ਐਫਰਮੇਸ਼ਨ ਕੀ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। What is Affirmations in Punjabi

ਐਫਰਮੇਸ਼ਨ ਕੀ ਹੁੰਦੀਆਂ ਹਨ ਅਤੇ ਇਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। What is Affirmations in Punjabi 



ਦੋਸਤੋ, ਤੁਸੀਂ ਬਹੁਤ ਬਾਰ ਕਈਂ ਜਾਗ੍ਹਵਾਂ ਜਿਵੇ ਯੂਟਿਊਬ ਵੀਡਿਓਜ਼, News, ਕਿਸੇ Podcast ਵਿਚ, ਜਾ ਕਿਸੇ Motivator ਦੇ ਮੂੰਹ ਵਿੱਚੋ ਇਕ ਸ਼ਬਦ ਸੁਣਿਆ ਹੋਵੇਗਾ Affirmation, ਲੇਕਿਨ ਬਹੁਤ ਘੱਟ ਤੇ ਵਿਰਲੇ ਲੋਕ ਹੀ ਐਫਰਮੇਸ਼ਨ ਬਾਰੇ ਜਾਣਦੇ ਹਨ। ਐਫਰਮੇਸ਼ਨ ਕੀ ਹਨ ਅਤੇ ਇਹ ਸਾਡੀ ਰੋਜਾਨਾ ਜਿੰਦਗੀ ਵਿਚ ਕੀ ਅਹਿਮੀਅਤ ਰੱਖਦੀਆਂ ਹਨ ਅਤੇ ਇਨ੍ਹਾਂ ਦਾ ਉਪਜੋਗ ਕਿਵੇਂ ਕਰਨਾ ਹੈ, ਨਾਲ ਹੀ ਇਹ ਵੀ ਜਾਣਾਂਗੇ ਕੀ ਐਫਰਮੇਸ਼ਨ ਕਿਉਂ ਇਕ ਜਰੂਰੀ ਮੁੱਦਾ ਹੈ।


ਆਰਟੀਕਲ ਨੂੰ ਜਿਆਦਾ ਲੰਬਾ ਨਾ ਖਿੱਚਦੇ ਹੋਏ ਅਸੀਂ ਸਿੱਧਾ ਜਾਣਦੇ ਹਾਂ, ਅੱਜ ਦੇ ਟੌਪਿਕ ਐਫਰਮੇਸ਼ਨ ਦੇ ਬਾਰੇ ਵਿਚ।


What is Affirmations in punjabi



What is Affirmation?


ਐਫਰਮੇਸ਼ਨ ਕੀ ਹੁੰਦੀਆਂ ਹਨ ?

ਦੋਸਤੋ, ਇਨਸਾਨ ਦੇ ਵਿਚਾਰ ਹੀ ਹੁੰਦੇ ਹਨ, ਜੋ ਇਨਸਾਨ ਦੀ ਵਰਤਮਾਨ ਸਤਿਥੀ ਲਈ ਜਿੰਮੇਵਾਰ ਹੁੰਦੇ ਹਨ । ਜੇ ਇਨਸਾਨ ਨਾਕਰਾਤਮਕ ਮਾਹੌਲ ਵਿਚ ਜੀਵਨ ਬਤੀਤ ਕਰ ਰਿਹਾ ਹੈ, ਅਤੇ ਨਾਕਰਾਤਮਕ ਵਿਚਾਰਾਂ ਦਾ ਮਾਲਕ ਹੈ, ਤਾਂ ਅਸੀਂ ਕਿਵੇਂ ਸੋਚ ਸਕਦੇ ਹਾਂ ਕੀ ਉਹ ਇਨਸਾਨ ਜਿੰਦਗੀ ਵਿਚ ਕਦੀ ਸਫ਼ਲਤਾ ਪ੍ਰਾਪਤ ਕਰ ਸਕੇਗਾ ਜਾ ਉਹ ਉਜਵਲ ਭਵਿੱਖ ਹਾਂਸਿਲ ਕਰੇਗਾ।


ਐਫਰਮੇਸ਼ਨ ਇਕ ਤਰ੍ਹਾਂ ਦੀਆਂ ਉਹ ਗੱਲਾਂ ਜਾ ਉਹ ਵਿਚਾਰ ਹੁੰਦੇ ਹਨ ਜੋ ਅਸੀਂ ਖ਼ੁਦ ਦੇ ਨਾਲ (Self talk) ਕਰਦੇ ਹਾਂ। ਇਨਸਾਨ ਦੇ ਵਿਚਾਰਾਂ ਵਿਚ ਇਨੀ ਤਾਕਤ ਹੁੰਦੀ ਹੈ, ਕੀ ਇਹ ਵਿਚਾਰ ਕਿਸੇ ਖ਼ੂਬਸੂਰਤ ਚੀਜ਼ ਦਾ ਨਿਰਮਾਣ ਅਤੇ ਵਿਨਾਸ਼ ਦੋਨੋ ਕਰ ਸਕਦੇ ਹਨ। ਜੇਕਰ ਅਸੀਂ ਖ਼ੁਦ ਨੂੰ ਕਮਜ਼ੋਰ ਜਾ ਬਿਮਾਰ ਸਮਝਾਗੇ ਜਾ ਖ਼ੁਦ ਨੂੰ ਇਹ ਕਹਾਂਗੇ ਕੀ ਮੈਂ ਇਹ ਕੰਮ ਨਹੀਂ ਕਰ ਸਕਦਾ ਤਾਂ ਯਕੀਨ ਮਨੋ, ਅਸਲ ਜਿੰਦਗੀ ਵਿਚ ਵੀ ਸਾਡੇ ਨਾਲ ਏਸੇ ਤਰਾਂ ਹੀ ਹੋਵੇਗਾ।



ਐਫਰਮੇਸ਼ਨ ਕਿਵੇਂ ਕੰਮ ਕਰਦਿਆਂ ਹਨ ?


ਅਸਲ ਵਿਚ ਮਨੁੱਖੀ ਦਿਮਾਗ ਦਾ ਇਕ ਹਿੱਸਾ ਹੁੰਦਾ ਹੈ, ਜਿਸ ਵਿਚ ਸਾਡੀਆਂ ਆਦਤਾਂ ਸਟੋਰ ਹੁੰਦੀਆਂ ਹਨ, ਉਹ ਹਿੱਸੇ ਨੂੰ subconscious Mind ਜਾਣੀ ਅਵਚੇਤਨ ਮਨ ਕਿਹਾ ਜਾਂਦਾ ਹੈ । ਅਵਚੇਤਨ ਮਨ ਸਾਡੇ ਵਲੋਂ ਕੀਤੀਆਂ ਸਾਰੀਆ ਗੱਲਾਂ ਅਤੇ ਸਾਡੇ ਵਿਚਾਰਾਂ ਨੂੰ ਆਪਣੇ ਅੰਦਰ ਸੰਭਾਲ ਲੈਂਦਾ ਹੈ ਅਤੇ ਫਿਰ ਉਹਨਾਂ ਵਿਚਾਰਾਂ ਨੂੰ ਹੀ ਸਾਡੀ ਅਸਲ ਜਿੰਦਗੀ ਵਿਚ ਬਦਲ ਦਿੰਦਾ ਹੈ। ਬੱਸ ਇਸ ਐਫਰਮੇਸ਼ਨ ਦੇ ਖੇਲ ਵਿਚ ਸਾਰਾ ਕਮਾਲ ਸਾਡੇ ਅਵਚੇਤਨ ਮਨ ਦਾ ਹੀ ਹੁੰਦਾ ਹੈ, ਭਾਵ ਜੋ ਵੀ ਤੁਸੀਂ ਕਰੋਗੇ ਜਾ ਸੋਚੋਗੇ, ਤੁਹਾਡਾ ਅਵਚੇਤਨ ਮਨ ਤੁਹਾਡੇ ਵਿਚਾਰਾਂ ਨੂੰ ਤੁਹਾਡੀ ਅਸਲ ਜਿੰਦਗੀ ਵਿਚ ਤਬਦੀਲ ਕਰੇਗਾ।


ਅਵਚੇਤਨ ਮਨ ਚੰਗੇ ਜਾ ਬੁਰੇ ਵਿਚ ਅੰਤਰ ਨੂੰ ਨਹੀਂ ਸਮਝਦਾ, ਉਹ ਬਸ ਉਸ ਤੱਕ ਪਹੁੰਚੀ ਹਰ ਜਾਣਕਾਰੀ ਨੂੰ ਸੱਚ ਵਿਚ ਤਬਦੀਲ ਕਰਦਾ ਹੈ,


ਉਦਾਹਰਨ ਲਈ ਜੇ ਤੁਸੀਂ ਕਹੋਗੇ, ਕੀ ਮੈਂ ਕੰਮ ਤੇ ਜਾਣ ਲਈ ਅੱਜ ਲੇਟ ਹੋ ਜਾਵਾਂਗਾ, ਤਾਂ ਤੁਹਾਡੇ ਨਾਲ ਕੁਦਰਤੀ ਕੁਝ ਐਸੀਆਂ ਘਟਨਾਵਾਂ ਹੋਣਗੀਆਂ ਕੀ ਤੁਸੀਂ ਸੱਚ ਮੁੱਚ ਲੇਟ ਹੋ ਜਾਵੋਗੇ।


ਲੇਕਿਨ ਜੇ ਤੁਸੀਂ ਸਕਰਾਤਮਕ ਤਰੀਕੇ ਨਾਲ ਕਹੋਗੇ, ਕੀ ਮੈਂ ਲੇਟ ਨਹੀਂ ਹੋਵਾਂਗਾ, ਮੈਂ ਸਮੇ ਤੇ ਪਹੁੰਚਾਂਗਾ ਤਾਂ ਤੁਸੀਂ ਸਮੇ ਤੇ ਹੀ ਪਹੁੰਚੋਗੇ।



ਅਸੀਂ ਐਫਰਮੇਸ਼ਨ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ?


ਅਗਰ ਅਸੀਂ ਆਪਣੇ ਅਵਚੇਤਨ ਮਨ ਨੂੰ ਲਗਾਤਾਰ ਹਰ ਰੋਜ ਸਕਰਾਤਮਕ ਵਿਚਾਰ ਬੋਲੀਏ, ਜਿਵੇਂ ਕੀ ਮੈਂ ਤੰਦਰੁਸਤ ਹਾਂ, ਮੈਂ ਧੰਨਵਾਨ ਹਾਂ, ਮੈਨੂੰ ਗੁੱਸਾ ਨਹੀਂ ਆਉਂਦਾ, ਜਾ ਮੈਂ ਜਰੂਰ ਸਫਲ ਹੋਵਾਂਗਾ, ਤਾਂ ਸਾਡਾ ਅਵਚੇਤਨ ਮਨ ਇਨ੍ਹਾਂ ਸਾਰੀਆ Self Talk ਜਾਣੀ Affirmations ਨੂੰ ਸੱਚ ਮੰਨ ਕੇ, ਅਸਲ ਜਿੰਦਗੀ ਵਿਚ ਵੀ ਸੱਚ ਵਿਚ ਬਦਲ ਦੇਵੇਗਾ।


ਲੇਕਿਨ ਸਮੱਸਿਆ ਇਹ ਹੈਂ ਕੀ, ਇੰਸਾਨੀ ਦਿਮਾਗ ਵਿਚ ਅਵਚੇਤਨ ਮਨ ਦੀ ਤਰਾਂ ਹੀ ਇਕ ਹੋਰ ਹਿੱਸਾ ਹੁੰਦਾ ਹੈ, ਜਿਸ ਨੂੰ Conscious Mind ਜਾਣੀ ਚੇਤਨ ਮਨ ਕਿਹਾ ਜਾਂਦਾ ਹੈ। ਜਿਵੇਂ ਅਵਚੇਤਨ ਮਨ ਚੰਗੇ ਬੁਰੇ ਦਾ ਫਰਕ ਨਹੀਂ ਸਮਝ ਸਕਦਾ, ਲੇਕਿਨ ਸਾਡਾ ਚੇਤਨ ਮਨ ਚੰਗੇ ਅਤੇ ਬੁਰੇ ਦੀ ਪਹਿਚਾਣ ਰੱਖਦਾ ਹੈ।


ਉਦਾਹਰਨ ਲਈ ਜੇ ਮੈਂ ਗ਼ਰੀਬੀ ਹਾਂ, ਅਤੇ ਆਰਥਿਕ ਤੋਰ ਤੇ ਕਮਜ਼ੋਰ ਹਾਂ, ਅਤੇ ਖ਼ੁਦ ਨੂੰ ਮੋਟੀਵੇਟ ਕਰਨ ਜਾ ਆਪਣੇ ਅਵਚੇਤਨ ਮਨ ਨੂੰ ਦੱਸਣ ਲਈ ਕਹਾਂ ਕੀ ਮੈਂ ਅਮੀਰ ਹਾਂ, ਤਾਂ ਸਾਡਾ ਚੇਤਨ ਮਨ ਸਾਡੀ ਅਸਲ ਸਤਿਥੀ ਬਾਰੇ ਜਾਣਦਾ ਹੈ, ਉਹ ਇਸ ਗੱਲ ਨੂੰ ਨਹੀਂ ਸਵੀਕਾਰ ਕਰੇਗਾ।


ਕਹਿਣ ਤੋਂ ਭਾਵ, ਸਾਡਾ ਚੇਤਨ ਮਨ ਇਕ ਪਹਿਰੇਦਾਰ ਦੀ ਤਰਾਂ ਸਾਡੇ ਅਵਚੇਤਨ ਮਨ ਤੱਕ ਸਾਡੀ ਗੱਲ ਜਾਣ ਨਹੀਂ ਦੇਵੇਗਾ, ਕਿਉਂ ਕੀ ਉਸ ਨੂੰ ਪਤਾ ਹੈ ਕੀ ਅਸੀਂ ਝੂਠ ਬੋਲ ਰਹੇ ਹਾਂ।


ਇਸ ਸਮੱਸਿਆ ਦਾ ਵੀ ਇਕ ਹਾਲ ਹੈ, ਸਾਨੂੰ ਇਹ ਸਾਰੀਆ ਸਕਰਾਤਮਕ ਗੱਲਾਂ ਸਾਡੇ ਅਵਚੇਤਨ ਮਨ ਤੱਕ ਉਸ ਵੇਲੇ ਭੇਜਣੀਆਂ ਪੈਣਗੀਆਂ ਜਦੋਂ ਜਾਦਾ ਪਹਿਰੇਦਾਰ ਜਾਣੀ ਚੇਤਨ ਮਨ ਸੁਚੇਤ (Active) ਨਾ ਹੋਵੇ।


ਦਿਨ ਵਿਚ 3 ਸਮੇ ਹੁੰਦੇ ਹਨ ਜਦੋਂ ਸਾਡਾ ਚੇਤਨ ਮਨ ਸੁਚੇਤ ਨਹੀਂ ਹੁੰਦਾ, ਸਵੇਰੇ ਉੱਠਣ ਤੋਂ ਤੁਰੰਤ ਬਾਅਦ, ਰਾਤ ਨੂੰ ਸੌਣ ਤੋਂ ਪਹਿਲਾ ਅਤੇ ਧਿਆਨ (Meditation) ਕਰਦੇ ਸਮੇ।


ਇਨ੍ਹਾਂ 3 ਸਮਿਆਂ ਵਿਚ ਅਗਰ ਤੁਸੀਂ ਹਰ ਰੋਜ ਲਗਤਾਰ ਖ਼ੁਦ ਯਕੀਨ ਕਰਕੇ ਆਪਣੇ ਆਪ ਨੂੰ ਸਕਰਾਤਮਕ ਗੱਲਾਂ ਕਹੋਗੇ, ਜਾ ਜੋ ਵਿਚਾਰਾਂ ਨੂੰ ਆਪਣੇ ਅਵਚੇਤਨ ਮਨ ਤੱਕ ਪਹੁੰਚਾਂਗੇ, ਤਾਂ ਉਹ ਸੱਚ ਹੋਣ ਲੱਗ ਜਾਣਗੇ।


ਧਿਆਨ ਰੱਖੋ, affimations ਦੇ ਸੱਚ ਹੋਣ ਵਿਚ ਸਮਾਂ ਲੱਗਦਾ ਹੈ, ਇਸ ਲਈ ਇਹ ਇਕ ਦਿਨ ਵਿਚ ਨਹੀਂ ਹੋਵੇਗਾ, ਪਰ ਯਕੀਨ ਮਨੋ ਇਕ ਦਿਨ ਜਰੂਰੀ ਹੋਵੇਗਾ।



ਐਫਰਮੇਸ਼ਨ ਨੂੰ ਬੋਲਣੇ ਦਾ ਸਹੀ ਤਰੀਕਾ ਕੀ ਹੈ ?


ਦੋਸਤੋ, ਤੁਹਾਨੂੰ ਇਹ ਪਤਾ ਲੱਗ ਗਿਆ ਕੀ ਐਫਰਮੇਸ਼ਨ ਕੀ ਹੁੰਦੀਆਂ ਹਨ, ਅਤੇ ਸਾਡੀ ਸੋਚ ਅਤੇ ਵਿਚਾਰ ਕਿਸ ਤਰਾਂ ਸਾਡੀ ਜ਼ੰਦਗੀ ਨੂੰ ਪ੍ਰਭਾਵਿਤ ਕਰਦੇ ਹਨ। ਯਾਦ ਰੱਖੋ ਐਫਰਮੇਸ਼ਨ ਬੋਲਣਾ ਹੀ ਕਾਫੀ ਨਹੀਂ ਹੈ, ਐਫਰਮੇਸ਼ਨ ਨੂੰ ਬੋਲਣ ਦਾ ਢੰਗ ਵੀ ਜਾਨਣਾ ਜਰੂਰੀ ਹੈ, ਐਫਰਮੇਸ਼ਨ ਨੂੰ ਬੋਲਦੇ ਸਮੇ ਇਹ ਧਿਆਨ ਰੱਖਣਾ ਜਰੂਰੀ ਹੈ ਕੀ ਇਸ ਨੂੰ ਅਧੂਰੇ ਮਨ ਨਾਲ ਬੋਲਣ ਤੇ ਇਹ ਕੰਮ ਨਹੀਂ ਕਰੇਗਾ। ਤੁਸੀਂ ਬੋਲ ਤਾਂ ਰਹੇ ਹੋ ਕੀ ਤੁਸੀਂ ਤੰਦਰੁਸਤ ਹੋ ਲੇਕਿਨ ਤੁਹਾਡੇ ਮਨ ਵਿਚ ਸ਼ੱਕ ਹੈ, ਅਤੇ ਯਕੀਨ ਨਹੀਂ ਹੈ ਕੀ ਇਹ ਐਫਰਮੇਸ਼ਨ ਕੰਮ ਕਰੇਗੀ ਕੀ ਨਹੀਂ।


ਤੁਸੀਂ ਜਦੋਂ ਵੀ ਐਫਰਮੇਸ਼ਨ ਬੋਲੋ ਤਾਂ ਇੰਝ ਮਹਿਸੂਸ ਕਰੋ, ਜਿਵੇਂ ਤੁਸੀਂ ਉਹ ਪਾ ਲਿਆ ਹੈ ਜੋ ਤੁਸੀਂ ਬੋਲ ਰਹੇ ਹੋ, ਤੁਸੀਂ ਓਸੇ ਤਰਾਂ ਦੀ ਜਿੰਦਗੀ ਜੀਅ ਰਹੇ ਹੋ, ਜੇ ਤੁਸੀਂ ਕਹਿ ਰਹੇ ਹੋ ਕੀ ਤੁਸੀਂ ਅਮੀਰ ਹੋ, ਤਾਂ ਇਸ ਵਾਕ ਉੱਪਰ ਯਕੀਨ ਕਰੋ ਅਤੇ ਵਿਸ਼ਵਾਸ ਕਰੋ, ਇੰਝ ਮਹਿਸੂਸ ਕਰੋ ਕੀ ਤੁਸੀਂ ਸੱਚ ਮੁੱਚ ਅਮੀਰ ਹੋ। ਆਪਣਾ ਪੂਰਾ ਵਿਸ਼ਵਾਸ਼ ਅਤੇ ਸਕਰਾਤਮਕਤਾ ਉਸ ਇਕ ਵਾਕ ਵਿਚ ਭਰ ਦੇਵੋ। ਤੁਹਾਡੀ ਕਲਪਨਾ ਹੀ ਤੁਹਾਡੀ ਸਚਾਈ ਬਣੇਗੀ । ਕੋਈ ਵੀ ਵਸਤੂ ਦੋ ਵਾਰ ਬਣਦੀ ਹੈ, ਇਕ ਵਾਰ ਕਲਪਨਾ ਵਿਚ ਅਤੇ ਇਕ ਵਾਰ ਵਸਤਵਿਕਤਾ ਵਿਚ।


ਉਦਾਹਰਨ ਲਈ, ਥਾਮਸ ਐਡੀਸਨ ਨੇ ਕਲਪਨਾ ਕੀਤੀ ਕੀ ਉਹ ਬਲਬ ਬਣਾ ਸਕਦਾ ਹੈ, ਇਹ ਇਕ ਕਲਪਨਾ ਸੀ, ਲੇਕਿਨ ਉਸ ਦੇ ਯਕੀਨ ਨੇ ਉਸ ਨੂੰ ਵਾਸਤਵਿਕਤਾ ਵਿਚ ਤਬਦੀਲ ਕੀਤਾ। ਇਸ ਲਈ ਐਫਰਮੇਸ਼ਨ ਨੂੰ ਵਰਤਮਾਨ ਸਤਿਥੀ ਵਿਚ ਹੀ ਬੋਲੋ, ਜਿਵੇ ਤੁਹਾਨੂੰ ਉਹ ਮਿਲ ਗਿਆ ਹੋਵੇ ਅਤੇ ਇਸ ਨੂੰ ਪੂਰੇ ਮਨ ਨਾਲ ਮਹਿਸੂਸ ਕਰਕੇ ਅਤੇ ਸਕਰਾਤਮਕਤਾ ਨਾਲ ਬੋਲੋਗੇ ਤਾਂ ਇਹ ਤੁਹਾਡੇ ਲਈ ਕੰਮ ਕਰੇਗੀ।



ਜੇ ਚੇਤਨ ਮਨ ਸੁਚੇਤ ਹੋਵੇ, ਤਾਂ ਫਿਰ ਐਫਰਮੇਸ਼ਨ ਕਿਵੇਂ ਬੋਲੀਏ ?


ਦੋਸਤੋ, ਇਸ ਤਰਾਂ ਤਾਂ ਨਹੀਂ ਹੋ ਸਕਦਾ ਕੀ ਅਸੀਂ ਹਰ ਸਮੇ ਮੇਡੀਟੇਸ਼ਨ ਕਰ ਸਕੀਏ, ਜਾ ਹਰ ਸਮੇ ਨੀਂਦ ਵਿਚ ਹੀ ਰਹਾਂਗੇ, ਇਸ ਲਈ ਉਸ ਸਮੇ ਐਫਰਮੇਸ਼ਨ ਕਿਵੇਂ ਕਰੀਏ ਜਦੋਂ ਸਾਡਾ ਚੇਤਨ ਮਨ ਸੁਚੇਤ ਹੋਵੇ, ਤਾਂ ਉਸ ਦਾ ਹੱਲ ਹੈ, ਕੀ ਅਸੀਂ ਆਪਣੇ ਚੇਤਨ ਮਨ ਨੂੰ ਚਕਮਾ ਦਈਏ।


ਉਦਾਹਰਨ ਲਈ, ਜਦੋਂ ਸਾਡਾ ਚੇਤਨ ਮਨ ਸੁਚੇਤ ਤਾਂ ਅਸੀਂ ਆਪਣੇ ਚੇਤਨ ਮਨ ਨੂੰ ਇਹ ਕਹਿਣ ਦੀ ਬਜਾਏ ਕੀ ਮੈਂ ਅਮੀਰ ਹਾਂ, ਮੈਂ ਸਿਹਤਮੰਦ ਹਾਂ, ਬਲਕਿ ਅਸੀਂ ਕਹਿ ਸਕਦੇ ਹਾਂ ਕੀ ਮੈਂ ਅਮੀਰ ਬਣ ਰਿਹਾ ਹਾਂ, ਮੈਂ ਸਿਹਤਮੰਦ ਹੋ ਰਿਹਾ ਹਾਂ। ਆਪਣੀ ਗੱਲ ਨੂੰ ਬੜੀ ਚਲਾਕੀ ਨਾਲ ਆਪਣੇ ਅਵਚੇਤਨ ਮਨ ਤੱਕ ਲੈਕੇ ਜਾਵੋ ਤਾਂ ਜੋ ਤੁਹਾਡੇ ਚੇਤਨ ਮਨ ਨੂੰ ਪਤਾ ਨਾ ਲਗੇ। ਆਪਣੀਆਂ Affirmations ਨੂੰ ਹੋ ਰਿਹਾ ਹੈ ਦੀ ਪ੍ਰਕਿਰਿਆ ਵਿਚ ਬੋਲੋ, ਅਤੇ ਪੂਰੇ ਵਿਸ਼ਵਾਸ਼ ਨਾਲ ਬਾਰ ਬਾਰ ਬੋਲੋ।



ਐਫਰਮੇਸ਼ਨ ਕਦੋ ਸੱਚ ਹੁੰਦੀਆਂ ਹਨ ?


ਜੇਕਰ ਅਸੀਂ ਪੂਰੀ ਵਿਧੀ ਨਾਲ ਐਫਰਮੇਸ਼ਨ ਨੂੰ ਬੋਲਦੇ ਹਾਂ, ਅਤੇ ਇਕ ਵਾਰ ਐਫਰਮੇਸ਼ਨ ਸਾਡੇ ਚੇਤਨ ਮਨ ਨੂੰ ਭੇਦ ਕੇ ਸਾਡੇ ਅਵਚੇਤਨ ਮਨ ਅੰਦਰ ਦਾਖ਼ਲ ਹੋ ਜਾਣ ਤਾਂ ਸਾਡੇ ਵਿਚਾਰ ਇਕ ਸਮੇ ਬਾਅਦ ਹਕੀਕਤ ਦਾ ਰੂਪ ਲੈਣ ਲੱਗ ਜਾਣਦੇ ਹਨ। ਸਾਡਾ ਮਨ ਸਾਨੂੰ ਅੱਗੇ ਵਧਣ ਦੇ ਨਵੇਂ ਨਵੇਂ ਤਰੀਕੇ ਅਤੇ ਰਸਤੇ ਦੱਸਣ ਲੱਗ ਜਾਣਦਾ ਹੈ। ਫਿਰ ਇਨਸਾਨ ਇਨ੍ਹਾਂ ਨਵੇਂ ਰਾਸਤੇਆਂ ਤੇ ਚਲਕੇ ਆਪਣੇ ਲਕਸ਼ ਵੱਲ ਵੱਧਦਾ ਹੈ।


ਇਕ ਗੱਲ ਇਹ ਵੀ ਯਾਦ ਰੱਖਣ ਜੋਗ ਹੈ ਕੀ ਸਿਰਫ ਐਫਰਮੇਸ਼ਨ ਨੂੰ ਬੋਲਣ ਨਾਲ ਵੀ ਲਕਸ਼ ਪ੍ਰਾਪਤੀ ਨਹੀਂ ਹੁੰਦੀ, ਇਸ ਲਈ ਤੁਹਾਨੂੰ ਐਕਸ਼ਨ ਵੀ ਲੈਣਾ ਪਵੇਗਾ ਤੇ ਆਪਣੇ ਲਕਸ਼ ਲਈ ਮੇਹਨਤ ਵੀ ਕਰਨੀ ਪਵੇਗੀ। ਤੁਸੀਂ ਮੇਹਨਤ ਲਈ ਤਿਆਰ ਰਹੋ, ਤਰੀਕਾ ਤੁਹਾਡਾ ਅਵਚੇਤਨ ਮਨ ਤੁਹਾਨੂੰ ਦੱਸੇਗਾ ।


ਵਿਸ਼ਵਾਸ਼ ਰੱਖੋ ਇਹ ਕੰਮ ਕਰਦਾ ਹੈ।




ਸਿੱਟਾ Conclusion



ਦੋਸਤੋ, ਇਸ ਆਰਟੀਕਲ ਚ ਤੁਸੀਂ ਜਾਣਿਆ ਕੀ affirmation ਕੀ ਹਨ, ਅਤੇ ਕਿਵੇਂ ਕੰਮ ਕਰਦਿਆਂ ਹਨ। ਸਾਡੇ ਚੇਤਨ ਮਨ ਅਤੇ ਅਵਚੇਤਨ ਮਨ ਵਿਚ ਕੀ ਫਰਕ ਹੈ। ਕਿਵੇਂ ਸਾਡਾ ਅਵਚੇਤਨ ਮਨ ਸਾਡੀਆਂ ਆਦਤਾਂ ਬਣਾਉਂਦਾ ਹੈ ਅਤੇ ਸਾਡੇ ਵਿਚਾਰਾਂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖਦਾ ਹੈ ਤੇ ਫਿਰ ਹਕੀਕਤ ਦਾ ਰੂਪ ਦਿੰਦਾ ਹੈ।


ਅਗਰ ਦੋਸਤੋ ਤੁਸੀਂ ਵਿਚਾਰਾਂ ਦੀ ਸ਼ਕਤੀ ਜਾ ਅਵਚੇਤਨ ਨਾਲ ਜੁੜੀਆਂ ਹੋਰ ਜਾਣਕਾਰੀਆਂ ਬਾਰੇ ਵਿਸਥਾਰ ਨਾਲ ਜਾਨਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦੋ ਅਜਿਹੀਆਂ ਕਿਤਾਬਾਂ ਬਾਰੇ ਦੱਸਦਾ ਹਾਂ ਜੋ ਤੁਹਾਡੀ ਜਿੰਦਗੀ ਕੁਝ ਪੂਰੀ ਤਰ੍ਹਾਂ ਬਦਲ ਦੇਣਗੀਆਂ।


1. The Secret Book Summary in Punjabi

2. Think and Grow Rich Book Summary in Punjabi


ਇਹ ਦੋ ਕਿਤਾਬਾਂ ਦਾ ਸੁਝਾਵ ਤੁਹਾਨੂੰ ਅੱਗੇ ਵਧਣ ਵਿਚ ਬਹੁਤ ਮਦਦ ਕਰੇਗਾ।




Post a Comment

0 Comments