ਸੋਚੋ ਅਤੇ ਅਮੀਰ ਬਣੋ ਕਿਤਾਬ ਦਾ ਸਾਰੰਸ਼, Think And Grow Rich Book Summary in Punjabi

ਸੋਚੋ ਅਤੇ ਅਮੀਰ ਬਣੋ ਕਿਤਾਬ ਦਾ ਸਾਰੰਸ਼, Think And Grow Rich Book Summary in Punjabi


ਦੋਸਤੋ, ਦੁਨੀਆ ਦਾ ਕੋਈ ਅਜਿਹਾ ਵਿਅਕਤੀ ਨਹੀਂ ਹੋਵੇਗਾ ਜੋ ਆਪਣੀ ਜ਼ਿੰਦਗੀ ਵਿੱਚ ਸਫਲ ਨਾ ਹੋਣਾ ਚਾਹੁੰਦਾ ਹੋਵੇ, ਜਾ ਕੁਝ ਵੱਡਾ ਕਰਨ ਦੀ ਇੱਛਾ ਨਾ ਰੱਖਦਾ ਹੋਵੇ, ਪਰ ਹਕੀਕਤ ਵਿਚ ਤਾਂ ਕੁਝ ਹੀ ਲੋਕ ਹੁੰਦੇ ਹਨ,ਜੋ ਜ਼ਿੰਦਗੀ ਵਿੱਚ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਪਾਉਂਦੇ ਹਨ। ਦੋਸਤੋ, ਅਸਲ ਵਿਚ ਕਿਸੇ ਵੀ ਇਨਸਾਨ ਨੂੰ ਸਫ਼ਲਤਾ ਦੇ ਸ਼ਿਖਰ ਨੂੰ ਛੂਹਣ ਲਈ, ਉਸ ਸਫਲਤਾ ਤਕ ਜਾਂਦੇ ਰਾਸਤੇ ਅਤੇ ਸਫਲਤਾ ਨੂੰ ਪ੍ਰਾਪਤ ਕਰਨ ਦੇ ਸਹੀ ਤਰੀਕੇ ਦਾ ਪਤਾ ਹੋਣਾ ਵੀ ਜਰੂਰੀ ਹੁੰਦਾ ਹੈ।


ਹੁਣ ਸਵਾਲ ਇਹ ਹੈ ਕੀ ਇਹ ਸਹੀ ਤਰੀਕਾ ਕਿਦਾ ਪਤਾ ਕਰੀਏ, ਤਾਂ ਜੋ ਅਸੀਂ ਵੀ ਸਫ਼ਲਤਾ ਦਾ ਅਨੰਦ ਲੈ ਸਕੀਏ। ਅਸੀਂ ਇਸ ਤਰਾਂ ਦੇ ਬੇਹੱਤਰ ਤਰੀਕੇ ਸਿੱਖ ਸਕਦੇ ਹਾਂ, ਦੂਸਰਿਆ ਦੇ ਤੁਜਰਬੇ ਅਤੇ ਉਹਨਾਂ ਦੀ ਸਫ਼ਲਤਾ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਤੋਂ ਅਤੇ ਇਹ ਗੱਲਾਂ ਸਾਨੂੰ ਉਹਨ੍ਹਾਂ ਸਫਲ ਜਾ ਤਜੁਰਬੇਦਾਰ ਲੋਕਾਂ ਦੁਆਰਾ ਲਿਖਿਆ ਕਿਤਾਬਾਂ ਤੋਂ ਬਿਹਤਰ ਕੋਈ ਨਹੀਂ ਸਿਖਾ ਸਕਦਾ।


ਇਸੇ ਲਈ ਅੱਜ ਦੇ ਇਸ ਆਰਟੀਕਲ ਰਾਹੀਂ ਅਸੀਂ ਤੁਹਾਡੇ ਲਈ ਬੈਸਟ ਸੇਲਿੰਗ ਕਿਤਾਬ Think and Grow Rich ਦੀ Summary ਲੈਕੇ ਆਏ ਹਾਂ, ਜੋ ਕਿ ਇੱਕ ਅਜਿਹੀ ਜਾਦੂਈ ਕਿਤਾਬ ਹੈ, ਜੋ ਸਿਰਫ ਤੁਹਾਡੇ ਗਿਆਨ ਵਿੱਚ ਵਾਧਾ ਹੀ ਨਹੀਂ ਕਰੇਗੀ, ਸਗੋਂ ਤੁਹਾਨੂੰ ਸਫਲਤਾ ਦੇ ਸ਼ਿਖਰ ਨੂੰ ਛੂਹਣ ਦੇ ਮੂਲ ਮੰਤਰ ਵੀ ਦੱਸੇਗੀ।


Think and Gorw Rich Book Summary



ਕਿਸੇ ਵੀ ਪ੍ਰੋਫੈਸ਼ਨ ਜਾਂ ਕਰੀਅਰ ਵਿੱਚ ਸਫਲਤਾ ਮਿਲ ਸਕਦੀ ਹੈ ਅਤੇ ਇੱਕ ਅਨਪੜ੍ਹ ਜਾਂ ਘੱਟ ਪੜ੍ਹਿਆ ਲਿਖਿਆ ਵਿਅਕਤੀ ਵੀ ਅਮੀਰ ਵਿਅਕਤੀ ਬਣ ਸਕਦਾ ਹੈ। ਲੇਖਕ ਸਫ਼ਲਤਾ ਦਾ ਇਹ ਰਾਜ਼ ਆਪਣੇ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਅਤੇ ਇਹ ਰਾਜ਼ ਕੇਵਲ ਉਹਨਾਂ ਲਈ ਹੈ ਜੋ ਇਸ ਨੂੰ ਜਾਣਨ ਲਈ ਤਿਆਰ ਹਨ । ਜਿਨ੍ਹਾਂ ਵੀ ਲੋਕਾਂ ਨੇ ਇਸ ਰਾਜ਼ ਨੂੰ ਆਪਣੀ ਜਿੰਦਗੀ ਵਿਚ ਲਾਗੂ ਕੀਤਾ, ਉਨ੍ਹਾਂ ਦਾ ਅਮੀਰ ਬਣਨ ਦਾ ਸੁਪਨਾ ਸਾਕਾਰ ਹੋ ਗਿਆ।


01. ਅਸੀਂ ਇਸ ਕਿਤਾਬ ਤੋਂ ਕੀ ਸਿੱਖਾਂਗੇ?


ਜੇਕਰ ਤੁਸੀਂ ਆਪਣੀ ਜ਼ਿੰਦਗੀ 'ਚ ਪੈਸਾ, ਇੱਜ਼ਤ, ਸ਼ਖਸੀਅਤ, ਸ਼ਾਂਤੀ ਅਤੇ ਖੁਸ਼ਹਾਲੀ ਚਾਹੁੰਦੇ ਹੋ ਤਾਂ ਤੁਸੀਂ ਉਨ੍ਹਾਂ ਅਮੀਰ ਲੋਕਾਂ ਤੋਂ ਇਸ ਸਫ਼ਲਤਾ ਦੇ ਰਾਜ਼ ਨੂੰ ਜਾਣ ਸਕਦੇ ਹੋ। ਜਿਵੇਂ-ਜਿਵੇਂ ਤੁਸੀਂ ਇਸ Summary ਵਿਚ ਅੱਗੇ ਲੰਘਦੇ ਜਾਓਗੇ, ਤੁਸੀਂ ਉਸ ਰਾਜ ਦੇ ਨੇੜੇ ਆ ਜਾਓਗੇ। ਤਿਆਰ ਹੋ ਜਾਓ ਕਿਉਂਕਿ ਹੁਣ ਜੋ ਮੌਕਾ ਤੁਹਾਡੇ ਹੱਥ ਲੱਗਣ ਵਾਲਾ ਹੈ, ਉਹ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗਾ।


02. ਇਹ ਕਿਤਾਬ ਕਿਸਨੂੰ ਪੜ੍ਹਨਾ ਚਾਹੀਦੀ ਹੈ?


ਉਹ ਹਰ ਵਿਅਕਤੀ ਜੋ ਅਮੀਰ ਬਣਨ ਦਾ ਸੁਪਨਾ ਲੈਂਦਾ ਹੈ ਪਰ ਇਹ ਨਹੀਂ ਜਾਣਦਾ ਕਿ ਉਸ ਨੂੰ ਅਮੀਰ ਬਣਨ ਲਈ ਕੀ ਅਤੇ ਕਿਵੇਂ ਕਰਨਾ ਚਾਹੀਦਾ ਹੈ। ਇਸ ਕਿਤਾਬ ਵਿੱਚ ਦਿੱਤੇ ਅਸਲ ਜੀਵਨ ਦੇ ਤਜਰਬੇ, ਤੁਹਾਡੇ ਪ੍ਰੋਫ਼ੇਸ਼ਨਲ ਜੀਵਨ ਵਿੱਚ ਬਹੁਤ ਲਾਭਦਾਇਕ ਹੋ ਸਕਦੇ ਹਨ।


ਉਹ ਲੋਕ ਜੋ ਸਿੱਖਣਾ ਚਾਹੁੰਦੇ ਹਨ ਕਿ ਕਾਮਯਾਬ ਅਤੇ ਸਫਲ ਲੋਕਾਂ ਵਾਂਗ ਕਿਵੇਂ ਸੋਚਣਾ ਹੈ। ਜੋ ਲੋਕ ਆਪਣੇ ਆਪ 'ਤੇ ਭਰੋਸਾ ਕਰਨਾ ਸਿੱਖਣਾ ਚਾਹੁੰਦੇ ਹਨ ਅਤੇ ਉਹ ਲੋਕ ਜੋ ਕਿਸੇ ਕਾਰਨ ਆਪਣੀ ਮੰਜ਼ਿਲ ਨੂੰ ਹਾਸਲ ਨਹੀਂ ਕਰ ਸਕੇ ।


03. Think and Grow Rich ਦੇ ਲੇਖਕ ਬਾਰੇ..


ਦੋਸਤੋ, 26 ਅਕਤੂਬਰ 1883 ਨੂੰ ਜਨਮੇ ਨੈਪੋਲੀਅਨ ਹਿੱਲ ਇੱਕ ਅਮਰੀਕੀ ਲੇਖਕ ਸਨ ਅਤੇ ਉਹ ਆਪਣੀ ਸਭ ਤੋਂ ਮਸ਼ਹੂਰ ਕਿਤਾਬ "ਥਿੰਕ ਐਂਡ ਗ੍ਰੋ ਰਿਚ" ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੁਆਰਾ 1937 ਵਿੱਚ ਲਿਖੀ ਇਹ ਕਿਤਾਬ ਅੱਜ ਵੀ ਦੁਨੀਆ ਦੀਆਂ 10 ਸਭ ਤੋਂ ਵਧੀਆ ਵਿਕਰੇਤਾ ਸਵੈ-ਸਹਾਇਤਾ ਕਿਤਾਬਾਂ ਦੀ ਸੂਚੀ ਵਿੱਚ ਆਉਂਦਾ ਹੈ। ਉਨ੍ਹਾਂ ਦੀ ਇਸ ਕਿਤਾਬ ਨੇ ਲੱਖਾਂ ਲੋਕਾਂ ਦਾ ਅਮੀਰ ਬਣਨ ਦਾ ਸੁਪਨਾ ਪੂਰਾ ਕੀਤਾ ਹੈ ਅਤੇ ਅੱਜ ਵੀ ਕਰ ਰਿਹਾ ਹੈ। ਤਾਂ ਫਿਰ ਦੇਰੀ ਕਾਹਦੀ, ਤੁਸੀਂ ਵੀ ਅੱਜ ਹੀ ਇਸ ਕਿਤਾਬ ਨੂੰ ਪੜ੍ਹ ਕੇ ਅਮੀਰ ਬਣ ਸਕਦੇ ਹੋ।


ਦੋਸਤੋ, Think and Grow Rich ਕਿਤਾਬ ਲਿਖਣ ਤੋਂ ਪਹਿਲਾਂ ਲੇਖਕ ਨੈਪੋਲੀਅਨ ਹਿੱਲ ਨੇ 500 ਤੋਂ ਵੱਧ ਸਫਲ ਅਤੇ ਅਮੀਰ ਲੋਕਾਂ ਦੇ ਇੰਟਰਵਿਊ ਲਏ ਸਨ ਅਤੇ ਵੀਹ ਸਾਲਾਂ ਤੱਕ ਇਸ ਦੀ ਖੋਜ ਕਰਦਾ ਰਿਹਾ ਅਤੇ ਅੰਤ ਵਿੱਚ ਉਸਨੂੰ ਪਤਾ ਲੱਗਾ ਕਿ ਸਫਲਤਾ ਕਿਸੇ ਵੀ ਪ੍ਰੋਫੈਸ਼ਨ ਜਾਂ ਕਰੀਅਰ ਵਿੱਚ ਮਿਲ ਸਕਦੀ ਹੈ ਅਤੇ ਇੱਕ ਅਨਪੜ੍ਹ ਜਾਂ ਘੱਟ ਪੜ੍ਹਿਆ ਲਿਖਿਆ ਵਿਅਕਤੀ ਵੀ ਅਮੀਰ ਬਣ ਸਕਦਾ ਹੈ। 500 ਅਮੀਰਾਂ ਨੂੰ ਮਿਲੀ ਆਪਣੀ ਜ਼ਿੰਦਗੀ 'ਚ ਇੰਨੀ ਵੱਡੀ ਕਾਮਯਾਬੀ ਅਤੇ ਇਹ ਰਾਜ਼ ਕੇਵਲ ਉਹਨਾਂ ਲਈ ਹੈ ਜੋ ਇਸ ਨੂੰ ਜਾਣਨ ਲਈ ਤਿਆਰ ਹਨ ।


ਜਿਨ੍ਹਾਂ ਲੋਕਾਂ ਨੇ ਇਸ ਰਾਜ਼ ਨੂੰ ਆਪਣੀ ਜਿੰਦਗੀ ਵਿਚ ਲਾਗੂ ਕੀਤਾ, ਉਨ੍ਹਾਂ ਦਾ ਅਮੀਰ ਬਣਨ ਦਾ ਸੁਪਨਾ ਸਾਕਾਰ ਹੋ ਗਿਆ, ਪਰ ਇਹ ਇੰਨੀ ਆਸਾਨੀ ਨਾਲ ਤਾਂ ਨਹੀਂ ਹੋ ਸਕਦਾ, ਤੁਹਾਨੂੰ ਵੀ ਕੁਝ ਕੋਸ਼ਿਸ਼ ਕਰਨੀ ਪਵੇਗੀ। ਹਾਂ, ਸਫਲਤਾ ਕਿਸੇ ਨੂੰ ਵੀ ਮਿਲ ਸਕਦੀ ਹੈ, ਪਰ ਸਫ਼ਲਤਾ ਸਿਰਫ ਓਹੀ ਪ੍ਰਾਪਤ ਕਰੇਗਾ, ਜੋ ਹਕੀਕਤ ਵਿਚ ਲੇਖਕ ਨੇਪੋਲੀਅਨ ਹਿੱਲ ਵਲੋਂ ਇਸ ਕਿਤਾਬ ਵਿਚ ਦੱਸੇ ਅਮੀਰ ਬਣਨ ਦੇ 13 ਮਹੱਤਵਪੂਰਨ ਕਦਮਾਂ ਨੂੰ ਅਪਣਾਏਗਾ। ਦੋਸਤੋ, ਨੈਪੋਲੀਅਨ ਹਿੱਲ ਜੀ ਦੇ ਅਮੀਰ ਬਣਨ ਦਾ ਮਤਲਬ ਸਿਰਫ਼ ਪੈਸਾ ਕਮਾਉਣਾ ਨਹੀਂ ਹੈ, ਸਗੋਂ ਉਨ੍ਹਾਂ ਦੇ ਅਮੀਰ ਬਣਨ ਦਾ ਮਤਲਬ ਹੈ ਕਿ ਤੁਸੀਂ ਜੋ ਵੀ ਕੰਮ ਕਰੋ, ਉਸ ਵਿੱਚ ਤੁਹਾਨੂੰ ਸਫਲਤਾ, ਖੁਸ਼ੀ ਅਤੇ ਸੰਤੁਸ਼ਟੀ ਮਿਲੇ।


ਤਾਂ ਦੋਸਤੋ, ਆਓ ਜਾਣਦੇ ਹਾਂ ਇਸ ਕਿਤਾਬ Think and Grow Rich ਵਿੱਚ ਲਿਖੇ 13 ਸਿਧਾਂਤਾਂ ਬਾਰੇ, ਜਿਨ੍ਹਾਂ ਦਾ ਪਾਲਣ ਕਰਕੇ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੇ ਸਫਲਤਾ ਪ੍ਰਾਪਤ ਕੀਤੀ ਹੈ।



01. Desire 


ਕੁਝ ਵੱਡਾ ਹਾਸਲ ਕਰਨ ਲਈ ਸਾਡੇ ਅੰਦਰ ਵੱਡੀ ਇੱਛਾ ਹੋਣੀ ਚਾਹੀਦੀ ਹੈ।


ਦੋਸਤੋ, ਹਰ ਕੋਈ ਅਮੀਰ ਅਤੇ ਸਫਲ ਬਣਨਾ ਚਾਹੁੰਦਾ ਹੈ, ਪਰ ਕੁਝ ਗਿਣੇ ਚੁਣੇ ਲੋਕ ਹੀ ਅਮੀਰ ਅਤੇ ਕਾਮਜਾਬ ਹੋ ਪਾਉਂਦੇ ਹਨ। ਦੋਸਤੋ, ਕੀ ਤੁਸੀਂ ਕਦੇ ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ? ਕਾਮਜਾਬ ਲੋਕ ਇਸ ਲਈ ਕਾਮਜਾਬ ਹੁੰਦੇ ਹਨ ਕਿਉਂਕਿ ਉਹਨਾਂ ਅੰਦਰ ਕਾਮਜਾਬ ਹੋਣ ਦੀ ਬਹੁਤ ਤੀਬਰ ਇੱਛਾ ਹੁੰਦੀ ਹੈ। ਕਾਮਜਾਬੀ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ।


ਦੋਸਤੋ, ਇਸ ਸੰਸਾਰ ਵਿੱਚ ਜੋ ਕੁਝ ਵੀ ਹੁੰਦਾ ਹੈ, Desire ਜਾਣੀ ਇੱਛਾਵਾਂ ਦੇ ਕਰਕੇ ਹੀ ਹੁੰਦਾ ਹੈ। ਜਦੋਂ ਕਿਸੇ ਦੇ ਅੰਦਰ ਕਿਸੇ ਕੰਮ ਨੂੰ ਕਰਨ ਦੀ ਇੱਛਾ ਹੁੰਦੀ ਹੈ, ਉਦੋਂ ਹੀ ਉਸ ਕੰਮ ਨੂੰ ਕਰਦਾ ਹੈ, ਜਿਵੇ ਕੀ ਤੁਹਾਨੂੰ ਕਿਤਾਬ ਪੜਨ ਦੀ ਇੱਛਾ ਹੋਵੇ, ਕੀ ਮੈਨੂੰ ਕਿਤਾਬ ਪੜਨੀ ਚਾਹੀਦੀ ਹੈ ਤਾਂ, ਫੇਰ ਹੀ ਤੁਸੀਂ ਕਿਤਾਬ ਪੜ ਸਕਦੇ ਹੋ, ਇਸੇ ਤਰਾਂ ਦੁਨੀਆ ਦਾ ਹਰ ਕੰਮ ਮਨੁੱਖ ਦੀ ਇੱਛਾ ਨਾਲ ਹੁੰਦਾ ਹੈ ਆਮ ਤੌਰ 'ਤੇ ਇੱਛਾ ਇਕ ਅਜਿਹੀ ਚੀਜ਼ ਹੈ, ਜੋ ਸਮੇਂ ਦੇ ਨਾਲ ਆਉਂਦੀ ਤੇ ਜਾਂਦੀ ਰਹਿੰਦੀ ਹੈ ਅਤੇ ਸਮੇ ਸਮੇ ਤੇ ਮਨੁੱਖ ਦੀ ਇੱਛਾ ਬਦਲਦੀ ਰਹਿੰਦੀ ਹੈ।


ਪਰ ਦੋਸਤੋ, ਜੇ ਕੋਈ ਇਨਸਾਨ ਚਾਹੇ ਤਾਂ ਆਪਣੀ ਕਿਸੇ ਵੀ ਤਰਾਂ ਦੀ ਚਾਹਤ ਨੂੰ ਬਾਰ ਬਾਰ ਉਸ ਬਾਰੇ ਸੋਚਕੇ ਜਾ ਉਸ ਬਾਰੇ ਬਾਰ ਬਾਰ ਪੜਕੇ, ਇਕ Burning ਦੇਸਰੇ ਜਾਣੀ ਤੀਬਰ ਇੱਛਾ ਵਿਚ ਬਦਲ ਸਕਦਾ ਹੈ। ਇਸ ਕਿਤਾਬ Think and Grow Rich ਦੇ ਲੇਖਕ ਨਿਪੋਲੀਅਨ ਹਿੱਲ ਦਾ ਮਨਣਾ ਹੈ, ਕੀ ਅਗਰ ਕਿਸੇ ਇਨਸਾਨ ਅੰਦਰ ਕਿਸੇ ਚੀਜ਼ ਬਾਰੇ, ਇਕ Burning Desire ਹੈ, ਉਸ ਇਨਸਾਨ ਨੂੰ ਉਸ ਚੀਜ਼ ਨੂੰ ਹਾਸਿਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ ।


ਜੇ ਤੁਸੀਂ ਵੀ ਆਪਣੀ ਜਿੰਦਗੀ ਵਿਚ ਸਫ਼ਲਤਾ ਅਤੇ ਅਮੀਰੀ ਚਾਹੁੰਦੇ ਹੋ, ਤਾਂ ਤੁਹਾਡੇ ਅੰਦਰ ਅਮੀਰ ਬਣ ਦੀ ਸਿਰਫ ਇਕ ਸਧਾਰਨ ਜਹੀ Desire ਹੋਣਾ ਹੀ ਕਾਫੀ ਨਹੀਂ ਹੈ। ਤੁਹਨੂੰ ਆਪਣੀ ਉਸ ਸਧਾਰਨ ਇੱਛਾ ਨੂੰ Burning Desire ਵਿਚ ਤਬਦੀਲ ਕਰਨਾ ਪਵੇਗਾ । ਉਦਾਹਰਨ ਲਈ, ਮਹਿੰਦਰ ਸਿੰਘ ਧੋਨੀ ਇਕ ਰੇਲਵੇ ਕਰਮਚਾਰੀ ਤੋਂ ਮਹਾਨ ਕ੍ਰਿਕੇਟਰ ਬਣਨ ਤੱਕ ਦਾ ਸਫ਼ਰ ਆਪਣੀ Burning Desire ਨਾਲ ਹੀ ਸੰਭਵ ਕੀਤਾ । ਜੇ ਉਹਨਾਂ ਨੇ ਆਪਣੀ ਇੱਛਾ ਨੂੰ ਸਿਰਫ ਇਕ ਆਮ ਜਹੀ ਇੱਛਾ ਹੀ ਰੱਖਿਆ ਹੁੰਦਾ, ਤਾਂ ਸ਼ਾਇਦ ਅਸੀਂ ਓਹਨਾ ਨੂੰ ਅੱਜ ਜਾਂਦੇ ਵੀ ਨਾ ਹੁੰਦੇ ।



02. Faith


ਆਤਮ-ਵਿਸ਼ਵਾਸ ਸਫਲ ਲੋਕਾਂ ਦੀਆਂ ਸਭ ਤੋਂ ਵੱਡੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ।


ਅੱਛਾ ਦੋਸਤੋ, ਮੰਨ ਲਓ ਕਿ ਕਿਸੇ ਵਿਅਕਤੀ ਵਿੱਚ ਕੁਝ ਪ੍ਰਾਪਤ ਕਰਨ ਦੀ Burning Desire ਤਾਂ ਹੈ, ਪਰ ਉਸ ਵਿਅਕਤੀ ਨੂੰ ਨਾ ਤਾਂ ਕੁਦਰਤ ਉਪਰ ਵਿਸ਼ਵਾਸ ਹੈ ਅਤੇ ਨਾ ਹੀ ਆਪਣੇ ਆਪ ਤੇ। ਉਸਨੂੰ ਇਹ ਸ਼ੱਕ ਹੈ ਕੀ ਮੈਂ ਕੰਮ ਕਰ ਸਕਾਂਗਾ ਜਾਂ ਨਹੀਂ ? ਤਾਂ ਤੁਸੀਂ ਮੈਨੂੰ ਦੱਸੋ ਕਿ ਕੀ ਉਹ ਵਿਅਕਤੀ ਕਦੀ ਆਪਣੇ ਲਕਸ਼ ਨੂੰ ਹਾਂਸਿਲ ਕਰ ਸਕਦਾ ਹੈ?


ਤਾਂ ਦੋਸਤੋ ਇਸ ਦਾ ਜਵਾਬ ਹੈ ਨਹੀਂ, ਐਸੀ ਸਥਿਤੀ ਵਿੱਚ ਉਹ ਵਿਅਕਤੀ ਕੋਈ ਵੀ ਲਕਸ਼ ਹਾਸਲ ਨਹੀਂ ਕਰ ਸਕੇਗਾ, ਕਿਉਂਕਿ ਇਤਿਹਾਸ ਗਵਾਹ ਹੈ ਕਿ ਦੁਨੀਆ ਭਰ ਵਿੱਚ ਅੱਜ ਤੱਕ ਜਿੰਨੇ ਵੀ ਲੋਕ ਕਾਮਯਾਬ ਹੋਏ ਹਨ, ਉਹਨਾਂ ਨੂੰ ਵਿਸ਼ਵਾਸ ਅਤੇ ਖ਼ੁਦ ਉੱਪਰ ਭਰੋਸਾ ਸੀ। ਇਸ ਲਈ ਹਰ ਮਨੁੱਖ ਨੂੰ ਕੁਦਰਤ ਅਤੇ ਆਪਣੇ ਆਪ ਤੇ ਪੂਰਾ ਵਿਸ਼ਵਾਸ ਰੱਖ ਕੇ ਆਪਣੇ ਲਕਸ਼ ਵੱਲ ਵਧਣਾ ਚਾਹੀਦਾ ਹੈ ਅਤੇ ਏਸੇ ਵਿਸ਼ਵਾਸ ਨੂੰ ਆਪਣੇ ਮਨ ਅੰਦਰ ਰੱਖ ਕੇ ਹਮੇਸ਼ਾ ਇਹ ਸੋਚਣਾ ਚਾਹੀਦਾ ਹੈ ਕਿ ਸਭ ਕੁਝ ਚੰਗਾ ਹੀ ਹੋਵੇਗਾ।


ਕਿਉਂਕਿ ਦੋਸਤੋ, ਅਜਿਹੀ ਸੋਚ ਵਾਲਾ ਵਿਅਕਤੀ ਹੀ ਹਮੇਸ਼ਾ ਕਾਮਯਾਬ ਹੁੰਦਾ ਹੈ, ਨਾ ਕਿ ਉਹ ਵਿਅਕਤੀ ਜੋ ਆਪਣੇ ਆਪ ਅਤੇ ਆਪਣੀ ਕਾਬਲੀਅਤ 'ਤੇ ਹਮੇਸ਼ਾ ਸ਼ੱਕ ਕਰਦਾ ਹੋਵੇ। ਇਸਨੂੰ ਜਿੰਦਗੀ ਦੀ ਅਸਲੀ ਉਦਾਹਰਣ ਨਾਲ ਸਮਝੋ।


ਥੋਮਸ ਅਲਵਾ ਐਡੀਸਨ ਜਦੋਂ ਬਲਬ ਬਨਾਣ ਦੀ ਕੋਸ਼ਿਸ਼ ਵਿਚ 10,000 ਬਾਰ ਅਸਫਲ ਹੋ ਗਏ ਤਾਂ, ਉਹਨਾਂ ਨੇ ਖ਼ੁਦ ਤੇ ਵਿਸ਼ਵਾਸ਼ ਕਰਨਾ ਨਹੀਂ ਛੱਡਿਆਂ। ਉਹਨਾਂ ਨੂੰ ਯਕ਼ੀਨ ਸੀ ਕੀ ਉਹ ਇਕ ਨਾ ਇਕ ਦਿਨ ਆਪਣਾ ਲਕਸ਼ ਹਾਸਿਲ ਕਰ ਲੈਣਗੇ । ਹੋਇਆ ਵੀ ਏਸੇ ਤਰਾਂ ਬਾਰ ਬਾਰ ਕੋਸ਼ਿਸ਼ ਕਰਨ ਨਾਲ ਉਹਨਾਂ ਨੇ ਬਲਬ ਬਨਾਣ ਵਿਚ ਸਫ਼ਲਤਾ ਹਾਸਿਲ ਕੀਤੀ ਅਤੇ ਇਤਿਹਾਸ ਵਿਚ ਆਪਣਾ ਨਾਮ ਸੁਨਿਹਰੇ ਪੰਨਿਆਂ ਵਿਚ ਦਰਜ਼ ਕੀਤਾ।


03. Auto-Suggestion 


ਤੁਸੀਂ ਆਪਣੇ ਬਾਰੇ ਚੰਗੀਆਂ ਗੱਲਾਂ ਕਹਿ ਕੇ ਆਪਣਾ ਵਿਵਹਾਰ ਬਦਲ ਸਕਦੇ ਹੋ।


ਦੋਸਤੋ, ਹਰ ਕੋਈ ਆਪਣੇ ਆਪ 'ਤੇ ਭਰੋਸਾ ਕਰਨਾ ਸਿੱਖ ਸਕਦਾ ਹੈ। ਜੇ ਤੁਸੀਂ ਹਰ ਰੋਜ਼ ਆਪਣੇ ਆਪ ਨੂੰ ਦੱਸਦੇ ਰਹੋ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ, ਤਾਂ ਇੱਕ ਸਮਾਂ ਆਵੇਗਾ ਜਦੋਂ ਤੁਸੀਂ ਅਸਲ ਵਿੱਚ ਉਸ ਕੰਮ ਨੂੰ ਕਰਨ ਦੇ ਕਾਬਿਲ ਹੋ ਜਾਵੋਗੇ। ਇਸ ਤਰ੍ਹਾਂ ਜਦੋਂ ਤੁਸੀਂ ਆਪਣੇ ਆਪ ਨਾਲ ਗੱਲਾ ਕਰਦੇ ਹੋ ਅਤੇ ਖ਼ੁਦ ਨੂੰ ਕੋਈ ਕੁਜ ਕਰਨ ਦੀ ਸਲਾਹ ਦਿੰਦੇ ਹੋ, ਇਸ ਪ੍ਰਕਿਰਿਆ ਨੂੰ ਖ਼ੁਦ ਨੂੰ ਸਲਾਹ ਦੇਣਾ ਜਾਣੀ Auto Suggestion ਕਿਹਾ ਜਾਂਦਾ ਹੈ।


Auto Suggestion ਤੋਂ ਭਾਵ, ਆਪਣੇ ਆਪ ਨੂੰ ਅਜਿਹੀ ਗੱਲ ਵਾਰ-ਵਾਰ ਕਹੋ ਕਿ ਤੁਸੀਂ ਖ਼ੁਦ ਹੀ ਉਸ ਗੱਲ ਨੂੰ ਸੱਚ ਮੰਨਣ ਲੱਗ ਜਾਓ। ਅਸਲ ਜਿੰਦਗੀ ਵਿੱਚ ਤੁਹਾਡੇ ਮਨ ਨੂੰ ਤੁਹਾਡੇ ਤੋਂ ਵਧੀਆ ਅਤੇ ਪ੍ਰਭਾਵੀਸ਼ਾਲੀ ਸਲਾਹ ਕੋਈ ਹੋਰ ਨਹੀਂ ਦੇ ਸਕਦਾ। ਉਦਾਹਰਨ ਲਈ,  ਜੇਕਰ ਤੁਸੀਂ ਆਪਣੇ ਆਪ ਨੂੰ ਰੋਜ਼ਾਨਾ ਇਹ ਦੱਸਣ ਲੱਗਦੇ ਹੋ ਕਿ ਤੁਹਨੂੰ ਉੱਚਾਈ ਤੋਂ ਡਰ ਲੱਗਦਾ ਹੈ, ਤਾਂ ਕੁਝ ਸਮੇਂ ਵਿੱਚ ਹੀ ਤੁਹਾਡਾ ਮਨ ਤੁਹਾਡੇ ਸੁਝਾਅ ਨੂੰ ਸੱਚ ਮੰਨਣਾ ਸ਼ੁਰੂ ਕਰ ਦੇਵੇਗਾ। ਇਕ ਦਿਨ ਐਸਾ ਆਵੇਗਾ ਤੁਹਾਨੂੰ ਸੱਚ ਮੁੱਚ ਉੱਚਾਈ ਤੋਂ ਡਰ ਲੱਗਣ ਲੱਗ ਜਾਵੇਗਾ।


ਏਸੇ ਚੀਜ਼ ਨੂੰ ਸਕਰਾਤਮਕ ਤਰੀਕੇ ਨਾਲ ਖ਼ੁਦ ਤੇ ਅਜਮਾਓ, ਤੇ ਖ਼ੁਦ ਨੂੰ ਰੋਜਾਨਾ ਕਹੋ, ਕੀ ਤੁਸੀਂ ਇਸ ਸੰਸਾਰ ਦੇ ਬਾਕੀ ਲੋਕਾਂ ਨਾਲੋਂ ਵੱਖਰੇ ਹੋ ਅਤੇ ਕੁੱਜ ਵੱਡਾ ਕਰਨ ਲਈ ਪੈਦਾ ਹੋਏ ਹੋ। ਫਿਰ ਉਸ ਤੋਂ ਬਾਅਦ ਤੁਹਾਡੇ ਮਨ ਵਿੱਚ ਆਪਣੇ ਬਾਰੇ ਇੱਕ ਵਿਸ਼ਵਾਸ ਬਣ ਜਾਵੇਗਾ ਕਿ ਤੁਸੀਂ ਜੀਵਨ ਵਿੱਚ ਜ਼ਰੂਰ ਕੁਝ ਵੱਖਰਾ ਜਾਂ ਵੱਡਾ ਕਰੋਗੇ।


ਇਸ ਕਿਤਾਬ ਦੇ ਆਧਾਰ 'ਤੇ ਲੇਖਕ ਨੈਪੋਲੀਅਨ ਹਿੱਲ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨਾ ਚਾਹੁੰਦਾ ਹੈ, ਉਸ ਨੂੰ ਖ਼ੁਦ ਉੱਪਰ ਸਵੈ-ਸੁਝਾਅ ਜਾਣੀ Auto Suggestion ਦਾ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ।




04. Specialized Knowledge 


ਸਫਲ ਹੋਣ ਲਈ ਤੁਹਾਡੇ ਕੋਲ ਵਿਸ਼ੇਸ਼ ਗਿਆਨ ਹੋਣਾ ਚਾਹੀਦਾ ਹੈ


ਦੋਸਤੋ, ਗਿਆਨ ਦੇ ਆਉਣ ਨਾਲ ਬਹੁਤ ਸਾਰੀਆਂ ਚੀਜ਼ਾਂ ਆਸਾਨ ਹੋ ਜਾਂਦੀਆਂ ਹਨ ਅਤੇ ਜੀਵਨ ਵਿਚ ਗਿਆਨ ਹੀ ਸਬ ਕੁਝ ਹੈ। ਕੁਝ ਲੋਕੇ ਸਕੂਲੀ ਸਿੱਖਸ਼ਾ ਨੂੰ ਦੀ ਗਿਆਨ ਸਮਝਦੇ ਹਨ, ਤੇ ਸਕੂਲ ਜਾ ਕਾਲਜ ਖਤਮ ਹੋਣੇ ਤੋਂ ਬਾਅਦ ਸਿੱਖਣਾ ਬੰਦ ਕਰ ਦਿੰਦੇ ਹਨ। ਜੇ ਤੁਸੀਂ ਸਿੱਖਣਾ ਕਰਨਾ ਬੰਦ ਕਰ ਦਿੰਦੇ ਹੋ, ਤਾਂ ਤੁਸੀਂ ਜਿੱਥੇ ਹੋ ਉੱਥੇ ਹੀ ਰਹੋਗੇ ਅਤੇ ਸਫਲਤਾ ਤੁਹਾਡੇ ਤੋਂ ਦੂਰ ਹੋ ਜਾਵੇਗੀ। ਸਫਲ ਲੋਕ ਹਮੇਸ਼ਾ ਆਪਣੇ ਗਿਆਨ ਵਿੱਚ ਵਾਧਾ ਕਰਦੇ ਰਹਿੰਦੇ ਹਨ। ਕਿਉਂਕਿ ਉਹ ਜਾਣਦੇ ਹਨ ਕਿ ਜਿੰਨਾ ਜ਼ਿਆਦਾ ਉਹ ਅਧਿਐਨ ਕਰਦੇ ਹਨ, ਉੱਨਾ ਜ਼ਿਆਦਾ ਉਹ ਸਫਲ ਹੋਣਗੇ।


ਦੋਸਤੋ, ਤੁਹਾਨੂੰ ਗਿਆਨ ਪ੍ਰਾਪਤ ਕਰਨ ਲਈ ਕਿਸੇ ਯੂਨੀਵਰਸਿਟੀ ਵਿੱਚ ਜਾਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਤੁਹਾਨੂੰ ਸਕੂਲ ਦੀ ਡਿਗਰੀ ਲੈਣ ਦੀ ਲੋੜ ਹੈ। ਦੋਸਤੋ, ਤੁਸੀਂ ਸਕੂਲ ਜਾਣ ਤੋਂ ਬਿਨਾਂ ਵੀ ਗਿਆਨ ਪ੍ਰਾਪਤ ਕਰ ਸਕਦੇ ਹੋ ਅਤੇ ਇੱਕ ਸਫਲ ਇਨਸਾਨ ਬਣ ਸਕਦੇ ਹੋ। ਇਸ ਦੇ ਲਈ ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ ਪੜ੍ਹੋ ਅਤੇ ਵੱਡੇ-ਵੱਡੇ ਸਫਲ ਲੋਕਾਂ ਦੇ ਸੈਮੀਨਾਰਾਂ ਵਿੱਚ ਸ਼ਾਮਲ ਹੋਵੋ। ਆਪਣੇ ਫ੍ਰੀ ਸਮੇ ਵਿਚ ਕੋਈ ਕੋਰਸ ਜਾ ਹੋਰ ਨਵੀਂ ਸਕਿੱਲ ਸਿੱਖ ਸਕਦੇ ਹੋ। ਕਹਿਣ ਦਾ ਮਤਲਬ ਹੈ, ਤੁਹਾਨੂੰ ਦੁਨੀਆਂ ਭਰ ਦੇ ਗਿਆਨ ਤੋਂ ਇਲਾਵਾ ਇਕ ਸਪੈਸ਼ਲ ਖੇਤਰ ਦਾ ਗਿਆਨ ਹੋਣਾ ਜਰੂਰੀ ਹੈ।


ਦੋਸਤੋ, ਜਾਣਕਾਰੀ ਦਾ ਮਤਲਬ ਦੁਨੀਆ ਭਰ ਦੀਆਂ ਸਾਰੀਆਂ ਚੀਜ਼ਾਂ ਨੂੰ ਯਾਦ ਰੱਖਣਾ ਨਹੀਂ ਹੈ, ਸਗੋਂ ਇਸ ਦਾ ਮਤਲਬ ਹੈ ਗਿਆਨ ਅਤੇ ਅਨੁਭਵ, ਜਿਸਦੀ ਸਹੀ ਸਮਾਂ ਆਉਣ 'ਤੇ ਸਹੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ  ਤੁਸੀਂ ਆਪਣੇ ਆਪ ਨੂੰ ਅੱਗੇ ਲੈ ਜਾ ਸਕਦੇ ਹੋ। ਇਸ ਤੋਂ ਇਲਾਵਾ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਕਿਸੇ ਐਸੇ ਐਕਸਪਰਟ ਨਾਲ ਆਪਣੀ ਜਾਣ-ਪਛਾਣ ਵਧਾਓ, ਤਾਂ ਜੋ ਲੋੜ ਪੈਣ ਤੇ ਤੁਸੀਂ ਕਿਸੇ ਵੀ ਚੀਜ਼ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਉਸ ਕੋਲੋਂ ਪੁੱਛ ਸਕਦੇ ਹੋ।




05. Imagination 


ਤੁਹਾਡੀ ਕਲਪਨਾ ਕਰਨ ਦੀ ਯੋਗਤਾ ਹੀ ਤੁਹਾਡੀ ਕਾਬਲੀਅਤ ਬਣੇਗੀ ।


ਅਲਬਰਟ ਆਈਨਸਟਾਈਨ ਨੇ ਕਿਹਾ ਸੀ ਕਿ ਬੁੱਧੀਮਾਨ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿੰਨਾ ਜਿਆਦਾ ਜਾਣਦੇ ਹੋ, ਬਲਕਿ ਬੁੱਧੀਮਾਨ ਹੋਣ ਦਾ ਮਤਲਬ ਹੈ ਕਿ ਤੁਸੀਂ ਕਿੰਨੀ ਕਲਪਨਾ ਕਰ ਸਕਦੇ ਹੋ।

ਇਨਸਾਨਾਂ ਦੀ ਕਲਪਨਾ ਹੀ ਹਕੀਕਤ ਤਾਂ ਰੂਪ ਲੈਂਦੀ ਹੈ, ਕਿਸੇ ਨੇ ਕਲਪਨਾ ਕੀਤੀ ਕੀ ਇਨਸਾਨ ਹਵਾ ਵਿਚ ਉੱਡ ਸਕਦਾ ਹੈ ਤਾਂ ਹਵਾਈ ਜਹਾਜ਼ ਹਕੀਕਤ ਬਣ ਗਿਆ, ਕਿਸੇ ਨੇ ਕਲਪਨਾ ਕੀਤੀ ਕੀ ਅਸੀਂ ਕੀਤੇ ਵੀ ਬੈਠਕੇ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਕਿਸੇ ਨਾਲ ਵੀ ਗੱਲ ਕਰ ਸਕਦੇ ਹਾਂ, ਤਾਂ ਟੈਲੀਫੋਨ ਨੇ ਹਕੀਕਤ ਦਾ ਰੂਪ ਲਿਆ। ਏਸੇ ਤਰਾਂ ਤੁਹਾਡੇ ਸਫਲ ਅਤੇ ਅਮੀਰੀ ਦਾ ਰਾਜ ਵੀ ਕਲਪਨਾ ਹੈ, ਜੇ ਤੁਸੀਂ ਖ਼ੁਦ ਦੇ ਅਮੀਰ ਹੋਣੇ ਦੀ ਕਲਪਨਾ ਵੀ ਨਹੀਂ ਕਰ ਸਕਦੇ ਤਾਂ ਹਕੀਕਤ ਤੋਂ ਤਾਂ ਤੁਸੀਂ ਬਹੁਤ ਦੂਰ ਹੋ । ਵਿਚਾਰਾਂ ਨੂੰ ਹਕੀਕਤ ਵਿੱਚ ਬਦਲਿਆ ਜਾ ਸਕਦਾ ਹੈ।


ਕਲਪਨਾ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ।


01. ਰਚਨਾਤਮਕ ਕਲਪਨਾ

02. ਸਿੰਥੈਟਿਕ ਕਲਪਨਾ



1. ਰਚਨਾਤਮਕ ਕਲਪਨਾ


ਦੋਸਤੋ, ਇਸ ਤਰ੍ਹਾਂ ਦੀ ਕਲਪਨਾ ਵਿੱਚ ਅਸੀਂ ਕੁਝ ਅਜਿਹਾ ਸੋਚਦੇ ਹਾਂ ਜੋ ਅੱਜ ਤੱਕ ਕਦੇ ਸੋਚਿਆ ਨਹੀਂ ਸੀ। ਇਸ ਵਿੱਚ ਅਸੀਂ ਕੁਝ ਅਜਿਹਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਬਾਰੇ ਅੱਜ ਤੱਕ ਕਿਸੇ ਨੇ ਸੋਚਿਆ ਵੀ ਨਹੀਂ ਹੈ। ਇਸਦੀ ਵਰਤੋਂ ਵੱਡੇ ਖੋਜਕਾਰਾਂ ਦੁਆਰਾ ਵੱਡੀਆਂ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਸੀ। ਜਿਸ ਤਰਾਂ ਮੋਬਾਈਲ, ਟੀਵੀ, ਇੰਟਰਨੈਟ, ਜਾ ਕੈਮਰਾ ਆਦਿ, ਮਤਲਬ ਇਸ ਤਰਾਂ ਦੀ ਕੋਈ ਵੀ ਚੀਜ਼ ਜੋ ਪਹਿਲਾ ਮੌਜੂਦ ਨਹੀਂ ਸੀ ਪਰ ਕਿਸੇ ਨੇ ਇਕ ਰਚਨਾਤਮਕ ਕਲਪਨਾ ਕੀਤੀ ਅਤੇ ਇਨ੍ਹਾਂ ਸਾਰੀਆ ਚੀਜ਼ਾਂ ਨੂੰ ਵਾਸਤਵਿਕਤਾ ਵਿਚ ਬਦਲਿਆ।



2. ਸਿੰਥੈਟਿਕ ਕਲਪਨਾ


ਇਸ ਕਿਸਮ ਦੀ ਕਲਪਨਾ ਵਿੱਚ, ਅਸੀਂ ਬਹੁਤ ਸਾਰੇ ਪੁਰਾਣੇ ਵਿਚਾਰਾਂ ਨੂੰ ਇਕੱਠਾ ਕਰਦੇ ਹਾਂ ਅਤੇ ਉਹਨਾਂ ਨੂੰ ਇੱਕ ਨਵੇਂ ਵਿਚਾਰ ਵਿੱਚ ਬਦਲ ਦਿੰਦੇ ਹਾਂ। ਇਸ ਨੂੰ ਇਸ ਉਦਾਹਰਣ ਨਾਲ ਸਮਝੋ, ਇਸ ਕਲਪਨਾ ਦੀ ਵਰਤੋਂ Sony ਕੰਪਨੀ ਨੇ ਇੱਕ MP-3 ਪਲੇਅਰ ਬਣਾਉਣ ਲਈ ਕੀਤੀ ਸੀ।ਸੋਨੀ ਨੇ ਪੱਤਰਕਾਰਾਂ ਦੇ ਪਲੇਬੈਕ ਡਿਵਾਈਸ ਨੂੰ ਇੱਕ ਐਸੀ ਡਿਵਾਈਸ ਵਿੱਚ ਬਦਲ ਦਿੱਤਾ ਜਿਸਦੀ ਵਰਤੋਂ ਨਾਲ ਕੋਈ ਵੀ ਗੀਤ ਸੁਣ ਸਕਦਾ ਸੀ, ਅਤੇ ਇਸ ਡਿਵਾਈਸ ਦਾ ਨਾਮ ਵਾਕਮੈਨ ਰੱਖਿਆ ਗਿਆ। ਵਾਕਮੈਨ ਨੇ ਸੰਗੀਤ ਜਗਤ ਵਿਚ ਇਕ ਨਵੀ ਲਹਿਰ ਨੂੰ ਜਨਮ ਦਿਤਾ।


ਕਈਂ ਵਾਰ ਤਾਂ ਇਸ ਤਰਾਂ ਹੁੰਦਾ ਹੈ ਕੀ ਰਚਨਾਤਮਕ ਕਲਪਨਾ ਅਤੇ ਸਿੰਥੈਟਿਕ ਕਲਪਨਾ ਇਕੱਠੇ ਮਿਲਕੇ ਕੰਮ ਕਰਦੇ ਹਨ, ਜਿਵੇਂ ਕੀ ਤੁਸੀਂ ਬਿਲ ਗੇਟਸ ਦੀ ਉਦਾਹਰਨ ਲਓ,


ਉਸ ਨੇ ਕੰਪਿਊਟਰ ਵਿਚ ਵਰਤੇ ਜਾਨ ਵਾਲੇ ਓਪਰੇਟਿੰਗ ਸਿਸਟਮ ਵਿੰਡੋਜ਼ ਨੂੰ ਖੁਦ ਨਹੀਂ ਬਣਾਇਆ, ਬਲਕਿ ਕੁਝ ਪ੍ਰੋਗਰਾਮਰਾਂ ਤੋਂ ਖਰੀਦਿਆਂ ਸੀ, ਪਰ ਫਿਰ ਬਿਲ ਗੇਟਸ ਨੇ ਉਸ ਦੀ ਮਦਦ ਨਾਲ ਇਕ ਕੰਪਨੀ ਬਣਾਈ ਅਤੇ ਉਸ ਦਾ ਨਾਮ ਮਾਇਕ੍ਰੋਸਾਫ਼ਟ ਰੱਖਿਆ। ਮੇਰੇ ਖਿਆਲ ਨਾਲ ਅੱਜ ਦੇ ਸਮੇ ਵਿਚ ਕੋਈ ਅਜਿਹਾ ਇਨਸਾਨ ਨਹੀਂ ਹੋਵੇਗਾ ਜਿਸ ਨੂੰ ਮਾਇਕ੍ਰੋਸਾਫ਼ਟ ਬਾਰੇ ਨਾ ਪਤਾ ਹੋਵੇ।


ਵਿੰਡੋਜ ਨੂੰ ਬਨਾਣ ਦੀ ਰਚਨਾਤਮਕ ਕਲਪਨਾ ਕਿਸੇ ਹੋਰ ਦੀ ਸੀ, ਪਰ ਉਸ ਨੂੰ ਇਕ ਕੰਪਨੀ ਵਿਚ ਤਬਦੀਲ ਕਰਨ ਦੀ ਸਿੰਥੈਟਿਕ ਕਲਪਨਾ ਬਿੱਲ ਗੇਟਸ ਦੀ ਸੀ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਲਪਨਾ ਕਰਨ ਦੀ ਸਮਰੱਥਾ ਬਰਕਰਾਰ ਰਹੇ, ਤਾਂ ਤੁਸੀਂ ਸਮੇਂ-ਸਮੇਂ 'ਤੇ ਕਲਪਨਾ ਕਰਦੇ ਰਹੋ। ਜਿੰਨਾ ਤੁਸੀਂ ਜ਼ਿਆਦਾ ਤੁਸੀਂ ਕਲਪਨਾ ਕਰੋਗੇ, ਤੁਹਾਡੀ ਕਲਪਨਾ ਕਰਨ ਦੀ ਸਮਰੱਥਾ ਓਨੀ ਹੀ ਵਧੇਗੀ। ਇਹ ਕਲਪਨਾ ਨੂੰ ਹਕੀਕਤ ਕਿਵੇਂ ਬਣਾਉਣਾ ਹੈ ਇਹ ਤੁਹਾਡੇ ਉੱਪਰ ਨਿਰਭਰ ਕਰਦਾ ਹੈ।



06. Organized Planing 


ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਆਰਗਨਾਇਜਡ ਪਲਾਨਿੰਗ ਕਰੋ।


ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕਾਂ ਵਿੱਚ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਲਈ Burning Desire, ਖ਼ੁਦ ਤੇ ਵਿਸ਼ਵਾਸ ਅਤੇ ਗਿਆਨ ਹੁੰਦਾ ਹੈ, ਪਰ ਫਿਰ ਵੀ ਉਹ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਵੀ ਆਪਣੀ ਮੰਜਿਲ ਪ੍ਰਾਪਤ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਲੋਕਾਂ ਨੂੰ ਉਸ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਗਿਆਨ ਨਹੀਂ ਹੁੰਦਾ।


ਉਹ ਲੋਕ ਜੋ ਨਹੀਂ ਜਾਣਦੇ ਕਿ ਆਪਣੇ ਹੁਨਰ ਨੂੰ ਕਿਵੇਂ ਨਿਖਾਰਿਆ ਜਾਵੇ ਅਤੇ ਆਪਣੇ ਪ੍ਰੋਡਕਟਸ ਨੂੰ ਕਿਵੇਂ ਸੁਧਾਰਿਆ ਜਾਵੇ ਅਤੇ ਇਸ ਨੂੰ ਦੁਨੀਆ ਤੱਕ ਕਿਵੇਂ ਪਹੁੰਚਾਇਆ ਜਾਵੇ। ਕਹਿਣ ਦਾ ਮਤਲਬ ਕੀ ਕਰਨਾ ਹੈ, ਕਿੰਨਾ ਕਰਨਾ ਹੈ, ਕਦੋਂ ਕਰਨਾ ਹੈ ਅਤੇ ਕਿਵੇਂ ਕਰਨਾ ਹੈ? ਇਨ੍ਹਾਂ ਸਭ ਦਾ ਗਿਆਨ ਹੋਣਾ Organized Planing ਕਹਾਉਂਦਾ ਹੈ।


ਲੇਖਕ ਨੈਪੋਲੀਅਨ ਹਿੱਲ ਦਾ ਕਹਿਣਾ ਹੈ ਕਿ ਸੰਸਾਰ ਦਾ ਕੋਈ ਵੀ ਵਿਅਕਤੀ Orgnized Planing ਤੋਂ ਬਿਨਾਂ ਕਦੇ ਵੀ ਸਫਲ ਨਹੀਂ ਹੋ ਸਕਦਾ। ਤੁਹਾਨੂੰ ਸਫਲਤਾ ਉਦੋਂ ਹੀ ਮਿਲੇਗੀ ਜਦੋਂ ਤੁਸੀਂ ਜਾਣੋਗੇ ਕਿ ਤੁਸੀਂ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ। ਇਸ ਤੋਂ ਪਹਿਲਾਂ ਸੋਚੋ ਕਿ ਤੁਸੀਂ ਕਿੱਥੇ ਜਾਣਾ ਹੈ ਅਤੇ ਕਿੱਥੇ ਤੱਕ ਜਾਣਾ ਹੈ।


ਇਸ ਪੁਆਇੰਟ ਨੂੰ ਇਕ ਉਦਾਹਰਣ ਨਾਲ ਸਮਝੋ, ਜੇ ਤੁਸੀਂ ਆਪਣਾ ਵਜਨ ਘੱਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਨਿਰਧਾਰਿਤ ਕਰਨਾ ਪਾਵਗਾ ਕੀ ਤੁਸੀਂ ਕਿੰਨੇ ਸਮੇ ਵਿਚ, ਕਿੰਨਾ ਵਜਨ ਘੱਟ ਕਰਨਾ, ਕਦੋ ਤੋਂ ਸ਼ੁਰੂ ਕਰੋਗੇ ਅਤੇ ਕਿਵੇਂ ਕਰੋਗੇ, ਜਾਣੀ ਤੁਹਨੂੰ ਇਸਨੂੰ ਪਲੈਨ ਕਰਨਾ ਪਵੇਗਾ ਕੀ ਮੈਂ 3 ਮਹੀਨੇ ਵਿਚ, 15 ਕਿਲੋ ਵਜਨ ਘੱਟ ਕਰਨਾ ਚਾਹੁੰਦਾ ਹਾਂ, ਮੈਂ ਕਲ ਤੋਂ ਸ਼ੁਰੂ ਕਰਾਂਗਾ ਅਤੇ ਮੈਂ Gym ਜਾਵਾਂਗਾ ਜਾ ਕਿਸੇ ਹੋਰ ਤਰੀਕੇ ਨਾਲ ਕਰਾਂਗਾ। ਮਤਲਬ ਜੇ ਤੁਸੀਂ ਸੋਚ ਲਿਆ ਕੀ ਮੈਂ ਇਹ ਕੰਮ ਕਰਨਾ ਹੈ, ਪਰ ਇਹ ਨਹੀਂ ਸੋਚਿਆ ਕੀ ਕਦੋ ਤੇ ਕਿਦਾ ਕਰਨਾ ਹੈ, ਇਸ ਤੋਂ ਭਾਵ ਕੀ ਤੁਸੀਂ ਉਸ ਕੰਮ ਨੂੰ ਬਾਅਦ ਲਈ ਟਾਲ ਰਹੇ ਹੋ । ਇਹਦਾ ਕਰਨਾ ਤੁਹਾਨੂੰ ਕਦੀ ਤੁਹਾਡੇ ਲਕਸ਼ ਤੱਕ ਪੌਹਚਣ ਨਹੀਂ ਦੇਵੇਗਾ ।



ਅੰਤ ਵਿੱਚ, ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਆਪਣੀ ਮੰਜ਼ਿਲ ਤੱਕ ਕਿਵੇਂ ਪਹੁੰਚੋਗੇ। ਜਿੰਨਾ ਜ਼ਿਆਦਾ ਵਿਸਥਾਰ ਨਾਲ ਤੁਸੀਂ ਇਸ ਕੰਮ ਨੂੰ ਕਰੋਗੇ, ਇਹ ਤੁਹਾਡੇ ਲਈ ਉੱਨਾ ਹੀ ਵਧੀਆ ਹੋਵੇਗਾ।ਜਦੋਂ ਤੁਸੀਂ ਆਪਣੀ ਬਿਹਤਰ ਯੋਜਨਾ ਬਣਾ ਲਵੋ ਤਾਂ ਤੁਰੰਤ ਇਸ 'ਤੇ ਕੰਮ ਕਰਨਾ ਸ਼ੁਰੂ ਕਰੋ।


ਜਦੋਂ ਤੁਹਾਡੀ ਪੂਰੀ ਯੋਜਨਾ ਬਣ ਜਾਵੇ ਤਾਂ ਇਸ ਨੂੰ ਕਾਗਜ਼ 'ਤੇ ਲਿਖੋ ਅਤੇ ਸਵੇਰੇ ਉੱਠਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਦਿਨ ਵਿਚ ਦੋ ਵਾਰ ਪੜੋ । ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਕੰਮ 'ਤੇ ਨਜ਼ਰ ਰੱਖ ਸਕਦੇ ਹੋ ਅਤੇ ਆਪਣੇ ਆਪ ਨੂੰ ਵਚਨਬੱਧ ਹੋ ਸਕਦੇ ਹੋ। ਇਸ ਤਰਾਂ ਕਰਨਾ ਤੁਹਾਨੂੰ ਪ੍ਰੇਰਿਤ ਕਰਦਾ ਰਹੇਗਾ।



07. Decisions


ਕਾਮਜਾਬ ਅਤੇ ਸਫਲ ਲੋਕਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਨ੍ਹਾਂ ਦੀ ਫੈਂਸਲੇ ਲੈਣ ਦੀ ਕਾਬਲੀਅਤ ਹੁੰਦੀ ਹੈ।


ਜਿਆਦਾਤਰ ਲੋਕ ਆਪਣੇ ਵੱਲੋਂ ਲਏ ਗਏ ਫੈਂਸਲਿਆਂ ਤੇ ਜ਼ਿਆਦਾ ਦੇਰ ਤੱਕ ਟਿੱਕੇ ਨਹੀਂ ਰਹਿੰਦੇ ਅਤੇ ਇਹ ਉਹੀ ਲੋਕ ਹਨ ਜੋ ਅਸਫਲ ਹੁੰਦੇ ਹਨ, ਮੁਸ਼ਕਿਲ ਸਮੇਂ 'ਚ ਲਏ ਗਏ ਫੈਸਲੇ ਨੂੰ ਛੱਡ ਕੇ ਉਸ ਕੰਮ 'ਤੇ ਧਿਆਨ ਦਿੰਦੇ ਹਨ, ਜੋ ਲੰਬੇ ਸਮੇਂ ਤੱਕ ਉਨ੍ਹਾਂ ਲਈ ਲਾਭਦਾਇਕ ਨਹੀਂ ਹੁੰਦਾ। ਜੇ ਤੁਸੀਂ ਆਪਣੀਆਂ ਖ਼ੁਦ ਦੀਆਂ ਕਹੀਆਂ ਗੱਲਾਂ ਤੇ ਟਿੱਕੇ ਨਹੀਂ ਰਹਿ ਸਕਦੇ, ਤਾਂ ਤੁਸੀਂ ਇੱਕ ਕਾਮਜਾਬ ਅਤੇ ਸਫਲ ਵਿਅਕਤੀ ਨਹੀਂ ਬਣ ਸਕਦੇ।


ਆਓ ਹੈਨਰੀ ਫੋਰਡ ਦੀ ਉਦਾਹਰਨ ਲੈਕੇ ਸਮਝਦੇ ਹਾਂ, ਜੋ ਆਪਣੇ ਫੈਸਲਿਆਂ 'ਤੇ ਕਾਇਮ ਰਹਿਣ ਲਈ ਦੁਨੀਆ ਵਿੱਚ ਜਾਣੇ ਜਾਂਦੇ ਹਨ। ਉਹ ਆਪਣੇ ਇੰਜੀਨੀਅਰਾਂ ਨੂੰ V8 ਇੰਜਣ ਬਣਾਉਣ ਲਈ ਕਹਿ ਰਹੇ ਸਨ ਅਤੇ ਉਨ੍ਹਾਂ ਦੇ ਇੰਜਨੀਅਰਾਂ ਅਨੁਸਾਰ ਅਜਿਹਾ ਇੰਜਣ ਬਣਾਉਣਾ ਅਸੰਭਵ ਸੀ। ਪਰ ਸ਼੍ਰੀਮਾਨ ਹੈਨਰੀ ਫੋਰਡ ਨੇ ਕਿਹਾ ਕਿ ਮੈਨੂੰ ਉਹ ਇੰਜਣ ਕਿਸੇ ਵੀ ਹਾਲਤ ਵਿੱਚ ਚਾਹੀਦਾ ਹੈ ਅਤੇ ਅੰਤ ਉਹਨਾਂ ਦੀ ਜਿੱਦ ਅਤੇ ਉਹਨਾਂ ਦੇ ਦ੍ਰਿੜ ਫੈਂਸਲੇ ਕਾਰਨ ਉਹ ਇੰਜਣ ਬਣ ਗਿਆ।


ਦੋਸਤੋ, ਕਾਮਯਾਬ ਹੋਣ ਲਈ ਜ਼ਿੱਦੀ ਹੋਣਾ ਬਹੁਤ ਜ਼ਰੂਰੀ ਹੈ। ਲੋਕ ਹਮੇਸ਼ਾ ਤੁਹਾਨੂੰ ਆਪਣੀ ਸਮਝ ਅਨੁਸਾਰ ਦੱਸਦੇ ਰਹਿਣਗੇ ਕਿ ਤੁਸੀਂ ਇਹ ਕੰਮ ਨਹੀਂ ਕਰ ਸਕੋਗੇ, ਪਰ ਅਜਿਹੇ ਲੋਕਾਂ ਦੀ ਗੱਲ ਸੁਣਨਾ ਜਾ ਨਾ ਸੁਣਨਾ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਸਾਰਿਆਂ ਦੀ ਸਲਾਹ ਅਨੁਸਾਰ ਚੱਲਦੇ ਰਹੋਗੇ ਤਾਂ ਤੁਸੀਂ ਕੁਝ ਨਹੀਂ ਕਰ ਸਕੋਗੇ।


ਜੇਕਰ ਅਜਿਹੇ ਲੋਕਾਂ ਕਾਰਨ ਤੁਹਾਡੇ ਹੌਸਲੇ ਅਤੇ ਜਜ਼ਬੇ ਵਿਚ ਕਮੀ ਆਉਂਦੀ ਹੈ ਤਾਂ ਕਿਸੇ ਨੂੰ ਆਪਣੇ ਲਕਸ਼ ਬਾਰੇ ਨਾ ਦੱਸੋ। ਇਸ ਬਾਰੇ ਸਿਰਫ ਉਨ੍ਹਾਂ ਲੋਕਾਂ ਨੂੰ ਦੱਸੋ ਜੋ ਤੁਹਾਡੇ ਲਈ ਬਹੁਤ ਖਾਸ ਹਨ ਅਤੇ ਜੋ ਤੁਹਾਡੀ ਕਾਮਜਾਬੀ ਦਾ ਹਿੱਸਾ ਬਣਨ ਦੇ ਕਾਬਿਲ ਹਨ।



08. Persistence


ਕਾਮਯਾਬੀ ਦੀ ਲੜਾਈ ਵਿੱਚ ਜ਼ਿੱਦੀ ਲੋਕ ਹੀ ਜਿੱਤਦੇ ਹਨ।


ਦੋਸਤੋ, ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਤਾਂ ਸਾਡੇ ਸਾਹਮਣੇ ਕਈ ਮੁਸ਼ਕਿਲਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਜਿਆਦਾਤਰ ਲੋਕ ਤਾਂ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਵਿਚ ਅਸਮਰੱਥ ਹੁੰਦੇ ਹਨ ਅਤੇ ਉਨ੍ਹਾਂ ਤੋਂ ਭੱਜ ਜਾਂਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਮੁਸ਼ਕਿਲਾ ਤੋਂ ਭੱਜਣ ਨਾਲ ਉਨ੍ਹਾਂ ਦਾ ਕੰਮ ਆਸਾਨ ਹੋ ਜਾਵੇਗਾ ਪਰ ਸਮੇਂ ਦੇ ਨਾਲ ਇਹ ਮੁਸ਼ਕਿਲਾਂ ਹੋਰ ਵੀ ਵੱਡਾ ਰੂਪ ਲੈਕੇ ਇਨ੍ਹਾਂ ਲੋਕਾਂ ਦੇ ਸਿਰ 'ਤੇ ਬੈਠ ਜਾਂਦੀਆਂ ਹਨ। ਲੇਕਿਨ ਸਫਲ ਮਨੁੱਖ ਜਦੋਂ ਕਿਸੇ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਨਿਕਲਦਾ ਹੈ, ਤਾਂ ਉਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਹੀ ਸ਼ਾਂਤੀ ਦਾ ਸਾਹ ਲੈਂਦਾ ਹੈ।


ਦੋਸਤ ਜੇਕਰ ਤੁਸੀਂ ਇੱਕ ਸਫਲ ਵਿਅਕਤੀ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਜ ਤੋਂ ਹੀ ਪੱਕਾ ਇਰਾਦਾ ਬਨਾਉਣਾ ਪਵੇਗਾ ਕੀ ਤੁਸੀਂ ਕਦੀ ਰੁਕੋਗੇ ਨਹੀਂ, ਹੋਲੀ ਹੋਲੀ ਹੀ ਸਹੀ ਲੇਕਿਨ ਆਪਣੀ ਮੰਜਿਲ ਵੱਲ ਵੱਧਦੇ ਜਾਓਗੇ। ਤੁਹਾਨੂੰ ਸਫਲਤਾ ਮਿਲਣ ਤੱਕ ਆਪਣੇ ਕੰਮ 'ਤੇ ਲੱਗੇ ਰਹਿਣਾ ਹੋਵੇਗਾ।


ਤੁਸੀਂ ਆਪਣੇ ਲਕਸ਼ ਉੱਪਰ ਦ੍ਰਿੜ ਰਹਿਣ ਲਈ ਇਨ੍ਹਾਂ ਚਾਰ ਆਦਤਾਂ ਨੂੰ ਅਪਣਾ ਸਕਦੇ ਹੋ।


1. ਕਿਸੇ ਵੀ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਆਪਣੇ ਅੰਦਰ ਡੂੰਘੀ ਇੱਛਾ ਪੈਦਾ ਕਰੋ।


2. ਉਸ ਲਕਸ਼ ਨੂੰ ਪ੍ਰਾਪਤ ਕਰਨ ਲਈ ਇੱਕ ਯੋਜਨਾ ਬਣਾਓ।


3. ਆਪਣੇ ਆਪ ਨੂੰ ਨਕਾਰਾਤਮਕ ਲੋਕਾਂ ਤੋਂ ਦੂਰ ਰੱਖੋ ਅਤੇ ਉਨ੍ਹਾਂ ਨਾਲ ਬੈਠਣਾ ਬੰਦ ਕਰੋ।


4. ਅਜਿਹੇ ਲੋਕਾਂ ਨਾਲ ਰਿਸ਼ਤੇ ਬਣਾਓ ਜੋ ਸਮਾਂ ਆਉਣ 'ਤੇ ਤੁਹਾਡਾ ਸਾਥ ਦੇਣਗੇ ਅਤੇ ਜੋ ਤੁਹਾਨੂੰ ਛੱਡ ਕੇ ਨਹੀਂ ਜਾਣਗੇ।


ਦੋਸਤੋ, ਇਨ੍ਹਾਂ ਸਾਰੀਆਂ ਆਦਤਾਂ ਨੂੰ ਆਪਣੇ ਅੰਦਰ ਇਸ ਤਰ੍ਹਾਂ ਬਿਠਾਓ ਕਿ ਇਨ੍ਹਾਂ ਨੂੰ ਆਪਣੇ ਤੋਂ ਦੂਰ ਕਰਨਾ ਅਸੰਭਵ ਹੋ ਜਾਵੇ, ਤਾਂ ਇਸ ਨਾਲ ਤੁਸੀਂ ਕੁਝ ਕਰਨ ਦੀ ਜ਼ਿੱਦ ਨੂੰ ਫੜ ਕੇ ਅੱਗੇ ਵਧ ਸਕਦੇ ਹੋ।



09. The Power Of Mastermind 


ਕੁਝ ਵੱਡਾ ਪ੍ਰਾਪਤ ਕਰਨ ਲਈ, ਤੁਹਾਨੂੰ Mastermind ਲੋਕਾਂ ਦੇ ਸਮੂਹ ਵਿੱਚ ਰਹਿਣਾ ਪਵੇਗਾ ਹੈ।


ਦੋਸਤੋ ਮਾਸਟਰ ਮਾਈਂਡ ਲੋਕਾਂ ਦੇ ਸਮੂਹ ਨੂੰ ਦੂਸਰੇ ਸ਼ਬਦਾਂ ਵਿਚ ਥਿੰਕ ਟੈੰਕ ਵੀ ਕਿਹਾ ਜਾਂਦਾ ਹੈ। ਇਹ ਸਮੂਹ ਲੋਕਾਂ ਦਾ ਇਕੱਠ ਹੁੰਦਾ ਹੈ, ਜਿਸ ਵਿਚ ਹਰ ਇਕ ਵਿਅਕਤੀ ਆਪਣੇ-ਆਪਣੇ ਖੇਤਰਾਂ ਵਿੱਚ ਮਾਹਿਰ ਹੁੰਦਾ ਹੈ। ਇਸ ਗੱਲ ਨੂੰ ਇਸ ਤਰਾਂ ਸਮਝੋ, ਸੰਸਾਰ ਦਾ ਕੋਈ ਵੀ ਸਫਲ ਬਿਜ਼ਨਸ ਮੈਨ, ਕਿਸੇ ਵੀ ਅਹਿਮ ਕੰਮ ਨੂੰ ਕਰਨ ਤੋਂ ਪਹਿਲਾ ਕਿਸੇ ਅਜਿਹੇ ਇਨਸਾਨ ਦੀ ਸਲਾਹ ਜਰੂਰ ਲੈਂਦਾ ਹੈ ਜੋ ਉਸ ਖੇਤਰ ਦਾ ਮਾਹਿਰ ਹੋਵੇ।



ਉਦਾਹਰਣ ਵਜੋਂ, ਜੇਕਰ ਉਨ੍ਹਾਂ ਨੂੰ ਪੈਸਿਆਂ ਨਾਲ ਸਬੰਧਿਤ ਕੋਈ ਫੈਸਲਾ ਲੈਣਾ ਹੁੰਦਾ ਹੈ, ਤਾਂ ਉਹ ਕਿਸੇ ਫਾਇਨੈਨਸ਼ੀਅਲ ਐਕਪਰਟ ਨਾਲ ਹੀ ਇਸ ਬਾਰੇ ਚਰਚਾ ਕਰਦੇ ਹਨ। ਜਾ ਜੇਕਰ ਉਹ ਮਾਰਕੀਟ ਨਾਲ ਸਬੰਧਤ ਕੋਈ ਫੈਸਲਾ ਲੈਣਾ ਚਾਹੁੰਦੇ ਹਨ ਤਾਂ ਉਹ ਮਾਰਕੀਟਿੰਗ ਐਕਪਰਟ ਤੋਂ ਹੀ ਸਲਾਹ ਲੈਂਦੇ ਹਨ । ਉਹਨਾਂ ਦੇ ਕੋਲ ਹਰ ਇੱਕ ਖੇਤਰ ਨਾਲ ਜੁੜਿਆ ਇਕ ਐਕਪਰਟ ਹੁੰਦਾ ਹੈ ਅਤੇ ਇਹ ਸਾਰੇ ਐਕਪਰਟ ਦੇ ਸਮੂਹ ਨੂੰ ਹੀ ਮਾਸਟਰ ਮਾਈਂਡ ਗਰੁੱਪ ਕਹਿੰਦੇ ਹਨ। ਇਸ ਕਿਤਾਬ ਦੇ ਲੇਖਕ ਦਾ ਮੰਨਣਾ ਹੈ ਕਿ ਹਰ ਇਨਸਾਨ ਕੋਲ ਅਜਿਹਾ ਮਾਸਟਰ ਮਾਈਂਡ ਗਰੁੱਪ ਹੋਣਾ ਚਾਹੀਦਾ ਹੈ, ਜਿਸ ਨਾਲ ਕੀ ਉਹ ਗਲਤ ਫੈਂਸਲੇ ਲੈਣ ਤੋਂ ਬਚ ਸਕਦਾ ਹੈ।


ਮਾਸਟਰ ਮਾਈਂਡ ਲੋਕਾਂ ਨਾਲ ਕੰਮ ਕਰਨ ਦੇ ਆਪਣੇ ਫਾਇਦੇ ਹਨ, ਇਕੱਲੇ ਕੰਮ ਕਰਨ ਨਾਲ ਤੁਹਾਨੂੰ ਇਸ ਤਰਾਂ ਦੇ ਵੱਡੇ ਨਤੀਜੇ ਨਹੀਂ ਮਿਲ ਸਕਦੇ। ਤੁਹਾਡਾ ਲਕਸ਼ ਜਿੰਨਾ ਵੱਡਾ ਹੋਵੇਗਾ, ਉਸ ਨੂੰ ਹਾਸਿਲ ਕਰਨਾ ਉਨ੍ਹਾਂ ਹੀ ਮੁਸ਼ਕਲ ਹੋਵੇਗਾ। ਇਸ ਲਈ ਆਪਣੇ ਲਈ ਇੱਕ ਮਾਸਟਰ ਮਾਈਂਡ ਟੀਮ ਬਣਾਓ। ਜਿਸ ਦੇ ਕਾਰਨ ਤੁਹਾਡੇ ਲਈ ਆਪਣੇ ਮਕਸਦ ਨੂੰ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਅਤੇ ਬਹੁਤ ਘੱਟ ਸਮੇਂ ਵਿੱਚ ਤੁਸੀਂ ਉਸ ਲਕਸ਼ ਨੂੰ ਹਾਂਸਿਲ ਕਰਨ ਦੇ ਯੋਗ ਹੋ ਜਾਵੋਗੇ।


ਆਪਣੀ ਟੀਮ ਵਿੱਚ ਅਜਿਹੇ ਲੋਕਾਂ ਨੂੰ ਸ਼ਾਮਿਲ ਕਰੋ ਜੋ ਇਕੋ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਕੰਮ ਕਰਨਾ ਚਾਹੁੰਦੇ ਹਨ। ਜਦੋਂ ਕੁਝ ਲੋਕਾਂ ਦਾ ਹੁਨਰ,ਕੰਮ ਕਰਨ ਦੀ ਯੋਗਤਾ,ਮਿਹਨਤ ਅਤੇ ਲਗਨ ਇਕੱਠੇ ਹੋ ਜਾਂਦੇ ਹਨ, ਤਾਂ ਅਜਿਹੀ ਸਫਲਤਾ ਪ੍ਰਾਪਤ ਹੁੰਦੀ ਹੈ ਜੋ ਇਕੱਲੇ ਇਨਸਾਨ ਦੀ ਮਿਹਨਤ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ।


ਇਸ ਗੱਲ ਦਾ ਧਿਆਨ ਰੱਖੋ ਕਿ ਆਪਣੀ ਟੀਮ ਵਿੱਚ ਸਿਰਫ ਸੂਝਵਾਨ ਲੋਕਾਂ ਨੂੰ ਹੀ ਸ਼ਾਮਿਲ ਕਰੋ,ਉਨ੍ਹਾਂ ਲੋਕਾਂ ਦਾ ਆਪਸੀ ਤਾਲਮੇਲ ਚੰਗਾ ਹੋਣਾ ਚਾਹੀਦਾ ਹੈ। ਜੇਕਰ ਤੁਹਾਡੀ ਟੀਮ ਵਿੱਚ ਅਜਿਹੇ ਲੋਕ ਹਨ,ਆਪਸ ਵਿੱਚ ਲੜਦੇ ਚਗੜਦੇ ਰਹਿੰਦੇ ਹਨ। ਫਿਰ ਤੁਸੀਂ ਕਦੇ ਵੀ ਉੱਥੇ ਨਹੀਂ ਪਹੁੰਚ ਸਕੋਗੇ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ। ਇਸ ਲਈ ਬਹੁਤ ਸੋਚ ਸਮਝਕੇ ਆਪਣੀ ਟੀਮ ਬਣਾਓ।



10. The Mystery Of S*x Transmutation


ਸੰਭੋਗ ਤੁਹਾਡੀ ਤਾਕਤ ਹੈ, ਇਸ ਨੂੰ ਬਰੀਕੀ ਨਾਲ ਜਾਣੋ


Transmutation ਤੋਂ ਮਤਲਬ ਹੈ, ਜਦੋਂ ਊਰਜਾ ਦੇ ਇੱਕ ਰੂਪ ਨੂੰ ਦੂਜੇ ਰੂਪ ਵਿੱਚ ਬਦਲਿਆ ਜਾਂਦਾ ਹੈ। ਸੰਭੋਗ ਮਨੁੱਖ ਦੀ ਸਭ ਤੋਂ ਸ਼ਕਤੀਸ਼ਾਲੀ ਉਤੇਜਨਾ ਹੈ। ਸੰਭੋਗ ਟ੍ਰਾਂਸਮਿਊਟ ਦਾ ਮਤਲਬ ਹੈ ਕਿ ਅਸੀਂ ਆਪਣੀ ਸੰਭੋਗ ਊਰਜਾ ਨੂੰ ਹੋਰ ਬਹੁਤ ਸਾਰੇ ਪ੍ਰੋਡਕਟਿਵ ਕੰਮਾਂ ਵਿੱਚ ਵਰਤ ਸਕਦੇ ਹਾਂ, ਕਿਉਂਕਿ ਇਸ ਵਿੱਚ ਬਹੁਤ ਸ਼ਕਤੀ ਹੁੰਦੀ ਹੈ। ਸੰਭੋਗ ਦੀ ਊਰਜਾ ਰਚਨਾਤਮਕਤਾ ਅਤੇ ਕਾਰੋਬਾਰ ਵਿੱਚ ਸਭ ਤੋਂ ਵਧੀਆ ਵਰਤੀ ਜਾ ਸਕਦੀ ਹੈ। ਸੰਭੋਗ ਇੱਕ ਕੁਦਰਤੀ ਚੀਜ਼ ਹੈ। ਇਹ ਮਨੁੱਖਾਂ ਦੁਆਰਾ ਲੋੜੀਂਦੀਆਂ ਚੀਜ਼ਾਂ ਵਿੱਚ ਸ਼ਾਮਲ ਹੈ, ਤੁਸੀਂ ਇਸ ਤੋਂ ਮੂੰਹ ਨਹੀਂ ਮੋੜ ਸਕਦੇ। ਜੇਕਰ ਇਸ ਨੂੰ ਕਾਬੂ ਨਾ ਕੀਤਾ ਜਾਵੇ ਤਾਂ ਇਹ ਵਿਨਾਸ਼ਕਾਰੀ ਹਥਿਆਰ ਬਣ ਜਾਂਦਾ ਹੈ। ਪਰ ਜੇਕਰ ਇਸ ਨੂੰ ਇੱਛਾ ਸ਼ਕਤੀ ਵਾਂਗ ਵਰਤਿਆ ਜਾਵੇ ਤਾਂ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈ।


ਸਾਰੇ ਸਫਲ ਸੰਗੀਤਕਾਰਾਂ, ਵਕੀਲਾਂ, ਕਲਾਕਾਰਾਂ ਅਤੇ ਕਾਰੋਬਾਰੀਆਂ ਨੇ ਆਪਣੇ ਸਰੀਰ ਦੀ ਇਸ ਭੁੱਖ ਨੂੰ ਆਪਣੀ ਰਚਨਾਤਮਕ ਸ਼ਕਤੀ ਵਜੋਂ ਵਰਤਿਆ ਅਤੇ ਉਹ ਮਹਾਨ ਬਣ ਗਏ ਹਨ। ਮਨ ਨੂੰ ਉਤੇਜਿਤ ਕਰਨ ਦੇ ਬਹੁਤ ਸਾਰੇ ਤਰੀਕੇ ਹਨ ਜਿਵੇਂ ਸਰਾਬ, ਦਵਾਈਆਂ ਜਾਂ ਤੁਹਾਡੇ ਮਨ ਦਾ ਡਰ। ਪਰ ਇਨ੍ਹਾਂ ਸਾਰਿਆਂ ਵਿੱਚ ਸੰਭੋਗ ਸਭ ਤੋਂ ਮਜ਼ਬੂਤ ​​ਹੈ। ਜੋ ਵਿਅਕਤੀ ਇਸ ਨੂੰ ਕਾਬੂ ਕਰਨ ਵਿੱਚ ਅਸਮਰੱਥ ਹੈ, ਉਹ ਅਕਸਰ ਅਪਰਾਧ, ਗਰੀਬੀ ਅਤੇ ਦੁੱਖ ਵਿੱਚ ਰਹਿੰਦਾ ਹੈ। ਜਿਸਨੇ ਵੀ ਇਸ ਸ਼ਕਤੀ ਦੀ ਸਹੀ ਤਰੀਕੇ ਨਾਲ ਵਰਤੋਂ ਕੀਤੀ ਹੈ ਉਸਦਾ ਹਮੇਸ਼ਾਂ ਭਲਾ ਹੀ ਹੁੰਦਾ ਹੈ ਅਤੇ ਇੱਕ ਪ੍ਰੇਰਨਾ ਬਣਦਾ ਹੈ।


ਮਹਾਨ ਇਨਸਾਨ ਇਕ ਜਹਾਜ਼ ਦੇ ਪਾਇਲਟ ਵਰਗਾ ਹੁੰਦਾ ਹੈ, ਜੋ ਜਹਾਜ਼ ਨੂੰ ਰਸਤੇ ਵਿਚ ਆਏ ਪਹਾੜਾ ਅਤੇ ਪੌਦਿਆਂ ਨੂੰ ਪਰ ਕਰਕੇ ਉਚਾ ਉਡਦਾ ਹੈ। ਸੰਭੋਗ ਅਤੇ ਖਾਣਾ ਸਾਡੇ ਜੀਵਨ ਵਿਚ ਉੱਚੇ ਪਹਾੜਾ ਅਤੇ ਪੌਦਿਆਂ ਦੀ ਤਰਾਂ ਹੈ, ਅਤੇ ਮਹਾਨ ਲੋਕ ਇਨ੍ਹਾਂ ਰੁਕਾਵਟਾ ਤੋਂ ਖ਼ੁਦ ਨੂੰ ਅਜਾਦ ਕਰ ਲੈਂਦੇ ਹਨ। ਸਟੱਡੀਸ ਵਿਚ ਸਾਬਿਤ ਹੋ ਚੁਕਿਆ ਹੈ ਕੀ, ਸਫਲ ਲੋਕਾਂ ਵਿਚ ਜਬਰਦਸਤ ਸੰਭੋਗ ਸ਼ਕਤੀ ਹੁੰਦੀ ਹੈ। ਲੇਕਿਨ ਉਹ ਆਪਣੀ ਇਸ ਸ਼ਕਤੀ ਦਾ ਇਸਤੇਮਾਲ ਓਥੇ ਕਰਦੇ ਹਨ, ਜਿਥੇ ਇਹ ਸ਼ਕਤੀ ਉਹਨਾਂ ਦੀਆਂ ਕਲਪਨਾ ਨੂੰ ਹਕੀਕਤ ਵਿਚ ਬਦਲ ਸਕਦੀ ਹੈ।


ਤੁਸੀਂ ਜਿੰਨੇ ਵੀ ਗੀਤ, ਨਾਵਲ, ਕਹਾਣੀਆਂ, ਕਵਿਤਾਵਾਂ ਬਣਦੀਆਂ ਹਨ, ਸਬ ਵਿਚ ਸੰਭੋਗ ਦਾ ਜ਼ਿਕਰ ਸੁਣਿਆ ਹੋਵੇਗਾ। ਤੁਹਾਡੇ ਅੰਦਰ ਦਾ ਕਰਿਸ਼ਮਾ ਤੁਹਾਡੀ ਸੰਭੋਗ ਅਪੀਲ ਨਾਲ ਹੀ ਝਲਕਦਾ ਹੈ, ਤੁਸੀਂ ਕਿਸੇ ਵੀ ਕਲਾਕਾਰ ਨੂੰ ਜਾ ਬਿਜਨਮੈਨ ਨੂੰ ਦੇਖੋਗੇ ਤਾਂ ਸਮਝ ਜਾਓਗੇ। ਤੁਸੀਂ ਵੀ ਆਪਣੀ ਇਸ ਤਾਕਤ ਨੂੰ ਸਮਝੋ ਅਤੇ ਆਪਣੀ ਰਚਨਾਤਮਕ ਕਲਪਨਾ ਲਈ ਵਰਤੋਂ। ਆਪਣੀ ਸੰਭੋਗ ਦੀ ਸ਼ਕਤੀ ਨੂੰ ਅਸੀਂ ਜਗਾਹ ਕੱਢਣ ਦਾ ਰਾਹ ਲੱਭੋ ਜਿਥੇ ਕੁਝ ਰਚਨਾਤਮਕ ਹੋਵੇ, ਨਾ ਕੀ ਇਸ ਨੂੰ ਆਪਣੀ ਸਰੀਰ ਦੀ ਭੁੱਖ ਲਈ ਇਸਤੇਮਾਲ ਕਰੋ।



11. The Subconscious Mind


ਸਫਲ ਹੋਣ ਲਈ ਚੰਗੀ ਸੋਚ ਰੱਖੋ 



ਦੋਸਤੋ, ਹਰ ਇਨਸਾਨ ਦਾ ਦਿਮਾਗ ਦੋ ਹਿੱਸਿਆ ਵਿਚ ਵੰਡਿਆਂ ਹੁੰਦਾ ਹੈ,ਜਾ ਅਸੀਂ ਕਹਿ ਸਕਦੇ ਆ ਕੀ ਦੋ ਤਰੀਕੇ ਨਾਲ ਕੇ ਕਰਦਾ ਹੈ।


01. Conscious Mind ਜਾਣੀ ਚੇਤਨ ਦਿਮਾਗ

02. Subconscious Mind ਜਾਣੀ ਅਵਚੇਤਨ ਦਿਮਾਗ


ਇਨਸਾਨ ਦਾ ਚੇਤਨ ਦਿਮਾਗ(Conscious Mind) ਚੰਗੀਆਂ ਅਤੇ ਮਾੜੀਆਂ ਚੀਜ਼ਾਂ ਵਿੱਚ ਫਰਕ ਕਰਨਾ ਜਾਣਦਾ ਹੈ। ਇਸ ਲਈ ਉਸ ਕੋਲ ਸਿਰਫ਼ ਆਪਣੀਆਂ ਉਪਯੋਗੀ ਚੀਜ਼ਾਂ ਨੂੰ ਆਪਣੇ ਕੋਲ ਰੱਖ ਕੇ ਬੇਕਾਰ ਚੀਜ਼ਾਂ ਨੂੰ ਸੁੱਟਣ ਦੀ ਸ਼ਕਤੀ ਅਤੇ ਸਮਝ ਹੈ। ਪਰ ਇਨਸਾਨ ਦਾ ਅਵਚੇਤਨ ਦਿਮਾਗ(Subconscious Mind) ਅਜਿਹਾ ਨਹੀਂ ਕਰ ਸਕਦਾ, ਉਹ ਚੰਗੇ ਅਤੇ ਮਾੜੇ ਦੋਹਾਂ ਵਿਚਾਰਾਂ ਨੂੰ ਆਪਣੇ ਕੋਲ ਰੱਖਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਬੁਰੇ ਲੋਕਾਂ ਅਤੇ ਬੁਰੀਆਂ ਗੱਲਾਂ ਤੋਂ ਦੂਰ ਰੱਖੋ।


ਸਾਡਾ ਅਵਚੇਤਨ ਮਨ ਹਰ ਤਰ੍ਹਾਂ ਦੀ ਜਾਣਕਾਰੀ ਨੂੰ ਸੰਭਾਲ ਕੇ ਰੱਖਦਾ ਹੈ, ਇਸ ਨੂੰ ਉਧਾਹਰਣ ਨਾਲ ਸਮਝੋ, ਜੇਕਰ ਤੁਸੀਂ ਹਰ ਰੋਜ ਇਕੋ ਸੜਕ ਤੋਂ ਗੁਜ਼ਾਰਦੇ ਹੋ, ਤਾਂ ਪਹਿਲੇ ਕੁਜ ਦਿਨ ਤੁਹਾਨੂੰ ਉਸ ਸੜਕ ਤੋਂ ਗੁਜ਼ਾਰਨ ਲਈ ਸਾਨੂ ਤੇ ਸਾਡੇ ਦਿਮਾਗ ਨੂੰ ਪੂਰਾ ਧਿਆਨ ਦੇਣਾ ਪਵੇਗਾ, ਕਿਉਕਿ ਸਾਡਾ ਦਿਮਾਗ ਉਸ ਸੜਕ ਤੋਂ ਅਣਜਾਣ ਹੁੰਦਾ ਹੈ, ਲੇਕਿਨ ਰੋਜਾਨਾ ਓਸੇ ਜਗ੍ਹਾ ਤੋਂ ਗੁਜ਼ਰਨ ਕਾਰਨ ਸਾਡਾ ਅਵਚੇਤਨ ਦਿਮਾਗ ਉਸ ਸੜਕ ਅਤੇ ਉਸ ਦੇ ਆਲੇ ਦੁਆਲੇ ਦੀਆਂ ਯਾਦਾਂ ਆਪਣੇ ਅੰਦਰ ਸਟੋਰ ਕਰਨ ਲੱਗ ਜਾਦਾ ਹੈ, ਹਾਲਾਂਕਿ ਸਾਡੇ ਦਿਮਾਗ ਵਿਚ ਚਲਣ ਵਾਲੀ ਇਸ ਪ੍ਰਕਿਰਿਆ ਦਾ ਸਾਨੂੰ ਪਤਾ ਨਹੀਂ ਚਲਦਾ, ਪਰ ਫਿਰ ਅਸੀਂ ਉਸ ਸੜਕ ਤੇ ਪੂਰਾ ਧਿਆਨ ਦਿਤੇ ਬਿਨਾਂ ਵੀ ਉਸ ਸੜਕ ਤੇ ਸਹੀ ਸਲਾਮਤ ਆਪਣੇ ਵਹਾਨ ਨਾਲ ਗੁਜ਼ਾਰ ਜਾਂਦੇ ਹਾਂ। ਇਹ ਸਬ ਹੁੰਦਾ ਹੈ ਸਾਡੇ ਅਵਚੇਤਨ ਦਿਮਾਗ ਦੀ ਸ਼ਕਤੀ ਨਾਲ।


ਇਸ ਲਈ ਜੇ ਜੇਕਰ ਤੁਸੀਂ ਕੁਝ ਮਹੀਨੇ ਜ਼ਿਆਦਾ ਦੇਰ ਤੱਕ ਗਲਤ ਸੰਗਤ ਵਿਚ ਲੋਕਾਂ ਦੇ ਨਾਲ ਰਹੋਗੇ ਤਾਂ ਨਾ ਚਾਹੁੰਦੇ ਹੋਏ ਵੀ ਤੁਹਾਡੇ ਮੂੰਹੋਂ ਗਾਲ੍ਹਾਂ ਨਿਕਲਣ ਲੱਗ ਜਾਣਗੀਆਂ, ਬੁਰੇ ਕੰਮ ਕਰਨ ਲੱਗ ਜਾਵੋਗੇ। ਏਸੇ ਤਰਾਂ ਜੇਕਰ ਤੁਸੀਂ ਅਸਫ਼ਲ ਅਤੇ ਨਾਕਰਾਤਮਕ ਗੱਲਾਂ ਕਰਨ ਵਾਲਿਆਂ ਦੇ ਨਾਲ ਰਹਿੰਦੇ ਹੋ, ਤਾਂ ਸਮੇ ਦੇ ਨਾਲ ਤੁਸੀਂ ਵੀ ਉਹਨਾਂ ਵਰਗੀ ਸੋਚ ਆਪਣਾ ਲਵੋਗੇ।


ਤੁਸੀਂ ਸੰਗਤ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ, ਬੁਰੀ ਸੰਗਤ ਵਿੱਚ ਤੁਹਾਡੀਆਂ ਆਦਤਾਂ ਵੀ ਬੁਰੀਆਂ ਹੋ ਜਾਣਗੀਆਂ, ਜਿਸ ਕਾਰਨ ਤੁਸੀਂ ਸਫਲ ਅਤੇ ਕਾਮਜਾਬ ਨਹੀਂ ਹੋ ਸਕੋਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵਿਹਾਰ ਚੰਗਾ ਹੋਵੇ ਤਾਂ ਚੰਗਾ ਸੋਚੋ ਅਤੇ ਚੰਗੇ ਲੋਕਾਂ ਦੀ ਸੰਗਤ ਕਰੋ। ਅਜਿਹਾ ਕਰਨ ਨਾਲ ਤੁਹਾਡਾ ਵਿਵਹਾਰ ਵਿੱਚ ਵੀ ਸੁਧਾਰ ਹੋਵੇਗਾ ਅਤੇ ਤੁਸੀਂ ਇੱਕ ਸਫਲ ਅਤੇ ਕਾਮਜਾਬ ਇਨਸਾਨ ਬਣੋਗੇ।



12. The Brain


ਆਪਣੇ ਦਿਮਾਗ ਦੀ ਸਹੀ ਸ਼ਕਤੀ ਨੂੰ ਪਹਿਚਾਣੋ,


ਮਨੁੱਖੀ ਦਿਮਾਗ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਮਸ਼ੀਨ ਹੈ। ਇਸਨੂੰ ਸੈਂਡਿੰਗ ਅਤੇ ਰਸੀਵਿੰਗ ਡਿਵਾਈਸ ਦੋਨੋ ਤਰੀਕੇ ਨਾਲ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਸਾਡੀ ਸਫਲਤਾ ਵਿੱਚ ਸਾਡੇ ਵਿਚਾਰਾਂ ਦੀ ਸ਼ਕਤੀ ਦਾ ਬਹੁਤ ਵੱਡਾ ਹੱਥ ਹੈ। ਤੁਹਾਡੀ ਇੱਛਾ ਤੋਂ ਤੁਹਾਡੀ ਕਲਪਨਾ ਅਤੇ ਤੁਹਾਡੀ ਲਗਨ ਤੱਕ, ਤੁਸੀਂ ਆਪਣੇ ਮਨ ਵਿੱਚ ਹਰ ਚੀਜ਼ ਦੀ ਯੋਜਨਾ ਬਣਾ ਸਕਦੇ ਹੋ।


ਕੀ ਤੁਸੀਂ ਜਾਣਦੇ ਹੋ, ਕਿ ਸਾਡੇ ਦਿਮਾਗ ਦੇ ਸੇਰੇਬ੍ਰਲ ਕਾਰਟੈਕਸ(Cerebral Cortex) ਵਿੱਚ ਦਸ ਤੋਂ ਚੌਦਾਂ ਅਰਬ ਨਰਵ ਸੈੱਲ ਪਾਏ ਜਾਂਦੇ ਹਨ? ਇਸ ਤੋਂ ਵੀ ਦਿਲਚਸਪ ਗੱਲ ਇਹ ਹੈ ਕਿ ਇਹ ਸਾਰੇ ਸੈੱਲ ਇੱਕ ਖਾਸ ਤਰੀਕੇ ਨਾਲ ਵਿਵਸਥਿਤ ਕ੍ਰਮ ਵਿਚ ਹੁੰਦੇ ਹਨ। ਨਰਵ ਸੈੱਲ ਦੇ ਅਰੇਂਜਮੈਂਟ ਦੇ ਇਸ ਤਰੀਕੇ ਕਾਰਨ ਹੀ ਅਸੀਂ ਇਨਸਾਨ ਮਾਨਸਿਕ ਜਾ ਸਰੀਰਕ ਕੰਮ ਕਾਰਨ ਦੇ ਲਾਇਕ ਹੁੰਦੇ ਹਾਂ। ਸਾਡੇ ਜਜ਼ਬਾਤੀ ਹੋਣ ਜਾ ਸਾਡੀ ਮਾਨਸਿਕ ਸਥਿਤੀ ਲਈ ਵੀ ਸਾਡਾ ਦਿਮਾਗ ਹੀ ਜਿੰਮੇਵਾਰ ਹੁੰਦਾ ਹੈ।


ਇਹ ਇਕ ਦਮ ਸੱਚ ਗੱਲ ਹੈ ਕੀ ਅਸੀਂ ਆਪਣੇ ਦਿਮਾਗ ਦੀ ਤਾਕਤ ਨਾਲ ਸਫਲ ਤੇ ਅਮੀਰ ਬਣ ਸਕਦੇ ਹਾਂ। ਅਸੀਂ ਆਪਣੇ ਦਿਮਾਗ ਨੂੰ ਸਕਰਾਤਮਕ ਵਿਚਾਰਾਂ ਨਾਲ ਭਰਕੇ ਖ਼ੁਦ ਹੀ ਆਪਣੇ ਲਈ ਬੇਹਤਰ ਮੌਕੇ ਲੱਭ ਸਕਦੇ ਹਾ ਅਤੇ ਆਪਣੇ ਜਨੂਨ ਨੂੰ ਅਸਲੀਅਤ ਵਿਚ ਉਤਾਰ ਕੇ ਆਪਣੇ ਸੁਫ਼ਨੇ ਪੂਰੇ ਕਰ ਸਕਦੇ ਹਾਂ। ਇੰਸਾਨੀ ਦਿਮਾਗ ਵਿਚ ਉਹ ਤਾਕਤ ਹੈ ਕੀ ਅਸੀਂ ਤੁਰੰਤ ਫੈਸਲੇ ਵੀ ਲੈ ਸਕਦੇ ਹਾਂ ਅਤੇ ਨਾਕਾਮਜਾਬ ਹੋਣ ਤੇ ਦੁਬਾਰਾ ਫਿਰ ਤੋਂ ਕੋਸ਼ਿਸ਼ ਵੀ ਕਰ ਸਕਦੇ ਹਾਂ। ਅਸੀਂ ਆਪਣੇ ਦਿਮਾਗ ਦੀ ਸ਼ਕਤੀ ਨੂੰ ਬੁਰੇ ਵਿਚਾਰਾਂ ਤੋਂ ਹਟਾਕੇ ਚੰਗੇ ਕੰਮ ਵਿਚ ਵੀ ਲਗਾ ਸਕਦੇ ਹਾਂ ਅਤੇ ਇਹ ਸਾਰਾ ਕੁਝ ਅਸੀਂ ਆਪਣੇ ਇਸ ਛੋਟੇ ਜਹੇ ਦਿਮਾਗ ਨਾਲ ਹੀ ਕਰ ਸਕਦੇ ਹਾਂ।


ਜੇਕਰ ਅਸੀਂ ਹਰ ਰੋਜ ਆਪਣੇ ਦਿਮਾਗ ਨੂੰ ਪ੍ਰੇਰਿਤ ਕਰੀਏ, ਤਾਂ ਅਸੀਂ ਆਪਣੇ ਕੰਮ ਕਰਨ ਦੇ ਜਜ਼ਬੇ ਅਤੇ ਗਿਆਨ ਦੋਨੇ ਵਿਚ ਵਾਧਾ ਕਰ ਸਕਦੇ ਹਾਂ। ਇਕ ਇਨਸਾਨ ਨੂੰ ਸਫਲ ਹੋਣੇ ਲਈ ਬੱਸ ਇਹੀ ਤਾਂ ਚਾਹੀਦਾ ਹੈ। ਆਪਣੇ ਦਿਮਾਗ ਦੇ ਨਾਲ ਨਾਲ ਦੂਸਰਿਆ ਦੇ ਦਿਮਾਗ ਦਾ ਇਸਤੇਮਾਲ ਕਰਕੇ ਵੀ ਬਹੁਤ ਕੁਝ ਹਾਂਸਿਲ ਕੀਤਾ ਜਾ ਸਕਦਾ ਹੈ। ਤੁਸੀਂ ਆਪਣੇ ਵਿਚਾਰਾਂ ਨੂੰ ਦੂਸਰਿਆਂ ਨਾਲ ਸਾਂਝਾ ਕਰ ਸਕਦੇ ਹੋ, ਅਤੇ ਉਹਨਾਂ ਦੇ ਤੇ ਆਪਣੇ ਵਿਚਾਰਾਂ ਨੂੰ ਇਕੱਠਾ ਕਰਕੇ ਇਕੋ ਦਿਮਾਗ ਵਾਂਗ ਸੋਚਣ ਦੀ ਕੋਸ਼ਿਸ ਕਰ ਸਕਦੇ ਹੋ। ਆਪਣੇ ਦਿਮਾਗ ਨੂੰ ਹਮੇਸ਼ਾ ਇਸਤੇਮਾਲ ਕਰਦੇ ਰਹੋ ਅਤੇ ਨਵੇਂ ਨਵੇਂ ਆਇਡਿਆ ਨਾਲ ਇਸ ਨੂੰ ਪ੍ਰੇਰਿਤ ਕਰਦੇ ਰਹੋ।



13. The Sixth Sense


ਵੈਸੇ ਤਾਂ ਇਕ ਇਨਸਾਨ ਕੋਲ ਪੰਜ ਅਜਿਹੀਆਂ ਗਿਆਨ ਇੰਦਰੀਆਂ ਹੁੰਦੀ ਹਨ, ਜੋ ਇਨਸਾਨਾਂ ਦੇ ਜਿਉਣ ਲਈ ਜਰੂਰੀ ਹਨ,


1. ਸੁੰਗਣਾ(ਨੱਕ)

2. ਸੁਵਾਦ(ਜੀਭ)

3. ਦੇਖਣਾ(ਅੱਖਾਂ)

4. ਛੋਹਣਾ(ਚਮੜੀ)

5. ਸੁਣਨਾ(ਕੰਨ)


ਲੇਕਿਨ ਇਕ ਹੋਰ ਐਸੀ ਇੰਦਰੀ ਹੁੰਦੀ ਹੈ, ਜਿਸ ਦਾ ਇਸਤੇਮਾਲ ਬਹੁਤ ਘੱਟ ਲੋਕ ਹੀ ਕਰ ਸਕਦੇ ਹਨ। ਜਦੋਂ ਵੀ ਸਾਡੇ ਨਾਲ ਕਦੀ ਕੁਝ ਚੰਗਾ ਜਾ ਬੁਰਾ ਹੋਣ ਵਾਲਾ ਹੁੰਦਾ ਹੈ ਤਾਂ, ਸਾਡੇ ਦਿਮਾਗ ਅਤੇ ਦਿਲ ਵਿਚ ਅਜੀਬ ਜਹੀ ਹਲਚਲ ਹੁੰਦੀ ਹੈ ਅਤੇ ਸਾਡਾ ਦਿਮਾਗ ਸਾਨੂੰ ਇਕ ਵਿਸ਼ੇਸ਼ ਕਿਸਮ ਦਾ ਸੰਕੇਤ ਦਿੰਦਾ ਹੈ, ਇਸ ਖਾਸ ਕਿਸਮ ਦੀ ਚੇਤਨਾ ਨੂੰ ਹੀ ਛੇਵੀਂ ਗਿਆਨ ਇੰਦਰੀ(Sixth Sense) ਕਿਹਾ ਜਾਂਦਾ ਹੈ।


ਇਸ ਛੇਵੀਂ ਇੰਦਰੀ ਦਾ ਸਹੀ ਉਪਜੋਗ ਤੁਸੀਂ ਫੇਰ ਹੀ ਕਰ ਸਕੋਗੇ ਜੇ ਤੁਸੀਂ ਇਸ ਸਮਰੀ ਵਿਚ ਦੱਸੇ, ਪਹਿਲੇ 12 ਸਟੈਪਸ ਨੂੰ ਸਹੀ ਤਰੀਕੇ ਨਾਲ ਅਸਲ ਜਿੰਦਗੀ ਵਿਚ ਅਪਲਾਈ ਕਰੋਗੇ। ਇਹ ਛੇਵੀਂ ਇੰਦਰੀ ਵੀ ਸਾਡੇ ਅਵਚੇਤਨ ਮਨ ਦਾ ਹੀ ਇਕ ਹਿੱਸਾ ਹੈ, ਜੋ ਸਾਡੀ ਰਚਨਾਤਮਕ ਕਲਪਨਾ ਨੂੰ ਸੰਭਾਲ ਕੇ ਰੱਖਦਾ ਹੈ। ਇਹੀ ਸਾਨੂੰ ਬ੍ਰਹਿਮੰਡ ਦੇ ਅਨੰਤ ਗਿਆਨ ਅਤੇ ਸ਼ਕਤੀ ਨਾਲ ਜੋੜਕੇ ਰੱਖਦਾ ਹੈ। ਛੇਵੀਂ ਗਿਆਨ ਇੰਦਰੀ ਸਾਡੇ ਮੈਂਟਲ ਅਤੇ ਅਧਿਆਤਮਕ ਸਤਿਥੀ ਨੂੰ ਆਪਸ ਵਿਚ ਜੋੜਦੀ ਹੈ। ਇਹ ਨਾ ਕੇਵਲ ਸਾਨੂੰ ਰਚਨਾਤਮਕ ਆਇਡਿਆ ਦਿੰਦੀ ਹੈ, ਸਗੋਂ ਆਉਣ ਵਾਲੇ ਖ਼ਤਰਿਆ ਬਾਰੇ ਵੀ ਸੁਚੇਤ ਕਰਦੀ ਹੈ।


ਅਸੀਂ ਵੀ ਆਪਣੀ ਛੇਵੀਂ ਇੰਦਰੀ ਦਾ ਅਭਿਆਸ ਕਰਕੇ ਆਪਣੇ ਆਪ ਨੂੰ ਅਨੰਤ ਬੁੱਧੀਮੱਤਾ ਨਾਲ ਜੋੜ ਸਕਦੇ ਹਾਂ। ਜਿਵੇਂ ਕਿ ਸਾਰੇ ਸਫਲ ਲੋਕ ਕਰਦੇ ਹਨ, ਅਸੀਂ ਵੀ ਆਪਣੇ ਸੁਪਨਿਆਂ ਨੂੰ ਇੱਕ ਮੈਟਰਿਆਲ ਫੋਮ ਭਾਵ ਹਕੀਕਤ ਬਣਾ ਸਕਦੇ ਹਾਂ। ਕਿਉਂਕਿ ਸਾਡੇ ਇਨਸਾਨਾਂ ਦੇ ਸੁਪਨੇ, ਇੱਛਾਵਾਂ ਹਨ ਜੋ ਸਾਡੇ ਮਨ 'ਤੇ ਹਾਵੀ ਹੁੰਦੀਆਂ ਹਨ। ਅਸੀਂ ਆਪਣੀ ਹਾਰ ਜਾਂ ਜਿੱਤ ਖੁਦ ਚੁਣ ਸਕਦੇ ਹਾਂ ਅਤੇ ਆਪਣੀ ਸੋਚ ਦੀ ਤਾਕਤ ਨਾਲ ਸਫਲਤਾ ਪ੍ਰਾਪਤ ਕਰ ਸਕਦੇ ਹਾਂ।


ਸਫਲਤਾ ਦਾ ਰਸਤਾ ਸਾਡੇ ਸੁਪਨਿਆਂ ਤੋਂ ਹੀ ਸ਼ੁਰੂ ਹੁੰਦਾ ਹੈ। ਜਿਵੇਂ-ਜਿਵੇਂ ਤੁਸੀਂ ਇਨ੍ਹਾਂ ਤੇਰ੍ਹਾਂ ਸਟੈਪਸ 'ਤੇ ਅੱਗੇ ਵਧੋਗੇ, ਤੁਹਾਨੂੰ ਬੁੱਧੀ ਮਿਲੇਗੀ। ਤੁਹਾਡੀ ਸਫਲਤਾ ਲਈ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਆਖ਼ਰਕਾਰ ਕੇਵਲ ਇੱਕ ਸਫਲ ਮਨੁੱਖ ਹੀ ਕੁਦਰਤ ਦੇ ਨਿਯਮਾਂ ਅਤੇ ਖੁਸ਼ੀ ਦੇ ਰਾਹ ਨੂੰ ਸਮਝ ਸਕਦਾ ਹੈ। ਅਸੀਂ ਫਿਰ ਕਹਿੰਦੇ ਹਾਂ ਕਿ ਜਦੋਂ ਵੀ ਤੁਸੀਂ ਚਾਹੋ, ਤੁਸੀਂ ਇਨ੍ਹਾਂ ਤੇਰਾਂ ਸਟੈਪਸ ਨੂੰ ਦੁਹਰਾ ਸਕਦੇ ਹੋ ਤਾਂ ਜੋ ਤੁਸੀਂ ਆਪਣੇ ਮਨ ਲਈ ਉੱਚ ਪੱਧਰੀ ਪ੍ਰੇਰਨਾ ਪ੍ਰਾਪਤ ਕਰ ਸਕੋ।















 


  








Post a Comment

0 Comments