਿਡਲ ਕਲਾਸ ਬਣਾ ਹੈ। ਇਹ ਫੈਂਸਲਾ ਤੁਹਾਡਾ ਆਪਣਾ ਹੈ। ਆਪਣੇ ਹਰ ਇਕ ਪੈਸੇ ਨੂੰ ਸਹੀ ਜਗ੍ਹਾ Invest ਕਰਨਾ ਹੈ ਜਾ ਆਪਣੇ ਫਜ਼ੂਲ ਦੇ ਸ਼ੌਕ ਤੇ ਖ਼ਰਚ ਕਰਨਾ ਹੈ। ਹਰ ਇਨਸਾਨ ਕੋਲੋ ਕੁਦਰਤ ਵਲੋ ਦਿੱਤੇ ਦੋ ਤੋਹਫ਼ੇ ਹੁੰਦੇ ਹਨ ਇਕ ਦਿਮਾਗ ਅਤੇ ਦੂਜਾ ਸਮਾਂ, ਲੇਕਿਨ ਇੰਨਾ ਦਾ ਸਹੀ ਇਸਤੇਮਾਲ ਸਿਰਫ ਤੁਹਾਡੇ ਆਪਣੇ ਹੱਥ ਵਿਚ ਹੈ। 


ਉਮੀਦ ਹੈ ਤੁਸੀ ਅੱਜ ਦੀ Book Summary ਤੋਂ ਕੁਝ ਚੰਗਾ ਸਿੱਖਿਆ ਹੋਵੇਗਾ, ਕਿਉ ਕਿ ਦੋਸਤੋ Rich Dad Poor Dad ਕਿਤਾਬ ਨੇ ਲੱਖਾਂ ਲੋਕਾਂ ਦੀ ਜਿੰਦਗੀ ਬਦਲੀ ਹੈ। ਤੁਹਾਨੂੰ ਬੱਸ ਇਸ ਕਿਤਾਬ ਵਿਚਲੀਆਂ ਸਿੱਖਿਆਵਾਂ ਨੂੰ ਆਪਣੀ ਜਿੰਦਗੀ ਵਿਚ ਲਾਗੂ ਕਰਨ ਦੀ ਲੋੜ ਹੈ। 


Post a Comment

0 Comments